Home / featured / ਸੈਨਾ ਦੇ 70 ਟਿਕਾਣੇ ਹੜ੍ਹ ਨਾਲ ਪ੍ਰਭਾਵਿਤ
ਸੈਨਾ ਦੇ 70 ਟਿਕਾਣੇ ਹੜ੍ਹ ਨਾਲ ਪ੍ਰਭਾਵਿਤ

ਸੈਨਾ ਦੇ 70 ਟਿਕਾਣੇ ਹੜ੍ਹ ਨਾਲ ਪ੍ਰਭਾਵਿਤ

ਸ਼੍ਰੀਨਗਰ- ਕਸ਼ਮੀਰ ਘਾਟੀ ਵਿਚ ਆਏ ਭਿਆਨਕ ਹੜ੍ਹ ਨਾਲ ਫੌਜ ਦੇ 70 ਟਿਕਾਣੇ ਪ੍ਰਭਾਵਿਤ ਹੋਏ ਹਨ। ਜਿਨ੍ਹਾਂ  ‘ਚ ਫੌਜੀ ਕੈਂਪ, ਬੰਕਰ ਅਤੇ ਚੌਕੀਆਂ ਸ਼ਾਮਲ ਹਨ ਪਰ ਇਸ ਦੇ ਬਾਵਜੂਦ ਸੁਰੱਖਿਆ  ਦਸਤਿਆਂ ਨੇ ਨਾਜ਼ੁਕ ਸਰਹੱਦੀ ਖੇਤਰਾਂ ਵਿਚ  ਨੁਕਸਾਨੀਆਂ ਅਤੇ ਰੁੜ੍ਹ ਗਈਆਂ ਚੌਕੀਆਂ ਨੂੰ ਤੇਜ਼ੀ ਨਾਲ ਤਬਦੀਲ  ਕਰ ਦਿੱਤਾ ਹੈ। ਫੌਜ ਦੇ ਟਿਕਾਣੇ ਹੜ੍ਹ ਦੇ ਪਾਣੀ ਵਿਚ ਬੁਰੀ ਤਰ੍ਹਾਂ ਡੁੱਬ ਗਏ ਸਨ ਪਰ ਸੁਰੱਖਿਆ ਦਸਤੇ ਉੱਥੇ ਤਾਇਨਾਤ ਸਾਰੇ ਫੌਜੀਆਂ ਨੂੰ ਬਚਾਉਣ ਵਿਚ ਸਫਲ ਰਹੇ।
ਇਸ ਬਾਰੇ ਇਕ ਅਧਿਕਾਰੀ ਨੇ ਕਿਹਾ ਕਿ ਫੌਜ ਦੂਹਰੀ ਭੂਮਿਕਾ ਨਿਭਾ ਰਹੀ ਹੈ। ਇਕ ਪਾਸੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾ ਰਹੀ ਹੈ ਅਤੇ ਦੂਜੇ ਪਾਸੇ ਆਪਣੇ ਟਿਕਾਣਿਆਂ ਅਤੇ ਫੌਜੀਆਂ ਨੂੰ ਬਚਾਉਣ ਦੇ ਨਾਲ-ਨਾਲ      ਕੰੰਟਰੋਲ ਲਾਈਨ ਦੀ ਨਿਗਰਾਨੀ ਵੀ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਦੋਵੇਂ ਹੀ ਭੂਮਿਕਾਵਾਂ  ਵਧੀਆ  ਢੰਗ   ਨਾਲ  ਨਿਭਾਈਆਂ ਹਨ।

Scroll To Top