Home / ਪੰਜਾਬ / ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ
ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ

ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ

ਗੁਰੂਹਰਸਹਾਏ, – ਭਾਰਤ ਦੇ ਮਹਾਨ ਸਪੂਤ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਗੁਰੂਹਰਸਹਾਏ ਵਿਖੇ ਲੱਗੇ ਸ਼ਹੀਦ ਊਧਮ ਸਿੰਘ ਦੇ ਆਦਮ ਬੁੱਤ ਉਪੱਰ ਹਾਰ ਪਹਿਨਾ ਕੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਲਗਾ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਮਾਨ ਦੇ ਭਰਾ ਨਰਦੇਵ ਸਿੰਘ ਬੋਬੀ ਮਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੋਲਤ ਰਾਮ ਕੰਬੋਜ਼, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਦੇਵ ਰਾਜ ਤੋਂ ਇਲਾਵਾ ਹੋਰ ਇਲਾਕੇ ਦੇ ਉਘੇ ਆਗੂਆਂ ਵਲੋਂ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ‘ਤੇ ਕੰਬੋਜ਼ ਮਹਾਂਸਭਾ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਸ਼ਹੀਦ ਊਧਮ ਸਿੰਘ ਦਾ ਰਿਵਾਲਵਰ, ਕਿਤਾਬ, ਜੋ ਕਿਤਾਬ ਵਿਚ ਉਨ੍ਹਾਂ ਨੇ ਪਿਸਤੋਲ ਲੁਕਾ ਕੇ ਜਨਰਲ ਡਾਇਰ ਨੂੰ ਮਾਰਿਆ ਸੀ ਉਸ ਰਿਵਾਲਵਰ ਨੂੰ ਲੰਦਨ ਤੋਂ ਮੰਗਵਾ ਕੇ ਉਨ੍ਹਾਂ ਦੇ ਜੱਦੀ ਘਰ ‘ਚ ਰੱਖਿਆ ਜਾਵੇ। Àਹਨਾਂ ਕਿਹਾ ਕਿ ਇਹ ਅਜ਼ਾਦੀ ਦੇ ਸਿਪਾਹੀ ਅਤੇ ਕੌਮੀ ਹੀਰੇ ਦੀ ਯਾਦ ਨੂੰ ਦੇਸ਼ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ‘ਤੇ ਬਲਦੇਵ ਸਿੰਘ ਮਾਹਮੂਜੋਈਆ, ਹੰਸ ਰਾਜ ਕੰਬੋਜ਼ ਪ੍ਰਧਾਨ ਕੰਬੋਜ਼ ਮਹਾਂਸਭਾ, ਡਾ: ਮਲਕੀਤ ਥਿੰਦ, ਪਾਲਾ ਬੱਟੀ, ਭੀਮ ਕੰਬੋਜ਼, ਵੇਦ ਪ੍ਰਕਾਸ਼ ਕੰਬੋਜ਼, ਤਿਲਕ ਰਾਜ ਗੋਲੂ ਕਾ, ਹਾਕਮ ਚੰਦ ਬਲਾਕ ਸੰਮਤੀ ਮੈਂਬਰ, ਪੱਪੂ ਸੰਧਾ, ਕਸ਼ਮੀਰ ਬਾਜੇ ਕੇ, ਕੁਲਬੀਰ ਸਿੰਘ, ਅਮਰੀਕ ਬੂੰਗੀ, ਅਸ਼ੋਕ ਸਾਮਾ, ਕਰਨੈਲ ਸਿੰਘ, ਪ੍ਰਵੀਨ ਥਿੰਦ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਵੀ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਹਾਰ ਪਹਿਨਾ ਕੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ।

Scroll To Top