Home / featured / ਓਬਾਮਾ ਨੇ ਆਈ.ਐਸ.ਦੇ ਨੈੱਟਵਰਕ ਨੂੰ ਤਬਾਹ ਕਰਨ ਦਾ ਲਿਆ ਸੰਕਲਪ
ਓਬਾਮਾ ਨੇ ਆਈ.ਐਸ.ਦੇ ਨੈੱਟਵਰਕ ਨੂੰ ਤਬਾਹ ਕਰਨ ਦਾ ਲਿਆ ਸੰਕਲਪ

ਓਬਾਮਾ ਨੇ ਆਈ.ਐਸ.ਦੇ ਨੈੱਟਵਰਕ ਨੂੰ ਤਬਾਹ ਕਰਨ ਦਾ ਲਿਆ ਸੰਕਲਪ

ਅਮਰੀਕਾ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ  ਇਸਲਾਮੀਕ ਸਟੇਟ (ਆਈ.ਐਸ.) ਦੇ ‘ਮੌਤ ਦੇ ਨੈੱਟਵਰਕ’ ਨੂੰ ਤਬਾਹ ਕਰਨ ਦਾ ਸੰਕਲਪ ਲਿਆ ਅਤੇ ਕਿਹਾ ਕਿ ਅਮਰੀਕਾ ਇਸ ਅੱਤਵਾਦੀ ਗਰੁੱਪ ਨੂੰ ਮਾਤ ਦੇਣ ਲਈ ਆਪਣੀ ਸੈਨਿਕ ਤਾਕਤ ਦੀ ਵਰਤੋਂ ਕਰੇਗਾ। ਓਬਾਮਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਵਿਸ਼ਵ ਨੇਤਾਵਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਆਈ.ਐਸ. ਚਰਮਪੰਥੀਆਂ ਨਾਲ ਨਿਬੜਨ ਵਿਚ ‘ਸ਼ਿਸ਼ਟ ਅਤੇ ਰਚਨਾਤਮਕ ਹਿੱਸੇਦਾਰ’ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦਾ ਬਿਆਨ ਉਸ ਵੇਲੇ ਆਇਆ ਜਦੋਂ ਅਮਰੀਕਾ ਅਤੇ ਉਸਦੇ ਹਿੱਸੇਦਾਰ ਨੇ ਸੀਰੀਆ ‘ਚ ਆਈ.ਐਸ. ਦੇ ਖਿਲਾਫ ਹਵਾਈ ਹਮਲੇ ਸ਼ੁਰੂ ਕੀਤੇ ਹਨ। ਇਸ ਗੱਰੁਪ ਨੂੰ ਆਈ.ਐਸ.ਆਈ.ਐਲ. ਅਤੇ ਆਈ.ਐਸ.ਆਈ.ਐਸ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਓਬਾਮਾ ਨੇ ਕਿਹਾ ਕਿ ਸੀਰੀਆ ਅਤੇ ਇਰਾਕ ‘ਚ ਅੱਤਵਾਦੀਆਂ ਦੀ ਬੇਰਹਿਮੀ ਨੇ ਸਾਨੂੰ ਹਨ੍ਹੇਰੇ ‘ਚ ਦੇਖਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਅੱਤਵਾਦੀ ਗਰੁੱਪ ਨੂੰ ਕਮਜੋਰ ਕਰਨਾ ਹੋਵੇਗਾ ਅਤੇ ਅਖ਼ੀਰ ‘ਚ ਤਬਾਹ ਕਰਨਾ ਹੋਵੇਗਾ। ਉਨ੍ਹਾਂ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਆਈ.ਐਸ. ਦੇ ਚਰਮਪੰਥੀਆਂ ਦੀ ਵਿਚਾਰ ਧਾਰਾ ਨੂੰ ਰੱਦ ਕਰਨ।

Scroll To Top