Home / ਫਿਲਮੀ / ਸਲਮਾਨ ਖਿਲਾਫ FIR ਦਰਜ
ਸਲਮਾਨ ਖਿਲਾਫ FIR ਦਰਜ

ਸਲਮਾਨ ਖਿਲਾਫ FIR ਦਰਜ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਹੇਠ ਬਣੀ ਫਿਲਮ ‘ਲਵਯਾਤਰੀ’ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਵਿਵਾਦਾਂ ਨੂੰ ਦੇਖਦੇ ਹੋਏ ਫਿਲਮ ਦੇ ਨਾਂ ‘ਚ ਬਦਲਾਅ ਕੀਤਾ ਗਿਆ ਪਰ ਅਜੇ ਵੀ ਸਲਮਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਫਿਲਮ ਦੇ ਪੁਰਾਣੇ ਨਾਂ ਨੂੰ ਲੈ ਕੇ ਉਸ ਦੇ ਖਿਲਾਫ ਬਿਹਾਰ ‘ਚ ਮੁਜ਼ੱਫਰਪੁਰ ਦੇ ਮਿਠਨਪੁਰ ਪੁਲਸ ਸਟੇਸ਼ਨ ‘ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਦੋਸ਼ ਲਗਾਇਆ ਸੀ ਕਿ ਫਿਲਮ ਦੇ ਨਾਂ ‘ਚ ਨਵਰਾਤਰੀ ਦੇ ਪਵਿੱਤਰ ਉਤਸਵ ਦਾ ਮਜ਼ਾਕ ਬਣਾਇਆ ਗਿਆ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ।

Scroll To Top