Home / featured / ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ
ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ

ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ

ਗੁਰੂਹਰਸਹਾਏ, 14 ਅਕਤੂਬਰ (ਪਰਮਪਾਲ ਗੁਲਾਟੀ)- ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਾਵਟੀ ਮਠਿਆਈ ਵੇਚਣ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਥਾਨਕ ਗੁਰੂਹਰਸਹਾਏ ਵਿਖੇ ਵੱਖ-ਵੱਖ ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਮਠਿਆਈਆਂ ਦੇ ਸੈਂਪਲ ਭਰੇ। ਖੁਫੀਆ ਵਿਭਾਗ ਦੀ ਮਦਦ ਨਾਲ ਡੀ.ਐਚ.ਓ ਡਾ. ਲਖਵਿੰਦਰ ਸਿੰਘ ਚਾਹਲ ਅਤੇ ਫੂਡ ਸੇਫਟੀ ਅਫ਼ਸਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮ ਨੇ ਮਠਿਆਈ ਦੀ ਦੁਕਾਨਾਂ ਅਤੇ ਡੇਅਰੀਆਂ ਉਪਰ ਛਾਪੇਮਾਰੀ ਕੀਤੀ ਅਤੇ ਦੁਕਾਨਦਾਰਾਂ ਵਲੋਂ ਵੇਚੀਆਂ ਜਾ ਰਹੀਆਂ ਮਠਿਆਈਆਂ ਆਦਿ ਦੇ ਸੈਂਪਲ ਭਰੇ। ਇਸ ਸਮੇਂ ਅਮੋਲਕ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਆਦਿ ਸਮੇਤ ਹੋਰ ਅਧਿਕਾਰੀ ਵੀ ਮੋਜੂਦ ਸਨ। ਇਸ ਮੌਕੇ ਪਹੁੰਚੇ ਅਧਿਕਾਰੀ ਡਾ. ਲਖਵਿੰਦਰ ਸਿੰਘ ਚਾਹਲ ਡੀ.ਐਚ.ਓ ਨੇ ਦੱਸਿਆ ਕਿ ਦੁਕਾਨਾਂ ਤੋਂ ਲਏ ਗਏ ਮਠਿਆਈਆਂ ਅਤੇ ਦੁੱਧ ਦੇ ਸੈਂਪਲ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਹਲਵਾਈ ਬਾਹਰ ਤੋਂ ਮਿਲਾਵਟੀ ਮਠਿਆਈ ਲਿਆ ਕੇ ਵੇਚ ਰਹੇ ਹਨ ਅਤੇ ਮੋਟੀ ਰਕਮ ਕਮਾ ਰਹੇ ਹਨ, ਜਿਸ ਨਾਲ ਉਹ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।

Scroll To Top