Home / featured / ਮੈਂ ਇਕ ਵੱਡਾ ਫਿਲਮ ਸਟਾਰ ਹਾਂ : ਸ਼ਾਹਰੁਖ
ਮੈਂ ਇਕ ਵੱਡਾ ਫਿਲਮ ਸਟਾਰ ਹਾਂ : ਸ਼ਾਹਰੁਖ

ਮੈਂ ਇਕ ਵੱਡਾ ਫਿਲਮ ਸਟਾਰ ਹਾਂ : ਸ਼ਾਹਰੁਖ

ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਜਿਸ ਫਿਲਮ ‘ਚ ਕੰਮ ਕਰਦੇ ਹਨ, ਉਹ ਵੱਡੀ ਫਿਲਮ ਬਣ ਜਾਂਦੀ ਹੈ। ਸ਼ਾਹਰੁੱਖ ਖਾਨ ਨੂੰ ਫਿਲਮ ਇੰਡਸਟਰੀ ‘ਚ ਆਏ ਦੋ ਦਹਾਕੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁਕਾ ਹੈ। ਇਸ ਦੌਰਾਨ ਸ਼ਾਹਰੁਖ ਖਾਨ ਨੇ ਮਸਾਲਾ ਫਿਲਮਾਂ ਦੇ ਨਾਲ-ਨਾਲ ਲੀਕ ਤੋਂ ਹੱਟ ਕੇ ਵੀ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਸ਼ਾਹਰੁਖ ਖਾਨ ਨੇ ਕਿਹਾ ਕਿ ‘ਲੀਕ ਤੋਂ ਹੱਟ ਕੇ ਫਿਲਮ ਕੀ ਹੈ, ਤੁਸੀਂ ਮੇਰੇ ਕੋਲੋਂ ਇਕ ਅਜਿਹੀ ਫਿਲਮ ਕਰਵਾ ਲਵੋ, ਜੋ ਲੀਕ ਤੋਂ ਹੱਟ ਕੇ ਹੋਵੇ ਅਤੇ ਫਿਰ ਵੀ ਇਹ ਮੁੱਖ ਧਾਰਾ ਦੀ ਫਿਲਮ ਬਣ ਜਾਵੇਗੀ। ਜਿਵੇਂ ‘ਚੱਕ ਦੇ ਇੰਡੀਆ’ ਇਕ ਲੀਕ ਫਿਲਮ ਤੋਂ ਹੱਟ ਕੇ ਸੀ ਅਤੇ ਫਿਰ ਇਸ ਨੇ ਵਧੀਆ ਕਮਾਈ ਕੀਤੀ। ਇਹ ਮੇਰੇ ਕੈਰੀਅਰ ਦੀ ਸਭ ਤੋਂ ਵੱਡੀ ਸਫਲਤਾ ਸੀ। ਸ਼ਾਹਰੁਖ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਕ ਵੱਡਾ ਫਿਲਮ ਸਟਾਰ ਹਾਂ ਮੈਂ ਮਾਇਯਾ ਮੇਮ ਸਾਹਿਬ, ਓਹ ਡਾਰਲਿੰਗ, ਜੇ ਹੈ ਇੰਡੀਆ, ਡਰ, ਬਾਜ਼ੀਗਰ, ਸਵਦੇਸ਼, ਚੱਕ ਦੇ ਇੰਡੀਆ ਜਿਹੀਆਂ ਫਿਲਮਾਂ ‘ਚ ਕੰਮ ਕੀਤਾ ਹੈ ਇਸ ਲਈ ਜਦੋਂ ਵੀ ਮੇਰਾ ਲੀਕ ਨਾਲ ਹਟ ਕੇ ਫਿਲਮ ਕਰਨ ਦਾ ਮਨ ਕਰੇਗਾ, ਮੈਂ ਜ਼ਰੂਰ ਕਰਾਂਗਾ।

Scroll To Top