Home / ਪੰਜਾਬ / ਪੰਜਾਬ ਗੋਰਮਿੰਟ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
ਪੰਜਾਬ ਗੋਰਮਿੰਟ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ

ਪੰਜਾਬ ਗੋਰਮਿੰਟ ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ

ਗੁਰੂਹਰਸਹਾਏ, 3 ਜਨਵਰੀ (ਪਰਮਪਾਲ ਗੁਲਾਟੀ)- ਸਥਾਨਕ ਰੇਲਵੇ ਪਾਰਕ ਵਿਖੇ ਬਲਾਕ ਗੁਰੂਹਰਸਹਾਏ ਦੀ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਸਮੂਹ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਮੀਟਿੰਗ ‘ਚ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀ ਮੰਗਾਂ ਬਾਰੇ ਟਾਲ-ਮਟੋਲ ਦੀ ਨੀਤੀ ਦੀ ਅਲੋਚਨਾ ਕੀਤੀ। ਉਹਨਾਂ ਨੇ ਪੈਨਸ਼ਨਰਜ਼ ਦੀਆਂ ਲਟਕਦੀਆਂ ਮੰਗਾਂ ‘ਤੇ ਸਰਕਾਰ ਦੇ ਚੁੱਪੀ ਸਾਧਨ ‘ਤੇ ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਦੀ ਨਿਖੇਧੀ ਕੀਤੀ, ਜਿਸ ਕਾਰਨ ਪੈਨਸ਼ਨਰਜ਼ ਜਥੇਬੰਦੀ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਦੇਸ ਰਾਜ ਬਾਜੇ ਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਨਵਰੀ 2014 ਤੋਂ ਸਤੰਬਰ 2014 ਤੱਕ 10 ਪ੍ਰਤੀਸ਼ਤ ਡੀ.ਏ ਕਿਸ਼ਤ ਤੁਰੰਤ ਜਾਰੀ ਕਰਨ, ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰਨਾ, ਜੁਲਾਈ 2014 ਤੋਂ 7 ਪ੍ਰਤੀਸ਼ਤ ਡੀ.ਏ ਅਦਾ ਕਰਨਾ, ਪੈਨਸ਼ਨਰਾਂ ਦੇ ਪਿਛਲੇ ਸਾਲਾਂ ਤੋਂ ਦਫ਼ਤਰਾਂ ਵਿਚ ਪਏ ਮੈਡੀਕਲ ਕਲੇਮ ਜਲਦੀ ਅਦਾ ਕਰਨ, ਜਨਵਰੀ 2006 ਤੋਂ ਪੈਨਸ਼ਨ ਫਿਕਸ ਕਰਨ ਦਾ ਫਾਰਮੂਲਾ 2.26 ਤੋਂ ਸੋਧ ਕੇ 2.61 ਕੀਤੇ ਜਾਣ, ਛੇਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ ਅਤੇ 50 ਪ੍ਰਤੀਸ਼ਤ ਡੀ.ਏ ਮਰਜ ਕਰਕੇ ਪੈਨਸ਼ਨਰੀ ਲਾਭ ਦਿੱਤੇ ਜਾਣ, ਜਨਵਰੀ 2006 ਤੋਂ ਅਗਸਤ 2009 ਤੱਕ ਦਾ ਐਲ.ਟੀ.ਸੀ ਬਕਾਇਆ ਦਿੱਤੇ ਜਾਣ, ਕੈਸ਼ ਲੈਸੱ ਮੈਡੀਕਲ ਸਕੀਮ ਚਾਲੂ ਕੀਤੇ ਜਾਣ ਆਦਿ ਪੈਨਸ਼ਨਰਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੂਹ ਪੈਨਸ਼ਨਰਾਂ ਦੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾਂ, ਦੇਸ ਰਾਜ ਬਾਜੇ ਕੇ, ਜਨਕ ਰਾਜ ਨਰੂਲਾ ਸੈਕਟਰੀ, ਮਦਨ ਲਾਲ ਖੁਰਾਣਾ ਖਜਾਨਚੀ, ਬੇਅੰਤ ਸਿੰਘ ਸੋਢੀ, ਇੰਸਪੈਕਟਰ ਬਲਵਿੰਦਰ ਸਿੰਘ, ਮਹਿਤਾਬ ਸਿੰਘ ਸੋਢੀ, ਮਾ. ਸ਼ਿਵ ਦਿਆਲ, ਸਤਪਾਲ ਨਰੂਲਾ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਹਜ਼ੂਰ ਸਿੰਘ, ਬਹਾਲ ਸਿੰਘ, ਸ਼ੇਰ ਸਿੰਘ, ਬਿਮਲਾ ਰਾਣੀ ਗਲਹੋਤਰਾ ਆਦਿ ਸਮੇਤ ਬਹੁਤ ਸਾਰੇ ਇਸਤਰੀ ਪੈਨਸ਼ਨਰਜ਼ ਵੀ ਹਾਜ਼ਰ ਸਨ।

Scroll To Top