Home / featured / ਮੋਦੀ ਰਾਜ ‘ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ 30 ਫੀਸਦੀ ਵਾਧਾ ਹੋਇਆ : ਕੇਜਰੀਵਾਲ
ਮੋਦੀ ਰਾਜ ‘ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ 30 ਫੀਸਦੀ ਵਾਧਾ ਹੋਇਆ : ਕੇਜਰੀਵਾਲ

ਮੋਦੀ ਰਾਜ ‘ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ 30 ਫੀਸਦੀ ਵਾਧਾ ਹੋਇਆ : ਕੇਜਰੀਵਾਲ

ਨਵੀਂ ਦਿੱਲੀ –  ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਜਬਰ-ਜ਼ਨਾਹ ਅਤੇ ਔਰਤਾਂ  ਨਾਲ ਜੁਰਮ ਵਧ ਗਏ ਹਨ। ਕੇਜਰੀਵਾਲ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਵਿਚ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਖੁਲ੍ਹ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਜਗ ਸਰਕਾਰ ਦੇ ਪਿਛਲੇ 7 ਮਹੀਨਿਆਂ ਦੇ ਕਾਰਜਕਾਲ ਵਿਚ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ 30 ਫੀਸਦੀ ਵਾਧਾ ਹੋਇਆ ਹੈ।  ਉਨ੍ਹਾਂ ਕਿਹਾ ਕਿ 2013 ਵਿਚ ਜਬਰ-ਜ਼ਨਾਹ ਦੀਆਂ 1571 ਘਟਨਾਵਾਂ ਹੋਈਆਂ ਸਨ ਜਦਕਿ 2014 ਵਿਚ ਮੋਦੀ ਸਰਕਾਰ ਦੇ 7 ਮਹੀਨਿਆਂ ਦੇ ਸ਼ਾਸਨ ਕਾਲ ਵਿਚ 2069 ਘਟਨਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਨੇ ਦੱਸਿਆ, ”2013 ਵਿਚ ਛੇੜਛਾੜ ਦੀਆਂ 3345 ਘਟਨਾਵਾਂ ਹੋਈਆਂ ਸਨ ਜਦਕਿ 2014 ਵਿਚ ਰਾਜਗ ਸਰਕਾਰ ਦੇ 7 ਮਹੀਨਿਆਂ ਦੇ ਸ਼ਾਸਨ ਕਾਲ ਵਿਚ 4179 ਘਟਨਾਵਾਂ ਹੋਈਆਂ। ਇਸ ਤਰ੍ਹਾਂ ਛੇੜਛਾੜ ਦੀਆਂ ਘਟਨਾਵਾਂ 30 ਫੀਸਦੀ ਵਧੀਆਂ। ਸਾਬਕਾ ਮੁਖ ਮੰਤਰੀ ਨੇ ਮਹਿਲਾ ਸੁਰੱਖਿਆ ਨੂੰ ਆਪਣੀ ਪਾਰਟੀ ਦਾ ਮਿਸ਼ਨ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਲਈ ਇਹ ਸਿਰਫ ਇਕ ਸ਼ਬਦ ਹੈ।

Scroll To Top