Home / ਪੰਜਾਬ / ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਰਾਜ ਪੱਧਰੀ ਸਾਇੰਸ ਮੇਲਾ ਲੱਗਿਆ
ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਰਾਜ ਪੱਧਰੀ ਸਾਇੰਸ ਮੇਲਾ ਲੱਗਿਆ

ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਰਾਜ ਪੱਧਰੀ ਸਾਇੰਸ ਮੇਲਾ ਲੱਗਿਆ

ਫ਼ਰੀਦਕੋਟ/ਕੋਟਕਪੂਰਾ 8 ਫ਼ਰਵਰੀ – (ਰੋਮੀ ਕਪੂਰ, ਅਜੇ ਜਿੰਦਲ) – ਇੱਥੋਂ ਦੇ ਮਾਲਵਾ ਬਹੁ-ਤਕਨੀਕੀ ਕਾਲਜ ਵਿਖੇ ਪਹਿਲਾ ਪੰਜਾਬ ਸਾਇੰਸ ਮੇਲਾ-2015 ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਖਚੈਨ ਸਿੰਘ ਗਿੱਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼ਾਮਿਲ ਹੋਏ। ਜ਼ਿਲਾ ਸਾਇੰਸ ਸੁਪਰਵਾਈਜ਼ਰ ਅਮਰਜੀਤ ਕੁਮਾਰੀ ਸ਼ਰਮਾ, ਐਡੀਸ਼ਨਲ ਡਾÎਇਰਕੈਟਰ ਆਦੇਸ਼ ਗਰੁੱਪ ਇੰਜ: ਜਨਜੀਤ ਸਿੰਘ ਸੇਖੋਂ ਅਤੇ ਕਾਲਜ ਦੇ ਪ੍ਰਿੰਸੀਪਲ ਬਲਕਾਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਸਿੱਖਿਆ ਅਧਿਕਾਰੀ ਐੱਸ.ਐੱਸ. ਗਿੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਕਿੱਤੇ ਨਾਲ ਜੁੜਣ ਤੋਂ ਪਹਿਲਾਂ ਵਿਦਿਆਰਥੀ ‘ਚ ਚੰਗੇ ਗੁਣਾਂ ਦਾ ਅਤੀ ਜਰੂਰੀ ਹੈ ਤਾਂ ਕਿ ਵਿਅਕਤੀ ਇੱਕ ਚੰਗਾ ਇਨਸਾਨ ਬਣ ਕੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਨਵੀਆਂ ਕਾਢਾਂ ਕੱਢ ਕੇ ਦੇਸ਼ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੇਲੇ ਵਿੱਚ ਵੱਖ-ਵੱਖ ਗਰੁੱਪਾਂ ਦੇ ਵਿਦਿਆਰਥੀਆਂ ਨੇ ਆਪੋ-ਆਪਣੇ ਤਕਨੀਕੀ ਮਾਡਲਾਂ ਦੀ ਪ੍ਰਦਰਸ਼ਨੀ ਲਾਈ ਜਿਸ ਦੀ ਸਿੱਖਿਆ ਅਧਿਕਾਰੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਇੰਜ: ਜਨਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਸਾਇੰਸ ਮੇਲੇ ‘ਚ ਵੱਖ-ਵੱਖ ਸਕੂਲਾਂ ਦੇ 1800 ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੇ ਸੁਨਿਹਰੇ ਭਵਿੱਖ ਲਈ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਹੈ ਜੋ ਕਿ ਉਨ•ਾਂ ਲਈ ਕਿੱਤਾ ਚੁਨਣ ‘ਚ ਸਹਾਈ ਹੋਵੇਗੀ। ਉਨ•ਾਂ ਸਮੂਹ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਮੇਲੇ ਦੌਰਾਨ ਫ਼ਰੀਦਕੋਟ ਜ਼ਿਲੇ ਦੇ ਲੋਕ ਗਾਇਕ ਦਰਸ਼ਨਜੀਤ ਨੇ ਸੱਭਿਅਕ ਗੀਤਾਂ ਨਾਲ ਸਰੋਤਿਆਂ ਦਾ ਮਨੋਰਜੰਨ ਕੀਤਾ। ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਅਤੇ ਖਾਸ ਕਰਕੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਨੇ ਸਭ ਨੂੰ ਨੱਚਣ ਦੇ ਮੂਡ ‘ਚ ਲਿਆਂਦਾ। ਇੰਜ: ਮਨਿੰਦਰ ਸਿੰਘ ਢਿੱਲੋਂ ਨੇ ਨਤੀਜੇ ਐਲਾਨ ਕਰਦਿਆਂ ਦੱਸਿਆ ਕਿ ਪ੍ਰੋਜੈਕਟ ਮੁਕਾਬਲਿਆਂ ‘ਚ ਮਨਪ੍ਰੀਤ ਕੌਰ ਸ.ਸ.ਸਕੂਲ ਲੱਖੋਕੇ ਬਹਿਰਾਮ ਨੇ ਪਹਿਲਾ, ਸੁਮੀਤ ਕੁਮਾਰ ਰੋੜੀਕਪੂਰਾ ਨੇ ਦੂਜਾ ਅਤੇ ਅਕਸ਼ੇ ਕੁਮਾਰ ਮਚਾਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰ•ਾਂ ਕੁਇਜ਼ ਮੁਕਾਬਲੇ ‘ਚ ਜੇ.ਏ.ਕੇ.ਅੱੈਸ.ਪਬਲਿਕ ਸਕੂਲ ਗੁਰੂਹਰਸਾਏ ਨੇ ਪਹਿਲਾ, ਐੱਸ.ਕੇ.ਐੱਸ ਖਾਲਸਾ ਸਕੂਲ ਬੁਰਜ ਮੱਖਣ ਸਿੰਘ ਨੇ ਦੂਜਾ ਅਤੇ ਸ.ਸ.ਸੈ.ਸਕੂਲ ਸਕੂਲ ਰਾਮੇਆਣਾ ਅਤੇ ਸ.ਸ.ਸਕੂਲ ਅਰਾਂਈਆਂ ਵਾਲਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪੇਟਿੰਗ ਮੁਕਾਬਲਿਆਂ ‘ਚ ਸ.ਬਲਬੀਰ ਸੀਨੀ:ਸੈ.ਸਕੂਲ ਫ਼ਰੀਦਕੋਟ ਦੇ ਸੁਮਿਤ ਨੇ ਪਹਿਲਾ, ਸੁਰਿੰਦਰ ਕੌਰ ਸ.ਹ. ਸਕੂਲ ਸੁਰਗਾਪੁਰੀ ਕੋਟਕਪੂਰਾ ਨੇ ਦੂਜਾ ਅਤੇ ਗਗਨਦੀਪ ਸਿੰਘ ਸ.ਸ.ਸ.ਬਾਜਾਖਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਰਡ ਮੇਕਿੰਗ ਮੁਕਾਬਲੇ ‘ਚ ਜਸਪ੍ਰੀਤ ਕੌਰ ਜੈਤੋ ਨੇ ਪਹਿਲਾ, ਸ਼ੁਸਮਾ ਰਾਣੀ ਡਰੀਮਲੈਂਡ ਸਕੂਲ  ਨੇ ਦੂਜਾ ਅਤੇ ਹਰ੍ਰਪੀਤ ਕੌਰ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਬਲੇ ‘ਚ ਆਰਜੂ ਕੰਬੋਜ ਮਾਹਮੂ ਜੋਇਆਂ ਜਲਾਲਾਦਾਬਾਦ ਨੇ ਪਹਿਲਾ, ਸਰਬਜੀਤ ਕੌਰ ਸਿਵੀਆਂ ਨੇ ਦੂਜਾ ਅਤੇ ਰਾਜਦੀਪ ਕੌਰ ਝੋਟੀਵਾਲਾ ਅਤੇ ਸੋਨਮ ਸ.ਸ.ਸ ਸਕੂਲ ਅਰਾਈਆਵਾਲਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਪੰਜਾਬ ਅਤੇ ਅੰਗਰੇਜ਼ੀ ਮੁਕਾਬਲੇ, ਕਹਾਣੀ ਮੁਕਾਬਲੇ, ਸੱਭਿਆਚਾਰਕ ਅਤੇ ਲੋਕ ਗੀਤ ਮੁਕਾਬਲੇ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸੁਖਚੈਨ ਸਿੰਘ ਗਿੱਲ ਜ਼ਿਲਾ ਸਿੱਖਿਆ ਅਫ਼ਸਰ ਅਤੇ ਕਾਲਜ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੇਲੇ ‘ਚ ਸ਼ਾਮਿਲ ਹੋਏ ਸਕੂਲਾਂ ਦੇ ਮੈਟ੍ਰਿਕ ‘ਚ ਪੜ• ਰਹੇ ਉੱਤਮ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਸਮਾਗਮ ‘ਚ ਪ੍ਰਿੰਸੀਪਲ ਐੱਸ.ਕੇ ਮਾਹਲਾ, ਚੰਦਰ ਪ੍ਰਕਾਸ਼, ਮਨੋਜ ਮਿੱਤਲ, ਦਲਬੀਰ ਸਿੰਘ, ਡਾ. ਜੀ.ਐੱਸ ਬਾਜਵਾ, ਇੰਜ: ਬਲਰਾਮ ਦਾਸ, ਇੰਜ: ਹਰਕੀਰਤ ਸਿੰਘ, ਇੰਜ: ਮਨਦੀਪ ਬਿੰਦਰਾ,  ਇੰਜ: ਮਨਿੰਦਰ ਸਿੰਘ, ਇੰਜ; ਜੀਤ ਸਿੰਘ, ਇੰਜ: ਰਾਜਨ ਸਿੰਗਲਾ, ਇੰਜ: ਨਵਦੀਪ ਅਸੀਜਾ, ਅਮਰਿੰਦਰ ਸਿੰਘ, ਇੰਜ: ਕੰਵਲਜੀਤ ਸਿੰਘ ਡਾਲਰ, ਇੰਜ: ਮਨਦੀਪ ਸਿੰਘ ਚਾਹਲ, ਰਾਜ ਕੁਮਾਰ, ਪ੍ਰਭਜੋਤ ਸਿੰਘ, ਇੰਜ: ਗਗਨਦੀਪ ਸਿੰਘ ਮਾਨ, ਨਵੀਨ ਕੁਮਾਰ ਆਦਿ ਵੀ ਹਾਜਰ ਸਨ।

Scroll To Top