Home / ਸਾਹਿਤਕ / ਸੁਨਹਿਰੀ ਮੌਕਾ
ਸੁਨਹਿਰੀ ਮੌਕਾ

ਸੁਨਹਿਰੀ ਮੌਕਾ

ਸਰਕਾਰੀ ਦਫ਼ਤਰਾਂ ਦਾ ਬੰਦ ਹੋਣ ਦਾ ਸਮਾਂ ਪੰਜ ਵਜੇ ਹੁੰਦਾ ਹੈ ਅਤੇ ਨਵਨੀਤ ਹਮੇਸ਼ਾਂ ਦੀ ਤਰ੍ਹਾਂ ਆਪਣੇ ਦਫ਼ਤਰ ਤੋਂ ਡਿਊਟੀ ਪੂਰੀ ਕਰਕੇ ਤਕਰੀਬਨ ਸ਼ਾਮੀਂ ਪੰਜ ਵ¤ਜ ਕੇ ਤੀਹ ਮਿੰਟ ’ਤੇ ਨਿਕਲਿਆ। ਉਸ ਦਾ ਘਰ ਉਸ ਦੇ ਦਫ਼ਤਰ ਤੋਂ ਇ¤ਕ ਘੰਟੇ ਦੀ ਦੂਰੀ ’ਤੇ ਸੀ। ਰਸਤੇ ਵਿ¤ਚ ਉਸ ਨੇ ਲਾਈਟਾਂ ਵਾਲੇ ਚੌਕ ’ਤੇ ਦੇਖਿਆ ਕਿ ਦੋ ਛੋਟੇ ਬ¤ਚੇ (ਜੋ ਸੜਕ ’ਤੇ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ) ਟ੍ਰੈਫ਼ਿਕ ਲਾਈਟਾਂ ਦੇ ਚੌਕ ਵਿ¤ਚ ਫਸੇ ਹੋਏ ਸਨ। ਦੀਵਾਲ਼ੀ ਦਾ ਤਿਉਹਾਰ ਨੇੜੇ ਹੋਣ ਕਰਕੇ ਸੜਕਾਂ ’ਤੇ ਕਾਫ਼ੀ ਜ਼ਿਆਦਾ ਭੀੜ ਸੀ। ਉਨ੍ਹਾਂ ਬ¤ਚਿਆਂ ਕੋਲੋਂ ਸੜਕ ਪਾਰ ਨਹੀਂ ਹੋ ਰਹੀ ਸੀ। ਨਵਨੀਤ ਦਿਲ ਦਾ ਬਹੁਤ ਹੀ ਸਾਫ਼-ਸੁਥਰਾ ਇਨਸਾਨ ਸੀ। ਉਹ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ। ਉਸ ਨੇ ਆਪਣੀ ਮੋਟਰਸਾਈਕਲ ਪਾਸੇ ਖੜੀ ਕਰ ਦਿ¤ਤੀ ਤੇ ਦੋਵੇਂ ਛੋਟੇ ਬ¤ਚਿਆਂ ਨੂੰ ਸਾਵਧਾਨੀ ਨਾਲ ਟ੍ਰੈਫ਼ਿਕ ਲਾਈਟਾਂ ਵਾਲਾ ਚੌਕ ਪਾਰ ਕਰਵਾ ਦਿ¤ਤਾ।
ਉਸ ਦੀ ਇਸ ਮਿਹਰਬਾਨੀ ਨੂੰ ਇ¤ਕ ਹੋਰ ਅ¤ਖ ਬੜੀ ਸੰਜੀਦਗੀ ਨਾਲ ਵੇਖ ਰਹੀ ਸੀ। ਉਹ ਬੰਦਾ ਕਾਫ਼ੀ ਬਜ਼ੁਰਗ ਸੀ ਤੇ ਕ¤ਪੜਿਆਂ ਤੋਂ ਕਾਫ਼ੀ ਅਮੀਰ ਲ¤ਗ ਰਿਹਾ ਸੀ ਪਰ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।
ਜਦੋਂ ਨਵਨੀਤ ਉਸ ਦੇ ਕੋਲ ਦੀ ਗੁਜ਼ਰਿਆ ਤਾਂ ਉਸ ਸ਼ਰਾਬੀ ਨੇ ਬੜੀ ਹਲੀਮੀ ਨਾਲ ਉਸ ਨੂੰ ਆਵਾਜ਼ ਮਾਰੀ, ‘‘ਠਹਿਰ ਪੁ¤ਤਰਾ ਮੇਰੀ ਵੀ ਇ¤ਕ ਅਰਜ਼ ਸੁਣਦਾ ਜਾ।’’ ਨਵਨੀਤ ਨੇ ਉਸ ਦੀਆਂ ਅ¤ਖਾਂ ਦੇ ਇਸ਼ਾਰੇ ਨੂੰ ਸਮਝਦੇ ਹੋਏ ਆਪਣੇ ਮੋਟਰਸਾਈਕਲ ਦੀ ਰਫ਼ਤਾਰ ਹੌਲੀ ਕਰ ਲਈ, ਕੋਲ ਆ ਕੇ ਬੜੇ ਪਿਆਰ ਨਾਲ ਪੁ¤ਛਣ ਲ¤ਗ ਪਿਆ,‘‘ਹਾਂ ਜੀ ਬਜ਼ੁਰਗੋ, ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ?’’
ਅ¤ਗੋਂ ਸ਼ਰਾਬੀ ਬਜ਼ੁਰਗ ਨੇ ਕਿਹਾ, ‘‘ਮੈਨੂੰ ਕਿਸੇ ਦੀ ਮਦਦ-ਮੁਦਦ ਦੀ ਕੋਈ ਲੋੜ ਨਹੀਂ ਹੈ। ਹਾਂ, ਜੇ ਤੈਨੂੰ ਪੈਸੇ-ਧੇਲੇ ਦੀ ਜ਼ਰੂਰਤ ਹੈ ਤਾਂ ਦ¤ਸ ਜਿੰਨੇ ਚਾਹੀਦੇ ਨੇ ਮਿਲ ਜਾਣਗੇ।’’
ਅ¤ਗੋਂ ਨਵਨੀਤ ਬੋਲਿਆ,‘‘ਨਹੀਂ ਬਜ਼ੁਰਗੋ, ਮੈਨੂੰ ਪੈਸੇ ਨਹੀਂ ਚਾਹੀਦੇ। ਤੁਸੀਂ ਮੈਨੂੰ ਪੁ¤ਤਰ ਕਿਹਾ ਹੈ, ਦ¤ਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?’’
ਸ਼ਰਾਬੀ ਨੇ ਆਪਣੇ ਕੋਟ ਦੇ ਬਟਨ ਖੋਲ੍ਹ ਕੇ ਉਸ ਨੂੰ ਪੰਜ-ਪੰਜ ਸੌ ਦੇ ਦੋ ਨੋਟਾਂ ਦੀਆਂ ਗ¤ਥੀਆਂ ਦਿਖਾਉਂਦੇ ਹੋਏ ਕਿਹਾ ਕਿ ਪੁ¤ਤਰਾ ਜਿੰਨੇ ਪੈਸੇ ਚਾਹੀਦੇ ਨੇ ਲੈ ਲਾ।
ਨਵਨੀਤ ਨੂੰ ਲ¤ਗਿਆ ਸ਼ਰਾਬੀ ਨੂੰ ਸ਼ਰਾਬ ਕੁਝ ਜ਼ਿਆਦਾ ਹੀ ਚੜ੍ਹ ਗਈ ਹੈ ਤੇ ਇਹ ਮਜ਼ਾਕ ਕਰ ਰਿਹਾ ਹੈ। ਉਸ ਨੇ ਬਜ਼ੁਰਗ ਦੀ ਇਸ ਗ¤ਲ ਨੂੰ ਅਣਗੌਲਿਆ ਜਿਹਾ ਕਰ ਦਿ¤ਤਾ ਤੇ ਸੋਚਣ ਲ¤ਗ ਪਿਆ ਕਿ ਅ¤ਜ ਦੇ ਦੌਰ ਵਿ¤ਚ ਬਿਨਾਂ ਗ¤ਲ ਤੋਂ ਕੋਈ ਕਿਸੇ ਨੂੰ ਪਾਣੀ ਤਕ ਨਹੀਂ ਪੁ¤ਛਦਾ ਤੇ ਮੈਨੂੰ ਐਨੇ ਸਾਰੇ ਨੋਟ ਐਵੇਂ ਤਾਂ ਨਹੀਂ ਦੇ ਰਿਹਾ, ਜ਼ਰੂਰ ਕੋਈ ਨਾ ਕੋਈ ਉਲਟਾ-ਸਿ¤ਧਾ ਕੰਮ ਕਹੇਗਾ। ਆਖਰ ਉਸ ਨੇ ਬਜ਼ੁਰਗ ਤੋਂ ਪੁ¤ਛ ਹੀ ਲਿਆ ਕਿ ਬਜ਼ੁਰਗੋ ਤੁਸੀਂ ਐਨੇ ਪੈਸੇ ਦੇ ਰਹੇ ਹੋ ਕੰਮ ਤਾਂ ਦ¤ਸੋ। ਆਖਰ ਕੀ ਕੰਮ ਕਰਨਾ ਪਏਗਾ?
ਅ¤ਗੋਂ ਬਜ਼ੁਰਗ ਨੇ ਕਿਹਾ,‘‘ਕੁਝ ਨਹੀਂ ਪੁ¤ਤਰ, ਬਸ ਮੈਨੂੰ ਘਰ ਤਕ ਛ¤ਡਣਾ ਏ।’’ ਜਦੋਂ ਉਸ ਨੇ ਇਹ ਗ¤ਲ ਸੁਣੀ ਤਾਂ ਉਹ ਬਹੁਤ ਡਰ ਗਿਆ ਕਿ ਕੋਈ ਘਰ ਛ¤ਡਣ ਬਦਲੇ ਐਨੇ ਪੈਸੇ ਤਾਂ ਨਹੀਂ ਦੇਵੇਗਾ। ਉਸ ਨੂੰ ਇਹ ਸਭ ਮਜ਼ਾਕ ਹੀ ਲ¤ਗ ਰਿਹਾ ਸੀ। ਉਸ ਦੇ ਮਨ ਵਿਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉ¤ਠ ਰਹੇ ਸਨ ਕਿ ਕਿਤੇ ਇਹ ਬੰਦਾ ਬਾਅਦ ਵਿ¤ਚ ਕੋਈ ਹੋਰ ਕੰਮ ਹੀ ਨਾ ਕਹਿ ਦੇਵੇ। ਕਿਤੇ ਇਹ ਸ਼ਰਾਬੀ ਬਜ਼ੁਰਗ ਸਮੈਕੀਆ ਹੀ ਨਾ ਹੋਵੇ। ਕਿਤੇ ਲੈਣੇ ਦੇ ਦੇਣੇ ਹੀ ਨਾ ਪੈ ਜਾਣ। ਆਪਣੇ-ਆਪ ਨਾਲ ਇਸ ਤਰ੍ਹਾਂ ਦੇ ਸੌ ਸਵਾਲ ਕਰਦਾ ਹੋਇਆ ਬਿਨਾਂ ਕੁਝ ਬੋਲੇ ਅ¤ਗੇ ਨੂੰ ਚ¤ਲ ਪਿਆ।
ਬਜ਼ੁਰਗ ਉਸ ਨੂੰ ਕਾਫ਼ੀ ਦੇਰ ਤਕ ਤ¤ਕਦਾ ਰਿਹਾ। ਜਦੋਂ ਨਵਨੀਤ ਦਸ ਮਿੰਟ ਦੀ ਦੂਰੀ ’ਤੇ ਪਹੁੰਚਿਆ ਤਾਂ ਉਸ ਦੇ ਦਿਲ ਤੇ ਦਿਮਾਗ ਵਿ¤ਚ ਦੋ-ਚਾਰ ਸਵਾਲ ਹੋਰ ਉ¤ਠੇ। ਸਭ ਤੋਂ ਪਹਿਲਾਂ ਉਸ ਨੂੰ ਆਪਣੀ ਸਵੇਰੇ ਪਾਠ ਕਰਨ ਤੋਂ ਬਾਅਦ ਕੀਤੀ ਅਰਦਾਸ ਚੇਤੇ ਆਈ। ਉਸ ਨੇ ਸਵੇਰੇ ਵਾਹਿਗੁਰੂ ਅ¤ਗੇ ਅਰਦਾਸ ਕੀਤੀ ਸੀ ਕਿ ਰ¤ਬਾ ਅਗਲੇ ਮਹੀਨੇ ਮੇਰੀ ਛੋਟੀ ਭੈਣ ਅਮਨ ਦਾ ਵਿਆਹ ਹੈ। ਹੋ ਸਕੇ ਤਾਂ ਥੋੜ੍ਹੇ-ਬਹੁਤੇ ਪੈਸਿਆਂ ਦਾ ਇੰਤਜ਼ਾਮ ਕਰ ਦੇਵੀਂ ਤਾਂ ਜੋ ਵਿਆਹ ਵਿ¤ਚ ਕੋਈ ਤੋਟ-ਤੰਗੀ ਨਾ ਆਵੇ।
ਮਨ ਹੀ ਮਨ ਵਾਹਿਗੁਰੂ ਨੂੰ ਯਾਦ ਕਰ ਰਿਹਾ ਸੀ। ਉਸ ਨੂੰ ਲ¤ਗ ਰਿਹਾ ਸੀ, ਜਿਵੇਂ ਉਸ ਵਾਹਿਗੁਰੂ ਨੇ ਹੀ ਉਸ ਬੰਦੇ ਨੂੰ ਉਸ ਦੀ ਮਦਦ ਲਈ ਭੇਜਿਆ ਹੋਵੇ।
ਦੂਜਾ ਸਵਾਲ ਇਹ ਸੀ ਕਿ ਬੰਦਾ ਬਜ਼ੁਰਗ ਹੈ ਤੇ ਨਾਲੇ ਸ਼ਰਾਬੀ ਵੀ, ਇਸ ਤੋਂ ਇਲਾਵਾ ਉਸ ਕੋਲ ਪੈਸੇ ਵੀ ਬੇਸ਼ੁਮਾਰ ਪਏ ਹਨ, ਜੇ ਕਿਸੇ ਨੇ ਉਸ ਉ¤ਤੇ ਹਮਲਾ ਕਰ ਦਿ¤ਤਾ ਤਾਂ ਬਜ਼ੁਰਗ ਵਿਚਾਰਾ ਥਾਂ ’ਤੇ ਹੀ ਮਾਰਿਆ ਜਾਵੇਗਾ।
ਉਸ ਨੇ ਮਨ ਵਿ¤ਚ ਸੋਚਿਆ ਕਿ ਜੇ ਮੈਂ ਉਸ ਸ਼ਰਾਬੀ ਬਜ਼ੁਰਗ ਦੀ ਮਦਦ ਕਰ ਦਿੰਦਾ ਹਾਂ ਤਾਂ ਮੇਰਾ ਕੀ ਜਾਏਗਾ ਸਗੋਂ ਮੇਰੀ ਲੋੜ ਵੀ ਪੂਰੀ ਹੋ ਜਾਏਗੀ ਅਤੇ ਦੂਜਾ ਬਜ਼ੁਰਗ ਵੀ ਆਪਣੇ ਟਿਕਾਣੇ ’ਤੇ ਪਹੁੰਚ ਜਾਏਗਾ। ਇਹ ਸਭ ਸੋਚ ਕੇ ਉਸ ਨੇ ਰਸਤੇ ਵਿ¤ਚੋਂ ਹੀ ਆਪਣੇ ਮੋਟਰਸਾਈਕਲ ਨੂੰ ਵਾਪਸ ਉਸ ਬਜ਼ੁਰਗ ਵ¤ਲ ਨੂੰ ਮੋੜ ਲਿਆ।
ਉਹ ਬਜ਼ੁਰਗ ਕੋਲ ਜਾ ਕੇ ਕਹਿਣ ਲ¤ਗਿਆ,‘‘ਆਓ ਬਜ਼ੁਰਗੋ, ਤੁਹਾਨੂੰ ਤੁਹਾਡੀ ਮੰਜ਼ਿਲ ਤਕ ਪਹੁੰਚਾ ਦਿੰਦਾ ਹਾਂ। ਮੈਨੂੰ ਆਪਣੇ ਘਰ ਦਾ ਪਤਾ ਦ¤ਸੋ।’’
ਅ¤ਗੋਂ ਬਜ਼ੁਰਗ ਬੋਲਿਆ, ‘‘ਪੁ¤ਤਰ ਜੀ, ਜੇ ਮੈਨੂੰ ਮੇਰੇ ਘਰ ਦਾ ਪਤਾ ਹੁੰਦਾ ਤਾਂ ਮੈਂ ਤੈਨੂੰ ਹੀ ਕਹਿਣਾ ਸੀ ਕਿ ਮੈਨੂੰ ਘਰ ਛ¤ਡ ਆ।’’ ਇਹ ਗ¤ਲ ਸੁਣ ਕੇ ਨਵਨੀਤ ਹੋਰ ਪਰੇਸ਼ਾਨ ਹੋ ਗਿਆ ਕਿ ਰ¤ਬਾ ਹੁਣ ਤੂੰ ਹੀ ਦ¤ਸ ਮੈਂ ਇਸ ਸ਼ਰਾਬੀ ਨੂੰ ਕਿਹੜੇ ਖੂਹ ਵਿ¤ਚ ਪਾ ਆਵਾਂ, ਜਦੋਂ ਇਸ ਨੂੰ ਆਪਣੇ ਘਰ ਦਾ ਨਹੀਂ ਪਤਾ, ਤਾਂ ਹੋਰ ਕੀ ਚੇਤੇ ਹੋ ਸਕਦਾ ਹੈ? ਇਸ ਸ਼ਰਾਬੀ ਨੂੰ ਕੁਝ ਜ਼ਿਆਦਾ ਹੀ ਸ਼ਰਾਬ ਚੜ੍ਹ ਗਈ ਹੈ। ਇਹ ਆਪਣਾ ਤੇ ਮੇਰਾ ਦਿਮਾਗ ਖ਼ਰਾਬ ਕਰ ਰਿਹਾ ਹੈ। ਨਵਨੀਤ ਦੇ ਮ¤ਥੇ ’ਤੇ ਗੁ¤ਸੇ ਦੀਆਂ ਤਿਊੜੀਆਂ ਸਾਫ਼ ਨਜ਼ਰ ਆ ਰਹੀਆਂ ਸਨ।
ਬਜ਼ੁਰਗ ਨੇ ਜਦੋਂ ਉਸ ਦਾ ਚਿਹਰਾ ਗੁ¤ਸੇ ਨਾਲ ਲਾਲ ਹੋਇਆ ਵੇਖਿਆ ਤਾਂ ਹੌਲੀ ਜਿਹੀ ਕਹਿਣ ਲ¤ਗਿਆ,‘‘ਪੁ¤ਤਰਾ, ਫ਼ਿਕਰ ਨਾ ਕਰ, ਮੇਰੇ ਕੋਲ ਮੇਰਾ ਪਛਾਣ-ਪ¤ਤਰ ਹੈ ਜਿਸ ਉ¤ਤੇ ਮੇਰੇ ਘਰ ਦਾ ਪਤਾ ਲਿਖਿਆ ਹੋਇਆ ਹੈ, ਤੂੰ ਉਸ ਤੋਂ ਮੇਰੇ ਘਰ ਦਾ ਪਤਾ ਪੜ੍ਹ ਕੇ ਮੈਨੂੰ ਘਰ ਛ¤ਡ ਸਕਦਾ ਹੈ।’’ ਜਿਉਂ ਹੀ ਨਵਨੀਤ ਨੇ ਇਹ ਗ¤ਲ ਬਜ਼ੁਰਗ ਦੇ ਮੂੰਹੋਂ ਸੁਣੀ ਤਾਂ ਉਸ ਦਾ ਪਾਰਾ ਠੰਢਾ ਹੋ ਗਿਆ ਤੇ ਬਜ਼ੁਰਗ ਨੂੰ ਕਹਿਣ ਲ¤ਗਾ, ਚ¤ਲੋ ਫਿਰ ਚਲਦੇ ਹਾਂ ਤੁਹਾਡੇ ਘਰ ਵ¤ਲ ਨੂੰ। ਹਾਂ, ਇ¤ਕ ਗ¤ਲ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਜ਼ਰੂਰ ਪੂਰਾ ਕਰ ਦਿਓ। ਜਦੋਂ ਨਵਨੀਤ ਨੇ ਪੈਸਿਆਂ ਵਾਲੀ ਗ¤ਲ ਕਹੀ ਤਾਂ ਫਿਰ ਬਜ਼ੁਰਗ ਦਾ ਪਾਰਾ 100 ਡਿਗਰੀ ’ਤੇ ਪਹੁੰਚ ਗਿਆ ਤੇ ਉਸ ਨੇ ਨਵਨੀਤ ਨੂੰ ਕੁਝ ਖ਼ਰੀਆਂ-ਖ਼ਰੀਆਂ ਸੁਣਾ ਦਿ¤ਤੀਆਂ। ਉਸ ਨੇ ਕਿਹਾ, ‘‘ਤੂੰ ਮੈਨੂੰ ਨਹੀਂ ਜਾਣਦਾ। ਮੈਂ ਬਹੁਤ ਵ¤ਡੇ ਖ਼ਾਨਦਾਨ ਨਾਲ ਸਬੰਧ ਰ¤ਖਦਾ ਹਾਂ। ਹਵਾਈ ਸੈਨਾ ’ਚੋਂ ਕਰਨਲ ਦੀ ਨੌਕਰੀ ਤੋਂ ਸੇਵਾਮੁਕਤ ਹੋਇਆ ਹਾਂ। ਮੇਰੇ ਕੋਲ ਪੈਸਿਆਂ ਦੀ ਘਾਟ ਨਹੀਂ ਹੈ। ਤੇਰੇ ਵਰਗੇ ਮੇਰੇ ਵੀ ਚਾਰ ਪੁ¤ਤ ਹਨ, ਚਾਰੇ ਦੇ ਚਾਰੇ ਕਮੀਨੇ ਤੇ ਮਤਲਬੀ, ਜੋ ਮੇਰੇ ਕਹਿਣੇ ਤੋਂ ਬਾਹਰ ਚ¤ਲਦੇ ਹਨ। ਇਸ ਲਈ ਮੈਂ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰਦਾ। ਮੈਂ ਹੁਣ ਤੇਰੇ ਨਾਲ ਵੀ ਨਹੀਂ ਜਾਣਾ ਕਿਉਂਕਿ ਤੂੰ ਉਨ੍ਹਾਂ ਵਰਗਾ ਮਤਲਬੀ ਹੈਂ। ਮੈਂ ਤੇਰੀ ਮਦਦ ਇਸ ਲਈ ਮੰਗੀ ਸੀ ਕਿ ਤੇਰੇ ਦਿਲ ਵਿ¤ਚ ਕੋਈ ਲਾਲਚ ਨਹੀਂ ਹੋਵੇਗਾ। ਜਦੋਂ ਮੈਂ ਤੈਨੂੰ ਦੋ ਅਣਜਾਣ ਤੇ ਗ਼ਰੀਬ ਬ¤ਚਿਆਂ ਦੀ ਮਦਦ ਕਰਦੇ ਦੇਖਿਆ ਸੀ ਤਾਂ ਮੈਂ ਸੋਚਿਆ ਕਿ ਤੂੰ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰੇਂਗਾ ਪਰ ਜਦੋਂ ਤੂੰ ਮੇਰੇ ਕੋਲ ਆਇਆ ਸੀ ਤਾਂ ਮੇਰੀ ਅ¤ਖ ਸਭ ਤੋਂ ਪਹਿਲਾਂ ਤੇਰੀ ਟੁ¤ਟੀ ਹੋਈ ਜੁ¤ਤੀ ’ਤੇ ਪਈ ਤੇ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਤੈਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੈ। ਇਸ ਲਈ ਮੈਂ ਤੈਨੂੰ ਪੈਸੇ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਤੂੰ ਮੇਰਾ ਕਹਿਣਾ ਨਾ ਮੰਨ ਕੇ ਮੇਰੇ ਨਾਲ ਬਹੁਤ ਬੁਰਾ ਕੀਤਾ ਤੇ ਮੇਰੇ ਪੁ¤ਤਰਾਂ ਵਾਂਗ ਹੀ ਨਿਕਲਿਆ ਏ। ਉਹ ਵੀ ਪੈਸੇ ਦੇ ਲਾਲਚ ਨੂੰ ਹੀ ਮੇਰੀ ਮਦਦ ਕਰਦੇ ਹਨ ਤੇ ਅ¤ਜ ਤੂੰ ਵੀ…। ਮੈਂ ਹੁਣ ਤੇਰੇ ਨਾਲ ਨਹੀਂ ਜਾਣਾ ਤੂੰ ਆਪਣੇ ਹ¤ਥੋਂ ਸੁਨਹਿਰੀ ਮੌਕਾ ਗੁਆ ਚੁ¤ਕਾ ਹੈਂ। ਮੈਂ ਆਪਣੀ ਮਦਦ ਲਈ ਕਾਰ ਕਿਰਾਏ ’ਤੇ ਲੈ ਲਈ ਹੈ ਜਾਂ ਹੁਣ ਮੌਜਾਂ ਕਰ। ਮੈਂ ਕਈ ਸਾਲ ਫ਼ੌਜ ਵਿ¤ਚ ਬਿਤਾਏ ਨੇ ਤੇ ਵੈਸ਼ਨੂੰ ਜੀਵਨ ਬਤੀਤ ਕੀਤਾ ਸੀ ਪਰ ਇਹ ਸ਼ਰਾਬ ਦੀ ਆਦਤ ਮੈਨੂੰ ਮੇਰੇ ਪੁ¤ਤਰਾਂ ਕਰਕੇ ਪਈ ਹੈ।’’
ਬਜ਼ੁਰਗ ਸ਼ਰਾਬੀ ਦੇ ਮੂੰਹੋਂ ਮਜਬੂਰੀ ਭਰੇ ਬੋਲ ਸੁਣ ਕੇ ਨਵਨੀਤ ਬਹੁਤ ਸ਼ਰਮਿੰਦਾ ਹੋਇਆ। ਉਸ ਨੂੰ ਬਜ਼ੁਰਗ ਦੇ ਕੀਤੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਸੀ। ਸ਼ਰਮਿੰਦਾ ਹੋਇਆ ਨਵਨੀਤ ਆਪਣੇ ਆਪ ਨਾਲ ਅ¤ਖਾਂ ਹੀ ਨਹੀਂ ਮਿਲਾ ਪਾ ਰਿਹਾ ਸੀ। ਉਸ ਨੂੰ ਆਪਣੀ ਛੋਟੀ ਸੋਚ ’ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਉ¤ਥੋਂ ਚ¤ਲਣ ਲ¤ਗੇ ਨੇ ਆਪਣੀਆਂ ਗਿ¤ਲੀਆਂ ਤੇ ਝੁਕੀਆਂ ਅ¤ਖਾਂ ਨਾਲ ਉਸ ਬਜ਼ੁਰਗ ਵ¤ਲ ਵੇਖਿਆ ਤਾਂ ਉਸ ਨੂੰ ਉਹ ਬਜ਼ੁਰਗ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਜਦੋਂ ਉਸ ਨੇ ਨਜ਼ਰ ਨੂੰ ਥੋੜ੍ਹਾ ਹੋਰ ਝੁਕਾਇਆ ਤਾਂ ਉਸ ਨੂੰ ਉਹ ਬਜ਼ੁਰਗ ਸੜਕ ’ਤੇ ਲੰਮਲੇਟ ਹੋਇਆ ਨਜ਼ਰ ਆਇਆ। ਸ਼ਾਇਦ ਨਸ਼ੇ ਕਾਰਨ ਉਹ ਬਜ਼ੁਰਗ ਬੇਹੋਸ਼ ਹੋ ਚੁ¤ਕਾ ਸੀ। ਨਵਨੀਤ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾਇਆ ਤੇ ਕਿਸੇ ਦੀ ਮਦਦ ਨਾਲ ਉਸ ਨੂੰ ਉਸ ਦੇ ਟਿਕਾਣੇ ਤਕ ਪਹੁੰਚਾ ਦਿ¤ਤਾ। ਘਰ ਪਹੁੰਚਣ ਤੋਂ ਬਾਅਦ ਬਜ਼ੁਰਗ ਬੰਦਾ ਥੋੜ੍ਹਾ ਹੋਸ਼ ਵਿ¤ਚ ਸੀ, ਉਸ ਨੇ ਨਵਨੀਤ ਨੂੰ ਰੋਕ ਕੇ ਕਿਹਾ ਕਿ ਉਸ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਦ¤ਸ ਦੇਵੇ ਪਰ ਨਵਨੀਤ ਦੀ ਤਾਂ ਤੀਜੀ ਅ¤ਖ ਖੁ¤ਲ੍ਹ ਚੁ¤ਕੀ ਸੀ। ਉਸ ਨੇ ਆਪਣਾ ਇਨਸਾਨੀਅਤ ਦਾ ਫ਼ਰਜ਼ ਨਿਭਾਇਆ ਤੇ ਉ¤ਥੋਂ ਚ¤ਲ ਪਿਆ। ਉਸ ਰਾਤ ਨਵਨੀਤ ਆਪਣੀ ਗ਼ਲਤ ਸੋਚ ਕਰਕੇ ਸਾਰੀ ਰਾਤ ਸੌਂ ਨਾ ਸਕਿਆ। ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਜਦੋਂ ਨਵਨੀਤ ਆਪਣੀ ਛੋਟੀ ਭੈਣ ਦੇ ਵਿਆਹ ’ਤੇ ਆਪਣੇ ਪਿੰਡ ਗਿਆ ਤਾਂ ਉਸ ਦੀ ਹੈਰਾਨੀ ਦੀ ਹ¤ਦ ਨਾ ਰਹੀ। ਘਰ ਜਾ ਕੇ ਉਸ ਨੇ ਦੇਖਿਆ ਕਿ ਉਸ ਦਾ ਘਰ ਫੁ¤ਲਾਂ ਦੇ ਬਗੀਚੇ ਵਾਂਗ ਸਜਿਆ ਪਿਆ ਸੀ ਤੇ ਵਿਆਹ ਵਿ¤ਚ ਜਿਹੜੀ-ਜਿਹੜੀ ਚੀਜ਼ ਲੋੜੀਂਦੀ ਸੀ, ਹਰ ਚੀਜ਼ ਘਰ ਵਿ¤ਚ ਮੌਜੂਦ ਸੀ। ਉਹ ਬੜਾ ਬੇਚੈਨ ਸੀ ਸਭ ਕੁਝ ਜਾਣਨ ਬਾਰੇ ਕੀ ਇਹ ਸਾਰਾ ਪ੍ਰਬੰਧ ਕਿਸ ਨੇ ਕੀਤਾ ਹੈ? ਇਸ ਤੋਂ ਪਹਿਲਾਂ ਕਿ ਉਹ ਇਹ ਸਭ ਕੁਝ ਪੁ¤ਛਦਾ ਉਸ ਦੇ ਘਰਦਿਆਂ ਨੇ ਉਸ ਨੂੰ ਸਾਰੀ ਹਕੀਕਤ ਬਿਆਨ ਕਰ ਦਿ¤ਤੀ ਕਿ ਤੂੰ ਜਿਹੜਾ ਬੰਦਾ ਸ਼ਹਿਰ ’ਚੋਂ ਭੇਜਿਆ ਸੀ, ਉਸ ਨੇ ਤੇਰੇ ਕਹੇ ਮੁਤਾਬਕ ਤੇਰੀ ਭੈਣ ਦੇ ਵਿਆਹ ਦੀ ਸਾਰੀ ਤਿਆਰੀ ਕਰਵਾ ਦਿ¤ਤੀ ਹੈ। ਉਹ ਮਨ ਵਿ¤ਚ ਸੋਚ ਰਿਹਾ ਸੀ ਕਿ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ, ਪਤਾ ਨਹੀਂ ਇਹ ਕਿਸ ਦੀ ਗ¤ਲ ਕਰ ਰਹੇ ਹਨ।
ਉਸ ਦੇ ਕੁਝ ਕਹਿਣ ਤੋਂ ਪਹਿਲਾਂ ਉਸ ਦੇ ਘਰਦਿਆਂ ਨੇ ਆਪਣੀਆਂ ਉਂਗਲਾਂ ਉਸ ਸ਼ਰਾਬੀ ਬਜ਼ੁਰਗੇ ਵ¤ਲ ਕਰ ਦਿ¤ਤੀਆਂ। ਜਦ ਉਸ ਨੇ ਆਪਣੇ ਘਰ ਵਿ¤ਚ ਉਸ ਬਜ਼ੁਰਗ ਨੂੰ ਵੇਖਿਆ ਤਾਂ ਖ਼ੁਸ਼ੀ ਨਾਲ ਵਿਚਾਰੇ ਦੀਆਂ ਅ¤ਖਾਂ ਵਿ¤ਚੋਂ ਹੰਝੂ ਨਹੀਂ ਰੁਕ ਰਹੇ ਸਨ। ਨਵਨੀਤ ਬਿਨਾਂ ਕੁਝ ਵੇਖੇ ਉਸ ਬਜ਼ੁਰਗ ਦੇ ਗਲ਼ ਲ¤ਗ ਕੇ ਰੌਣ ਲ¤ਗ ਪਿਆ। ਘਰ ਦਾ ਸਾਰਾ ਮਾਹੌਲ ਹੀ ਦੋ ਮਿੰਟ ਲਈ ਗ਼ਮਗੀਨ ਹੋ ਗਿਆ। ਫਿਰ ਉਸ ਬਜ਼ੁਰਗ ਨੇ ਨਵਨੀਤ ਨੂੰ ਅ¤ਖ ਦੇ ਇਸ਼ਾਰੇ ਨਾਲ ਕਿਹਾ ਕਿ ਉਹ ਉਸ ਨੂੰ ਆਪਣੇ ਬਾਰੇ ਸਭ ਕੁਝ ਬਾਅਦ ਵਿ¤ਚ ਦ¤ਸ ਦੇਵੇਗਾ। ਪਹਿਲਾਂ ਭੈਣ ਦੇ ਵਿਆਹ ਦੀਆਂ ਅਧੂਰੀਆਂ ਤਿਆਰੀਆਂ ਪੂਰੀਆਂ ਕਰ ਲਈਏ।
ਬਸ ਫਿਰ ਨਵਨੀਤ ਦੀ ਭੈਣ ਦਾ ਵਿਆਹ ਐਨਾ ਵਧੀਆ ਹੋਇਆ ਜਿਵੇਂ ਰਾਜੇ-ਮਹਾਰਾਜਿਆਂ ਦੇ ਘਰਾਂ ਵਿ¤ਚ ਹੁੰਦਾ ਹੈ। ਸਾਰਾ ਪਿੰਡ ਇਹ ਵਿਆਹ ਦੇਖ ਕੇ ਬਹੁਤ ਖ਼ੁਸ਼ ਹੋਇਆ। ਆਪਣੀ ਭੈਣ ਨੂੰ ਤੋਰਨ ਪਿ¤ਛੋਂ ਨਵਨੀਤ ਨੇ ਉਸ ਬਜ਼ੁਰਗ ਦਾ ਬਹੁਤ ਸ਼ੁਕਰਾਨਾ ਕੀਤਾ ਤੇ ਪੁ¤ਛਿਆ,‘‘ਬਜ਼ੁਰਗੋ, ਤੁਹਾਨੂੰ ਮੇਰੇ ਘਰ ਦਾ ਪਤਾ ਤੇ ਮੇਰੀ ਭੈਣ ਦੇ ਵਿਆਹ ਬਾਰੇ ਕਿਵੇਂ ਪਤਾ ਲ¤ਗਿਆ।’’ ਅ¤ਗੋਂ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਜਵਾਬ ਦਿ¤ਤਾ,‘‘ਪੁ¤ਤਰ ਜੀ, ਜਿਸ ਦਿਨ ਤੁਸੀਂ ਲਾਈਟਾਂ ’ਤੇ ਦੋ ਬ¤ਚਿਆਂ ਦੀ ਮਦਦ ਕੀਤੀ, ਉਸ ਦਿਨ ਮੈਂ ਤੁਹਾਡੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ। ਤੁਹਾਡੇ ਮੋਟਰਸਾਈਕਲ ਦੀ ਮਦਦ ਨਾਲ ਮੈਂ ਤੁਹਾਡੇ ਘਰ ਤਕ ਪਹੁੰਚ ਗਿਆ ਸੀ। ਉਹ ਮੋਟਰਸਾਈਕਲ ਉਸ ਦੇ ਵਿਭਾਗ ਦੇ ਅਫ਼ਸਰ ਦਾ ਸੀ, ਜਿ¤ਥੋਂ ਉਸ ਨੇ ਉਸ ਬਾਰੇ ਤੇ ਉਸ ਦੇ ਘਰ ਦਾ ਪਤਾ ਹਾਸਲ ਕੀਤਾ ਸੀ। ਉਹ ਮੋਟਰਸਾਈਕਲ ਉਸ ਦਿਨ ਉਸ ਦੇ ਅਫ਼ਸਰ ਨੇ ਸਰਵਿਸ ਕਰਵਾਉਣ ਲਈ ਦਿ¤ਤਾ ਸੀ ਤੇ ਹਨੇਰਾ ਹੋਣ ਕਾਰਨ ਉਹ ਮੋਟਰਸਾਈਕਲ ਆਪਣੇ ਘਰ ਹੀ ਲੈ ਕੇ ਜਾ ਰਿਹਾ ਸੀ ਤੇ ਫਿਰ ਮੈਂ ਤੁਹਾਡੇ ਘਰਦਿਆਂ ਨੂੰ ਵੀ ਤੁਹਾਨੂੰ ਕੁਝ ਦ¤ਸਣ ਤੋਂ ਮਨ੍ਹਾ ਕਰ ਦਿ¤ਤਾ ਸੀ। ਵਿਆਹ ਤੋਂ ਪੰਜ ਦਿਨ ਪਹਿਲਾਂ ਹੀ ਮੈਂ ਏਥੇ ਪਹੁੰਚ ਗਿਆ ਸੀ। ਮੈਂ ਤੁਹਾਡੇ ਘਰਦਿਆਂ ਨੂੰ ਕਿਹਾ ਸੀ ਕਿ ਮੈਨੂੰ ਤੁਸੀਂ ਭੇਜਿਆ ਹੈ। ਬਸ ਫਿਰ ਕੀ ਸੀ, ਤੁਸੀਂ ਉਸ ਦਿਨ ਮੇਰੀ ਜਾਨ ਬਚਾ ਕੇ ਆਪਣਾ ਫ਼ਰਜ਼ ਅਦਾ ਕੀਤਾ ਸੀ ਤੇ ਏਥੇ ਅਸੀਂ ਆਪਣਾ। ਐਨੀ ਗ¤ਲ ਕਹਿ ਕੇ ਉਹ ਨਵਨੀਤ ਦੇ ਗਲ਼ ਲ¤ਗ ਕੇ ਕਹਿਣ ਲ¤ਗਿਆ ਕਿ ਅ¤ਜ ਮੈਂ ਦੁਨੀਆਂ ਨੂੰ ਕਹਿ ਸਕਦਾ ਹਾਂ ਕਿ ਮੇਰੇ ਚਾਰ ਨਹੀਂ, ਸਿਰਫ਼ ਇ¤ਕ ਪੁ¤ਤ ਹੈ ਜੋ 100 ਪੁ¤ਤਾਂ ਦੇ ਬਰਾਬਰ ਹੈ।’’ ਜਿਹੜਾ ਸੁਨਹਿਰੀ ਮੌਕਾ ਖੁੰਝਣ ਦਾ ਨਵਨੀਤ ਨੂੰ ਉਸ ਦਿਨ ਅਫ਼ਸੋਸ ਸੀ, ਅ¤ਜ ਉਸੇ ਸੁਨਹਿਰੀ ਮੌਕੇ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਸੀ।

Scroll To Top