Home / ਰਾਸ਼ਟਰੀ / ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ : ਮਨਮੋਹਨ
ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ : ਮਨਮੋਹਨ

ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ : ਮਨਮੋਹਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੈਠਕ ‘ਚ ਬੋਲਦਿਆਂ ਕਿਹਾ ਕਿ ਭਵਿੱਖ ‘ਚ ਕੋਲਾ ਸਪੈਕਟ੍ਰਮ ਘਪਲੇ ਨਹੀਂ ਹੋਣਗੇ। ਅਸੀਂ ਇਹ ਮੰਨਦੇ ਹਾਂ ਕਿ ਸਾਡੇ ਕੋਲੋਂ ਕੁਝ ਗਲਤੀਆਂ ਹੋਈਆਂ ਹਨ ਪਰ ਅਸੀਂ ਹਮੇਸ਼ਾ ਆਪਣੀਆਂ ਗਲਤੀਆਂ ਨੂੰ ਸੁਧਾਰਨ ਅਤੇ ਅਸੀਂ ਉਨ੍ਹਾਂ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਨੀਅਤ  ਹਮੇਸ਼ਾ ਸਾਫ ਰਹੀ ਹੈ। ਕੋਲਾ ਅਤੇ ਸਪੈਕਟ੍ਰਮ ਵੰਡ ਘਪਲਿਆਂ ਸੰਬੰਧੀ ਉਨ੍ਹਾਂ ਸਫਾਈ ਦਿੱਤੀ ਕਿ ਸ਼ੁਰੂ ਵਿਚ ਅਸੀਂ ਇਨ੍ਹਾਂ ਖੇਤਰਾਂ ਵਿਚ ਪਹਿਲਾਂ ਤੋਂ ਚੱਲੀ ਆ ਰਹੀ ਵਿਵਸਥਾ ਨੂੰ ਜਾਰੀ ਰੱਖਿਆ। ਇਸ ਪ੍ਰਕਿਰਿਆ ਵਿਚ ਘਪਲੇ ਦੇ ਜੋ ਦੋਸ਼ ਲੱਗੇ, ਉਨ੍ਹਾਂ ‘ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਤੇ ਇਹ ਦੋਸ਼ ਲੱਗਦਾ ਰਿਹਾ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਸੱਚਾਈ ਇਹ ਹੈ ਕਿ ਅਸੀਂ ਸਰਕਾਰ ਦੇ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦਾ ਜਿੰਨਾ ਕੰਮ ਕੀਤਾ ਓਨਾ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ। ਆਪਣੀਆਂ ਸਫਲਤਾਵਾਂ ਦਾ ਜਿੰਨਾ ਸਿਹਰਾ ਸਾਨੂੰ ਮਿਲਣਾ ਚਾਹੀਦਾ ਸੀ, ਨਹੀਂ ਮਿਲਿਆ।

Scroll To Top