Home / featured / ਕਾਂਗਰਸ ਨੇ ਦਸ ਸਾਲ ਦੇ ਕਾਜਕਾਲ ‘ਚ ਜਨਤਾ ਨੂੰ ਸਿਰਫ ਮਹਿੰਗਾਈ ਤੇ ਭ੍ਰਿਸ਼ਟਾਚਾਰ – ਸੁਸ਼ਮਾ
ਕਾਂਗਰਸ ਨੇ ਦਸ ਸਾਲ ਦੇ ਕਾਜਕਾਲ ‘ਚ ਜਨਤਾ ਨੂੰ ਸਿਰਫ ਮਹਿੰਗਾਈ ਤੇ ਭ੍ਰਿਸ਼ਟਾਚਾਰ – ਸੁਸ਼ਮਾ

ਕਾਂਗਰਸ ਨੇ ਦਸ ਸਾਲ ਦੇ ਕਾਜਕਾਲ ‘ਚ ਜਨਤਾ ਨੂੰ ਸਿਰਫ ਮਹਿੰਗਾਈ ਤੇ ਭ੍ਰਿਸ਼ਟਾਚਾਰ – ਸੁਸ਼ਮਾ

ਫਰੀਦਾਬਾਦ— ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਰੀਦਾਬਾਦ ਦੀ ਰੈਲੀ ‘ਚ ਕਿਹਾ ਕਿ ਕਾਂਗਰਸ ਨੀਤ ਸਰਕਾਰਾਂ ਨੇ ਦਸ ਸਾਲ ਦੇ ਕਾਜਕਾਲ ‘ਚ ਜਨਤਾ ਨੂੰ ਸਿਰਫ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ‘ਚ ਵੱਡੇ ਘੋਟਾਲਿਆਂ ਅਤੇ ਭ੍ਰਿਸ਼ਟਾਚਾਰ ਲਈ ਮੁਕਾਬਲੇਬਾਜ਼ੀ ਹੋ ਰਹੀ ਹੈ। ਕੋਲਾ ਘੋਟਾਲੇ ਦੇ ਦੋਸ਼ੀ ਸ਼੍ਰੀਪ੍ਰਕਾਸ਼ ਜਾਇਸਵਾਲ ਨੂੰ ਕਾਨਪੁਰ ਲੋਕਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਭੂਪਿੰਦਰ ਸਿੰਘ ਹੁੱਡਾ ਸਰਕਾਰ ‘ਤੇ ਕੁਸ਼ਾਸਨ ਦਾ ਦੋਸ਼ ਲਗਾਉਂਦੇ ਹੋਏ ਸੁਸ਼ਮਾ ਨੇ ਕਿਹਾ ਕਿ ਇਸ ਨਾਲ ਦੇਸ਼ ਭਰ ‘ਚ ਕਾਂਗਰਸ ਦੀ ਛਵੀ ਖਰਾਬ ਹੋਈ ਹੈ। ਭਾਜਪਾ ਦੀ ਜਿੱਤ ਦੀ ਉਮੀਦ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਸਭ ਤੋਂ ਭ੍ਰਿਸ਼ਟ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਭਾਜਪਾ ਨੂੰ ਸਭ ਤੋਂ ਜ਼ਿਆਦਾ ਸੀਟਾਂ ਜਿਤਾਉਣਗੀਆਂ।

Scroll To Top