Home / ਪੰਜਾਬ / ਸੁਖਮੰਦਰ ਸਿੰਘ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਤੇ ਰਜਿੰਦਰ ਕੱਕੜੀਆ ਚੇਅਰਮੈਨ ਨਿਯੁਕਤ
ਸੁਖਮੰਦਰ ਸਿੰਘ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਤੇ ਰਜਿੰਦਰ ਕੱਕੜੀਆ ਚੇਅਰਮੈਨ ਨਿਯੁਕਤ

ਸੁਖਮੰਦਰ ਸਿੰਘ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਅਤੇ ਰਜਿੰਦਰ ਕੱਕੜੀਆ ਚੇਅਰਮੈਨ ਨਿਯੁਕਤ

ਕੋਟਕਪੂਰਾ – 18 ਨਵੰਬਰ (ਰੋਮੀ ਕਪੂਰ, ਅਜੇ ਜਿੰਦਲ) ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਹਾਈਕਮਾਂਡ ਦੇ ਆਦੇਸ਼ਾਂ ਤੇ ਸਰਦਾਰੀ ਲਾਲ ਕਪੂਰ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਸੇਵਾ ਦਲ ਦੀ ਪ੍ਰੇਰਨਾ ਸਦਾਕ ਹਰਮਨਪਿਆਰੇ, ਮਿਹਨਤੀ, ਇਮਾਨਦਾਰ ਅਤੇ ਸਮਾਜ ਸੇਵਾ ਦੇ ਤੌਰ ਤੇ ਜਾਣੇ ਜਾਂਦੇ ਲੈਕਚਰਰਾਰ ਸੁਖਮੰਦਰ ਸਿੰਘ ਨੂੰ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਕਾਂਗਰਸ ਸੇਵਾ ਦਲ ਦਾ ਪ੍ਰਧਾਨ ਅਤੇ ਨੌਜੁਆਨ ਰਜਿੰਦਰ ਕੱਕੜੀਆ ਵਾਸੀ ਢਿੱਲਵਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਕੋਟਕਪੂਰਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਡਾ: ਜਗੀਰ ਸਿੰਘ ਨੇ ਸੁਖਮੰਦਰ ਸਿੰਘ ਅਤੇ ਰਜਿੰਦਰ ਕੱਕੜੀਆਂ ਨੂੰ ਨਿਯੁਕਤੀ ਪੱਤਰ ਭੇਂਟ ਕੀਤੇ । ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਿਧਾਨ ਸਭਾ ਹਲਕਾ ਕੋਟਕਪੂਰਾ ਵਿਚ ਬਾਕੀ ਆਹੁਦੇਦਾਰਾਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ ਗਿਆ । ਲੈਕ: ਸੁਖਮੰਦਰ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਜੁੰਮੇਵਾਰੀ ਨੂੰ ਉਨ੍ਹਾਂ ਵੱਲੋਂ ਬਾਖੂਬੀ ਨਾਲ ਨਿਭਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ਤੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਵੱਧ ਤੋਂ ਵੱਧ ਲੋਕਾਂ ਤੱਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾਵੇਗਾ । ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਕਪਿਲ ਸਹੂੰਜਾ ਕਾਨੂੰਨੀ ਸਲਾਹਕਾਰ, ਸਰਦਾਰੀ ਲਾਲ ਕਪੂਰ ਸੀਨੀਅਰ ਮੀਤ ਪ੍ਰਧਾਨ, ਡਾ: ਕੁਲਦੀਪ ਸਿੰਘ ਪੱਖੀ ਬਲਾਕ ਪ੍ਰਧਾਨ ਫਰੀਦਕੋਟ, ਸੰਪੂਰਨ ਸਿੰਘ, ਵਿਕਾਸ ਕੁਮਾਰ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਗ੍ਰੇਜ਼ ਸਿੰਘ, ਸਤਵਿੰਦਰ ਸਿੰਘ, ਅੰਗ੍ਰੇਜ਼ ਸਿੰਘ, ਰਜਿੰਦਰਪਾਲ, ਨਰਿੰਦਰ ਸਿੰਘ, ਦੀਪਕ, ਸੰਜੇ, ਇੰਦਰਜੀਤ ਸਿੰਘ, ਪਿੰਕੂ ਛਾਬੜਾ, ਨਿਰਮਲ ਸਿੰਘ ਵਕੀਲ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ ।

Scroll To Top