Home / ਪੰਜਾਬ / ਸਮਾਜ ਸੇਵੀ ਸੰਸਥਾਵਾਂ ਨੇ ਕੱਢੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ
ਸਮਾਜ ਸੇਵੀ ਸੰਸਥਾਵਾਂ ਨੇ ਕੱਢੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ

ਸਮਾਜ ਸੇਵੀ ਸੰਸਥਾਵਾਂ ਨੇ ਕੱਢੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ

ਕੋਟਕਪੂਰਾ – 22 ਜੂਨ (ਰੋਮੀ ਕਪੂਰ) ਨਸ਼ੇ ਵਰਗੀ ਲਾਹਨਤ ਨੂੰ ਜੜ੍ਹੋ ਪੁੱਟਣ ਲਈ ਕੋਟਕਪੂਰਾ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਇਕ ਝੰਡੇ ਹੇਠ ਹੋ ਕੇ ਇਸ ਨਾ-ਮੁਰਾਦ ਬਿਮਾਰੀ ਨੂੰ ਜੜ੍ਹੋਂ ਪੁੱਟਣ ਦੇ ਲਏ ਸੰਕਲਪ ਤਹਿਤ ਰਿਸ਼ੀ ਪਲਤਾ ਪ੍ਰਧਾਨ ਸੈਂਟਰਲ ਕਲੱਬ ਦੀ ਪ੍ਰੇਰਣਾ ਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਕੱਲ ਥਾਣਾ ਸਿਟੀ ਤੋਂ ਹਰਜਿੰਦਰ ਸਿੰਘ ਡੀ.ਐਸ.ਪੀ. ਫਰੀਦਕੋਟ ਤੇ ਦਵਿੰਦਰਪਾਲ ਸਿੰਘ ਘੁੰਮਣ ਐਸ.ਐਚ.ਓ. ਦੇ ਦਿਸ਼ਾ ਨਿਰਦੇਸ਼ਾਂ ਤੇ ਇਕ ਜਾਗਰੁਕਤਾ ਰੈਲੀ ਕੱਢੀ ਜੋ ਥਾਣਾ ਸਿਟੀ ਤੋਂ ਸ਼ੁਰੂ ਹੋ ਕੇ ਜੈਤੋ ਰੋਡ, ਰੇਲਵੇ ਰੋਡ, ਢੋਡਾ ਚੌਂਕ, ਪੁਰਾਣੀ ਸਬਜ਼ੀ ਮੰਡੀ, ਫੇਰੂਮਾਨ ਚੌਂਕ, ਜੌੜੀਆਂ ਚੱਕੀਆਂ, ਮਹਿਤਾ ਚੌਂਕ, ਨਵਾਂ ਬੱਸ ਸਟੈਂਡ ਤੋਂ ਹੁੰਦੀ ਵਾਪਸ ਥਾਣਾ ਸਿਟੀ ਕੋਟਕਪੂਰਾ ਵਿਖੇ ਪੁੱਜੀ । ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਨਸ਼ਾ ਰੋਕਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਫਲੈਕਸ ਲਗਾਏ ਹੋਏ ਸਨ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਦਲ ਦਲ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ ।
ਇਸ ਮੌਕੇ ਤੇ ਬੋਲਦੇ ਹਰਜਿੰਦਰ ਸਿੰਘ ਡੀ.ਐਸ.ਪੀ. ਅਤੇ ਇੰ: ਦਵਿੰਦਰਪਾਲ ਸਿੰਘ ਘੁੰਮਣ ਨੇ ਲੋਕਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਉਹ ਨਸ਼ੇ ਦੀ ਦਲ ਦਲ ਵਿਚੋਂ ਨੌਜੁਆਨਾਂ ਨੂੰ ਬਚਾਉਣ ਲਈ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅੱਕਤੀ ਨਸ਼ਾ ਕਰਦਾ ਹੈ ਤਾਂ ਉਸਦਾ ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਛੁਡਾਉਣ ਵਿਚ ਪੂਰਾ ਸਹਿਯੋਗ ਦੇਣਗੀਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਉਸਨੂੰ ਪ੍ਰੇਰਿਤ ਕੀਤਾ ਜਾਵੇ ਕਿ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਇਸਦੀ ਵਰਤੋਂ ਨਾ ਕਰੋ । ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ ਜੇਕਰ ਪੁਲਿਸ ਪਾਸ ਨਹੀਂ ਜਾਣਾ ਚਾਹੁੰਦੇ ਤਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੂਚਿਤ ਕਰਨ ਉਨ੍ਹਾਂ ਦੇ ਜ਼ਰੀਏ ਪੁਲਿਸ ਤੱਕ ਜੋ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਗੁਲਵੰਤ ਸਿੰਘ, ਡਾ: ਹਰਨਰਾਇਣ ਸਿੰਘ ਧੁੰਨਾ ਸੂਬਾ ਪ੍ਰਧਾਨ ਗਲੋਬਲ ਹਿਊਮਨਰਾਈਟਸ, ਜੋਗਿੰਦਰ ਸਿੰਘ ਮੱਕੜ “ਬਾਊ” ਵਾਈਸ ਚੇਅਰਮੈਨ ਡਾਇਮੰਡ ਹਿਊਮਨ ਰਾਈਟਸ ਕ੍ਰਿਸ਼ਨ ਮੁਨੀਮ ਸ਼੍ਰੀ ਰਾਮ ਸੇਵਾ ਦਲ, ਡਾ: ਜਸਕਰਨ ਸਿੰਘ ਸੰਧਵਾਂ ਚੇਅਰਮੈਨ ਨਿਰਭੈ ਹਿਊਮਨ ਰਾਈਟਸ ਐਸੋ:, ਬਲਜਿੰਦਰ ਸਿੰਘ ਬੱਲੀ ਇੰਦਰਾ ਗਾਂਧੀ ਟੈਕਨੀਕਲ ਐਜੂਕੇਸ਼ਨ, ਸੁਨੀਲ ਕਪੂਰ ਸੰਪਾਦਕ ਚਾਮਚੜਿੱਕ ਪਤ੍ਰਿੱਕਾ, ਮਨਮੋਹਨ ਸ਼ਰਮਾ, ਅਮਨਦੀਪ ਸਿੰਘ, ਭਾਰਤ ਭੂਸ਼ਣ, ਉਦੇ ਰੰਦੇਵ, ਸਾਧੂ ਰਾਮ ਦਿਓੜਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਰਣਜੀਤ ਸਿੰਘ ਮੱਲਾ, ਨਵਨੀਤ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਤਿਨ ਤਿਵਾੜੀ, ਹੰਸ ਰਾਜ ਸ਼ਰਮਾ, ਅਜੈਬ ਸਿੰਘ, ਰਾਮ ਕ੍ਰਿਸ਼ਨ, ਦਰਸ਼ਨ ਸਿੰਘ ਭੱਟੀ, ਮੋਹਨ ਲਾਲ ਮਾਂਡੀਆ, ਪਰਮਜੀਤ ਸਿੰਘ ਬਰਾੜ, ਫਕੀਰ ਚੰਦ ਬਜਾਜ ਆਦਿ ਹਾਜ਼ਰ ਸਨ ।

Scroll To Top