Home / ਪੰਜਾਬ / ਆਰੀਆ ਕਾਲਜ ( ਲੜਕਿਆਂ ) ਵਲੋਂ ਬੀ.ਕਾਮ.,ਬੀ.ਬੀ.ਏ ਅਤੇ ਐਮ ਕਾਮ ਦੇ ਵਿਦਿਆਰਥੀਆਂ ਲਈ ਫਰੈਸਰ ਪਾਰਟੀ ਦਾ ਆਯੋਜਨ
ਆਰੀਆ ਕਾਲਜ ( ਲੜਕਿਆਂ ) ਵਲੋਂ ਬੀ.ਕਾਮ.,ਬੀ.ਬੀ.ਏ ਅਤੇ ਐਮ ਕਾਮ ਦੇ ਵਿਦਿਆਰਥੀਆਂ ਲਈ ਫਰੈਸਰ ਪਾਰਟੀ ਦਾ ਆਯੋਜਨ

ਆਰੀਆ ਕਾਲਜ ( ਲੜਕਿਆਂ ) ਵਲੋਂ ਬੀ.ਕਾਮ.,ਬੀ.ਬੀ.ਏ ਅਤੇ ਐਮ ਕਾਮ ਦੇ ਵਿਦਿਆਰਥੀਆਂ ਲਈ ਫਰੈਸਰ ਪਾਰਟੀ ਦਾ ਆਯੋਜਨ

ਲੁਧਿਆਣਾ ੧੯ ਸਤੰਬਰ, ( ਸਤ ਪਾਲ ਸੋਨੀ ) ਆਰੀਆ ਕਾਲਜ ( ਲੜਕਿਆਂ ) ਦੇ ਪੀ.ਜੀ.ਡਿਪਾਰਟਮੈਂਟ ਆਫ ਕਮਰਸ ਅਤੇ ਬਿਜਨਸ ਮੈਨਜਮੈਂੇਟ ਵਲੋਂ ਬੀ.ਕਾਮ.ਬੀ.ਬੀ.ਏ ਅਤੇ ਐਮ ਕਾਮ ਦੇ ਵਿਦਿਆਰਥੀਆਂ ਲਈ ਫਰੈਸਰ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੇ ਵੈਸਟਰਨ,ਕਲਾਸੀਕਲ ਅਤੇ ਭੰਗੜਾ ਡਾਂਸ ਪੇਸ਼ ਕੀਤਾ ਜਿਸ ਦਾ ਸਭ ਨੇ ਆਨੰਦ ਮਾਨਿਆ ।
ਡਾ: ਆਰ.ਸੀ.ਤੇਜਪਾਲ ਪ੍ਰਿੰਸੀਪਲ ਆਰੀਆ ਕਾਲਜ ਮੁੱਖ ਮਹਿਮਾਨ ਸਨ। ਪੀ.ਜੀ.ਡਿਪਾਰਟਮੈਂਟ ਆਫ ਕਮਰਸ ਅਤੇ ਬਿਜਨਸ ਮੈਨਜਮੈਂੇਟ ਦੇ ਹੈਡ ਪ੍ਰੋ: ਏ.ਕੇ.ਸਿੰਗਲਾ ਜੀ ਨੇ ਮੁੱਖ ਮਹਿਮਾਨ ਡਾ: ਆਰ.ਸੀ.ਤੇਜਪਾਲ ਅਤੇ ਫਰੈਸਰਜ਼ ਨੂੰ ਜੀ ਆਇਆ ਕਿਹਾ । ਆਪਣੇ ਭਾਸ਼ਨਵਿੱਚ ਡਾ: ਆਰ.ਸੀ.ਤੇਜਪਾਲ ਨੇ ਵਿਦਿਆਰਥੀਆ ਨੂੰ ਆਪਣੇ ਬੇਹਤਰ ਭਵਿੱਖ ਲਈ  ਪੜਾਈ ਦੇ ਨਾਲ-ਨਾਲ ਖੇਡਾਂ ਅਤੇ ਕਲਚਰਲ ਪ੍ਰੋਗਰਾਮਾਂ ‘ਚ ਵੱਧ ਚੜ੍ਹਕੇ ਹਿੱਸਾ ਲੈਣ ਲਈ ਕਿਹਾ ।ਪ੍ਰਿੰਸੀਪਲ ਆਰੀਆ ਕਾਲਜ ਨੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ੍ਹ ਦੇ ਬਰਾਈਟ ਭਵਿੱਖ ਦੀਆਂ ਸ਼ੁਭ-ਕਾਮਨਾਵਾਂ ਵੀ ਦਿੱਤੀਆਂ ।

Scroll To Top