Home / ਪੰਜਾਬ / ਪੰਜਾਬ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਕੈਮਿਸਟਾਂ ਨੇ ਵਜਾਇਆ ਸੰਘਰਸ਼ ਦਾ ਬਿਗਲ
ਪੰਜਾਬ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਕੈਮਿਸਟਾਂ ਨੇ ਵਜਾਇਆ ਸੰਘਰਸ਼ ਦਾ ਬਿਗਲ

ਪੰਜਾਬ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਕੈਮਿਸਟਾਂ ਨੇ ਵਜਾਇਆ ਸੰਘਰਸ਼ ਦਾ ਬਿਗਲ

ਸ਼ਾਹਕੋਟ/ਮਲਸੀਆਂ, 12 ਜੂਨ (ਅਜ਼ਾਦ ਸਿੰਘ ਸਚਦੇਵਾ) ਪੰਜਾਬ ਪੁਲਿਸ ਵੱਲੋਂ ਕੈਮਿਸਟਾਂ ਪ੍ਰਤੀ ਵਰਤੇ ਜਾ ਰਹੇ ਮਾੜੇ ਵਤੀਰੇ ਨੂੰ ਲੈ ਕੇ ਕੈਮਿਸਟ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸ਼ਾਹਕੋਟ ਅਤੇ ਮਲਸੀਆਂ ਦੇ ਸਮੂਹ ਕੈਮਿਸਟਾਂ ਵੱਲੋਂ ਵੀਰਵਾਰ ਸਾਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆ ਗਈਆ । ਇਸ ਦੌਰਾਨ ਕੈਮਿਸਟ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਛੁਰਾ ਅਤੇ ਕੈਮਿਸਟ ਯੂਨੀਅਨ ਮਲਸੀਆਂ ਦੇ ਪ੍ਰਧਾਨ ਸਰਵੇਸ਼ ਪੱਬੀ ਦੀ ਅਗਵਾਈ ‘ਚ ਸ਼ਾਹਕੋਟ ‘ਤੇ ਮਲਸੀਆਂ ਦੇ ਸਮੂਹ ਕੈਮਿਸਟਾਂ ਵੱਲੋਂ ਐਸ.ਡੀ.ਐਮ ਸ਼ਾਹਕੋਟ ਸੰਜੀਵ ਸ਼ਰਮਾਂ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ । ਇਸ ਮੌਕੇ ਉੱਕਤ ਦੋਵੇਂ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ, ਸਿੰਥੈਟਿਕਸ, ਮੈਡੀਕਲ ਨਸ਼ੇ ਦੀ ਆੜ ਹੇਠ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਬਰੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕੈਮਿਸਟਾਂ ਨੂੰ ਪੂਰੀ ਤਰ੍ਹਾਂ ਹਰਾਸ ਕੀਤਾ ਜਾਂਦਾ ਹੈ । ਜਿਸ ਦੇ ਰੋਸ ਵਜੋਂ ਅੱਜ ਪੰਜਾਬ ਭਰ ‘ਚ ਸਮੂਹ ਕੈਮਿਸਟਾਂ ਵੱਲੋਂ ਦੁਕਾਨਾਂ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਇਸ ਤਲਾਸ਼ੀ ਦੇ ਨਾਂ ਹੇਠ ਇਹ ਤਸੱਦਦ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਮਜ਼ਬੂਰਨ ਪੰਜਾਬ ਭਰ ਦੇ ਸਮੂਹ ਕੈਮਿਸਟ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਪੰਜਾਬ ਭਰ ਵਿੱਚ ਕੈਮਿਸਟਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਦੁਕਾਨਾਂ ਬੰਦ ਰੱਖ ਕੇ ਪੰਜਾਬ ਸਰਕਾਰ ਦੇ ਪੱਤਲੇ ਫੂਕੇ ਜਾਣਗੇ । ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕੈਮਿਸਟ ਦੀਆਂ ਦੁਕਾਨਾਂ ਦੀ ਚੈਕਿੰਗ ਸਿਰਫ ਮੈਡੀਕਲ ਨਾਲ ਸਬੰਧਤ ਸੀਨੀਅਰ ਅਧਿਕਾਰੀ ਜਾਂ ਡਰੱਗ ਇੰਸਪੈਕਟਰ ਦੁਆਰਾ ਹੀ ਕੀਤੀ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਪਵਨ ਕੁਮਾਰ ਵਿੱਗ, ਪ੍ਰਦੀਪ ਕੁਮਾਰ ਡਿੰਪਲ, ਕੁਲਦੀਪ ਸਿੰਘ ਸਿੱਧੂ, ਸੰਜੀਵ ਕੁਮਾਰ, ਰਾਹੁਲ ਅਗਰਵਾਲ, ਮੁਨੀਸ਼ ਪਸਰੀਚਾ, ਵਰਿੰਦਰ ਗੁਪਤਾ, ਲਵਲੀ ਅਰੋੜਾ, ਦਵਿੰਦਰ ਸਿੰਘ ਰਾਣਾ, ਕੁਲਵੰਤ ਸਿੰਘ, ਬਲਵੀਰ ਸਿੰਘ, ਸੁਰਿੰਦਰ ਭੱਟੀ, ਜਗਦੀਸ਼ ਗੋਇਲ, ਸੰਦੀਪ ਕੁਮਾਰ ਗਾਬਾ, ਕੁਲਵੰਤ ਸਿੰਘ, ਹਰਜਿੰਦਰ ਸਿੰਘ, ਰਮਨ ਅਰੋੜਾ, ਸ਼ਿਵ ਕੁਮਾਰ ਆਦਿ ਹਾਜ਼ਰ ਸਨ ।

Scroll To Top