Home / featured / ਪਾਕਿਸਤਾਨ ‘ਚ ਧਮਾਕਾ, 50 ਤੋਂ ਜ਼ਿਆਦਾ ਜ਼ਖਮੀ
ਪਾਕਿਸਤਾਨ ‘ਚ ਧਮਾਕਾ, 50 ਤੋਂ ਜ਼ਿਆਦਾ ਜ਼ਖਮੀ

ਪਾਕਿਸਤਾਨ ‘ਚ ਧਮਾਕਾ, 50 ਤੋਂ ਜ਼ਿਆਦਾ ਜ਼ਖਮੀ

ਇਸਲਾਮਾਬਾਦ-ਪਾਕਿਸਤਾਨ ‘ਚ ਇਸਲਾਮਾਬਾਦ ਦੇ ਨੇੜੇ ਇਕ ਦਰਗਾਹ ਦੇ ਬਾਹਰ ਇਕ ਸ਼ਕਤੀਸ਼ਾਲੀ ਧਮਾਕੇ ‘ਚ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸਲਾਮਾਬਾਦ ਦੇ ਬਾਹਰੀ ਇਲਾਕੇ ‘ਚ ਪਿਡੋਂਰੀਅਨ ਸਥਿਤ ਪ੍ਰਸਿੱਧ ਚਾਰ ਪੀਰ ਬਾਦਸ਼ਾਹ ਦੀ ਦਰਗਾਹ ਦੇ ਨੇੜੇ ਨੰਗੇ ਬਾਦਸ਼ਾਹ ਦੀ ਦਰਗਾਹ ਦੇ ਬਾਹਰ ਇਹ ਸ਼ਕਤੀਸ਼ਾਲੀ ਧਮਾਕਾ ਹੋਇਆ। ਧਮਾਕੇ ‘ਚ 54 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਾਕਿਸਤਾਨ ਆਯੂਰਵਿਗਿਆਨ ਸੰਸਥਾਨ (ਪਿਮਸ) ਲਿਜਾਇਆ ਗਿਆ। ਜ਼ਖਮੀਆਂ ‘ਚੋਂ ਚਾਰ ਦੀ ਹਾਲਤ ਗੰਭੀਰ ਹੈ। ਸੂਤਰਾਂ ਅਨੁਸਾਰ ਧਮਾਕੇ ਦੇ ਕਾਰਨਾਂ ਦਾ ਤੁਰੰਤ ਖੁਲਾਸਾ ਨਹੀਂ ਹੋਇਆ ਹੈ ਪਰ ਇਸ ਦੇ ਪਿਛੇ ਅੱਤਵਾਦੀਆਂ ਦਾ ਹੱਥ ਹੋਣ ਦੀ ਸ਼ੰਕਾ ਹੈ।

Scroll To Top