Home / featured / ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦਾ ਮੇਲ ‘ਮਿੱਤਰਾਂ ਦੇ ਬੂਟ’
ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦਾ ਮੇਲ ‘ਮਿੱਤਰਾਂ ਦੇ ਬੂਟ’

ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦਾ ਮੇਲ ‘ਮਿੱਤਰਾਂ ਦੇ ਬੂਟ’

ਚੰਡੀਗੜ੍ਹ ੧੧ ਅਕਤੂਬਰ। ਪੰਜਾਬੀ ਮਿਊਜ਼ਿਕ ‘ਚ ਹੁਣ ਤੱਕ ਦੀ ਇਸਨੂੰ ਸਭ ਤੋਂ ਵੱਡੀ  ਕੌਲੈਬਰੇਸ਼ਨ ਕਿਹਾ ਜਾ ਸਕਦਾ ਹੈ।ਭੰਗੜਾ ਦੇ ‘ਦ ਕਰਾਊਨ ਅੱਾਫ ਪਿੰ੍ਰਸ ਜੈਜ਼ੀ ਬੀ, ਨੇ ਹੱਥ ਮਿਲਾਇਆ ਹੈ  ਹਿੱਟ ਨਿਰਮਾਤਾ ਡਾ ਜਿਊਜ਼ ਦੇ ਨਾਲ ਆਪਣੇ ਪਹਿਲੇ ਫੀਮੇਲ ਡਿਊਟ ਟਰੈਕ ” ਮਿੱਤਰਾਂ ਦੇ ਬੂਟ” ਨੂੰ ਜੈਜ਼ੀ ਬੀ ਰਿਕਤਰਡਸ ਅਤੇ ਸਪੀਡ ਰਿਕਾਰਡਸ ਤੇ’ ਰਿਲੀਜ਼ ਕਰਨ ਲਈ।ਇਹ ਗੀਤ ੧੩ ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਹੈ।
ਪੰਜਾਬ ਦੀ ਕੌਰ ਬੀ ਦੀ ਜਬਰਦਸਤ ਆਵਾਜ਼ ਦੇ ਨਾਲ ਜੈਜ਼ੀ ਬੀ ਦਾ ਇਹ ਪਹਿਲਾ ਡਿਊਟ ਟਰੈਕ ਹੈ ਤੇ ਨਾਲ ਹੀ ਯੂ.ਕੇ. ਦੇ ਸਭ ਤੋਂ ਜ਼ਿਆਦਾ ਡਿਮਾਂਡ ‘ਚ ਰਹਿਣ ਵਾਲੇ ਕਰਨ ਵਾਲੇ ਪਸ੍ਰਿੱਧ ਮਿਊਜ਼ਿਕ ਨਿਰਮਾਤਾ ਡਾ ਜਿਊਜ਼ ਦੇ ਨਾਲ ਉਹਨਾਂ ਦੀ ਪਹਿਲੀ ਪ੍ਰੋਡਕਸ਼ਨ ਵੀ ਹੈ।ਇੱਕ ਬੇਹਤਰੀਨ ਸਾਲ ਰਿਹਾ ਹੈ ਜਿੱਥੇ ਪੋਪਸੀ ਨਾਲ ਜੈਜ਼ੀ ਬੀ ਦਾ ਗਾਣਾ’ਸਿੰਘਾਂ ਦੀਆਂ ਗੱਡੀਆਂ’ਆਇਆ ਤੇ ਉਸਦੇ ਨਾਲ ਹੀ ਉਹਨਾਂ ਦੀ ਫੀਚਰ ਫਿਲਮ ‘ਰੋਮਿਉ-ਰਾਂਝਾ ਵੀ ਮਈ ਵਿੱਚ ਰਿਲੀਜ਼ ਹੋਈ ਸੀ।ਦੁਨਿਆ ਭਰ ਵਿੱਚ ਪਰਫਾਰਮ ਕਰਨ ਵਾਲੇ ਜਸਵਿੰਦਰ ਸਿੰਘ ਬੈਂਸ ਜੋ ਕਿ ਜੈਜ਼ੀ ਬੀ ਹਨ ਅਗਲੇ ੧੨ ਮਹੀਨਿਆਂ ਤੱਕ ਕਈ ਸਾਰੇ ਪ੍ਰੋਜੈਕਟਸ ਵਿੱਚ ਬਿਜ਼ੀ ਹੋਣ ਵਾਲੇ ਹਨ।
ਆਪਣੇ ਖੇਤਰ ਵਿੱਚ ੨੦੧੪ ਦੇ ਬ੍ਰਿਟ ਏਸ਼ੀਆ ਆਵਾਰਡਸ ਦੇ ਬੈਸਟ ਮੇਲ ਐਕਟ ਦਾ ਖਿਤਾਬ ਜਿੱਤਣ ਵਾਲੇ ਜੈਜ਼ੀ ਬੀ ਅਗਲੇ ਸਾਲ ਕਾਫੀ ਮਸ਼ਰੂਫ ਰਹਿਣਗੇ ਜਿੱਥੇ ਉਹਨਾਂ ਨੂੰ ਹਾਈ –ਪ੍ਰੋਫਾਇਲ ਮਿਊਜ਼ਿਕ ਸ਼ੌ ਤੇ ਫਿਲਮਾਂ ਚ’ ਕੰਮ ਕਰਨਾ ਹੈ। ਡਾ ਜਿਊਸ ਜਿੰਨਾਂ ਨੇ ਫਿਲਹਾਲ ਹੀ ਸ਼ਾਹ ਰੁਖ ਖਾਨ ਦੀ ਆਉਣ ਵਾਲੀ ਫਿਲਮ ਵਿੱਚ ਆਪਣਾ ਸੰਗੀਤ ‘ਲਵਲੀ’ ਦਿੱਤਾ ਹੈ ਉਹ ਵੀ ਆਪਣੇ ਆਉਣ ਵਾਲੇ ਵੱਡੇ ਪ੍ਰਜੈਕਟਸ ‘ਚ ਬਹੁਤ ਬਿਜ਼ੀ ਹਨ।
‘ਮਿੱਤਰਾਂ ਦੇ ਬੂਟ’ ਸਭਿਆਚਾਰਕ ਅਤੇ ਮੋਡਰਨ ਰੋਮਾਂਸ ਦੀ ਝਲਕ ਮੁੰਡੇ ਤੇ ਕੁੜੀ ਦੀ ਨੋਕ-ਝੋਕ ਵਿੱਚ ਨਜ਼ਰ ਆਉਂਦੀ ਹੈ।ਡਾ ਜਿਊਜ਼ ਦੇ ਲਾਜਵਾਬ ਸਟਾਇਲ ਤੋਂ ਬਣੇ ਇਸ ਗਾਣੇ ਦੇ ਮਿਊਜ਼ਿਕ ਵਿੱਚ ਪੰਜਾਬੀ ਫੋਕ ਕਲਚਰ ਦਾ ਕਲਾਸਿਕਲ ਸਟਾਇਲ ਫਿਰ ਤੋਂ ਫੈਸ਼ਨ ਵਿੱਚ ਆ ਗਿਆ ਹੈ।
ਜੈਜ਼ੀ ਬੀ ਨੇ ਕਿਹਾ ਇਸ ਵਾਰ ਦੀ ਗਰਮੀਆਂ ਵਿੱਚ ਬਰਮਿੰਘਮ ਵਿੱਚ ਉਹਨਾਂ ਨੇ ਇਸ ਗੀਤ ‘ਤੇ ਕੰਮ ਕੀਤਾ ਹੈ ਤੇ ਨਵੀ ਕੰਮਬੋਜ ਦੇ ਬੋਲ, ਡਾ. ਜਿਊਜ਼ ਦੇ ਭਾਰੀ ਬੀਟ ਦੇ ਦੇਸੀ ਟਵਿਸਟ ਦੇ ਨਾਲ ਮਸਤ ਮਾਹੌਲ ਬਣਿਆ ਰਿਹਾ।ਜੈਜ਼ੀ ਨੇ ਕਿਹਾ ਕਿ ਇਸ ਨਵੇਂ ਕਾੱਮਬਿਨੇਸ਼ਨ ਨੂੰ ਹਰ ਕੋਈ ਮਜ਼ੇ ਨਾਲ ਸੁਣੇਗਾ।ਉਹ ਇਸ ਨੂੰ ਇੱਕ ਹਾੱਟ ਟਰੈਕ ਦਾ ਨਾਮ ਦਿੰਦੇ ਹਨ।
ਡਾ ਿਜਊਜ਼ ਨੇ ਕਿਹਾ ਕਿ ਜਦੋਂ ਤੋਂ ਮੈਂ ਸ਼ੁਰੂਆਤ ਕੀਤੀ ਜੈਜ਼ੀ ਬੀ ਨੂੰ ਇੱਕ ਆਰਟਿਸਟ ਦੇ ਤੌਰ ‘ਤੇ ਜਾਣਦਾ ਹਾਂ ਤੇ ਬਹੁਤ ਇੱਜ਼ਤ ਕਰਦਾ ਹਾਂ।ਇੱਕ ਮਾਸਟਰਪੀਸ ਬਣਾਉਣ ਦੇ ਵੱਲ ਉਹਨਾਂ ਦੀ ਊਰਜਾ ਤੇ ਪੈਸ਼ਨ ਕਾਬਿਲ-ਏ-ਤਾਰੀਫ ਹੈ।ਜੋ ਜਲਵਾ ਅਸੀਂ ਬਣਾ ਦਿੱਤਾ ਹੈ ਉਸ ‘ਚ ਮੈਨੂੰ ਬਹੁਤ ਲਗਾਵ ਹੋ ਗਿਆ ਹੈ।ਮੈਂ ਨੂੰ ਲੱਗਦਾ ਹੈ ਲੋਕ ਇਸਨੂੰ ਬਹੁਤ ਪਿਆਰ ਦੇਣਗੇ।
ਕੌਰ ਬੀ ਨੇ ਕਿਹਾ ਮੇਰੇ ਲਈ ਜੈਜ਼ੀ ਬੀ ਤੇ ਡਾ ਜਿਊਜ਼ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਮੈਂ ਖੁਸ਼ਨਸੀਬ ਹਾਂ ਕਿ ਮੇਰੀ ਇਸ ਆਵਾਜ਼ ਨੂੰ ਇਸ ਗੀਤ ਲਈ ਚੁਣਿਆ ਗਿਆ। ਤੁਹਾਨੂੰ ਸਭ ਨੂੰ ਇਹ ਗਾਣਾ ਸੁਣਕੇ ਬਹੁਤ ਮਜ਼ਾ ਆਉਣ ਵਾਲਾ ਹੈ।

Scroll To Top