Home / featured / ਫੇਸਬੁੱਕ ਸਪੈਮ ਭੇਜਣ ਵਾਲਿਆਂ ਦੀ ਖਬਰ ਲਵੇਗਾ
ਫੇਸਬੁੱਕ ਸਪੈਮ ਭੇਜਣ ਵਾਲਿਆਂ ਦੀ ਖਬਰ ਲਵੇਗਾ

ਫੇਸਬੁੱਕ ਸਪੈਮ ਭੇਜਣ ਵਾਲਿਆਂ ਦੀ ਖਬਰ ਲਵੇਗਾ

ਨਿਊਯਾਰਕ- ਜੇਕਰ ਤੁਸੀਂ ਆਪਣੇ ਬ੍ਰਾਂਡ ਦਾ ਇਸ਼ਤਿਹਾਰ ਅਤੇ ਪ੍ਰਚਾਰ ਫੇਸਬੁੱਕ ਵਰਗੀ ਸੋਸ਼ਲ ਮੀਡੀਆ ਵੈਬਸਾਈਟਾਂ ‘ਤੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੱਖਾਂ ਲਾਈਕ ਦਿਲਾਉਣ ਦਾ ਵਾਅਦਾ ਕਰਨ ਵਾਲੇ ਪ੍ਰਸਤਾਵਾਂ ਪ੍ਰਤੀ ਸਤਰਕ ਰਹਿਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਇਸ ਤਰ੍ਹਾਂ ਦੀ ਫਰਜ਼ੀ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ‘ਤੇ ਨਜ਼ਰ ਰੱਖਣ ਲਈ ਫੇਸਬੁੱਕ ਇਕ ਅਭਿਆਨ ਚਲਾ ਰਿਹਾ ਹੈ, ਜਿਸ ਦੀ ਮਦਦ ਨਾਲ ਉਪਭੋਗਤਾਵਾਂ ਨੂੰ ਨਾ ਸਿਰਫ ਫਰਜ਼ੀ ਪ੍ਰਸਤਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਸਗੋਂ ਫਰਜ਼ੀ ਲਾਈਕ ਦਿਲਾਉਣ ਵਾਲਿਆਂ ਤੋਂ ਵੀ ਮੁਕਤੀ ਮਿਲੇਗੀ। ਫੇਸਬੁੱਕ ਦੇ ਇੰਜੀਨਿਅਰ ਮੈਟ ਜੋਂਸ ਨੇ ਇਕ ਬਲਾਗ ਪੋਸਟ ‘ਚ ਲਿਖਿਆ ਕਿ ਫਰਜ਼ੀ ਲਾਈਕ ਪ੍ਰਸਤਾਵ ਦੇਣ ਵਾਲੇ ਸਪੈਮ ਸੰਦੇਸ਼ ਵਾਹਕਾਂ ਦਾ ਇਕ ਹੀ ਮਕਸਦ ਹੈ, ਕਿਸੀ ਹੋਰ ਦੇ ਪੇਜ਼ ਤੋਂ ਮੁਨਾਫਾ ਕਮਾਉਣਾ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਤਰ੍ਹਾਂ ਦੇ ਲੋਕ ਲਾਈਕ ਦਿਲਾਉਣ ਦਾ ਝੂਠਾ ਵਾਅਦਾ ਕਰਦੇ ਹਨ ਜਦਕਿ ਉਪਭੋਗਤਾ ਨੂੰ ਪਤਾ ਨਹੀਂ ਹੁੰਦਾ ਕਿ ਫਰਜ਼ੀ ਲਾਈਕ ਨਾਲ ਉਨ੍ਹਾਂ ਦੇ ਪੇਜ਼ ਜਾਂ ਉਨ੍ਹਾਂ ਦੇ ਉਤਪਾਦ ਦਾ ਪ੍ਰਚਾਰ ਨਹੀਂ ਹੁੰਦਾ ਅਤੇ ਨਾ ਹੀ ਲੋਕਾਂ ਤਕ ਉਨ੍ਹਾਂ ਦੀ ਪਹੁੰਚ ਬਣ ਪਾਉਂਦੀ ਹੈ।

Scroll To Top