Home / ਪੰਜਾਬ / ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਵਧੀਆਂ ਕਾਰਗੁਜਾਰੀ ਦੀ ਖੁਸ਼ੀ ਵਿੱਚ ਲੱਡੂ ਵੰਡੇ
ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਵਧੀਆਂ ਕਾਰਗੁਜਾਰੀ ਦੀ ਖੁਸ਼ੀ ਵਿੱਚ ਲੱਡੂ ਵੰਡੇ

ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਵਧੀਆਂ ਕਾਰਗੁਜਾਰੀ ਦੀ ਖੁਸ਼ੀ ਵਿੱਚ ਲੱਡੂ ਵੰਡੇ

ਥੋਬਾ ੧੬ ਮਈ (ਸੁਰਿੰਦਰਪਾਲ ਸਿੰਘ) ਲੋਕ ਸਭਾ ਚੋਣਾ ਦੇ ਆਏ ਨਤੀਜਿਆ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਹੋਈ ਭਾਰੀ ਜਿੱਤ ਦੀ ਖੁਸ਼ੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਅਜਨਾਲਾ ਤੋਂ ਸੀਨੀਅਰ ਆਗੂ ਰੋਬਟ ਮਸੀਹ ਪੱਛੀਆ ਤੇ ਲੋਕ ਪਰਿਵਰਤਨ ਸਹਾਰਾ ਸੁਸਾਇਟੀ ਦੇ ਸੁਰਿੰਦਰਪਾਲ ਸਿੰਘ ਤਾਲਬਪੁਰਾ ਵੱਲੋਂ ਲੱਡੂ ਵੰਡ ਕੇ ਖੁੱਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਉਕਤ ਆਗੂਆਂ ਨੇ ਕਿਹਾ ਕਿ ਇੱਕ ਨਵੀ ਪਾਰਟੀ ਦੀ ਪੰਜਾਬ ਅੰਦਰ ਏਨੀ ਵਧੀਆਂ ਕਾਰਗੁਜਾਰੀ ਪਹਿਲੀ ਵਾਰੀ ਵੇਖਣ ਨੂੰ ਮਿਲੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਾਸੀ ਰਵਾਇਤੀ ਪਾਰਟੀਆਂ ਤੋਂ ਉਕਤਾ ਚੁੱਕੇ ਹਨ ਤੇ ਉਹ ਪੰਜਾਬ ਵਿੱਚ ਪਰਿਵਤਨ ਚਾਹੁੰਦੇ ਹਨ ਜੋ ਉਨ੍ਹਾ ਨੁੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਸਕਦੀ ਹੈ। ਇਸ ਮੌਕੇ ਸੁਰਜੀਤ ਸਿੰਘ ਘੋਨੇਵਾਹਲਾ, ਨਿਸ਼ਾਨ ਸਿੰਘ, ਵੀਰ ਸਿੰਘ ਘੋਨੇਵਾਹਲਾ, ਸਰਦੂਲ ਸਿੰਘ, ਰਾਜਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਕਈ ਆਗੂ ਹਾਜਰ ਸਨ।

Scroll To Top