Home / ਪੰਜਾਬ / ਭਾਰਤ ਸਰਕਾਰ ਵੱਲੋਂ ਚਲਾਏ ‘ਸਵੱਛ ਭਾਰਤ ਅਭਿਆਨ’ ਤਹਿਤ ਪਾਵਰ ਕਾਰਪੋਰੇਸ਼ਨ
ਭਾਰਤ ਸਰਕਾਰ ਵੱਲੋਂ ਚਲਾਏ ‘ਸਵੱਛ ਭਾਰਤ ਅਭਿਆਨ’ ਤਹਿਤ ਪਾਵਰ ਕਾਰਪੋਰੇਸ਼ਨ

ਭਾਰਤ ਸਰਕਾਰ ਵੱਲੋਂ ਚਲਾਏ ‘ਸਵੱਛ ਭਾਰਤ ਅਭਿਆਨ’ ਤਹਿਤ ਪਾਵਰ ਕਾਰਪੋਰੇਸ਼ਨ

ਲੁਧਿਆਣਾ 3 ਅਕਤੂਬਰ (          ):ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਸਵੱਛ ਭਾਰਤ ਅਭਿਆਨ’ ਤਹਿਤ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਵਿੱਚ ਪਾਵਰ ਕਾਰਪੋਰੇਸ਼ਨ ਕੇਂਦਰੀ ਜ਼ੋਨ ਆਪਣਾ ਵੱਡਮੁਲਾ ਯੋਗਦਾਨ ਪਾ ਰਿਹਾ ਹੈ। ਇਸ ਸਕੀਮ ਤਹਿਤ ਪਾਵਰ ਕਾਰਪੋਰੇਸ਼ਨ ਮੁੱਖ ਚੀਫ਼ ਇੰਜੀਨੀਅਰ ਦਫ਼ਤਰ ਵਿਖੇ ਇੰਜ. ਰਛਪਾਲ ਸਿੰਘ ਮੁੱਖ ਇੰਜੀਨੀਅਰ ਕੇਂਦਰੀ ਜ਼ੋਨ ਲੁਧਿਆਣਾ ਦੀ ਅਗਵਾਈ ਹੇਠ ਅੱਜ ਉੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਵੱਛ ਭਾਰਤ ਅਭਿਆਤ ਤਹਿਤ ਸਹੁੰ ਚੁੱਕੀ ਕਿ ਉਹ ਰਲ-ਮਿਲ ਕੇ ਆਪਣੇ ਦਫ਼ਤਰਾਂ ਅਤੇ ਆਲਾ ਦੁਆਲਾ ਦੀ ਵਧ-ਚੜ੍ਹ ਕੇ ਸਫ਼ਾਈ ਕਰਨਗੇ। ਇਸ ਮੌਕੇ ਇੰਜ. ਐਸ.ਕੇ. ਗੁਪਤਾ ਡਿਪਟੀ ਚੀਫ਼ ਵੈਸਟ ਸਰਕਲ, ਇੰਜ. ਪਰਮਜੀਤ ਸਿੰਘ ਧਾਲੀਵਾਲ, ਡਿਪਟੀ ਚੀਫ਼ ਐਡਮਿਨ, ਇੰਜ. ਜਗਜੀਤ ਸਿੰਘ ਡਿਪਟੀ ਚੀਫ਼ ਸਬ ਅਰਬਨ ਸਰਕਲ, ਇੰਜ. ਐਸ.ਐਸ. ਜੋਗੀ, ਇੰਜ. ਸੁਦਾਗਰ ਸਿੰਘ, ਇੰਜ. ਮਨਦੀਪ ਸਿੰਘ, ਜਗਰੂਪ ਸਿੰਘ ਜਰਖੜ ਸੂਚਨਾ ਅਫ਼ਸਰ ਅਤੇ ਹੋਰ ਉੱਚ ਅਧਿਕਾਰੀ ਤੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇੰਜ. ਰਛਪਾਲ ਸਿੰਘ ਨੇ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਇਸ ਸਫ਼ਾਈ ਮੁਹਿੰਮ ਤਹਿਤ ਪੋਲਾਂ ਨੂੰ ਰੰਗ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਪੋਲਾਂ ‘ਤੇ ਲੱਗੇ ਗੈਰ ਕਾਨੂੰਨੀ  ਬੋਰਡ ਅਤੇ ਇਸ਼ਤਿਹਾਰ  ਵੀ ਹਟਾਏ ਜਾਣਗੇ। ਇਸ ਤੋਂ ਇਲਾਵਾ ਸਾਰੇ ਦਫ਼ਤਰਾਂ  ਦੇ ਵਿੱਚ ਵੱਡੇ ਪੱਧਰ  ਤੇ ਸਫ਼ਾਈ ਮੁਹਿੰਮ  ਕੀਤੀ ਜਾਵੇਗੀ। ਇਸ ਸਾਫ਼-ਸਫ਼ਾਈ ਮੁਹਿੰਮ 30 ਅਕਤੂਬਰ ਤੱਕ ਚੱਲੇਗੀ ਜਦਕਿ ਪੂਰੇ ਸਾਲ ਵਿੱਚ 100 ਘੰਟੇ ਭਾਵ ਹਰ ਹਫ਼ਤੇ 2 ਘੰਟੇ ਸਾਫ਼ ਸਫ਼ਾਈ ਕਰਨ ਦਾ ਮੁਲਾਜ਼ਮਾਂ ਪ੍ਰਣ ਕੀਤਾ। ਉਨ੍ਹਾਂ ਦੱਸਿਆ ਕਿ ਦੁਨੀਆਂ ਦੇ ਉਹੀ ਦੇਸ਼ ਸਾਫ਼ ਸੁਥਰੇ ਹਨ, ਜਿਹਨਾਂ ਨਾਗਰਿਕ ਸਫ਼ਾਈ ਪਸੰਦ ਹਨ। ਉਹਨਾਂ ਆਖਿਆ ਕਿ ਇਸ ਸਫ਼ਾਈ ਮੁਹਿੰਮ ਦਾ ਊਰਜਾ ਨਿਗਮ ਕੇਂਦਰੀ ਜ਼ੋਨ ਵੱਲੋਂ ਪਿੰਡ-ਪਿੰਡ ਅਤੇ ਗਲੀ-ਗਲੀ ਪ੍ਰਚਾਰ ਕੀਤਾ ਜਾਵੇਗਾ।
ਇੰਜ. ਰਛਪਾਲ  ਸਿੰਘ ਨੇ ਦੱਸਿਆ ਕਿ  ਸਾਰੇ ਮੰਡਲ ਅਫ਼ਸਰਾਂ  ਨੂੰ ਹਦਾਇਤਾਂ ਕੀਤੀਆਂ ਗਈਆਂ  ਹਨ ਕਿ ਸਕੂਲਾਂ ਵਿੱਚ ਜਾਕੇ ਸਫ਼ਾਈ ਪ੍ਰਤੀ ਬੱਚਿਆਂ ਨੂੰ ਜਾਗ੍ਰਿਤ ਕਰਨ। ਉਹਨਾਂ ਆਖਿਆ ਜ਼ੋ ਮੁਲਾਜ਼ਮ ਆਪਣੇ ਦਫ਼ਤਰ ਦੀ ਵਧੀਆ ਸਾਫ਼-ਸਫ਼ਾਈ  ਰਖਣਗੇ ਉਹਨਾਂ ਨੂੰ ਉੱਚੇਚੇ ਤੌਰ  ਤੇ ਸਨਮਾਨਿਤ ਵੀ ਕੀਤਾ ਜਾਵੇਗਾ।

Scroll To Top