Home / ਅੰਤਰਰਾਸ਼ਟਰੀ / ਇੰਕਾਂ ਸੋਸਾਇਟੀ ਵਿਖੇ ਅੱਖਾਂ ਦੇ ਮਾਹਿਰ ਡਾ: ਜਸਵਿੰਦਰ ਬੈਂਸ ਨੇ ਅੱਖਾਂ ਦੇ ਰੋਗਾਂ ਦੀ ਚੈਕ ਅੱਪ
ਇੰਕਾਂ ਸੋਸਾਇਟੀ ਵਿਖੇ ਅੱਖਾਂ ਦੇ ਮਾਹਿਰ  ਡਾ: ਜਸਵਿੰਦਰ ਬੈਂਸ ਨੇ ਅੱਖਾਂ ਦੇ ਰੋਗਾਂ ਦੀ ਚੈਕ ਅੱਪ

ਇੰਕਾਂ ਸੋਸਾਇਟੀ ਵਿਖੇ ਅੱਖਾਂ ਦੇ ਮਾਹਿਰ ਡਾ: ਜਸਵਿੰਦਰ ਬੈਂਸ ਨੇ ਅੱਖਾਂ ਦੇ ਰੋਗਾਂ ਦੀ ਚੈਕ ਅੱਪ

ਕੈਲਗਰੀ -ਹਰਬੰਸ ਬੁੱਟਰ- ਇੰਕਾ ਸੀਨੀਅਰਜ਼ ਸਿਟੀਜਨ ਸੋਸਾਇਟੀ ਵੱਲੋਂ ਇਸ ਸਾਲ ਵੀ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੌਰਾਨ ਬਹੁਤ ਸਾਰੇ ਅੱਖਾਂ ਦੇ ਮਰੀਜਾਂ ਦੀਆਂ ਅੱਖਾਂ ਦੀ ਮੁਫਤ ਚੈਕਅੱਪ ਅੱਖਾਂ ਦੇ ਮਾਹਿਰ ਡਾ: ਜਸਵਿੰਦਰ ਸਿੰਘ ਬੈਂਸ ਨੇ ਕੀਤੀ । ਅੱਖਾਂ ਵਿੱਚ ਪਾਉਣ ਲਈ ਮੁਫਤ ਆਈ ਡਰਾਪਸ ਵੀ ਦਿੱਤੇ ਗਏ। ਨੌਜਵਾਨ ਬੱਚਿਆਂ ਨੇ ਆਏ ਹੋਏ ਮਰੀਜਾਂ ਨੂੰ ਲਾਈਨ ਵੱਧ ਕਰਨ ਅਤੇ ਉਹਨਾਂ ਦੇ ਨਾਂ ਰਜਿਸਟਰ ਕਰਨ ਲਈ ਆਪਣੀਆਂ ਵਾਲੰਟੀਅਰ ਸੇਵਾਵਾਂ ਪ੍ਰਦਾਨ ਕੀਤੀਆਂ ਜੋ ਕਿ ਆਉਣ ਵਾਲੇ ਸਮੇਂ ਲਈ ਸਮਾਜ ਸੇਵਾ ਦੀ ਲਗਨ ਵੱਜੋਂ ਸੁæਭ ਸਗਨ ਹੈ। ਆਏ ਹੋਏ ਮਰੀਜਾਂ ਨੂੰ ਗਰਮਾ ਗਰਮ ਪਕੌੜੇ ਅਤੇ ਚਾਹ ਪਾਣੀ ਦੀ ਸੇਵਾ ਨਾਲੋ ਨਾਲ ਚੱਲਦੀ ਰਹੀ । ਇੰਕਾਂ ਦੇ ਪ੍ਰਧਾਨ ਸ: ਨੈਬ ਸਿੰਘ ਸੰਧੂ ਦੇ ਦੱਸਣ ਅਨੁਸਾਰ ਉਹਨਾਂ ਵੱਲੋਂ ਇਹ ਉਪਰਾਲਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਭਾਈਚਾਰੇ ਦੇ ਬਜੁਰਗ ਲੋਕ ਆਪਣੀ ਬੋਲੀ ਅਤੇ ਪੰਜਾਬ ਵਰਗੇ ਮਾਹੌਲ ਵਿੱਚ ਆਪਣੀਆਂ ਅੱਖਾਂ ਦੀ ਬਿਮਾਰੀ ਸਬੰਧੀ ਮਾਹਿਰਾਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕਰ ਸਕਣ, ਕਿਉਂਕਿ ਅਕਸਰ ਹੀ ਅੰਗਰੇਜੀ ਜ਼ੁਬਾਨ ਦੀ ਮੁਹਾਰਤ ਜਿਆਦਾ ਨਾ ਹੋਣ ਕਾਰਨ ਬਹੁਤ ਬਾਰ ਬਜੁਰਗਾਂ ਨੂੰ ਅੰਗਰੇਜੀ ਬੋਲਣ ਵਾਲੇ ਡਾਕਟਰਾਂ ਕੋਲ ਆਪਣੀ ਬਿਮਾਰੀ ਨੂੰ ਦੱਸਣ ਵਿੱਚ ਮੁਸਕਿਲ ਆਉਂਦੀ ਹੈ।

Scroll To Top