Home / ਮੁੱਖ ਖਬਰਾਂ / ਕਾਂਗਰਸ ਨੂੰ ਉਖਾੜ ਸੁੱਟੇ ਜਨਤਾ – ਮੋਦੀ
ਕਾਂਗਰਸ ਨੂੰ ਉਖਾੜ ਸੁੱਟੇ ਜਨਤਾ – ਮੋਦੀ

ਕਾਂਗਰਸ ਨੂੰ ਉਖਾੜ ਸੁੱਟੇ ਜਨਤਾ – ਮੋਦੀ

ਪਣਜੀ –  ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਾਬੜਤੋੜ ਹਮਲਾ ਕਰਦੇ ਹੋਏ ਕਿਹਾ ਕਿ ਜਾਤੀਵਾਦ, ਪਰਿਵਾਰਵਾਦ ਅਤੇ  ਫਿਰਕੂਵਾਦ ਇਸ ਪਾਰਟੀ ਦੀ ਦੇਣ ਹੈ। ਦੇਸ਼ ਨੂੰ ਬਰਬਾਦ ਕਰਨ ਵਾਲੀ ਕਾਂਗਰਸ ਨੂੰ ਉਖਾੜ ਕੇ ਸੁੱਟ ਦੇਣਾ ਚਾਹੀਦਾ ਹੈ। ਭਾਜਪਾ ਨੇ ਹੁਣ ਕਾਂਗਰਸ ਮੁਕਤ ਦੇਸ਼ ਬਣਾਉਣ ਦਾ ਸੰਕਲਪ ਲਿਆ ਹੈ। ਮੋਦੀ ਨੇ ਐਤਵਾਰ ਇਥੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਲਈ ਕਾਂਗਰਸ ਇਕ ਮਾੜੀ ਵਿਵਸਥਾ ਬਣ ਗਈ ਹੈ। ਦੇਸ਼ ਦੀਆਂ ਸਾਰੀਆਂ ਬੀਮਾਰੀਆਂ ਦਾ ਨਾਂ ਕਾਂਗਰਸ ਹੈ। ਇਹ ਪਾਰਟੀ ਦੇਸ਼ ਨੂੰ 50 ਸਾਲ ਪਿੱਛੇ ਲੈ ਗਈ ਹੈ। ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ 40 ਸਾਲਾਂ ਵਿਚ ਦੇਸ਼ ਬੁਰੀ ਤਰ੍ਹਾਂ ਬਰਬਾਦ ਹੋਇਆ ਹੈ। ਸਮਾਂ ਆ ਗਿਆ ਹੈ ਕਿ ਲੋਕ ਇਸ ਨੂੰ ਸਜ਼ਾ ਦੇਣ। ਭਾਜਪਾ ਨੇਤਾ ਨੇ ਕਿਹਾ ਕਿ ਨਿੱਜੀ ਸਵਾਰਥਾਂ ਲਈ ਕਾਂਗਰਸ ਨੇ ਸੰਵਿਧਾਨਕ ਸੰਸਥਾਵਾਂ ਨੂੰ ਨਸ਼ਟ ਕਰ ਦਿੱਤਾ ਹੈ। ਸਾਡੀ ਪਾਰਟੀ ਸੱਤਾ ਵਿਚ ਆਈ ਤਾਂ ਅਸੀਂ  ਸੰਵਿਧਾਨਕ ਸੰਸਥਾਵਾਂ ਦੇ ਵੱਕਾਰ ਨੂੰ ਵਧਾਵਾਂਗੇ। ਸਾਨੂੰ ਵਿਕੇਂਦਰੀਕਰਨ ਵਿਚ ਯਕੀਨ ਹੈ।

Scroll To Top