Home / ਪੰਜਾਬ / ਬਰਜਿੰਦਰ ਬਰਾੜ ਦੀ ਕਿਤਾਬ “ਲਹੂ ਭਿੱਜੇ ਦਿਨ” ਕੈਲਗਰੀ ਵਿੱਚ ਰਿਲੀਜ਼
ਬਰਜਿੰਦਰ ਬਰਾੜ ਦੀ ਕਿਤਾਬ “ਲਹੂ ਭਿੱਜੇ ਦਿਨ” ਕੈਲਗਰੀ ਵਿੱਚ ਰਿਲੀਜ਼

ਬਰਜਿੰਦਰ ਬਰਾੜ ਦੀ ਕਿਤਾਬ “ਲਹੂ ਭਿੱਜੇ ਦਿਨ” ਕੈਲਗਰੀ ਵਿੱਚ ਰਿਲੀਜ਼

ਕੈਲਗਰੀ(ਹਰਬੰਸ ਬੁੱਟਰ)ਕੈਲਗਰੀ ਵਿਖੇ ਕਨੇਡਾ ਦੀਆਂ ਰਾਜਨੀਤਕ ਹਸਤੀਆਂ , ਸਮਾਜਿਕ ਸਖਸੀਅਤਾਂ ਅਤੇ  ਪੰਜਾਬੀ ਮੀਡੀਆ ਕਲੱਬ ਦੇ ਸਰਗਰਮ ਮੈਂਬਰਾਂ ਦੀ ਹਾਜਰੀ ਵਿੱਚ ਪੰਜਾਬ ਤੋਂ ਆਪਣੀ ਨਿੱਜੀ ਫੇਰੀ ਉੱਪਰ ਆਏ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਚੇਅਰਮੈਨ ਪੰਜਾਬ ਹੈਲਥਕੇਅਰ ਸਿਸਟਮ ਅਤੇ ਲਿਖਾਰੀ ਦਾ ਬੀਕਾਨੇਰ ਸਵੀਟਸ ਹਾਲ ਵਿਚ ਨਿੱਘਾ ਸਵਾਗਤ ਕੀਤਾ ਗਿਆ। ਅਸਲ ਵਿੱਚ ਇਹ ਸਮਾਗਮ ਉਹਨਾਂ ਦੁਆਰਾ ਰਚਿੱਤ ਪੰਜਾਬ ਦੇ 1947 ਦੇ ਦੁਖਾਂਤ ਨੂੰ ਬਿਆਨਦੀ ਕਿਤਾਬ  “ਲਹੂ ਭਿੱਜੇ ਦਿਨ 1947″ ਦਾ ਰਿਲੀਜ਼ ਸਮਾਰੋਹ ਹੋ ਨਿਬੜਿਆ । ਸਟੇਜ਼ ਸਕੱਤਰ ਦੀ ਜਿੰਮੇਵਾਰੀ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਰਣਜੀਤ ਸਿੱਧੂ ਨੇ ਨਿਭਾਈ । ਕੈਲਗਰੀ ਤੋਂ ਐਮ ਐਲ ਏ ਦਰਸਨ ਕੰਗ ਨੇ ਬਰਜਿੰਦਰ ਬਰਾੜ ਦਾ ਪਿਛੋਕੜ ਰਾਜਨੀਤਕ ਹੋਣ ਕਾਰਨ ਅਤੇ ਹੁਣ ਉਸਦੇ ਖੁਦ ਦੇ ਰਾਜਨੀਤੀ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਤੋਂ ਇਹੀ ਆਸ ਰੱਖੀ ਕਿ ਹੁਣ ਕੁੱਝ ਪੰਜਾਬ ਦਾ ਜਰੂਰ ਸੰਵਰਨ ਦੀ ਸੰਭਾਵਨਾ ਹੈ ਕਿਉਂਕਿ ਜਿਸ ਤਰਾਂ ਸ: ਤੋਤਾ ਸਿੰਘ ਜੀ ਸੁਭਾਓ ਦੇ ਕਾਹਲੇ ਹਨ ਉਸੇ ਤਰਾਂ ਉਹ ਕਾਹਲੀ ਨਾਲ ਐਨ ਆਰ ਆਈ ਪੰਜਾਬੀਆਂ ਦੇ ਮਸਲੇ ਵੀ ਹੱਲ ਕਰਨਗੇ।ਅਲਬਰਟਾ ਦੇ ਮਨੁੱਖੀ ਸਰੋਤ ਮੰਤਰੀ ਮਨਮੀਤ ਭੁੱਲਰ ਨੇ ਮਜਾਕ ਵਿੱਚ ਕਿਹਾ ਕਿ ਸਾਡੇ ਕਨੇਡਾ ਦੇ ਗੋਰੇ ਲੋਕ ਬਹੁਤ ਮਿਹਨਤੀ ਹਨ, ਇਸ ਲਈ 5-10 ਗੋਰੇ ਪਰਬੰਧਕ ਇੱਥੋਂ ਕਨੇਡਾ ਤੋਂ ਲੈ ਜਾਓ ਪੰਜਾਬ ਦਾ ਭਲਾ ਹੋ ਜਾਵੇਗਾ।ਆਪਣੇ ਭਾਸਣ ਦੇ ਪਹਿਲੇ ਪੜਾਅ ਦੌਰਾਨ ਬਰਜਿੰਦਰ ਬਰਾੜ ਨੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਚੰਗੇ ਦਿਨਾਂ ਦੀ ਸੁਰੂਆਤ ਹੋ ਚੁੱਕੀ ਹੈ। ਆਪਣੇ ਮਹਿਕਮੇ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਐਬੂਲੈਂਸ ਸੇਵਾ 108 ਤੋਂ ਬਿਨਾ ਹੁਣ ਐਂਬੂਲੈਂਸ ਸੇਵਾ 104 ਵੀ ਆਮ ਪਬਲਿਕ ਲਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਹੈ। ਆਪਣੀ ਕਿਤਾਬ ਬਾਰੇ ਬੋਲਦਿਆਂ ਬਰਾੜ ਨੇ ਦੱਸਿਆ ਕਿ ਸੰਨ 47 ਦੀਆਂ ਘਟਨਾਵਾਂ ਦਾ ਦਰਦ ਉਸ ਦੇ ਸੀਨੇ ਵਿੱਚ ਕਿਧਰੇ ਹਰ ਵੇਲੇ ਰੜਕਦਾ ਸੀ ਜਿਸ ਨੂੰ ਉਸ ਨੇ ਇੱਕ ਕਹਾਣੀ ਦੇ ਰੂਪ ਵਿੱਚ “ਲਹੂ ਭਿੱਜੇ ਦਿਨ 1947″ ਦੇ ਜ਼ਰੀਏ ਤੁਹਾਡੇ ਅੱਗੇ ਰੱਖਿਆ ਹੈ। ਜਿਸ ਨੂੰ ਪੜ੍ਹਕੇ ਸਾਇਦ ਭਵਿੱਖ ਵਿੱਚ ਅਜਿਹੀਆਂ ਗੈਰ ਮਨੁੱਖੀ ਸੁਭਾਓ ਦੇ ਵਰਤਾਰੇ ਵਾਲੀਆਂ ਘਟਨਾਵਾਂ ਨੂੰ ਘਟਣ ਤੋਂ ਰੋਕਿਆ ਜਾ ਸਕੇ। ਸਮਾਗਮ ਦੇ ਅਖੀਰਲੇ ਪਲਾਂ ਦੌਰਾਨ ਪਹੁੰਚੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਵੀ ਬਰਜਿੰਦਰ ਬਰਾੜ ਨੂੰ ਜੀ ਆਇਆਂ ਨੂੰ ਕਿਹਾ। ਦਰਸਨ ਕੰਗ ਐਮ ਐਲ ਏ ਅਤੇ ਮੰਤਰੀ ਮਨਮੀਤ ਭੁੱਲਰ ਨੇ ਯਾਦਗਾਰੀ ਸਨਮਾਨ ਪੱਤਰਾਂ ਦੇ ਜਰੀਏ ਲੇਖਕ ਅਤੇ ਰਾਜਨੀਤੀਕ ਬਰਜਿੰਦਰ ਬਰਾੜ ਦਾ ਸਨਮਾਨ ਵੀ ਕੀਤਾ। ਇਸ ਮੌਕੇ ਮਾਈਕ ਬਰਾੜ, ਜੋਅ ਬਰਾੜ, ਹਰਮੀਤ ਸਿੱਧੂ, ਜਤਿੰਦਰ ਲੰਮੇ , ਡੈਨ ਸਿੱਧੂ,ਚੰਦ ਸਿੰਘ ਸਦਿਓੜਾ,ਗੁਰਮੀਤ ਸਰਪਾਲ,ਰਾਜਪਾਲ ਬਰਾੜ,ਡਾ ਜਸਵਿੰਦਰ ਬਰਾੜ,ਗੁਰਦੀਪ ਧਾਲੀਵਾਲ , ਗੁਰਚਰਨ ਸਿੰਘ ਧਨੋਆ, ਅਤੇ ਹੋਰ ਹਾਜਿਰ ਸਨ।

Scroll To Top