Home / ਪੰਜਾਬ / ਸੰਯੁਕਤ ਰਾਸ਼ਟਰ, ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਕਰਵਾ ਕੇ ਇਨਸਾਫ਼ ਕਰੇ – ਦਲ ਖਾਲਸਾ
ਸੰਯੁਕਤ ਰਾਸ਼ਟਰ, ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਕਰਵਾ ਕੇ ਇਨਸਾਫ਼ ਕਰੇ – ਦਲ ਖਾਲਸਾ

ਸੰਯੁਕਤ ਰਾਸ਼ਟਰ, ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਕਰਵਾ ਕੇ ਇਨਸਾਫ਼ ਕਰੇ – ਦਲ ਖਾਲਸਾ

ਸ਼ਾਹਕੋਟ/ਮਲਸੀਆਂ, 25 ਅਕਤੂਬਰ (ਅਜ਼ਾਦ ਸਿੰਘ ਸਚਦੇਵਾ) ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਚੱਲ ਕੇ ਯੂ.ਐਨ.ਓ. ਦੇ ਦੂਤਘਰ ਨਵੀ ਦਿੱਲੀ ਤੱਕ ਕੱਢੇ ਜਾਣ ਵਾਲੇ “ਹੱਕ ਅਤੇ ਇਨਸਾਫ਼ ਮਾਰਚ” ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਇਸ ਮਾਰਚ ਵਿੱਚ ਸ਼ਾਮਲ ਹੋਣਗੀਆਂ । ਇਸ ਸਬੰਧੀ ਜਾਣਕਾਰੀ ਦਿੰਦਿਆ ਦਲ ਖਾਲਸਾ ਦੇ ਦੁਆਬਾ ਜ਼ੋਨ ਦੇ ਇੰਚਾਰਜ ਭਾਈ ਗੁਰਦੀਪ ਸਿੰਘ ਕਾਲਕਟ ਨੇ ਮਲਸੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਲ ਖਾਲਸਾ ਵੱਲੋਂ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਯੂਨਾਈਟਿਡ ਸਿੱਖ ਮੂਵਮੈਂਟ, ਸ਼੍ਰੋਮਣੀ ਖਾਲਸਾ ਪੰਚਾਇਤ, ਸਿੱਖ ਯੂਥ ਆਫ਼ ਪੰਜਾਬ ‘ਤੇ ਸਿੱਖ ਯੂਥ ਫੋਰਮ ਦਿੱਲੀ ਦੇ ਸਹਿਯੋਗ ਨਾਲ 2 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਇਨਸਾਫ ਮਾਰਚ ਰਵਾਨਾਂ ਹੋਵੇਗਾ, ਜੋ ਜਲੰਧਰ, ਲੁਧਿਆਣਾ ਤੋਂ ਹੁੰਦਾ ਹੋਇਆ ਰਾਤ 11 ਵਜੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਲਈ ਚੱਲ ਪਵੇਗਾ । ਉਨ੍ਹਾਂ ਦੱਸਿਆ ਕਿ 3 ਨਵੰਬਰ ਸੋਮਵਾਰ ਨੂੰ ਇਹ ਮਾਰਚ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤੋਂ ਚੱਲ ਕੇ 11 ਵਜੇ ਜੰਤਰ-ਮੰਤਰ ਪੁੱਜੇਗਾ, ਜਿਥੇ ਵਿਸ਼ਾਲ ਰੈਲੀ ਕੀਤੀ ਜਾਵੇਗੀ । ਇਸ ਉਪਰੰਤ ਸੰਯੁਕਤ ਰਾਸ਼ਟਰ (ਯੂ.ਐਨ.ਓ.) ਦੇ ਦੂਤ ਘਰ ਦੇ ਅਧਿਕਾਰੀਆਂ ਨੂੰ ਯਾਦ-ਪੱਤਰ ਸੌਪਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਮਾਰਚ ਵਿਚ ਪਹਿਲੀ ਵਾਰੀ ਨਸਲਕੁਸ਼ੀ ਦੀ ਰਾਜਨੀਤੀ ਦਾ ਸ਼ਿਕਾਰ ਘੱਟ-ਗਿਣਤੀ ਕੌਮਾਂ ਮੁਸਲਮਾਨ, ਈਸਾਈ, ਕਸ਼ਮੀਰੀ ‘ਤੇ ਤਾਮਿਲ ਵੀ ਸ਼ਾਮਲ ਹੋਣਗੇ । ਉਨ੍ਹਾਂ ਦੱਸਿਆ ਕਿ ਸ੍ਰੀ ਲੰਕਾ ਵਿੱਚ ਜੋ ਨਸਲਕੁਸ਼ੀ ਹੋਈ ਸੀ, ਉਸ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਨੇ ਕਮਿਸ਼ਨ ਬਣਾਇਆ ਹੈ, ਸਾਡੀ ਵੀ ਮੰਗ ਹੈ ਕਿ ਸੰਯੁਕਤ ਰਾਸ਼ਟਰ ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਕਰਵਾ ਕੇ ਇਨਸਾਫ਼ ਕਰੇ, ਜਿਸ ਵਿੱਚ ਭਾਰਤ ਵਿੱਚ ਲਗਪਗ 8 ਹਜ਼ਾਰ ਸਿੱਖ ਕਤਲ ਹੋਏ, ਹਜ਼ਾਰਾਂ ਨਕਾਰਾ ਬਣਾ ਦਿੱਤੇ ਗਏ, ਔਰਤਾਂ ਦੀ ਬੇਪਤੀ ਕੀਤੀ ‘ਤੇ ਬਹੁਤ ਸਾਰੇ ਗੁਰਦੁਆਰੇ ਸਾੜੇ ਗਏ, ਪਰ ਅੱਜ ਤੱਕ ਸਿੱਖ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ।

Scroll To Top