Home / ਪੰਜਾਬ / ਇੰਟਰਨੈਸ਼ਨਲ ਸਿੰਗਰ ਮਿਕੀ ਸਿੰਘ ਨੇ ਭਾਰਤ ਵਿਚ “ਹੋ ਗਿਆ ਪਿਆਰ” ਨਾਲ ਕੀਤਾ ਡੈਬਯੂ
ਇੰਟਰਨੈਸ਼ਨਲ ਸਿੰਗਰ ਮਿਕੀ ਸਿੰਘ ਨੇ ਭਾਰਤ ਵਿਚ “ਹੋ ਗਿਆ ਪਿਆਰ” ਨਾਲ ਕੀਤਾ ਡੈਬਯੂ

ਇੰਟਰਨੈਸ਼ਨਲ ਸਿੰਗਰ ਮਿਕੀ ਸਿੰਘ ਨੇ ਭਾਰਤ ਵਿਚ “ਹੋ ਗਿਆ ਪਿਆਰ” ਨਾਲ ਕੀਤਾ ਡੈਬਯੂ

ਚੰਡੀਗੜ, 10 ਫਰਵਰੀ, - ਦੁਨੀਆ ਦੀਆਂ ਪਰੇਸ਼ਾਨੀਆਂ ਅਤੇ ਧੋਖਾ ਖਾਦੇ ਲੋਕਾਂ ਦੀ ਉਦਾਸੀ ਤੋਂ ਦੂਰ, ਇਹ ਪੁਰੀ ਤਰਾਂ ਨਾਲ ਵੈਲੇਂਟਾਈਨਸ ਡੇ ਦਾ ਤੋਹਫਾ ਸਾਬਿਤ ਹੁੰਦਾ ਹੈ। ਸਵਾਗਤ ਕਰੋ ਇੰਟਰਨੈਸ਼ਨਲ ਅਰਟਿਸਟ ਮਿਕੀ ਸਿੰਘ ਦਾ ਜਿਹਨਾਂ ਨੇ ਭਾਰਤ ਵਿਚ ਪੰਜਾਬੀ ਸੰਗੀਤ ਵਿਚ ਐਂਟਰੀ ਲਈ ਹੈ ਆਪਣੇ ਨਵਾਂ ਸਿੰਗਲ ਟਰੈਕ “ਹੋ ਗਿਆ ਪਿਆ”ਰ ਨਾਲ। ਸਚੀ ਸਿੰਘ ਦੀ ਸਟਾਈਲਿੰਗ ਅਤੇ ਡੀਜੇ ਆਈਸ ਦੇ ਰੈਪ ਦਾ ਮਿਸ਼ਰਣ ਇਹ ਗਾਣਾ ਪਿਆਰ ਦੀ ਸੌਗਾਤ ਹੈ।

ਇਸ ਵੈਲੇਂਟਾਈਂਸ ਡੇ ਦੇ ਮੌਕੇ ਤੇ ਭਾਰਤੀ ਸਰੋਤਿਆਂ ਦਾ ਦਿਲ ਜਿਤਣ ਲਈ ਇਹ ਗਾਣਾ ਨਵੀਂ ਦਿੱਲੀ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਯੂ-ਟਯੂਬ ਤੇ ਰੀਲੀਜ਼ ਹੋ ਗਿਆ ਹੈ। ਬਹੁਤ ਜਲਦੀ ਇਹ ਗਾਣਾ ਸਾਰੇ ਮਯੂਜ਼ਿਕ ਚੈਨਲਸ ਤੇ ਦਿਖੇਗਾ। ਸਪੀਡ ਰਿਕਾਰਡਸ ਵਲੋਂ ਪੇਸ਼ ਕੀਤਾ ਗਿਆ ਇਹ ਵੀਡੀਓ ਡਾਇਰੈਕਟ ਕੀਤਾ ਹੈ ਕਵਾਚੀ ਇੰਡੀਆ-ਸਚੀ ਸਿੰਘ ਨੇ। ਸਚੀ ਸਿੰਘ ਮਿਕੀ ਦੇ ਆਫਿਸ਼ੀਅਲ ਸਟਾਈਲਿਸਟ ਹਨ ਅਤੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਅਪਨਾ ਫੈਸ਼ਨ ਲੇਬਲ “ਮਿਕਸ ਕਵਾਚੀ” ਵੀ ਸਭਾਂਲਦੇ ਹਨ। ਇਸ ਗਾਣੇ ਦੇ ਨਾਲ ਇਕ ਡਾਇਰੈਕਟਰ ਦੇ ਤੌਰ ਤੇ ਸਚੀ ਵੀ ਡੈਬਯੂ ਕਰ ਰਹੇ ਹਨ ਅਤੇ ਉਹਨਾਂ ਨੇ ਵੈਲੇਂਟਾਈਨਸ ਡੇ ਦਾ ਜਾਦੂ ਬਿਖੇਰਨ ਲਈ ਕਾਫੀ ਖੂਬਸੂਰਤੀ ਨਾਲ ਇਸਨੂੰ ਸ਼ੂਟ ਕੀਤਾ ਹੈ।

ਭਾਰਤ ਦੇ ਨਾਲ ਆਪਣੇ ਰਿਸ਼ਤੇ ਅਤੇ ਇਸ ਗਾਣੇ ਬਾਰੇ ਗਲ ਕਰਦੇ ਹੋਏ ਮਿਕੀ ਨੇ ਕਿਹਾ,”ਇਹ ਸਾਰੇ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਅਤੇ ਮੈਂ ਮੰਨਦਾ ਹਾਂ ਇਸ ਗਾਣੇ ਦੀ ਸਾਦਗੀ ਦੇ ਨਾਲ ਨਾਲ ਹਰ ਕੋਈ ਆਪਣੇ ਆਪ ਨੂੰ ਜੋੜ ਸਕੇਗਾ। ਗਾਣੇ ਵਿਚ ਕੁਝ ਵੀ ਨੈਗੇਟਿਵ ਨਹੀਂ ਹੈ ਅਤੇ ਇਹ ਸਿਰਫ਼ ਤੇ ਸਿਰਫ ਪਿਆਰ ਕਰਨ ਦੀ ਗਲ ਕਰਦਾ ਹੈ। ਅਖੀਰ ਵਿਚ ਪਿਆਰ ਸਬ ਤੋਂ ਖੂਬਸੂਰਤ ਅਹਿਸਾਸ ਹੈ ਅਤੇ ਮੈਂ ਇਸ ਗਾਣੇ ਜ਼ਰਿਏ ਉਸੀ ਅਹਿਸਾਸ ਨੂੰ ਜ਼ਾਹਿਰ ਕਰਨਾ ਚਾਹੁੰਦਾ ਸੀ।ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗਾ੍ਣਾ ਲੱਖਾਂ ਲੋਕਾਂ ਦੇ ਦਿਲ ਜਿਤੇਗਾ।। ਇਹ ਗਾਣਾ ਮਿਕੀ ਸਿੰਘ ਜਿਹੇ ਮਲਟੀ ਟੈਲੇਂਟਿਡ ਗਾਇਕ, ਸਾਂਗ ਰਾਈਟਰ ਅਤੇ ਕੰਮਪੋਜ਼ਰ ਦੀ ਜਿੰਦਗੀ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ।“

ਅਮਰੀਕਨ ਪੰਜਾਬੀ ਮਯੂਜ਼ਿਕ ਦੀ ਦੁਨੀਆ ਵਿਚ ਮਿਕੀ ਸਿੰਘ ਇਕ ਮੱਨਿਆ-ਪਰਮੱਨਿਆ ਨਾਂ ਹੈ। ਉਹਨਾਂ ਦੇ ਪਿਛਲੇ ਹਿੱਟ, ਬੈਡ ਗਰਲ, ਨੇ ਯੂ-ਟਯੂਬ ਤੇ 50 ਲੱਖ ਤੋਂ ਵੀ ਜ਼ਿਆਦਾ ਹਿਟ ਨਾਲ ਦੁਨੀਆ ਭਰ ਵਿਚ ਧੂਮ ਮਚਾਈ ਸੀ। ਬਾੱਲੀਵੁਡ ਦੇ ਦਿੱਗਜ ਗਾਇਕ ਜਿਵੇਂ ਕਿ ਸ਼ਾਨ, ਸੁਨੀਧੀ ਚੌਹਾਨ, ਅਲੀ ਜ਼ਫਰ,ਮੰਜ,ਰਫ਼ਤਾਰ, ਬਾਦਸ਼ਾਹ, ਜੇ ਸ਼ਾੱਨ ਦੇ ਨਾਲ ਮਿਕੀ ਪਰਫਾਰਮ ਕਰ ਚੁਕੇ ਹਨ। ਪਰਿਨੀਤੀ ਚੋਪੜਾ,ਆਦਿਤਯਾ ਰਾਏ ਕਪੂਰ, ਇਮਰਾਨ ਖਾਨ ਜਿਹੇ ਸਟਾਰਸ ਦੇ ਨਾਲ ਵੀ ਮੰਚ ਸਾਂਝਾ ਕਰ ਚੁਕੇ ਹਨ। ਭਾਰਤ ਵਿਚ ਉਹਨਾਂ ਦੇ ਲਾਂਚ ਨੂੰ ਉਹਨਾਂ ਦੇ ਕਰਿਅਰ ਦਾ ਵੱਡਾ ਕਦਮ ਤੇ ਤੌਰ ਤੇ ਵੇਖਿਆ ਜਾ ਰਿਹਾ ਹੈ। ਉਹਨਾਂ ਦੇ ਕੋਲ ਬਾੱਲੀਵੁਡ ਦੀ ਕੁਝ ਫਿਲਮਾਂ ਤੋਂ ਪਲੇਬੈਕ ਸਿੰਗਿੰਗ ਦੇ ਆਫ਼ਰ ਵੀ ਆ ਚੁਕੇ ਹਨ।

ਸਚੀ ਸਿੰਘ ਨੇ ਕਿਹਾ ਵੈਸੇ ਵੀ ਇਹ ਜ਼ਮਾਨਾ ਸਿੰਗਲ ਟਰੈਕ ਦਾ ਹੈ ਕਿਉਂਕਿ ਲੋਕਾਂ ਕੋਲ ਖਾਸ ਤੌਰ ਤੇ ਜਾ ਕੇ ਸੀ.ਡੀ ਖਰੀਦਣ ਦਾ ਸਮਾਂ ਨਹੀਂ ਹੈ। ਆਨਲਾਈਨ ਦੁਨੀਆ ਸਾਡੇ ਜਿਹੇ ਲੋਕਾਂ ਲਈ ਆਪਣੇ ਸਰੋਤਿਆਂ ਅਤੇ ਚਾਹੁਣ ਵਾਲਿਆਂ ਦੇ ਨਾਲ ਜੁੜਨ ਦਾ ਇਕ ਚੰਗਾ ਜ਼ਰਿਆ ਹੈ।

ਮਿਕੀ ਦੇ ਭਾਰਤ ਵਿਚ ਲਾਂਚ ਨੂੰ ਲੈ ਕੇ ਡੀ.ਜੇ ਆਈਸ ਕਾਫੀ ਆਸ਼ਾਵਾਦੀ ਹਨ। ਉਹਨਾਂ ਨੇ ਕਿਹਾ ਕਿ “ਮਿਕੀ ਦੇ ਨਾਲ ਜੁੜਨਾ ਉਹਨਾਂ ਲਈ ਕਾਫੀ ਖੁਸ਼ੀ ਵਾਲੀ ਗਲ ਹੈ ਅਤੇ ਆਪਣੀ ਕਲਾ ਨਾਲ ਉਹ ਲੋਕਾਂ ਦਾ ਦਿਲ ਜਿਤਣਗੇ।

ਸਪੀਡ ਰਿਕਾਰਡਸ ਦੇ ਡਾਇਰੈਕਟਰ ਦਿਨੇਸ਼ ਔਲਖ ਨੇ ਕਿਹਾ,”ਇਕ ਵਾਰ ਫਿਰ ,ਸਾਡੀ ਖੁਸ਼ਨਸੀਬੀ ਹੈ ਕਿ ਅਸੀ ਐਸੇ ਟੈਲੇਂਟ ਨੂੰ ਸਾਹਮਣੇ ਲੈ ਕੇ ਆਏ ਹਾਂ ਜਿਸਨੂੰ ਦਰਸ਼ਕ ਜ਼ਰੂਰ ਪਿਆਰ ਕਰਣਗੇ। ਭਾਵੇਂ ਵੀਡੀਓ ਹੋਵੇ ਜਾਂ ਫਿਰ ਗਾਣੇ ਦਾ ਸੰਗੀਤ, ਸਪੀਡ ਰਿਕਾਰਡਸ ਹਮੇਸ਼ਾ ਦੀ ਤਰਾਂ ਆਪਣੇ ਦਰਸ਼ਕਾਂ ਨੂੰ ਕਵਾਲਿਟੀ ਦਾ ਵਾਅਦਾ ਕਰਦੇ ਹਨ। ਸਾਨੂੰ ਮਾਣ ਹੈ ਕਿ ਸਾਡੇ ਜ਼ਰਿਏ ਮਿਕੀ ਇਸ ਮਾਰਕਿਟ ਵਿਚ ਆ ਰਹੇ ਹਨ ਅਤੇ ਅਸੀ ਚਾਹੁੰਦੇ ਹਾਂ ਕਿ ਉਹਨਾਂ ਨਾਲ ਸਾਡਾ ਰਿਸ਼ਤਾ ਅਗਲੇ ਕਈ ਸਾਲਾਂ ਤਕ ਰਹੇ।

ਸੰਗੀਤ ਦੀ ਦੁਨੀਆਂ ਤੋਂ ਵੱਖ ਮਿਕੀ ਸਿੰਘ ਦੀ ਮਸ਼ਹੂਰੀਅਤ ਸੋਸ਼ਲ ਮੀਡੀਆ ਤੇ ਵੀ ਖਾਸੀ ਹੈ। ਉਹਨਾਂ ਦੇ ਫੇਸਬੂਕ ਫੈਂਸ,ਟਵਿਟਰ,ਯੂ-ਟਯੂਬ,ਇੰਸਟਾਗਰਾਮ,ਟੰਬਲਰ ਅਤੇ ਸਾਉਂਡਕਲਾਉਡ ਜ਼ਰੀਏ ਹਮੇਸ਼ਾ ਉਹਨਾਂ ਨਾਲ ਜੁੜੇ ਰਹਿੰਦੇ ਹਨ।ਬਾਲੀਵੁਡ ਦੀ ਹਿੱਟ ਫਿਲਮ,ਏਕ ਵਿਲਨ, ਦੇ ਗਾਣੇ ਤੇਰੀ ਗਲੀਆਂ ਦਾ ਰੀਮੀਕੱਸ ਵਰਜ਼ਨ ਲਾਂਚ ਕਰਨ ਦੇ ਬਾਅਦ  ਇਕ ਮਹੀਨੇ ਵਿਚ ਮਿਕੀ ਦੇ ਭਾਰਤੀ ਫੈਨਸ ਦੀ ਗਿਣਤੀ ਤਿਨ ਗੁਣਾ ਹੋ ਗਈ ਸੀ। ਭਾਰਤ ਵਿਚ ਵੱਧਦੀ ਫੈਂਨਸ ਦੀ ਗਿਣਤੀ ਦੇ ਨਾਲ ਉਹਨਾਂ ਦਾ ਨਵਾਂ ਗਾਣਾ, ਹੋ ਗਿਆ ਪਿਆਰ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਧੂਮ ਮਚਾ ਰਿਹਾ ਹੈ।

Scroll To Top