ਵੀਰਵਾਰ ਵਰਤ ਕਥਾ

ਵਰਿਵਾਰ ਦੇ ਵਰਤ ਦਾ ਢੰਗ – ਵੀਰਵਾਰ ਦੇ ਦਿਨ ਜਿਹੜੀ ਵੀ ਇਸਤਰੀ ਜਾਂ ਪੁਰਸ਼ ਵਰਤ ਰੱਖੇ ਉਸਨੂੰ ਚਾਹੀਦਾ ਹੈ ਕਿ ਉਹ ਦਿਨ ਵਿੱਚ ਇੱਕੋ ਹੀ ਵੇਲੇ ਭੋਜਨ ਕਰੇ ਕਿਉਾਂਕਿ ਬ੍ਰਹਸਪਤੇਸ਼ਵਰ ਭਗਵਾਨ ਦਾ ਇਹ ਦਿਨ ਪੂਜਨ ਹੁੰਦਾ ਹੈ। ਭੋਜਨ ਪੀਲੇ ਚਨੇ (ਛੋਲਿਆਂ) ਦੀ ਦਾਲ ਆਦਿ ਦਾ ਕਰੋ ਪਰ ਲੂਣ ਨਾ ਖਾਉ ਅਤੇ ਪੀਲੇ ਕੱਪੜੇ ਪਾ ਕੇ ਪੀਲੇ ਹੀ ਫਲਾਂ ਦਾ ਪ੍ਰਯੋਗ ਕਰੋ, ਪੀਲੇ ਚੰਦਨ ਨਾਲ ਪੂਜਨ ਕਰੋ, ਪੂਜਨ ਦੇ ਬਾਅਦ ਪ੍ਰੇਮ-ਪੂਰਵਕ ਗੁਰੂ ਮਹਾਰਾਜ ਦੀ ਕਥਾ ਸੁਣਨੀ ਚਾਹੀਦੀ ਹੈ। ਇਸ ਵਰਤ ਨੂੰ ਰੱਖਣ ਦੇ ਨਾਲ ਮਨ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਪਰਿਵਾਰ ਨੂੰ ਸੁੱਖ ਅਤੇ ਸ਼ਾਂਤੀ ਮਿਲਦੀ ਹੈ, ਇਸ ਲਈ ਇਹ ਵਰਤ ਸਭ ਇਸਤਰੀਆਂਅਤੇ ਪੁਰਸ਼ਾਂ ਦੇ ਲਈ ਸਰਵ ਸ਼੍ਰੇਸ਼ਠ ਅਤੇ ਅਤਿ ਫਲਦਾਇਕ ਹੁੰਦਾ ਹੈ। ਇਸ ਵਰਤ ਵਿੱਚ ਕੇਲੇ ਦਾ ਪੂਜਨ ਕਰਨਾ ਚਾਹੀਦਾ ਹੈ। ਕਥਾ ਅਤੇ ਪੂਜਨ ਦੇ ਸਮੇਂ ਮਨ, ਕ੍ਰਮ, ਵਚਨ ਦੇ ਨਾਲ ਸ਼ੁਧ ਹੋ ਕੇ ਜਿਹੜੀ ਇੱਛਾ ਹੋਵੇ ਬ੍ਰਹਸਪਤੀ-ਦੇਵ ਨੂੰ ਪ੍ਰਾਰਥਮਾ ਕਰਨੀ ਚਾਹੀਦੀ ਹੈ। ਉਸਦੀ ਇਛਾਵਾਂ ਨੂੰ ਬ੍ਰਹਸ-ਪਤੀ-ਦੇਵ ਜ਼ਰੂਰ ਪੂਰਾ ਕਰਦੇ ਹਨ। ਇਹ ਅਟੱਲ ਵਿਸ਼੍ਹਾਸ ਮਨ ਵਿੱਚ ਰਖਣਾ ਚਾਹੀਦਾ ਹੈ।

ਅਥ ਸ਼੍ਰੀ ਵੀਰਵਾਰ ਵਰਤ ਕਥਾ – ਇੱਕ ਸਮੇਂ ਦੀ ਗੱਲ ਹੈ ਕਿ ਭਾਰਤ-ਵਰਸ਼ ਵਿੱਚ ਇੱਕ ਨਰਪਤਿ ਰਾਜ ਕਰਦਾ ਸੀ। ਉਹ ਬੜਾ ਹੀ ਪ੍ਰਤਾਪੀ ਅਤੇ ਦਾਨੀ ਸੀ। ਉਹ ਹਰ ਰੋਜ਼ ਮੰਦਿਰ ਵਿੱਚ ਦਰਸ਼ਨ ਕਰਨ ਜਾਂਦਾ ਸੀ। ਉਹ ਬ੍ਰਾਹਮਣ ਅਤੇ ਗੁਰੂ ਦੀ ਸੇਵਾ ਕਰਦਾ ਹੁੰਦਾ ਸੀ। ਉਸਦੇ ਦਰਵਾਜੇ ਤੋਂ ਕੋਈ ਵੀ ਨਿਰਾਸ਼ ਹੋ ਕੇ ਨਹੀਂ ਮੁੜਦਾ ਅਤੇ ਉਹ ਹਰ ਗੁਰੂਵਾਰ ਨੂੰ ਵਰਤ ਰੱਖਦਾ ਅਤੇ ਪੂਜਨ ਕਰਦਾ ਸੀ, ਹਰ ਇੱਕ ਦਿਨ ਗਰੀਬਾਂ ਦੀ ਮਦਦ ਕਰਦਾ ਸੀ ਪਰ ਇਹ ਸਾਰੀਆਂ ਗੱਲਾਂ ਉਸਦੀ ਰਾਣੀ ਨੂੰ ਚੰਗੀਆਂ ਨਹੀਂ ਲੱਗਦੀਆਂ ਸੀ। ਉਹ ਨਾ ਵਰਤ ਰੱਖਦੀ ਅਤੇ ਨਾ ਕਿਸੇ ਨੂੰ ਇਕ ਦਮੜੀ ਤੱਕ ਦਾਨ ਵਿੱਚ ਦਿੰਦੀ ਸੀ ਅਤੇ ਰਾਜਾ ਨੂੰ ਵੀ ਅਜਿਹਾ ਕਰਨ ਤੋਂ ਰੋਕਦੀ ਸੀ।
ਇੱਕ ਵੇਲੇ ਦੀ ਗੱਲ ਹੈ ਕਿ ਰਾਜਾ ਤਾਂ ਸ਼ਿਕਾਰ ਖੇਡਣ ਜੰਗਲ ਨੂੰ ਗਿਆ ਹੋਇਆ ਸੀ, ਘਰ ਵਿੱਚ ਰਾਣੀ ਅਤੇ ਦਾਸੀ ਸੀ। ਉਸ ਸਮੇਂ ਗੁਰੂ ਬ੍ਰਹਸਪਤੀ ਦੇਵ ਇੱਕ ਸਾਧੂ ਦਾ ਰੂਪ ਧਾਰਣ ਕਰ ਕੇ ਰਾਜਾ ਦੇ ਦਰਵਾਜੇ ਦੇ ਭੀਖ ਮੰਗਣ ਗਏ ਅਤੇ ਭੀਖ ਮੰਗੀ ਤਾਂ ਰਾਣੀ ਕਹਿਣ ਲੱਗੀ- ਹੇ ਸਾਧੂ ਮਹਾਰਾਜ! ਮੈਂ ਇਸ ਦਾਨ ਅਤੇ ਪੁੰਨ ਤੋਂ ਤੰਗ ਆ ਗਈ ਹਾਂ। ਮੇਰੇ ਕੋਲੋਂ ਤਾਂ ਘਰ ਦਾ ਕੰਮ ਹੀ ਨਹੀਂ ਮੁਕਦਾ, ਇਸ ਕੰਮ ਲਈ ਤਾਂ ਮੇਰੇ ਪਤੀ ਦੇਵ ਹੀ ਬਹੁਤ ਹਨ ਅਤੇ ਆਪ ਇਸ ਪ੍ਰਕਾਰ ਦੀ ਕ੍ਰਿਪਾ ਕਰੋ ਕਿ ਉਹ ਸਾਰਾ ਧਨ ਨਸ਼ਟ ਹੋ ਜਾਵੇ ਅਤੇ ਮੈਂ ਆਰਾਮ ਨਾਲ ਰਹਿ ਸਕਾ। ਸਾਧੂ ਬੋਲੇ- ਹੇ ਦੇਵੀ! ਤੂੰ ਤਾਂ ਬੜੀ ਵਿਚਿਤ੍ਰ ਹੋ। ਸੰਤਾਨ ਅਤੇ ਧਨ ਤੋਂ ਕੋਈ ਦੁਖੀ ਨਹੀਂ ਹੁੰਦਾ, ਇਸਨੂੰ ਤਾਂ ਸਾਰੇ ਚਾਹੁੰਦੇ ਹਨ। ਪਾਪੀ ਵੀ ਪੁੱਤਰ ਦੀ ਅਤੇ ਧਨ ਦੀ ਇੱਛਾ ਕਰਦਾ ਹੈ। ਜੇਕਰ ਤੁਹਾਡੇ ਕੋਲ ਧਨ ਜਿਆਦਾ ਹੈ ਤਾਂ ਭੁੱਖੇ ਮਨੁੱਖਾਂ ਨੂੰ ਭੋਜਨ ਕਰਾਉ, ਪਿਆਊ ਲਗਵਾਉ, ਬ੍ਰਾਹਮਣਾਂ ਨੂੰ ਦਾਨ ਦਿਉ, ਸਰਾਵਾਂ ਬਣਵਾਉ, ਖੂਹ, ਤਲਾਬ, ਬਾਵੜੀ, ਬਾਗ-ਬਗੀਚੇ ਆਦਿ ਬਣਵਾਉ। ਇਸ ਪ੍ਰਕਾਰ ਦੇ ਕਰਮਾਂ ਨਾਲ ਤੁਹਾਡੀ ਕੁਲ ਅਤੇ ਤੁਹਾਡਾ ਨਾਂ ਪਰ-ਲੋਕ ਵਿੱਚ ਸਾਰਥਕ ਹੋਵੇਗਾ ਅਤੇ ਸਵਰਗ ਦੀ ਪ੍ਰਾਪਤੀ ਹੋਵੇਗੀ। ਪਰ ਉਹ ਰਾਣੀ ਇਹਨਾਂ ਗੱਲਾਂ ਤੋਂ ਖੁਸ਼ ਨਾ ਹੋਈ। ਉਹ ਬੋਲੀ- ਹੇ ਸਾਧੂ ਮਹਾਰਾਜ ਮੈਨੂੰ ਇਸ ਤਰ੍ਹਾਂ ਦੇ ਧਨ ਦੀ ਵੀ ਜ਼ਰੂਰਤ ਨਹੀਂ ਜਿਸਨੂੰ ਹੋਰ ਮਨੁੱਖਾਂ ਨੂੰ ਦਾਨ ਦੇਵਾਂ ਅਤੇ ਜਿਸਨੂੰ ਰੱਖਣ, ਉਠਾਉਣ ਵਿੱਚ ਮੇਰਾ ਸਾਰਾ ਸਮਾਂ ਹੀ ਬਰਬਾਦ ਹੋ ਜਾਵੇ। ਸਾਧੂ ਨੇ ਕਿਹਾ- ਹੇ ਦੇਵੀ! ਤੇਰੀ ਇਹ ਹੀ ਇੱਛਾ ਹੈ ਤਾਂ ਇਹ ਹੀ ਹੋਵੇਗਾ। ਮੈਂ ਤੈਨੂੰ ਜੋ ਦਸਦਾ ਹਾਂ ਉਸੇ ਤਰ੍ਹਾਂ ਹੀ ਕਰਨਾ। ਬ੍ਰਹਸਪਤੀਵਾਰ ਦੇ ਦਿਨ ਘਰ ਨੂੰ ਗੋਬਰ ਨਾਲ ਲਿਪਣਾ। ਆਪਣੇ ਕੇਸਾਂ ਨੂੰ ਧੋਣਾਂ, ਕੇਸਾਂ ਨੂੰ ਧੋਂਦੇ ਸਮੇਂ ਇਸ਼ਨਾਨ ਕਰਨਾ, ਰਾਜਾ ਨੂੰ ਕਹਿਣਾ ਉਹ ਹਜਾਮਤ ਕਰਵਾਏ, ਭੋਜਨ ਵਿੱਚ ਮਾਸ-ਮਦਿਰਾ ਖਾਣਾ, ਕੱਪੜੇ ਧੋਣਾ। ਇਸ ਪ੍ਰਕਾਰ ਸੱਤ ਬ੍ਰਹਸਪਤੀਵਾਰ ਕਰਨ ਨਾਲ ਸਾਰਾ ਧਨ ਨਸ਼ਟ ਹੋ ਜਾਵੇਗਾ, ਇਹ ਕਹਿ ਕੇ ਉਹ ਸਾਧੂ ਮਹਾਰਾਜ ਅਲੋਪ ਹੋ ਗਏ।
ਰਾਣੀ ਨੇ ਸਾਧੂ ਦੇ ਕਹਿਣ ਅਨੁਸਾਰ ਸਭ ਕੁਝ ਕੀਤਾ। ਤਿੰਨ ਵੀਰਵਾਰ ਹੀ ਬੀਤੇ ਸੀ ਕਿ ਉਸ ਦਾ ਸਾਰਾ ਧਨ ਨਸ਼ਟ ਹੋ ਗਿਆ ਅਤੇ ਭੋਜਨ ਦੇ ਲਈ ਦੋਵੇਂ ਵੇਲੇ ਤਰਸਣ ਲੱਗੇ ਅਤੇ ਸੰਸਾਰਿਕ ਭੋਗਾਂ ਤੋਂ ਦੁਖੀ ਰਹਿਣ ਲੱਗੇ, ਤਾਂ ਉਹ ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਰਾਣੀ ਤੂੰ ਇਥੇ ਰਹਿ, ਮੈਂ ਦੂਜੇ ਦੇਸ਼ ਵਿੱਚ ਜਾ ਕੇ ਕੋਈ ਕੰਮ ਕਰਦਾ ਹਾਂ। ਇਸ ਦੇਸ਼ ਵਿੱਚ ਤਾਂ ਮੈਨੂੰ ਸਾਰੇ ਜਾਣਦੇ ਹਨ। ਦੇਸ਼ ਵਿੱਚ ਚੋਰੀ ਅਤੇ ਪਰਦੇਸ ਵਿੱਚ ਭੀਖ ਮੰਗਣਾ ਬਰਾਬਰ ਹੈ। ਇਹ ਕਹਿ ਕੇ ਰਾਜਾ ਪਰਦੇਸ ਚਲਾ ਗਿਆ। ਉਥੇ ਜੰਗਲ ਵਿੱਚੋਂ ਲਕੜੀਆਂ ਕੱਟ ਕੇ ਲੈ ਆਉਂਦਾ ਅਤੇ ਸ਼ਹਿਰ ਵਿੱਚ ਵੇਚ ਕੇ ਆਪਣਾ ਪੇਟ ਪਾਲਦਾ।
ਏਧਰ ਰਾਜਾ ਨੇ ਘਰ ਰਾਣੀ ਅਤੇ ਦਾਸੀ ਦੁਖੀ ਰਹਿਣ ਲੱਗੀਆਂ। ਕਿਸੇ ਦਿਨ ਭੋਜਨ ਮਿਲਦਾ ਅਤੇ ਕਿਸੇ ਦਿਨ ਪਾਣੀ ਪੀ ਕੇ ਗੁਜ਼ਾਰਾ ਕਰਦਿਆਂ। ਇੱਕ ਸਮੇਂ ਰਾਣੀ ਅਤੇ ਦਾਸੀ ਨੂੰ ਸੱਤ ਦਿਨ ਬਿਨਾਂ ਭੋਜਨ ਕੀਤੇ ਬੀਤ ਗਏ ਤਾਂ ਰਾਣੀ ਨੇ ਆਪਣੀ ਦਾਸੀ ਨੂੰ ਕਿਹਾ- ਹੇ ਦਾਸੀ! ਕੋਲ ਦੇ ਨਗਰ ਵਿੱਚ ਮੇਰੀ ਭੈਣ ਰਹਿੰਦੀ ਹੈ। ਉਹ ਬੜੀ ਧੰਨਵਾਨ ਹੈ, ਤੂੰ ਉਸ ਦੇ ਕੋਲ ਜਾ ਅਤੇ ਉਥੋਂ ਪੰਜ ਸੇਰ ਬੇਝਰ ਮੰਗ ਲਿਆ, ਜਿਸ ਨਾਲ ਕੁਝ ਸਮੇਂ ਦੇ ਲਈ ਗੁਜਾਰਾ ਹੋ ਜਾਵੇਗਾ। ਇਸ ਪ੍ਰਕਾਰ ਰਾਣੀ ਦੀ ਆਗਿਆ ਮੰਨ ਕੇ ਦਾਸੀ ਉਸ ਦੀ ਭੈਣ ਦੇ ਕੋਲ ਗਈ ਅਤੇ ਰਾਣੀ ਦੀ ਭੈਣ ਉਸ ਵੇਲੇ ਪੂਜਨ ਕਰ ਰਹੀ ਸੀ ਕਿਉਂਕਿ ਉਸ ਦਿਨ ਵੀਰਵਾਰ ਸੀ। ਜਦੋਂ ਦਾਸੀ ਨੇ ਰਾਣੀ ਦੀ ਭੈਣ ਨੂੰ ਵੇਖਿਆ ਅਤੇ ਉਸ ਨੂੰ ਕਹਿਣ ਲੱਗੀ- ਹੇ ਰਾਣੀ ਮੈਨੂੰ ਤੇਰੀ ਭੈਣ ਨੇ ਭੇਜਿਆ ਹੈ। ਮੇਰੇ ਲਈਪੰਜ ਸੇਰ ਬੇਝਰ ਦੇ ਦਿਓ। ਇਸ ਪ੍ਰਕਾਰ ਦਾਸੀ ਨੇ ਅਨੇਕ ਬਾਰ ਕਿਹਾ ਪਰ ਰਾਣੀ ਨੇ ਕੁਝ ਉਤਰ ਨਾ ਦਿਤਾ ਕਿਉਂਕਿ ਉਹ ਉਸ ਵੇਲੇ ਬ੍ਰਹਸਪਤੀਵਾਰ ਦੀ ਵਰਤ ਕਥਾ ਸੁਣ ਰਹੀ ਸੀ। ਇਸ ਪ੍ਰਕਾਰ ਜਦੋਂ ਦਾਸੀ ਨੂੰ ਕਿਸੇ ਤਰ੍ਹਾਂ ਦਾ ਉਤਰ ਨਾ ਮਿਲਿਆ ਤਾਂ ਉਹ ਬਹੁਤ ਦੁਖੀ ਹੋਈ। ਉਸ ਨੂੰ ਕਰੋਧ ਵੀ ਆਇਆ ਅਤੇ ਵਾਪਸ ਆਪਣੀ ਰਾਣੀ ਕੋਲ ਆ ਕੇ ਬੋਲੀ- ਹੇ ਰਾਣੀ! ਤੁਹਾਡੀ ਭੈਣ ਤਾਂ ਬਹੁਤ ਹੀ ਬੜੀ ਆਦੀਮਨ ਹੈ। ਉਹ ਛੋਟੇ ਆਦਮੀਆਂ ਨਾਲ ਤਾਂ ਗੱਲ ਵੀ ਨਹੀਂ ਕਰਦੀ। ਤੁਹਾਡਾ ਸੰਦੇਸ਼ ਉਸ ਨੂੰ ਮੈਂ ਕਈਵਾਰ ਕਿਹਾ ਪਰ ਉਸ ਨੇ ਕਿਸੇ ਤਰ੍ਹਾਂ ਦਾ ਕੋਈ ਉਤਰ ਨਹੀਂ ਦਿੱਤਾ, ਤਾਂ ਮੈਂ ਵਾਪਸ ਚਲੀ ਆਈ। ਰਾਣੀ ਬੋਲੀ – ਹੇ ਦਾਸੀ! ਇਸ ਦੇ ਵਿੱਚ ਉਸ ਦਾ ਕੋਈ ਦੋਸ਼ ਨਹੀਂ ਹੈ। ਜਦੋਂ ਬੁਰੇ ਦਿਨ ਆਉਂਦੇ ਹਨ ਤਾਂ ਕੋਈ ਸਹਾਰਾ ਨਹੀਂ ਦਿੰਦਾ। ਚੰਗੇ ਬੁਰੇ ਦਾ ਪਤਾ ਤਾਂ ਮੁਸੀਬਤ ਵਿੱਚ ਹੀ ਲੱਗਦਾ ਹੈ। ਜੋ ਈਸ਼ਵਰ ਦੀ ਇੱਛਾ ਹੋਵੇਗੀ ਉਹੀ ਕੁਝ ਹੋਵੇਗਾ। ਉਹ ਸਾਰਾ ਸਾਡੀ ਕਿਸਮਤ ਦਾ ਦੋਸ਼ ਹੈ। ਏਧਰ ਉਸ ਰਾਣੀ ਨੇ ਵੇਖਿਆ ਕਿ ਮੇਰੀ ਭੈਣ ਦੀ ਦਾਸੀ ਆਈ ਸੀ ਪਰੰਤੂ ਮੈਂ ਉਸ ਦੇ ਨਾਲ ਨਹੀਂ ਬੋਲੀ ਇਸ ਦੇ ਨਾਲ ਉਹ ਬਹੁਤ ਦੁਖੀ ਹੋਈ ਹੋਵੇਗੀ। ਇਹ ਸੋਚ ਕੇ ਕਥਾ ਨੂੰ ਸੁਣ ਅਤੇ ਵਿਸ਼ਨੂੰ ਭਗਵਾਨ ਦਾ ਪੂਜਨ ਕਰਕੇ ਉਹ ਰਾਣੀ ਭੈਣ ਦੇ ਘਰ ਚਲੀ ਗਈ ਅਤੇ ਆਪਣੀ ਭੈਣ ਨੂੰ ਕਹਿਣ ਲੱਗੀ ਕਿ ਹੇ ਭੈਣ! ਜਦੋਂ ਤੇਰੀ ਦਾਸੀ ਗਈ ਸੀ ਉਸ ਵੇਲੇ ਮੈਂ ਬ੍ਰਹਸਪਤੀਵਾਰ ਦਾ ਵਰਤ ਕਰ ਰਹੀ ਸੀ। ਇਸ ਵਰਤ ਵਿੱਚ ਜਦੋਂ ਤੱਕ ਕਥਾ ਹੁੰਦੀ ਹੈ, ਤਦ ਤੱਕ ਕਿਸੇ ਦੇ ਨਾਲ ਬੋਲਦੇ ਨਹੀਂ ਅਤੇ ਨਾ ਹੀ ਉਠਦੇ ਹਨ। ਇਸ ਲਈ ਮੈਂ ਬੋਲ ਨਾ ਸਕੀ। ਕਹਿ, ਦਾਸੀ ਕਿਉਂ ਗਈ ਸੀ? ਰਾਣੀ ਬੋਲੀ- ਭੈਣ! ਸਾਡੇ ਅੰਨ ਨਹੀਂ ਸੀ। ਵੈਸੇ ਤੇਰੇ ਕੋਲੋਂ ਕੋਈ ਗੱਲ ਛੁੱਪੀ ਨਹੀਂ ਹੈ ਇਸ ਕਾਰਣ ਦਾਸੀ ਨੂੰ ਮੈਂ ਤੇਰੇ ਕੋਲ ਪੰਜ ਸੇਰ ਬੇਝਰ ਲੈਣ ਲਈ ਭੇਜਿਆ ਸੀ। ਭੈਣ ਬੋਲੀ- ਤੂੰ ਨਹੀਂ ਜਾਣਦੀ, ਸ਼ੀ ਬ੍ਰਹਸਪਤੀ ਜੀ ਮਹਾਰਾਜ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਦੋਖੇ! ਉਨ੍ਹਾਂ ਦੀ ਕ੍ਰਿਪਾ ਨਾਲ ਸ਼ਾਇਦ ਤੁਹਾਡੇ ਘਰ ਦੇ ਅੰਦਰ ਹੀ ਬੇਝਰ ਹੋਵੇ। ਜਦੋਂ ਰਾਣੀ ਨੇ ਇਹ ਵਚਨ ਸੁਣੇ ਤਾਂ ਘਰ ਦੇ ਅੰਦਰ ਗਈ ਅਤੇ ਉਸ ਨੂੰ ਇੱਕ ਘੜਾ ਬੇਝਰ ਦਾ ਭਰਿਆ ਹੋਇਆ ਮਿਲਿਆ। ਹੁਣਤਾਂ ਰਾਣੀ ਅਤੇ ਦਾਸੀ ਨੂੰ ਬਹੁਤ ਹੀ ਖੁਸ਼ੀ ਹੋਈ ਅਤੇ ਦਾਸੀ ਕਹਿਣ ਲੱਗੀ- ਹੇ ਰਾਣੀ, ਵੇਖੋ! ਜਦੋਂ ਭੋਜਨ ਨਹੀਂ ਮਿਲਦਾ ਸੀ, ਤਾਂ ਅਸੀਂ ਰੋਜ਼ ਵਰਤ ਹੀ ਰਖਦੇ ਸੀ। ਜੇਕਰ ਇਹਨਾਂ ਕੋਲੋਂ ਵਰਤ ਦੀ ਵਿਧੀ ਅਤੇ ਕਥਾ ਪੁੱਛ ਲਈ ਜਾਵੇ ਤਾਂ ਅਸੀਂ ਵੀ ਵਰਤ ਰਖਿਆ ਕਰੀੇ, ਤਾਂ ਰਾਣੀ ਨੇ ਆਪਣੀ ਭੈਣ ਤੋਂ ਪੁੱਛਿਆ ਕਿ ਭੈਣ! ਬ੍ਰਹਸਪਤੀ ਵਾਰ ਦੇ ਵਰਤ ਦੀ ਕਥਾ ਕੀ ਹੈ ਅਤੇ ਇਸ ਦੇ ਕਰਨ ਦੀ ਵਿਧੀ ਕੀ ਹੈ? ਰਾਣੀ ਦੀ ਭੈਣ ਨੇ ਕਿਹਾ! ਗੁਰੂ ਦੇ ਵਰਤ ਵਿੱਚ ਚਨੇ (ਛੋਲਿਆਂ) ਦੀ ਦਾਲ, ਅਤੇ ਮਨੁੱਕੇ ਨਾਲ ਵਿਸ਼ਨੂੰ ਭਗਵਾਨ ਦਾ ਕੇਲੇ ਦੀ ਜੜ ਵਿੱਚ ਪੂਜਨ ਕਰਨਾ ਚਾਹੀਦਾ ਹੈ। ਦੀਪਕ ਜਗਾਵੇ ਅਤੇ ਪੀਲਾ ਭੋਜਨ ਕਰੇ ਅਤੇ ਕਥਾ ਸੁਣੇ, ਇਸ ਪ੍ਰਕਾਰ ਕਰਨ ਨਾਲ ਗੁਰੂ ਭਗਵਾਨ ਪ੍ਰਸੰਨ ਹੁੰਦੇ ਹਨ। ਅੰਨ, ਧੰਨ, ਪੁੱਤਰ ਦਿੰਦੇ ਹਨ ਅਤੇ ਸਭ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਤਰ੍ਹਾਂ ਰਾਣੀ ਅਤੇ ਦਾਸੀ ਦੋਵਾਂ ਨੇ ਨਿਸ਼ਚਾ ਕੀਤਾ ਕਿ ਬ੍ਰਹਸਪਤੀ ਭਗਵਾਨ ਦਾ ਪੂਜਨ ਜ਼ਰੂਰ ਕਰਾਇਆ ਕਰਾਂਗੇ। ਜਦੋਂ ਸੱਤ ਦਿਨ ਬਾਅਦ ਬ੍ਰਹਸਪਤੀਵਾਰ ਆਇਆ, ਤਾਂ ਉਨ੍ਹਾਂ ਨੇ ਵਰਤ ਰੱਖਿਆ। ਘੁੜਸਾਲ ਵਿੱਚ ਜਾ ਕੇ ਚਨਾ ਅਤੇ ਗੁੜ ਪੀਹ ਲਿਆਈ ਅਤੇ ਉਸ ਦਾਲ ਨਾਲ ਵਿਸ਼ਨੂੰ ਭਗਵਾਨ ਦਾ ਅਤੇ ਕੇਲੇ ਦਾ ਪੂਜਨ ਕੀਤਾ। ਹੁਣ ਭੋਜਨ ਦੇ ਲਈ ਪੀਲਾ ਅੰਨ ਕਿਥੋਂ ਆਵੇ, ਉਹ ਦੋਵੇਂ ਬਹੁਤ ਦੁਖੀ ਹੋ ਗਈਆਂ ਪਰੰਤੂ ਉਨ੍ਹਾਂ ਨੇ ਵਰਤ ਰੱਖਿਆ ਹੋਇਆ ਸੀ ਇਸ ਲਈ ਗੁਰੂ ਭਗਵਾਨ ਪ੍ਰਸੰਨ ਹੋਏ ਅਤੇ ਦੋ ਥਾਲਾਂ ਵਿੱਚ ਸੁੰਦਰ ਪੀਲਾ ਭੋਜਨ ਲੈ ਕੇ ਇੱਕ ਮਹਾਤਮਾ ਦੇ ਰੂਪ ਵਿੱਚ ਉਥੇ ਆਏ। ਉਹ ਦੋਵੇਂ ਥਾਲ ਦਾਸੀ ਨੂੰ ਦੇ ਕੇ ਬੋਲੇ ਕਿ ਇਹ ਰਾਣੀ ਅਤੇ ਤੇਰੇ ਦੋਵਾਂ ਲਈ ਭੋਜਨ ਹੈ, ਭੋਜਨ ਕਰ ਲਵੋ। ਦਾਸੀ ਭੋਜਨ ਪਾ ਕੇ ਬੜੀ ਪ੍ਰਸੰਨ ਹੋਈ ਅਤੇ ਰਾਣੀ ਨੂੰ ਕਿਹਾ ਚਲੋ ਰਾਣੀ ਜੀ ਭੋਜਨ ਕਰ ਲਵੋ। ਰਾਣੀ ਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਸੀ, ਇਸ ਲਈ ਕਹਿਣ ਲੱਗੀ ਕਿ ਤੂੰ ਕਿਉਂ ਮਖੌਲ ਕਰਦੀ ਹੈ? ਦਾਸੀ ਬੋਲੀ- ਇੱਕ ਮਹਾਤਮਾ ਭੋਜਨ ਦੇ ਗਿਆ ਹੈ। ਰਾਣੀ ਨੇ ਕਿਹਾ ਕਿ ਮਹਾਤਮਾ ਤੇਰੇ ਲਈ ਹੀ ਭੇਜਨ ਦੇ ਗਿਆ ਹੈ, ਤੂੰ ਹੀ ਕਰ ਲੈ, ਪਰੰਤੂ ਦਾਸੀ ਕਹਿਣ ਲੱਗੀ ਕਿ ਨਹੀਂ, ਮੇਰੇ ਅਤੇ ਤੁਹਾਡੇ ਦੋਵਾਂ ਦੇ ਲਈ ਹੀ ਦੋ ਥਾਲਾਂ ਵਿੱਚ ਭੋਜਨ ਦੇ ਗਿਆ ਹੈ, ਇਸ ਲਈ ਇਕੱਠੇ ਹੀ ਭੋਜਨ ਕਰਾਂਗੇ। ਇਸ ਪ੍ਰਕਾਰ ਰਾਣੀ ਅਤੇ ਦਾਸੀ ਦੋਵਾਂ ਨੇ ਗੁਰੂ ਭਗਵਾਨ ਨੂੰ ਨਮਸਕਾਰ ਕਰ ਕੇ ਭੋਜਨ ਕੀਤਾ। ਇਸ ਤੋਂ ਬਾਅਦ ਹਰ ਬ੍ਰਹਸਪਤੀਵਾਰ ਨੂੰ ਗੁਰੂ ਭਗਵਾਨ ਦਾ ਵਰਤ ਅਤੇ ਵਿਸ਼ਨੂੰ ਦਾ ਪੂਜਨ ਕਰਨ ਲੱਗੀਆਂ।
ਬ੍ਰਹਸਪਤੀ ਭਗਵਾਨ ਦੀ ਕ੍ਰਿਪਾ ਦੇ ਨਾਲ ਫੇਰ ਰਾਣੀ ਅਤੇ ਦਾਸੀ ਦੇ ਕੋਲ ਧਨ ਹੋ ਗਿਆ ਅਤੇ ਰਾਣੀ ਫੇਰ ਉਸੇ ਤਰ੍ਹਾਂ ਆਲਸ ਕਰਨ ਲੱਗੀ ਤਾਂ ਦਾਸੀ ਨੇ ਕਿਹਾ ਕਿ ਰਾਣੀ, ਤੂੰ ਹੁਣਫੇਰ ਪਹਿਲਾਂ ਦੀ ਤਰ੍ਹਾਂ ਆਲਸ ਕਰਨ ਲੱਗੀ ਹੋ। ਪਹਿਲਾਂ ਤੁਹਾਨੂੰ ਧਨ ਦੇ ਰੱਖਣ ਨਾਲ ਕਸ਼ਟ ਹੁੰਦਾ ਸੀ, ਇਸ ਕਾਰਨ ਤੁਹਾਡਾ ਸਾਰਾ ਧਨ ਨਸ਼ਟ ਹੋ ਗਿਆ ਸੀ, ਹੁਣ ਭਗਵਾਨ ਦੀ ਕ੍ਰਿਪਾ ਨਾਲ ਫੇਰ ਧਨ ਹੋ ਗਿਆ ਹੈ, ਤਾਂ ਇਸ ਦਾ ਚੰਗਾ ਉਪਯੋਗ ਹੋਣਾ ਚਾਹੀਦਾ ਹੈ। ਬੜੇ ਦੁੱਖਾਂ ਨਾਲ ਇਹ ਧਨ ਪ੍ਰਾਪਤ ਕੀਤਾ ਹੈ, ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਦਾਨ-ਪੁੰਨ ਕਰਦੇ ਰਹੋ, ਭੁੱਖਿਆ ਮਨੁੱਖਾਂ ਨੂੰ ਭੋਜਨ ਕਰਵਾਓ, ਜਲ ਪਿਓ, ਬ੍ਰਾਹਮਣਾਂ ਨੂੰ ਦਾਨ ਦਿਓ, ਖੂਹ, ਤਾਲਾਬ, ਬਾਵੜੀ ਬਣਵਾਓ, ਮੰਦਰ ਬਣਵਾਓ, ਪਾਠ-ਸ਼ਾਲਾ ਖੁਲਵਾਓ, ਇਸ ਦੇ ਨਾਲ ਯਸ਼ ਫੈਲੇਗਾ, ਸਵਰਗ ਦੀ ਪ੍ਰਾਪਤੀ ਹੋਵੇਗੀ ਅਤੇ ਪਿੱਤਰ ਵੀ ਪ੍ਰਸੰਨ ਹੋਣਗੇ।
ਰਾਣੀ ਇਸ ਪ੍ਰਕਾਰ ਸਭ ਕਰਮ ਕਰਨ ਲੱਗੀ ਅਤੇ ਇਸ ਨਾਲ ਉਸ ਦਾ ਯਸ਼ ਖੂਬ ਫੈਲਣ ਲੱਗਿਆ। ਇੱਕ ਦਿਨ ਰਾਣੀ ਅਤੇ ਦਾਸੀ ਦੋਵੇਂ ਵਿਚਾਰ ਕਰਨ ਲੱਗੀਆਂ ਕਿ ਨਾ ਜਾਣੇ ਰਾਜਾ ਕਿਸ ਹਾਲਤ ਵਿੱਚ ਹੋਵੇਗਾ, ਉਨ੍ਹਾਂ ਦੀ ਕੋਈ ਖਬਰ ਨਹੀਂ ਮਿਲੀ। ਉਨ੍ਹਾਂ ਦੋਨਾਂ ਨੇ ਭਗਵਾਨ ਬ੍ਰਹਸਪਤੀ ਜੀ ਦੀ ਪ੍ਰਾਰਥਣਾ ਕੀਤੀ। ਭਗਵਾਨ ਨੇ ਰਾਤ ਨੂੰ ਉਸ ਚੰਦਰਸੇਨ ਰਾਜਾ ਨੂੰ ਸੁਫਨੇ ਵਿੱਚ ਕਿਹਾ- ਹੇ ਰਾਜਾ! ਤੇਰੀ ਰਾਣੀ ਤੈਨੂੰ ਯਾਦ ਕਰਦੀ ਹੈ। ਉਠ ਅਤੇ ਛੇਤੀ ਆਪਣੇ ਘਰ ਨੂੰ ਜਾ। ਰਾਜਾ ਨੇ ਸਵੇਰੇ ਉਠ ਕੇ ਵਿਚਾਰ ਕੀਤਾ ਕਿ ਇਸਤਰੀ ਜਾਤੀ ਖਾਣ-ਪਹਿਨਣ ਦੀ ਹੀ ਸਾਥੀ ਹੁੰਦੀ ਹੈ, ਮੁਸੀਬਤ ਵਿੱਚ ਕੋਈ ਸਾਥੀ ਨਹੀਂ ਹੁੰਦਾ। ਕਿਉਂਕਿ ਰਾਜਾ ਉਥੇ ਬੜੇ ਕਸ਼ਟ ਦਾ ਜੀਵਨ ਬਿਤਾ ਰਿਹਾ ਸੀ। ਹਰ ਰੋਜ਼ ਜੰਗਲ ਤੋਂ ਲੱਕੜੀਆਂ ਕੱਟ ਕੇ ਲਿਆਉਂਦਾ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੇਚ ਕੇ ਬੜੀ ਮੁਸੀਬਤ ਨਾਲ ਆਪਣਾ ਪੇਟ ਭਰਦਾ। ਇੱਕ ਦਿਨ ਰਾਜਾ ਦੁਖੀ ਹੋ ਕੇ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਕੇ ਰੋਣ ਲੱਗਾ, ਤਾਂ ਉਸ ਵੇਲੇ ਗੁਰੂਦੇਵ ਇੱਕ ਸਾਧੂ ਦਾ ਰੂਪ ਬਣਾ ਕੇ ਉਥੇ ਆਏ ਅਤੇ ਕਹਿਣ ਲੱਗੇ ਕਿ ਹੇ ਲੱਕੜਹਾਰੇ! ਤੂੰ ਇਸ ਸੁਨਸਾਨ ਜੰਗਲ ਵਿੱਚ ਕਿਸ ਚਿੰਤਾ ਵਿੱਚ ਬੈਠਾ ਹੈ? ਇਹ ਸੁਣ ਕੇ ਰਾਜੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਅਤੇ ਪ੍ਰਾਰਥਨਾ ਕਰ ਕੇ ਬੋਲਿਆ ਕਿ ਮਹਾਰਾਜ! ਆਪ ਸਭ ਕੁਝ ਜਾਣਨ ਵਾਲੇ ਹੋ। ਫੇਰ ਵੀ ਉਸਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਅਤੇ ਦਿਆਲੂ ਮਹਾਤਮਾ ਨੇ ਕਿਹਾ ਕਿ ਤੇਰੀ ਰਾਣੀ ਨੇ ਬ੍ਰਹਸਪਤੀ ਦੇਵ ਦਾ ਅਪਰਾਧ ਕੀਤਾ ਸੀ, ਇਸ ਕਾਰਣ ਹੀ ਤੇਰੀ ਇਹ ਹਾਲਤ ਹੋਈ। ਹੁਣ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਭਗਵਾਨ ਤੈਨੂੰ ਪਹਿਲਾਂ ਨਾਲੋਂ ਜਿਆਦਾ ਧੰਨਵਾਨ ਕਰੇਗਾ। ਤੇਰੀ ਇਸਤਰੀ ਨੇ ਵੀ ਗੁਰੂਵਾਰ ਦਾ ਵਰਤ ਸ਼ੁਰੂ ਕਰ ਦਿੱਤਾ ਹੈ ਅਤੇ ਤੂੰ ਮੇਰਾ ਕਹਿਣਾ ਮੰਨ ਕੇ ਬ੍ਰਹਸਪਤੀਵਾਰ ਦੇ ਦਿਨ ਵਰਤ ਰੱਖ ਕੇ ਚਨੇ ਦੀ ਦਾਲ ਤੇ ਗੁੜ ਜਲ ਦੇ ਲੋਟੇ ਵਿੱਚ ਪਾ ਕੇ ਕੇਲੇ ਦਾ ਪੂਜਨ ਕਰ, ਫੇਰ ਕਥਾ ਸੁਣ! ਭਗਵਾਨ ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ। ਸਾਧੂ ਨੂੰ ਪ੍ਰਸੰਨ ਵੇਖ ਕੇ ਰਾਜਾ ਬੋਲਿਆ- ਹੇ ਪ੍ਰਭੂ! ਮੈਨੂੰ ਲਕੜੀ ਵੇਚ ਕੇ ਏਨਾਂ ਪੈਸਾ ਨਹੀਂ ਮਿਲਦਾ ਜਿਸ ਦੇ ਨਾਲ ਭੋਜਨ ਕਰਨ ਤੋਂ ਬਾਅਦ ਕੁਝ ਬਚਾ ਸਕਾਂ। ਮੈਂ ਵਰਤ ਰੱਖ ਕੇ ਪੂਜਨ ਦੀ ਸਾਮਗਰੀ ਕਿਥੋਂ ਲਿਆਵਾਂਗਾਂ? ਮੈਂ ਆਪਣੀ ਰਾਣੀ ਨੂੰ ਰਾਤ ਨੂੰ ਸੁਪਨੇ ਵਿੱਚ ਆਪਣੇ ਲਈ ਬਹੁਤ ਦੁਖੀ ਵੇਖਿਆ ਹੈ, ਪਰ ਮੇਰੇ ਕੋਲ ਏਨੇ ਪੈਸੇ ਵੀ ਨਹੀਂ ਕਿ ਉਸਦੀ ਖਬਰ ਵੀ ਮੰਗਵਾ ਸਕਾਂ। ਫੇਰ ਵਰਤ ਦੀ ਕਿਹੜੀ ਕਥਾ ਹੈ, ਇਹ ਵੀ ਮੈਨੂੰ ਪਤਾ ਨਹੀਂ। ਸਾਧੂ ਨੇ ਕਿਹਾ ਕਿ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਬ੍ਰਹਸਪਤੀਵਾਰ ਦੇ ਦਿਨ ਤੂੰ ਹਰ ਰੋਜ਼ ਦੀ ਤਰ੍ਹਾਂ ਲੱਕੜੀਆਂ ਲੈ ਕੇ ਸ਼ਹਿਰ ਨੂੰ ਜਾ। ਤੈਨੂੰ ਹਰ ਰੋਜ਼ ਨਾਲੋਂ ਦੁਗਣਾ ਧਨ ਪ੍ਰਾਪਤ ਹੋਵੇਗਾ ਜਿਸਦੇ ਨਾਲ ਤੂੰ ਸਭ ਸਾਮਗਰੀ ਆਦਿ ਲੈ ਕੇ ਪੂਜਨ ਅਤੇ ਭੋਜਨ ਕਰ ਸਕੇਗਾ। ਬ੍ਰਹਸਪਤੀਵਾਰ ਦੀ ਕਹਾਣੀ ਇਸ ਪ੍ਰਕਾਰ ਹੈ-

ਬ੍ਰਹਸਪਤੀ ਦੇਵ ਦੀ ਕਹਾਣੀ – ਪ੍ਰਾਚੀਨ ਕਾਲ ਵਿੱਚ ਇੱਕ ਬਹੁਤ ਗਰੀਬ ਬ੍ਰਾਹਮਣ ਸੀ। ਉਸ ਦੀ ਕੋਈ ਸੰਪੱਤੀ ਨਹੀਂ ਸੀ। ਉਸ ਦੀ ਕੋਈ ਸੰਤਾਨ ਵੀ ਨਹੀਂ ਸੀ। ਉਸ ਦੀ ਇਸਤਰੀ ਬਹੁਤ ਗੰਦੀ ਬਣੀ ਰਹਿੰਦੀ ਸੀ। ਉਹ ਨਾਂ ਤਾਂ ਹਰ ਰੋਜ਼ ਨਹਾਉਂਦੀ, ਨਾ ਕਿਸੇ ਦੇਵਤਾ ਦਾ ਪੂਜਨ ਕਰਦੀ ਅਤੇ ਨਾ ਹੀ ਕੋਈ ਵਰਤ ਰੱਖਦੀ। ਸਵੇਰੇ ਉਠਦੇ ਹੀ ਭੋਜਨ ਕਰਦੀ, ਫੇਰ ਕੋਈ ਹੋਰ ਕੰਮ ਕਰਦੀ। ਇਸ ਕਾਰਨ ਬ੍ਰਾਹਮਣ ਦੇਵਤਾ ਬਹੁਤ ਦੁਖੀ ਸਨ। ਉਹ ਉਸਨੂੰ ਬਹੁਤ ਕੁਝ ਸਮਝਾਉਂਦੇ, ਪਰ ਉਸਦਾ ਕੋਈ ਨਤੀਜਾ ਨਾ ਨਿਕਲਦਾ। ਭਗਵਾਨ ਦੀ ਕ੍ਰਿਪਾ ਨਾਲ ਬ੍ਰਾਹਮਣ ਦੀ ਇਸਤਰੀ ਦੇ ਕੰਨਿਆ ਪੈਦਾ ਹੋਈ। ਉਹ ਕੰਨਿਆ ਆਪਣੇ ਪਿਤਾ ਦੇ ਘਰ ਵਿੱਚ ਵੱਡੀ ਹੋਣ ਲੱਗੀ। ਉਹ ਕੰਨਿਆ ਸਵੇਰੇ ਇਸ਼ਨਾਨ ਕਰਕੇ ਵਿਸ਼ਨੂੰ ਭਗਵਾਨ ਦਾ ਜਾਪ ਕਰਨ ਲੱਗੀ ਅਤੇ ਬ੍ਰਹਸਪਤੀਵਾਰ ਨੂੰ ਵਰਤ ਵੀ ਰੱਖਣ ਲੱਗੀ। ਪੂਜਾ-ਪਾਠ ਨੂੰ ਸਮਾਪਤ ਕਰ ਕੇ ਸਕੂਲ ਜਾਂਦੀ ਤਾਂ ਆਪਣੀ ਮੁੱਠੀ ਜੌਂ ਭਰ ਕੇ ਲੈ ਜਾਂਦੀ ਅਤੇ ਪਾਠਸ਼ਾਲਾ ਦੇ ਰਸਤੇ ਵਿੱਚ ਖਲਾਰਦੀ ਜਾਂਦੀ। ਇੱਕ ਦਿਨ ਉਹ ਕੀ ਵੇਖਦੀ ਹੈ ਕਿ ਜਿਥੇ ਉਸਨੇ ਜੌਂ ਖਲਾਰੇ ਸੀ, ਉਥੇ ਸੋਨੇ ਦੇ ਜੌਂ ਪਏ ਹੋਏ ਸੀ। ਉਹ ਕੰਨਿਆ ਉਨ੍ਹਾਂ ਨੂੰ ਚੁੱਕ ਕੇ ਘਰ ਲੈ ਆਈ ਅਤੇ ਉਨ੍ਹਾਂ ਦੇ ਘਰ ਵਿੱਚ ਬਹੁਤ ਧਨ ਹੋ ਗਿਆ। ਇੱਕ ਦਿਨ ਉਹ ਕੰਨਿਆ ਛੱਜ ਨਾਲ ਜੌ ਛੱਟ ਰਹੀ ਸੀ, ਤਾਂ ਉਸ ਦੇ ਪਿਤਾ ਨੇ ਸੋਨੇ ਦੇ ਜੌਂ ਵੇਖ ਕੇ ਕਿਹਾ- ਹੇ ਬੇਟੀ! ਸੋਨੇ ਦੇ ਜੌਂ ਨੂੰ ਛੱਟਣ ਲਈ ਛੱਜ ਵੀ ਸੋਨੇ ਦਾ ਹੋਣਾ ਚਾਹੀਦਾ ਹੈ। ਦੂਜੇ ਦਿਨ ਗੁਰੁਵਾਰ ਸੀ। ਇਸ ਕੰਨਿਆ ਨੇ ਵਰਤ ਰੱਖਿਆ ਅਤੇ ਗੁਰੂਦੇਵ ਨੂੰ ਪ੍ਰਾਥਣਾ ਕੀਤੀ ਕਿ ਜੇਕਰ ਮੈਂ ਤੁਹਾਡਾ ਸੱਚੇ ਦਿਲ ਨਾਲ ਪੂਜਨ ਕੀਤਾ ਹੈ, ਤਾਂ ਮੈਨੂੰ ਸੋਨੇ ਦਾ ਛੱਜ ਦਿਉ। ਬ੍ਰਹਸਪਤੀ ਦੇਵ ਨੇ ਉਸਦੀ ਪ੍ਰਾਰਥਣਾ ਸਵੀਕਾਰ ਕਰ ਲਈ, ਹਰ ਰੋਜ਼ ਦੀ ਤਰ੍ਹਾਂ ਉਹ ਕੰਨਿਆ ਜੌਂ ਖਲੇਰਦੀ ਹੋਈ ਗਈ, ਫੇਰ ਜਦੋਂ ਵਾਪਿਸ ਆ ਕੇ ਜੌਂ ਚੁੱਕ ਰਹੀ ਸੀ ਤਾਂ ਉਸ ਨੂੰ ਸੋਨੇ ਦਾ ਛੱਜ ਮਿਲਿਆ ਅਤੇ ਉਹ ਉਸ ਛੱਜ ਨੂੰ ਘਰ ਲੈ ਆਈ।
ਇੱਕ ਦਿਨ ਦੀ ਗੱਲ ਹੈ ਕਿ ਉਹ ਕੰਨਿਆ ਸੋਨੇ ਦੇ ਛੱਜ ਨਾਲ ਸੋਨੇ ਦੇ ਜੌਂਸਾਫ਼ ਕਰ ਰਹੀ ਸੀ ਤਾਂ ਉਸ ਦੇਸ਼ ਦਾ ਰਾਜਕੁਮਾਰ ਉਸ ਥਾਂ ਤੇ ਆ ਗਿਆ। ਜਦੋਂ ਉਸਨੇ ਕੰਨਿਆ ਦੇ ਰੂਪ ਅਤੇ ਉਸਦੇ ਕੰਮ ਨੂੰ ਵੇਖਿਆ ਤਾਂ ਉਸ ਉਤੇ ਮੋਹਿਤ ਹੋ ਗਿਆ। ਆਪਣੇ ਘਰ ਆ ਕੇ ਰਾਜਕੁਮਾਰ ਨੇ ਖਾਣਾ-ਪੀਣਾ ਸਭ ਕੁਝ ਛੱਡ ਦਿੱਤਾ ਅਤੇ ਪਲੰਘ ਉਤੇ ਲੇਟ ਗਿਆ। ਰਾਜਾ ਨੂੰ ਜਦੋਂ ਇਹ ਸਮਾਚਾਰ ਮਿਲਿਆ ਤਾਂ ਉਹ ਆਪਣੇ ਪ੍ਰਧਾਨ ਮੰਤਰੀ ਨਾਲ ਉਥੇ ਆਇਆ ਅਤੇ ਰਾਜਕੁਮਾਰ ਨੂੰ ਉਸ ਦੇ ਦੁੱਖ ਦਾ ਕਾਰਨ ਪੁੱਛਿਆ। ਰਾਜਕੁਮਾਰ ਨੇ ਕਿਹਾ ਕਿ ਪਿਤਾ ਜੀ! ਮੈਨੂੰ ਹੋਰ ਤਾਂ ਕੋਈ ਦੁੱਖ ਨਹੀਂ, ਪਰ ਮੈਂ ਅਜਿਹੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ, ਜਿਹੜੀ ਸੋਨੇ ਦੇ ਜੌਂ ਸੋਨੇ ਦੇ ਛੱਜ ਵਿੱਚ ਸਾਫ਼ ਕਰਦੀ ਹੋਵੇ। ਰਾਜਾ ਕਹਿਣ ਲੱਗਾ ਕਿ ਹੇ ਪੁੱਤਰ! ਇਸ ਤਰ੍ਹਾਂ ਦੀ ਕੰਨਿਆ ਦਾ ਪਤਾ ਤੂੰ ਹੀ ਲਗਾ, ਮੈਂ ਉਸਦੇ ਨਾਲ ਜ਼ਰੂਰ ਤੇਰਾ ਵਿਆਹ ਕਰ ਦੇਵਾਂਗਾ। ਰਾਜਕੁਮਾਰ ਨੇ ਉਸ ਲੜਕੀ ਦੇ ਘਰ ਦਾ ਪਤਾ ਦੱਸਿਆ ਤਾਂ ਮੰਤਰੀ ਉਸ ਲੜਕੀ ਦੇ ਘਰ ਗਏ ਅਤੇ ਬ੍ਰਾਹਮਣ ਦੇਵਤਾ ਨੂੰ ਸਾਰਾ ਹਾਲ ਦੱਸਿਆ। ਬ੍ਰਾਹਮਣ ਦੇਵਤਾ ਰਾਜਕੁਮਾਰ ਦੇ ਨਾਲ ਆਪਣੀ ਕੰਨਿਆ ਦਾ ਵਿਆਹ ਕਰਨ ਲਈ ਤਿਆਰ ਹੋ ਗਿਆ ਅਤੇ ਵਿਧੀ-ਵਿਧਾਨ ਦੇ ਅਨੁਸਾਰ ਬ੍ਰਾਹਮਣ ਦੀ ਕੰਨਿਆ ਦਾ ਵਿਆਹ ਰਾਜਕੁਮਾਰ ਦੇ ਨਾਲ ਹੋ ਗਿਆ।
ਕੰਨਿਆ ਦੇ ਘਰ ਤੋਂ ਜਾਂਦੇ ਹੀ ਪਹਿਲਾਂ ਦੀ ਤਰ੍ਹਾਂ ਉਸ ਬ੍ਰਾਹਮਣ ਦੇਵਤਾ ਦੇ ਘਰ ਵਿੱਚ ਗਰੀਬੀ ਆ ਗਈ। ਹੁਣ ਭੋਜਨ ਦੇ ਲਈ ਵੀ ਅੰਨ ਬਹੁਤ ਮੁਸ਼ਕਲ ਨਾਲ ਮਿਲਦਾ ਸੀ। ਇੱਕ ਦਿਨ ਉਹ ਬ੍ਰਾਹਮਣ ਆਪਣੀ ਪੁੱਤਰੀ ਦੇ ਘਰ ਕੁਝ ਸਹਾਇਤਾ ਦੇ ਲਈ ਗਿਆ। ਉਸ ਕੰਨਿਆ ਨੇ ਜਦੋਂ ਆਪਣੇ ਪਿਤਾ ਦੀ ਗਰੀਬੀ ਦਾ ਹਾਲ ਸੁਣਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਬਹੁਤ ਸਾਰਾ ਧਨ ਦੇ ਕੇ ਵਿਦਾ ਕੀਤਾ। ਇਸ ਧਨ ਦੇ ਨਾਲ ਉਸ ਬ੍ਰਾਹਮਣ ਦੇ ਕੁਝ ਦਿਨ ਚੰਗੇ ਬੀਤੇ ਪਰੰਤੂ ਬਾਅਦ ਵਿੱਚ ਫੇਰ ਉਹੀ ਦਸ਼ਾ ਹੋ ਗਈ। ਬ੍ਰਾਹਮਣ ਫੇਰ ਆਪਣੀ ਕੰਨਿਆ ਦੇ ਕੋਲ ਗਿਆ ਅਤੇ ਸਾਰਾ ਹਾਲ ਕਿਹਾ ਤਾਂ ਲੜਕੀ ਬੋਲੀ- ਹੇ ਪਿਤਾ ਜੀ! ਤੁਸੀਂ ਮਾਤਾ ਜੀ ਨੂੰ ਇਥੇ ਲੈ ਆਓ। ਮੈਂ ਉਸਨੂੰ ਵਿਧੀ ਦੱਸ ਦੇਵਾਂਗੀ। ਜਿਸਦੇ ਨਾਲ ਗਰੀਬੀ ਦੂਰ ਹੋ ਜਾਵੇਗੀ। ਉਹ ਬ੍ਰਾਹਮਣ ਦੇਵਤਾ ਆਪਣੀ ਇਸਤਰੀ ਨੂੰ ਲੈ ਕੇ ਆਪਣੀ ਕੰਨਿਆ ਦੇ ਕੋਲ ਪੁੱਜਿਆ ਤਾਂ ਪੁੱਤਰੀ ਆਪਣੀ ਮਾਂ ਨੂੰ ਸਮਝਾਉਣ ਲੱਗੀ- ਹੇ ਮਾਂ! ਸਵੇਰੇ ਉਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰ ਕੇ, ਵਿਸ਼ਨੂੰ ਭਗਵਾਨ ਦਾ ਪੂਜਨ ਕਰਾਇਆ ਕਰੋ ਤਾਂ ਸਾਰੀ ਗਰੀਬੀ ਦੂਰ ਹੋ ਜਾਵੇਗੀ। ਪਰੰਤੂ ਮਾਤਾ ਨੇ ਇੱਕ ਗੱਲ ਵੀ ਨਹੀਂ ਮੰਨੀ, ਉਹ ਸਵੇਰੇ ਉਠ ਕੇ ਆਪਣੀ ਪੁੱਤਰੀ ਦੇ ਬੱਚਿਆਂ ਦੀ ਜੂਠ ਨੂੰ ਖਾ ਲੈਂਦੀ। ਜਦੋਂ ਉਸ ਦੀ ਪੁੱਤਰੀ ਭੋਜਨ ਕਰਨ ਦੇ ਲਈ ਕਹਿੰਦੀ ਤਾਂ ਉਹ ਕਹਿ ਦੇਂਦੀ ਕਿ ਮੈਂ ਤਾਂ ਭੋਜਨ ਕਰ ਚੁੱਕੀ ਹਾਂ। ਇੱਕ ਦਿਨ ਉਸ ਦੀ ਪੁੱਤਰੀ ਨੂੰ ਬਹੁਤ ਗੁੱਸਾ ਆਇਆ ਤਾਂ ਉਸ ਨੇ ਇੱਕ ਕੋਠੜੀ ਦਾ ਸਾਰਾ ਸਾਮਾਨ ਬਾਹਰ ਕੱਢ ਦਿੱਤਾ ਅਤੇ ਆਪਣੀ ਮਾਂ ਨੂੰ ਉਸ ਵਿੱਚ ਬੰਦ ਕਰ ਦਿੱਤਾ। ਸਵੇਰੇ ਉਸ ਨੂੰ ਬਾਹਰ ਕੱਢਿਆ ਅਤੇ ਇਸ਼ਨਾਨ ਕਰਵਾ ਕੇ ਪਾਠ ਕਰਵਾਇਆ ਤਾਂ ਉਸ ਦੀ ਬੁੱਧੀ ਠੀਕ ਹੋ ਗਈ ਅਤੇ ਫੇਰ ਉਹ ਹਰ ਬ੍ਰਹਸਪਤੀਵਾਰ ਨੂੰ ਵਰਤ ਰੱਖਣ ਲੱਗੀ। ਇਸ ਵਰਤ ਦੇ ਪ੍ਰਭਾਵ ਦੇ ਨਾਲ ਉਸਦੀ ਮਾਂ ਵੀ ਬਹੁਤ ਹੀ ਧਨਵਾਨ ਅਤੇ ਪੁੱਤਰਵਤੀ ਹੋ ਗਈ। ਜੀਵਨ ਭਰ ਸੁੱਖ ਭੋਗ ਕੇ ਅੰਤ ਵਿੱਚ ਉਹ ਬ੍ਰਾਹਮਣੀ ਉਸ ਬ੍ਰਾਹਮਣ ਦੇ ਨਾਲ ਸੁੱਖ ਪੂਰਵਕ ਸਵਰਗ ਨੂੰ ਗਈ।
ਇਸ ਪ੍ਰਕਾਰ ਕਹਾਣੀ ਕਹਿ ਕੇ ਸਾਧੂ ਦੇਵਤਾ ਉਥੋਂ ਅਲੋਪ ਹੋ ਗਏ। ਬ੍ਰਹਸਪਤੀ ਦੇ ਦਿਨ ਰਾਜਾ ਜੰਗਲ ਵਿੱਚੋਂ ਲੱਕੜੀ ਕੱਟ ਕੇ ਜਦੋਂ ਸ਼ਹਿਰ ਦੇ ਵਿੱਚ ਵੇਚਣ ਦੇ ਲਈ ਗਿਆ ਤਾਂ ਉਸ ਨੂੰ ਲੱਕੜੀਆਂ ਦਾ ਦੁੱਗਣਾ ਮੁੱਲ ਮਿਲਿਆ। ਰਾਜਾ ਨੇ ਚਨੇ (ਛੋਲੇ) ਅਤੇ ਗੁੜ ਲਿਆ ਕੇ ਬ੍ਰਹਸਪਤੀਵਾਰ ਦਾ ਵਰਤ ਰੱਖਿਆ। ਉਸ ਦਿਨ ਤੋਂ ਉਸ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ। ਪਰੰਤੂ ਦੂਜੇ ਬ੍ਰਹਸਪਤੀਵਾਰ ਨੂੰ ਰਾਜਾ ਵਰਤ ਰੱਖਣਾ ਭੁੱਲ ਗਿਆ, ਜਿਸ ਕਾਰਨ ਬ੍ਰਹਸਪਤੀ ਭਗਵਾਨ ਉਸ ਤੋਂ ਨਾਰਾਜ਼ ਹੋ ਗਏ। ਉਸ ਦਿਨ ਉਸ ਨਗਰ ਦੇ ਰਾਜਾ ਨੇ ਵਿਸ਼ਾਲ ਯੱਗ ਦਾ ਪ੍ਰਬੰਧ ਕੀਤਾ ਅਤੇ ਸ਼ਹਿਰ ਵਿੱਚ ਇਹ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਮਨੁੱਖ ਆਪਣੇ ਘਰ ਭੋਜਨ ਨਾ ਬਣਾਏ, ਨਾ ਅੱਗ ਬਾਲੇ, ਸਾਰੀ ਜਨਤਾ ਮੇਰੇ ਹੀ ਘਰ ਭੋਜਨ ਕਰੇ। ਇਸ ਆਗਿਆ ਨੂੰ ਜੋ ਨਹੀਂ ਮੰਨੇਗਾ, ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।
ਰਾਜਾ ਦੀ ਆਗਿਆ ਅਨੁਸਾਰ ਸ਼ਹਿਰ ਦੇ ਸਾਰੇ ਲੋਕ ਭੋਜਨ ਕਰਨ ਦੇ ਲਈ ਗਏ। ਪਰੰਤੂ ਲੱਕੜਹਾਰਾ ਕੁਝ ਦੇਰ ਨਾਲ ਪੁੱਜਾ ਤਾਂ ਰਾਜਾ ਉਸ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਉਸ ਨੂੰ ਜਦੋਂ ਰਾਣੀ ਭੋਜਨ ਕਰਾਉਣ ਲੱਗੀ ਤਾਂ ਰਾਣੀ ਦੀ ਨਜ਼ਰ ਉਸ ਖੂੰਟੀ ਉਤੇ ਪਈ ਜਿਸ ਉਤੇ ਉਸਦਾ ਹਾਰ ਲਟਕ ਰਿਹਾ ਸੀ। ਖੂੰਟੀ ਉਤੇ ਹਾਰ ਨਾ ਵੇਖ ਕੇ ਉਸਨੂੰ ਨਿਸ਼ਚਾ ਹੋ ਗਿਆ ਕਿ ਇਸ ਲੱਕੜਹਾਰੇ ਨੇ ਹੀ ਹਾਰ ਚੋਰੀ ਕੀਤਾ ਹੈ। ਉਸ ਵੇਲੇ ਹੀ ਦੂਤਾਂ ਨੂੰ ਬੁਲਾ ਕੇ ਉਸ ਨੂੰ ਚੋਰੀ ਦੇ ਅਪਰਾਧ ਵਿੱਚ ਜੇਲ੍ਹ ਭੇਜ ਦਿੱਤਾ।
ਰਾਜਾ ਜੇਲ੍ਹ ਵਿੱਚ ਕਈ ਤਰ੍ਹਾਂ ਦੇ ਕਸ਼ਟਾਂ ਨੂੰ ਭੋਗਦਾ ਹੋਇਆ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਨਾ ਜਾਨੇ ਕਿਹੜੇ ਜਨਮ ਵਿੱਚ ਕੀਤੇ ਹੋਏ ਕਰਮ ਨਾਲ ਮੈਨੂੰ ਸੁਖ ਪ੍ਰਾਪਤ ਹੋਇਆ ਅਤੇ ਉਸ ਨੂੰ ਯਾਦ ਕਰਨ ਲੱਗਾ ਜਿਹੜਾ ਉਸ ਨੂੰ ਜੰਗਲ ਵਿੱਚ ਮਿਲਿਆ ਸੀ। ਉਸ ਵੇਲੇ ਹੀ ਸ਼੍ਰੀ ਬ੍ਰਹਸਪਤੀ ਜੀ ਮਹਾਰਾਜ ਉਹੀ ਸਾਧੂ ਰਾ ਰੂਪ ਧਾਰਨ ਕਰ ਕੇ ਉਥੇ ਪ੍ਰਗਟ ਹੋਏ ਅਤੇ ਉਸਦੀ ਇਹ ਦਸ਼ਾ ਵੇਖ ਕੇ ਕਹਿਣ ਲੱਗੇ ਕਿ ਹੇ ਮੂਰਖ! ਤੂੰ ਨੇ ਬ੍ਰਹਸਪਤੀ ਦੇਵ ਦੀ ਕਥਾ ਨਹੀਂ ਕੀਤੀ, ਇਸ ਲਈ ਤੈਨੂੰ ਇਹ ਦੁੱਖ ਪ੍ਰਾਪਤ ਹੋਇਆ ਹੈ। ਹੁਣ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ, ਬ੍ਰਹਸਪਤੀਵਾਰ ਦੇ ਦਿਨ ਜੇਲ੍ਹ ਦੇ ਦਰਵਾਜ਼ੇ ਉਤੇ ਤੈਨੂੰ ਚਾਰ ਪੈਸੇ ਪਏ ਹੋਏ ਮਿਲਣਗੇ। ਉਸ ਦੇ ਨਾਲ ਤੂੰ ਬ੍ਰਹਸਪਤੀ ਦੀ ਪੂਜਾ ਕਰਨਾ, ਇਸ ਨਾਲ ਤੇਰੇ ਕਸ਼ਟ ਦੂਰ ਹੋ ਜਾਣਗੇ। ਬ੍ਰਹਸਪਤੀਵਾਰ ਦੇ ਦਿਨ ਉਸ ਨੂੰ ਚਾਰ ਪੈਸੇ ਮਿਲੇ। ਰਾਜਾ ਨੇ ਕਥਾ ਕੀਤੀ ਅਤੇ ਉਸ ਰਾਤ ਨੂੰ ਬ੍ਰਹਸਪਤੀ ਦੇਵ ਨੇ ਉਸ ਨਗਰ ਦੇ ਰਾਜਾ ਨੂੰ ਸੁਪਨੇ ਵਿੱਚ ਕਿਹਾ- ਹੇ ਰਾਜਾ! ਤੂੰ ਜਿਸ ਆਦਮੀ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ, ਉਹ ਨਿਰਦੋਸ਼ ਹੈ। ਉਹ ਰਾਜਾ ਹੈ ਉਸ ਨੂੰ ਛੱਡ ਦੇ। ਰਾਣੀ ਦਾ ਹਾਰ ਉਸ ਖੂੰਟੀ ਤੇ ਉਤੇ ਹੀ ਲਟਕਿਆ ਹੋਇਆ ਹੈ। ਜੇਕਰ ਤੂੰ ਨਹੀਂ ਛੱਡੇਗਾ ਤਾਂ ਮੈਂ ਤੇਰਾ ਰਾਜ ਨਸ਼ਟ ਕਰ ਦੇਵਾਂਗਾ। ਜਦੋਂ ਰਾਜਾ ਸਵੇਰੇ ਉਠਿਆ ਅਤੇ ਖੂੰਟੀ ਉਤੇ ਹਾਰ ਵੇਖਿਆ ਫਿਰ ਲੱਕੜਹਾਰੇ ਨੂੰ ਬੁਲਾ ਕੇ ਮੁਆਫੀ ਮੰਗੀ ਅਤੇ ਉਸ ਨੂੰ ਸੁੰਦਰ ਕੱਪੜੇ, ਗਹਿਣੇ ਦੇ ਕੇ ਵਿਦਾ ਕੀਤਾ। ਇਸ ਦੇ ਬਾਅਦ ਉਹ ਰਾਜਾ ਚੰਦਰਸੇਨ ਆਪਣੇ ਨਗਰ ਵੱਲ ਚੱਲ ਪਿਆ।
ਰਾਜਾ ਜਦੋਂ ਨਗਰ ਦੇ ਕੋਲ ਪੁੱਜਿਆ ਤਾਂ ਉਸ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਨਗਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਬਾਗ-ਬਗੀਚੇ, ਤਾਲਾਬ, ਖੂਹ, ਸਰਾਂਵਾਂ ਅਤੇ ਮੰਦਰ ਬਣੇ ਹੋਏ ਹਨ। ਰਾਜਾ ਨੇ ਜਦੋਂ ਪੁੱਛਿਆ ਕਿ ਇਹ ਸਭ ਕਿਸ ਨੇ ਬਣਵਾਏ ਹਨ। ਇਸ ਨਾਲ ਰਾਜਾ ਨੂੰ ਹੈਰਾਨੀ ਵੀ ਹੋਈ ਅਤੇ ਕਰੋਧ ਵੀ ਆਇਆ। ਜਦੋਂ ਰਾਣੀ ਨੇ ਇਹ ਖਬਰ ਸੁਣੀ ਕਿ ਰਾਜਾ ਜੀ ਆ ਰਹੇ ਹਨ, ਤਾਂ ਉਸ ਨੇ ਦਾਸੀ ਨੂੰ ਕਿਹਾ ਕਿ ਦੇਖੋ ਰਾਜਾ ਸਾਨੂੰ ਕਿੰਨੀ ਬੁਰੀ ਦਸ਼ਾ ਵਿੱਚ ਛੱਡ ਕੇ ਗਏ ਸਨ, ਕਿਤੇ ਸਾਡੀ ਇਹ ਦਸ਼ਾ ਦੇਖ ਕੇ ਵਾਪਿਸ ਨਾ ਚਲੇ ਜਾਣ, ਇਸ ਲਈ ਤੂੰ ਦਰਵਾਜ਼ੇ ਉਤੇ ਘੜੀ ਹੋ ਜਾ। ਆਗਿਆ ਅਨੁਸਾਰ ਦਾਸੀ ਦਰਵਾਜ਼ੇ ਉਤੇ ਖੜੀ ਹੋਗਈ ਅਤੇ ਜਦੋਂ ਰਾਜਾ ਆਇਆ ਤਾਂ ਉਹ ਉਨ੍ਹਾਂ ਨੂੰ ਅੰਦਰ ਲੈ ਆਈ। ਅੰਦਰ ਪੁੱਜ ਕੇ ਰਾਜਾ ਨੇ ਕਰੋਧ ਕਰ ਕੇ ਆਪਣੀ ਤਲਵਾਰ ਕੱਢੀ ਅਤੇ ਪੁੱਛਣ ਲੱਗਾ ਕਿ ਦੱਸੋ ਤੁਹਾਨੂੰ ਇਹ ਸਾਰਾ ਧਨ ਕਿਥੋਂ ਪ੍ਰਾਪਤ ਹੋਇਆ ਹੈ? ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਧਨ ਸਾਨੂੰ ਬ੍ਰਹਸਪਤੀ ਦੇਵ ਦੀ ਕ੍ਰਿਪਾ ਨਾਲ ਮਿਲਿਆ ਹੈ।
ਰਾਜਾ ਨੇ ਨਿਸ਼ਚਾ ਕੀਤਾ ਕਿ ਸੱਤ ਦਿਨਾਂ ਬਾਅਦ ਤਾਂ ਸਾਰੇ ਹੀ ਬ੍ਰਹਸਪਤੀ ਦੇਵ ਦੀ ਪੂਜਾ ਕਰਦੇ ਹਨ ਪਰੰਤੂ ਮੈਂ ਇੱਕ ਦਿਨ ਵਿੱਚ ਤਿੰਨ ਵਾਰ ਬ੍ਰਹਸਪਤੀ ਜੀ ਦੀ ਪੂਜਾ ਅਤੇ ਕਥਾ ਕਰਾਂਗਾ ਅਤੇ ਹਰ ਰੋਜ਼ ਵਰਤ ਰੱਖਾਂਗਾ। ਹੁਣ ਹਰ ਸਮੇਂ ਰਾਜਾ ਦੇ ਦੁੱਪਟੇ ਵਿੱਚ ਚਨੇ ਦੀ ਦਾਲ ਬੰਨ੍ਹੀ ਰਹਿੰਦੀ ਅਤੇ ਦਿਨ ਵਿੱਚ ਤਿੰਨ ਵਾਰੀ ਕਥਾ ਕਰਦਾ।
ਇੱਕ ਦਿਨ ਰਾਜਾ ਨੇ ਵਿਚਾਰ ਕੀਤਾ ਕਿ ਚਲੋਂ ਆਪਣੀ ਭੈਣ ਦੇ ਘਰ ਜਾ ਆਵਾਂ। ਇਸ ਤਰ੍ਹਾਂ ਨਿਸ਼ਚਾ ਕਰਕੇ ਰਾਜਾ ਘੋੜੇ ਉਤੇ ਸਵਾਰ ਹੋ ਕੇ ਆਪਣੀ ਭੈਣ ਦੇ ਘਰ ਵੱਲ ਚੱਲ ਪਿਆ। ਰਸਤੇ ਵਿੱਚ ਉਸ ਨੇ ਵੇਖਿਆ ਕਿ ਕੁਝ ਆਦਮੀ ਇੱਕ ਮੁਰਦੇ ਨੂੰ ਲਈ ਜਾ ਰਹੇ ਹਨ। ਉਨ੍ਹਾਂ ਨੂੰ ਰੋਕ ਕੇ ਰਾਜਾ ਨੇ ਕਿਹਾ- ਅਰੇ ਭਰਾਵੋਂ! ਜ਼ਰਾ ਮੇਰੀ ਬ੍ਰਹਸਪਤੀਵਾਰ ਦੀ ਕਥਾ ਤਾਂ ਸੁਣਦੇ ਜਾਓ। ਉਹ ਬੋਲੇ, ਸਾਡਾ ਤਾਂ ਆਦਮੀ ਮਰ ਗਿਆ ਹੈ ਅਤੇ ਇਸ ਨੂੰ ਕਥਾ ਦੀ ਪਈ ਹੋਈ ਹੈ। ਪਰੰਤੂ ਕੁਝ ਆਦਮੀਆਂ ਨੇ ਕਿਹਾ, ਚੰਗਾ! ਕਹੋ, ਅਸੀਂ ਤੁਹਾਡੀ ਕਥਾ ਸੁਣਾਂਗੇ। ਰਾਜਾ ਨੇ ਚਨੇ ਦੀ ਦਾਲ ਕੱਢੀ ਅਤੇ ਕਥਾ ਸ਼ੁਰੂ ਕਰ ਦਿੱਤੀ। ਜਦੋਂ ਕੱਥਾ ਅੱਧੀ ਹੋਈ ਤਾਂ ਮੁਰਦਾ ਹਿਲਣ ਲੱਗ ਪਿਆ ਅਤੇ ਜਦੋਂ ਕਥਾ ਸਮਾਪਤ ਹੋ ਗਈ ਤਾਂ ਉਹ ਰਾਮ-ਰਾਮ ਕਹਿ ਕੇ ਉਠ ਬੈਠਾ। ਅੱਗੇ ਰਾਹ ਵਿੱਚ ਉਸ ਨੂੰ ਇੱਕ ਕਿਸਾਨ ਖੇਤ ਵਿੱਚ ਹੱਲ ਚਲਾਉਂਦਾ ਮਿਲਿਆ। ਰਾਜਾ ਨੇ ਉਸ ਨੂੰ ਕਿਹਾ- ਏ ਭਰਾ! ਤੂੰ ਮੇਰੀ ਬ੍ਰਹਸਪਤੀਵਾਰ ਦੀ ਕਥਾ ਸੁਣ ਲੈ। ਕਿਸਾਨ ਬੋਲਿਆ ਜਦੋਂ ਤੱਕ ਮੈਂ ਤੇਰੀ ਕਥਾ ਸੁਣਾਂਗਾ ਤਦ ਤੱਕ ਮੈਂ ਚਾਰ ਹਰੈਆ ਜੁੱਤ ਲਵਾਂਗਾ, ਜਾ ਆਪਣੀ ਕਥਾ ਕਿਸੇ ਹੋਰ ਨੂੰ ਸੁਣਾ। ਇਸ ਤਰ੍ਹਾਂ ਰਾਜਾ ਅੱਗੇ ਚੱਲਣ ਲੱਗਾ। ਰਾਜਾ ਦੇ ਜਾਂਦੇ ਹੀ ਬੌਲਦ ਡਿੱਗ ਪਏ ਅਤੇ ਕਿਸਾਨ ਦੇ ਪੇਟ ਵਿੱਚ ਬਹੁਤ ਜ਼ੋਰ ਦਾ ਦਰਦ ਹੋਣ ਲੱਗਾ। ਉਸ ਸਮੇਂ ਉਸ ਦੀ ਮਾਂ ਰੋਟੀ ਲੈ ਕੇ ਆਈ। ਮਾਂ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਆਪਣੇ ਪੁੱਤਰ ਤੋਂ ਸਾਰਾ ਹਾਲ ਪੁੱਛਿਆ ਅਤੇ ਪੁੱਤਰ ਨੇ ਸਾਰਾ ਹਾਲ ਕਹਿ ਦਿੱਤਾ ਤਾਂ ਬੁੱਢੀ ਦੌੜੀ-ਦੌੜੀ ਉਸ ਘੁੜਸਵਾਰ ਦੇ ਕੋਲ ਗਈ ਅਤੇ ਰਾਜਾ ਨੂੰ ਬੋਲੀ ਮੈਂ ਤੇਰੀ ਕਥਾ ਸੁਣਾਂਗੀ। ਤੂੰ ਆਪਣੀ ਕਥਾ ਮੇਰੇ ਖੇਤ ਤੇ ਹੀ ਚਲ ਕੇ ਸੁਣਾ। ਰਾਜਾ ਨੇ ਬੁੱਢੀ ਦੇ ਖੇਤ ਤੇ ਜਾ ਕੇ ਕਥਾ ਸੁਣਾਈ ਜਿਸ ਦੇ ਸੁਣਦੇ ਹੀ ਉਹ ਬੌਲਦ ਖੜੇ ਹੋ ਗਏ ਅਤੇ ਕਿਸਾਨ ਦੇ ਪੇਟ ਦਾ ਦਰਦ ਬੰਦ ਹੋ ਗਿਆ। ਇਸ ਤੋਂ ਬਾਅਦ ਰਾਜਾ ਆਪਣੀ ਭੈਣ ਦੇ ਘਰ ਚਲਾ ਗਿਆ।
ਰਾਜਾ ਜਦੋਂ ਆਪਣੀ ਭੈਣ ਦੇ ਘਰ ਰਾਜ਼ੀ-ਖੁਸ਼ੀ ਪੁੱਜ ਗਿਆ ਤਾਂ ਭੈਣ ਨੇ ਭਰਾ ਦਾ ਬਹੁਤ ਆਦਰ ਕੀਤਾ। ਦੂਜੇ ਦਿਨ ਸਵੇਰੇ ਜਦੋਂ ਰਾਜਾ ਸੌਂ ਕੇ ਉਠਿਆ ਤਾਂ ਉਸ ਨੇ ਵੇਖਿਆ ਕਿ ਸਾਰੇ ਲੋਕ ਭੋਜਨ ਕਰ ਰਹੇ ਹਨ। ਰਾਜਾ ਨੇ ਆਪਣੀ ਭੈਣ ਨੂੰ ਕਿਹਾ ਕਿ ਅਜਿਹਾ ਕੋਈ ਮਨੁੱਖ ਹੈ ਜਿਸ ਨੇ ਹੁਣ ਤੱਕ ਭੋਜਨ ਨਾ ਕੀਤਾ ਹੋਵੇ ਅਤੇ ਮੇਰੇ ਕੋਲੋਂ ਬ੍ਰਹਸਪਤੀ ਦੀ ਕਥਾ ਸੁਣ ਲਵੇ। ਭੈਣ ਬੋਲੀ, ਭਰਾ! ਇਥੇ ਦੇ ਲੋਕ ਪਹਿਲਾਂ ਭੋਜਨ ਕਰਦੇ ਹਨ, ਬਾਅਦ ਵਿੱਚ ਕੋਈ ਹੋਰ ਕੰਮ ਕਰਦੇ ਹਨ। ਜੇਕਰ ਕੋਈ ਗੰਵਾਢ ਵਿੱਚ ਹੋਵੇਗਾ ਤਾਂ ਮੈਂ ਦੇਖ ਆਉਂਦੀ ਹਾਂ। ਇਹ ਕਹਿ ਕੇ ਉਹ ਵੇਖਣ ਚਲੀ ਗਈ ਪਰੰਤੂ ਉਸ ਨੂੰ ਕੋਈ ਅਜਿਹਾ ਮਨੁੱਖ ਨਹੀਂ ਮਿਲਿਆ ਜਿਸ ਨੇ ਭੋਜਨ ਨਾ ਕੀਤਾ ਹੋਵੇ। ਅਖੀਰ ਵਿੱਚ ਉਹ ਇੱਕ ਘੁਮਿਆਰ ਦੇ ਘਰ ਗਈ ਜਿਸ ਦਾ ਲੜਕਾ ਬੀਮਾਰ ਸੀ। ਘੁਮਿਆਰ ਦੇ ਘਰ ਵਾਲਿਆਂ ਨੇ ਤਿੰਨ ਦਿਨਾਂ ਤੋਂ ਨਾ ਤਾਂ ਭੋਜਨ ਬਣਾਇਆ ਸੀ ਨਾ ਖਾਧਾ ਸੀ। ਭੈਣ ਨੇ ਉਸ ਘੁਮਿਆਰ ਨੂੰ ਕਥਾ ਸੁਣਨ ਲਈ ਕਿਹਾ ਤਾਂ ਉਹ ਤਿਆਰ ਹੋ ਗਿਆ। ਰਾਜਾ ਨੇ ਘੁਮਿਆਰ ਦੇ ਘਰ ਜਾ ਕੇ ਬ੍ਰਹਸਪਤੀ ਦੀ ਕਥਾ ਸੁਣਾਈ ਅਤੇ ਉਸ ਦਾ ਲੜਕਾ ਠੀਕ ਹੋ ਗਿਆ। ਹੁਣ ਤਾਂ ਰਾਜਾ ਦੀ ਹਰ ਪਾਸੇ ਸਰਾਹਨਾ ਹੋਣ ਲੱਗੀ।
ਇੱਕ ਦਿਨ ਰਾਜਾ ਨੇ ਆਪਣੀ ਭੈਣ ਨੂੰ ਕਿਹਾ ਭੈਣ! ਹੁਣ ਮੈਂ ਆਪਣੇ ਘਰ ਜਾਵਾਂਗਾ। ਤੂੰ ਵੀ ਤਿਆਰ ਹੋ ਜਾ। ਇਹ ਗੱਲ ਰਾਜਾ ਦੀ ਭੈਣ ਨੇ ਆਪਣੀ ਸੱਸ ਨੂੰ ਕਹੀ। ਸੱਸ ਕਹਿਣ ਲੱਗੀ ਤੂੰ ਤਾਂ ਚਲੀ ਜਾ ਪਰੰਤੂ ਆਪਣੇ ਲੜਕੇ ਨੂੰ ਨਾ ਲੈ ਜਾਣਾ ਕਿਉਂਕਿ ਤੇਰੇ ਭਰਾ ਨੇ ਕੋਈ ਔਲਾਦ ਨਹੀਂ ਹੁੰਦੀ ਹੈ। ਭੈਣ ਨੇ ਆਪਣੇ ਭਰਾ ਨੂੰ ਕਿਹਾ ਭਰਾ, ਮੈਂ ਤਾਂ ਚਲਾਂਗੀ ਪਰੰਤੂ ਬਾਲਕ ਨਹੀਂ ਜਾਵੇਗਾ। ਰਾਜਾ ਬੋਲਿਆ ਕਿ ਜਦੋਂ ਕੋਈ ਬਾਲਕ ਹੀ ਨਹੀਂ ਜਾਵੇਗਾ ਤਾਂ ਤੂੰ ਜਾ ਕੇ ਕੀ ਕਰੇਗੀ। ਇਸ ਤੋਂ ਬਾਅਦ ਰਾਜਾ ਬਹੁਤ ਦੁਖੀ ਮੰਨ ਨਾਲ ਆਪਣੇ ਨਗਰ ਨੂੰ ਵਾਪਿਸ ਆ ਗਿਆ।
ਰਾਜਾ ਨੇ ਆਪਣੀ ਰਾਣੀ ਨੂੰ ਕਿਹਾ ਕਿ ਮੈਂ ਨਿਰਵੰਸ਼ੀ ਰਾਜਾ ਹਾਂ। ਸਾਡਾ ਮੂੰਹ ਵੇਖਣ ਦਾ ਧਰਮ ਨਹੀਂ ਹੈ ਅਤੇ ਕੁਝ ਭੋਜਨ ਆਦਿ ਵੀ ਨਹੀਂ ਕੀਤਾ। ਰਾਣੀ ਬੋਲੀ- ਹੇ ਪ੍ਰਭੂ! ਬ੍ਰਹਸਪਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਹ ਸੰਤਾਨ ਵੀ ਜ਼ਰੂਰ ਦੇਣਗੇ। ਉਸ ਰਾਤ ਨੂੰ ਬ੍ਰਹਸਪਤੀ ਜੀ ਨੇ ਰਾਜਾ ਨੂੰ ਸੁਪਨੇ ਵਿੱਚ ਕਿਹਾ- ਹੇ ਰਾਜਾ! ਉਠ ਸਾਰੀਆਂ ਸੋਚਾਂ ਨੂੰ ਤਿਆਗ ਦੇ, ਤੇਰੀ ਰਾਣੀ ਗਰਭਵਤੀ ਹੈ। ਰਾਜਾ ਨੂੰ ਸੁਪਨਾ ਦੇਖ ਕੇ ਬੜੀ ਪ੍ਰਸੰਨਤਾ ਹੋਈ ਅਤੇ ਨੌਵੇਂ ਮਹੀਨੇ ਵਿੱਚ ਰਾਣੀ ਦੇ ਇੱਕ ਸੁੰਦਰ ਪੁੱਤਰ ਪੈਦਾ ਹੋਇਆ ਤਾਂ ਰਾਜਾ ਬੋਲਿਆ- ਹੇ ਰਾਣੀ, ਇਸਤਰੀ ਬਿਨਾ ਭੋਜਨ ਦੇ ਰਹਿ ਸਕਦੀ ਹੈ ਪਰੰਤੂ ਬਿਨਾਂ ਕਹੇ ਨਹੀਂ ਰਹਿ ਸਕਦੀ ਜਦੋਂ ਮੇਰੀ ਭੈਣ ਆਵੇ ਤੂੰ ਉਸ ਨੂੰ ਕੁਝ ਨਹੀਂ ਕਹਿਣਾ, ਰਾਣੀ ਨੇ ਸੁਣ ਕੇ ਹਾਂ ਕਹਿ ਦਿੱਤੀ।
ਜਦੋਂ ਰਾਜੇ ਦੀ ਭੈਣ ਨੇ ਇਹ ਸ਼ੁਭ ਸਮਾਚਾਰ ਸੁਣਿਆ ਤਾਂ ਉਹ ਬਹੁਤ ਖੁਸ਼ ਹੋਈ ਅਤੇ ਜਦੋਂ ਵਧਾਈ ਲੈ ਕੇ ਭਰਾ ਦੇ ਘਰ ਆਈ ਤਾਂ ਰਾਣੀ ਕਹਿਣ ਲੱਗੀ, ਘੋੜੇ ਉਤੇ ਚੜ੍ਹ ਕੇ ਤਾਂ ਨਹੀਂ ਆਈ, ਗਧੇ ਉਤੇ ਚੜ੍ਹ ਕੇ ਆਈ ਹੈ। ਰਾਜਾ ਦੀ ਭੈਣ ਕਹਿਣ ਲੱਗੀ ਭਾਬੀ, ਜੇਕਰ ਮੈਂ ਇਸ ਤਰ੍ਹਾਂ ਨਾ ਕਹਿੰਦੀ ਤਾਂ ਤੁਹਾਨੂੰ ਸੰਤਾਨ ਕਿਸ ਤਰ੍ਹਾਂ ਪ੍ਰਾਪਤ ਹੁੰਦੀ। ਬ੍ਰਹਸਪਤੀ ਦੇਵ ਹੀ ਏਸੇ ਹਨ, ਜਿਹੜੀ ਜਿਸ ਦੇ ਮੰਨ ਵਿੱਚ ਕਾਮਨਾਵਾਂ ਹੁੰਦੀਆਂ ਹਨ, ਉਹ ਸਾਰੀਆਂ ਨੂੰ ਪੂਰਨ ਕਰਦੇ ਹਨ। ਜਿਹੜਾ ਕੋਈ ਸ਼ਰਧਾ ਅਤੇ ਭਾਵਨਾ ਨਾਲ ਸ਼੍ਰੀ ਬ੍ਰਹਸਪਤੀ ਦੇਵ ਦਾ ਵਰਤ ਰੱਖਦਾ ਹੈ ਅਤੇ ਕਥਾ ਕਰਦਾ ਹੈ ਜਾਂ ਸੁਣਦਾ ਹੈ ਜਾਂ ਦੂਜਿਆਂ ਨੂੰ ਸੁਣਾਉਂਦਾ ਹੈ, ਬ੍ਰਹਸਪਤੀ ਦੇਵ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਤਰ੍ਹਾਂ ਸੱਚੀ ਭਾਵਨਾ ਦੇ ਨਾਲ ਰਾਣੀ ਅਤੇ ਰਾਜਾ ਨੇ ਉਸ ਦੀ ਕਥਾ ਦਾ ਗੁਣਗਾਣ ਕੀਤਾ ਤਾਂ ਉਹਨਾਂ ਦੀਆਂ ਸਾਰੀਆਂ ਇੱਛਿਆਵਾਂ ਬ੍ਰਹਸਪਤੀ ਦੇਵ ਜੀ ਨੇ ਪੂਰੀਆਂ ਕੀਤੀਆਂ। ਇਸ ਲਈ ਸਾਰੀ ਕਥਾ ਸੁਣਨ ਤੋਂ ਬਾਅਦ ਪ੍ਰਸ਼ਾਦ ਲੈ ਕੇ ਜਾਣਾ ਚਾਹੀਦਾ ਹੈ। ਸੱਚੇ ਦਿਲ ਨਾਲ ਉਸ ਦਾ ਮੰਨਣ ਕਰਦੇ ਹੋਏ ਜੈ-ਕਾਰਾ ਬੋਲਣਾ ਚਾਹੀਦਾ ਹੈ।

ਬੋਲੋ ਬ੍ਰਹਸਪਤੀ ਦੇਵ ਜੀ ਦੀ ਜੈ। ਵਿਸ਼ਨੂੰ ਭਗਵਾਨ ਜੀ ਜੈ॥

ਆਰਤੀ ਬ੍ਰਹਸਪਤੀ ਦੇਵਤਾ ਕੀ
ਓਮ ਜੈ ਬ੍ਰਹਸਪਤੀ ਦੇਵਾ, ਬ੍ਰਹਸਪਤੀ ਦੇਵਾ। ਛਿਨ ਛਿਨ ਭੋਗ ਲਗਾਊ ਫਲ ਮੇਵਾ॥ ਓਮ॥
ਤੁਮ ਪੂਰਨ ਪਰਮਾਤਮਾ ਤੁਮ ਅੰਤ੍ਰਯਾਮੀ। ਜਗਤ ਪਿਤਾ ਜਗਦੀਸ਼ਵਰ ਤੁਮ ਸਭ ਕੇਸਵਾਮੀ॥ ਓਮ॥
ਚਰਣਾਮ੍ਰਿਤ ਨਿਜ ਨ੍ਰਿਮਲ, ਸਭ ਪਾਤਰ ਹਰਤਾ। ਸਰਲ ਮਨੋਰਥ ਦਾਯਕ, ਕ੍ਰਿਪਾ ਕਰੋ ਭਰਤਾ॥ ਓਮ॥
ਤਨ, ਮਨ, ਧਨ ਅ੍ਰਪਣ ਕਰ, ਜੋ ਜਨ ਸ਼੍ਰਣ ਪੜੇ। ਪ੍ਰਭੂ ਪ੍ਰਕਟ ਤਬ ਹੋਕਰ, ਆ ਕਰ ਦਵਾਰ ਖੜੇ॥ ਓਮ॥
ਦੀਨ ਦਿਆਲ ਦਯਾਨਿਧਿ, ਭਗਤਨ ਹਿਤਕਾਰੀ। ਪਾਪ ਦੋਸ਼ ਸਭ ਹਰਤਾ, ਭਵ ਬੰਧਨ ਹਾਰੀ॥ ਓਮ॥
ਸਕਲ ਮਨੋਰਥ ਦਾਯਕ, ਸਭ ਸੰਸ਼ਯ ਹਾਰੀ। ਵਿਸ਼ਵਯ ਵਿਕਾਰ ਮਿਟਾਓ, ਸੰਤਨ ਸੁਖਕਾਰੀ॥ ਓਮ॥
ਜੋ ਕੋਈ ਆਰਤੀ ਤੇਰੀ ਪ੍ਰੇਮ ਸਹਿਤ ਗਾਵੇ। ਜੇਸ਼ਟਾਨੰਦ, ਬੰਦ ਸੋ ਸੋ ਨਿਸ਼ਚਯ ਪਾਵੇ॥ ਓਮ॥
ਸਭ ਬੋਲੇ ਵਿਸ਼ਨੂ ਭਗਵਾਨ ਕੀ ਜੈ। ਬੋਲੋ ਬ੍ਰਹਸਪਤੀ ਦੇਵ ਜੀ ਜੈ ॥ ਓਮ॥

Scroll To Top