Home / ਚਲੀਸੇ ਅਤੇ ਵਾਰਾਂ ਦੀ ਵਰਤ ਕਥਾ / ਸ਼ੁਕਰਵਾਰ ਵਰਤ ਕਥਾ

ਸ਼ੁਕਰਵਾਰ ਵਰਤ ਕਥਾ

ਸ਼ੁਕਰਵਾਰ ਵਰਤ ਰੱਖਣ ਦਾ ਢੰਗ – ਇਸ ਵਰਤ ਨੂੰ ਕਰਨ ਵਾਲਾ ਕਲਸ਼ ਜਾਂ ਸ਼ੁੱਧ ਬਰਤਨ ਪਾਣੀ ਨਾਲ ਭਰ ਕੇ ਲਿਆਵੇ, ਉਸ ਦੇ ਉਪਰ ਗੁੜ-ਚਨੇ ਨਾਲ ਭਰਿਆ ਕਟੋਰਾ ਰੱਖੇ, ਕਥਾ ਕਰਦੇ ਅਤੇ ਸੁਣਦੇ ਸਮੇਂ ਹੱਥ ਵਿੱਚ ਗੁੜ ਅਤੇ ਭੁੰਨੇ ਹੋਏ ਚਨੇ ਰੱਖੇ। ਕਥਾ ਖ਼ਤਮ ਹੋਣ ’ਤੇ ਹੱਥ ਦਾ ਗੁੜ-ਚਨਾ ਗਾਂ ਨੂੰ ਖਵਾਉਣਾ। ਕਲਸ਼ ਉਤੇ ਰੱਖਿਆ ਗੁੜ ਅਤੇ ਚਨਾ ਸਭ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਦਿਉ। ਇਸ ਤੋਂ ਬਾਅਦ ਕਲਸ਼ ਦੇ ਪਾਣੀ ਨੂੰ ਘਰ ਵਿੱਚ ਸਭ ਜਗ੍ਹਾ ’ਤੇ ਛਿੜਕੋ ਅਤੇ ਬਚਿਆ ਹੋਇਆ ਪਾਣੀ ਤੁਲਸੀ ਦੀ ਕਿਆਰੀ ਵਿੱਚ ਪਾ ਦਿਓ। ਸਵਾ ਆਨੇ ਦਾ ਗੁੜ-ਚਨਾ ਲੈ ਕੇ ਮਾਤਾ ਦਾ ਵਰਤ ਕਰੋ। ਵਰਤ ਦੇ ਉਤਯਾਪਨ ਵਿੱਚ ਢਾਈ ਕਿਲੋ ਖਾਜਾ, ਸੋਮਨਦਾਰ ਪੂਰੀ, ਖੀਰ, ਚਨੇ ਦੀ ਸਬਜ਼ੀ, ਨੈਵੇਧ ਰੱਖੋ। ਵਰਤ ਅਤੇ ਉਦਯਾਪਨ ਵਾਲੇ ਦਿਨ ਘਰ ਵਿੱਚ ਕੋਈ ਵੀ ਖਟਿਆਈ ਨਾ ਖਾਵੇ ਅਤੇ ਨਾ ਕਿਸੇ ਨੂੰ ਖਾਣ ਲਈ ਦਿਓ। ਇਸ ਦਿਨ ਅੱਠ ਲੜਕਿਆਂ ਨੂੰ ਭੋਜਨ ਖਵਾਉ। ਉਨ੍ਹਾਂ ਨੂੰ ਖਟਿਆਈ ਦੀ ਕੋਈ ਵਸਤੂ ਨਾ ਦਿਓ ਅਤੇ ਭੋਜਨ ਖਵਾ ਕੇ ਦੱਛਣਾ ਦਿਓ। ਨਗਦ ਪੈਸਾ ਨਾ ਦਿਓ, ਕੋਈ ਵਸਤੂ ਦੱਛਣਾ ਵਿੱਚ ਦਿਓ। ਵਰਤ ਕਰਨ ਵਾਲਾ ਕਥਾ ਸੁਣਕੇ ਪ੍ਰਸ਼ਾਦ ਲਵੇ। ਇੱਕ ਸਮੇਂ ਭੋਜਨ ਕਰੇ। ਇਸ ਤਰ੍ਹਾਂ ਮਾਤਾ ਪ੍ਰਸੰਨ ਹੋਵੇਗੀ ਅਤੇ ਦੁੱਖ-ਦਰਿਦ੍ਰਤਾ ਦੂਰ ਹੋ ਕੇ ਮਨੋਕਾਮਨਾ ਪੂਰੀ ਹੋਵੇਗੀ।

ਸੰਤੋਸ਼ੀ ਮਾਤਾ ਦੀ ਕਥਾ ਆਰੰਭ – ਇੱਕ ਬੁੱਢੀ ਸੀ ਅਤੇ ਉਸ ਦੇ ਸੱਤ ਪੁੱਤਰ ਸਨ। ਛੇ ਕਮਾਉਣ ਵਾਲੇ ਸਨ ਅਤੇ ਇੱਕ ਨਿਕੰਮਾ ਸੀ। ਬੁੱਢੀ ਮਾਂ ਛਿਆਂ ਪੁੱਤਰਾਂ ਦੀ ਰਸੋਈ ਬਣਾਉਂਦੀ, ਭੋਜਨ ਕਰਾਉਂਦੀ ਅਤੇ ਪਿੱਛੋਂ ਜੋ ਕੁਝ ਬੱਚਦਾ ਤਾਂ ਸੱਤਵੇਂ ਪੁੱਤਰ ਨੂੰ ਦੇਂਦੀ ਸੀ। ਪਰੰਤੂ ਸੱਤਵਾਂ ਪੁੱਤਰ ਬੜਾ ਭੋਲਾ-ਭਾਲਾ ਸੀ, ਮਨ ਵਿੱਚ ਕੁਝ ਵਿਚਾਰ ਨਾ ਕਰਦਾ। ਇੱਕ ਦਿਨ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ- ਦੇਖੋ, ਮੇਰੀ ਮਾਤਾ ਦਾ ਮੇਰੇ ਨਾਲ ਕਿੰਨਾ ਪ੍ਰੇਮ ਹੈ। ਉਹ ਬੋਲੀ- ਕਿਉਂ ਨਹੀਂ, ਸਭ ਦਾ ਜੂਠਾ ਬਚਿਆ ਹੋਇਆ ਤੈਨੂੰ ਖੁਆਉਂਦੀ ਹੈ। ਉਹ ਬੋਲਿਆ, ਇੰਝ ਨਹੀਂ ਹੋ ਸਕਦਾ? ਮੈਂ ਜਦ ਤੱਕ ਆਪਣੀਆਂ ਅੱਖਾਂ ਨਾਲ ਨਾ ਦੇਖ ਲਵਾਂ ਮੰਨ ਨਹੀਂ ਸਕਦਾ। ਪਤਨੀ ਨੇ ਹੱਸ ਕੇ ਕਿਹਾ- ਦੇਖ ਲਵੇਂਗਾ ਤਾਂ ਮੰਨੇਂਗਾ।
ਕੁਝ ਦਿਨ ਬਾਅਦ ਵੱਡਾ ਤਿਉਹਾਰ ਆਇਆ, ਘਰ ਵਿੱਚ ਸੱਤ ਤਰ੍ਹਾਂ ਦੇ ਭੋਜਨ ਅਤੇ ਚੂਰਮਾ ਦੇ ਲੱਡੂ ਬਣੇ। ਉਹ ਅਜਮਾਉਣ ਲਈ ਸਿਰ ਦੇ ਦਰਦ ਦਾ ਬਹਾਨਾ ਕਰ ਕੇ ਪਤਲਾ ਕੱਪੜਾ ਸਿਰ ’ਤੇ ਲੈ ਕੇ ਰਸੋਈ ਘਰ ਵਿੱਚ ਸੌ ਗਿਆ ਅਤੇ ਕੱਪੜੇ ਵਿੱਚੋਂ ਸਭ ਦੇਖਦਾ ਰਿਹਾ। ਛਿਉ ਭਰਾ ਭੋਜਨ ਕਰਨ ਆਏ। ਉਸ ਨੇ ਦੇਖਿਆ, ਮਾਂ ਨੇ ਉਨ੍ਹਾਂ ਲਈ ਸੁੰਦਰ-ਸੁੰਦਰ ਆਸਣ ਵਿਛਾਏ, ਸੱਤ ਤਰ੍ਹਾਂ ਦੀ ਰਸੋਈ ਪਰੋਸੀ, ਉਹ ਬੇਨਤੀ ਕਰਕੇ ਖੁਆਉਂਦੀ ਰਹੀ, ਉਹ ਦੇਖਦਾ ਰਿਹਾ। ਜਿਉਂ ਭਰਾ ਭੋਜਨ ਕਰ ਕੇ ਉਠੇ ਤਦ ਮਾਂ ਨੇ ਉਨ੍ਹਾਂ ਦੀਆਂ ਜੂਠੀਆਂ ਥਾਲੀਆਂ ਵਿੱਚੋਂ ਲੱਡੂਆਂ ਦੇ ਟੁੱਕੜਿਆਂ ਨੂੰ ਚੁੱਕਿਆ ਅਤੇ ਇੱਕ ਲੱਡੂ ਬਣਾਇਆ। ਜੂਠਣ ਸਾਫ਼ ਕਰ ਕੇ ਬੁੱਢੀ ਮਾਂ ਨੇ ਪੁਕਾਰਿਆ- ਉਠ ਬੇਟਾ, ਛਿਉ ਭਰਾ ਭੋਜਨ ਕਰ ਗਏ, ਹੁਣ ਤੂੰ ਹੀ ਬਾਕੀ ਹੈ। ਉਠ ਭੋਜਨ ਕਰ ਲੈ। ਉਹ ਕਹਿਣ ਲੱਗਾ- ਮਾਂ, ਮੈਂ ਭੋਜਨ ਨਹੀਂ ਕਰਨਾ। ਮੈਂ ਪ੍ਰਦੇਸ ਜਾ ਰਿਹਾ ਹਾਂ। ਇਹ ਕਹਿ ਕੇ ਉਹ ਘਰ ਤੋਂ ਨਿਕਲ ਗਿਆ। ਚੱਲਦੇ ਸਮੇਂ ਪਤਨੀ ਦੀ ਯਾਦ ਆਈ, ਉਹ ਗਊਸ਼ਾਲਾ ਵਿੱਚ ਪਾਥੀਆਂ ਪੱਥ ਰਹੀ ਸੀ, ਜਾ ਕੇ ਬੋਲਿਆ-
ਦੋਹਾ – ਹਮ ਜਾਵੇਂ ਪ੍ਰਦੇਸ਼ ਕੋ, ਆਵੇਂਗੇ ਕੁਝ ਕਾਲ, ਤੁਮ ਰਹੀਓ ਸੰਤੋਸ਼ ਸੇ, ਧਰਮ ਆਪਣਾ ਪਾਲ॥
ਦੋ ਨਿਸ਼ਾਨੀ ਆਪਣੀ ਦੇਖ ਧਰੂੰ ਮੈਂ ਧੀਰ। ਸੁਧਿ ਸਤ ਹਮਾਰੀ ਬਿਸਾਰਿਓ, ਰਖੀਓ ਮਨ ਗੰਭੀਰ॥
ਉਹ ਬੋਲਿਆ – ਮੇਰੇ ਕੋਲ ਤਾਂ ਕੁਝ ਨਹੀਂ, ਇਹ ਅੰਗੂਠੀ ਹੈ, ਸੋ ਲੈ ਲਓ ਅਤੇ ਆਪਣੀ ਕੁਝ ਨਿਸ਼ਾਨੀ ਮੈਨੂੰ ਦਿਓ। ਉਹ ਬੋਲੀ- ਮੇਰੇ ਕੋਲ ਕੀ ਹੈ? ਇਹ ਗੋਹੇ ਵਾਲਾ ਹੱਥ ਹੈ। ਇਹ ਕਹਿ ਕੇ ਉਸਦੀ ਪਿੱਠ ’ਤੇ ਗੋਹੇ ਦੇ ਹੱਥ ਦੀ ਥਾਪ ਮਾਰ ਦਿੱਤੀ ਅਤੇ ਉਹ ਚੱਲ ਪਿਆ। ਚੱਲਦੇ-ਚੱਲਦੇ ਦੂਰ ਦੇਸ਼ ਵਿੱਚ ਪਹੁੰਚਿਆ। ਉਥੇ ਇੱਕ ਸ਼ਾਹੂਕਾਰ ਦੀ ਦੁਕਾਨ ਸੀ। ਉਥੇ ਜਾ ਕੇ ਬੋਲਿਆ- ਸੇਠ ਜੀ, ਮੈਨੂੰ ਨੌਕਰੀ ’ਤੇ ਰੱਖ ਲਓ। ਸ਼ਾਹੂਕਾਰ ਨੂੰ ਜ਼ਰੂਰਤ ਸੀ। ਸ਼ਾਹੂਕਾਰ ਨੇ ਕਿਹਾ- ਕੰਮ ਦੇਖ ਕੇ ਪੈਸਾ ਮਿਲੇਗਾ। ਸ਼ਾਹੂਕਾਰ ਦੀ ਨੌਕਰੀ ਮਿਲ ਗਈ। ਉਹ ਸਵੇਰੇ 7 ਵਜੇ ਤੋਂ 12 ਵਜੇ ਰਾਤ ਤੱਕ ਕੰਮ ਕਰਨ ਲੱਗਾ। ਕੁਝ ਦਿਨਾਂ ਵਿੱਚ ਦੁਕਾਨ ਦਾ ਲੈਣ-ਦੇਣ, ਹਿਸਾਬ-ਕਿਤਾਬ, ਗ੍ਰਾਹਕਾਂ ਨੂੰ ਮਾਲ ਵੇਚਣਾ, ਸਾਰਾ ਕੰਮ ਕਰਨ ਲੱਗਾ। ਸ਼ਾਹੂਕਾਰ ਦੇ 7-8 ਨੌਕਰ ਸਨ। ਉਹ ਸਭ ਚੱਕਰ ਖਾਣ ਲੱਗੇ। ਇਹ ਬਹੁਤ ਹੁਸ਼ਿਆਰ ਬਣ ਗਿਆ ਹੈ। ਸੇਠ ਨੇ ਵੀ ਕੰਮ ਦੇਖਿਆ ਅਤੇ ਤਿੰਨ ਮਹੀਨਿਆਂ ਵਿੱਚ ਹੀ ਉਸ ਨੂੰ ਮੁਨਾਫ਼ੇ ਦਾ ਸਾਂਝੀਦਾਰ ਬਣਾ ਲਿਆ। ਬਾਰ੍ਹਾਂ ਸਾਲ ਵਿੱਚ ਉਹ ਨਾਮੀਂ ਸੇਠ ਬਣ ਗਿਆ ਅਤੇ ਮਾਲਿਕ ਸਾਰਾ ਕਾਰੋਬਾਰ ਉਸ ’ਤੇ ਛੱਡ ਕੇ ਬਾਹਰ ਚਲਾ ਗਿਆ।
ਇਧਰ ਪਤਨੀ ’ਤੇ ਕੀ ਬੀਤੀ ਸੋ ਸੁਣੋ। ਸੱਸ-ਸਹੁਰਾ ਉਸ ਨੂੰ ਦੁੱਖ ਦੇਣ ਲੱਗੇ। ਸਾਰੇ ਘਰ ਦਾ ਕੰਮ ਕਰਾ ਕੇ, ਉਸ ਨੂੰ ਲੱਕੜ ਲੈਣ ਲਈ ਜੰਗਲ ਭੇਜਦੇ। ਇਸੇ ਵਿੱਚਕਾਰ ਘਰ ਦੀਆਂ ਰੋਟੀਆਂ ਦੇ ਆਟੇ ਤੋਂ ਜੋ ਛਾਣ ਨਿਕਲਦਾ ਉਸਦੀ ਰੋਟੀ ਬਣਾ ਕੇ ਰੱਖ ਦਿੱਤੀ ਜਾਂਦੀ ਅਤੇ ਟੁੱਟੇ ਨਾਰੀਅਲ ਦੀ ਨਰੇਲੀ ਵਿੱਚ ਪਾਣੀ। ਇਸ ਤਰ੍ਹਾਂ ਦਿਨ ਬੀਤਦੇ ਰਹੇ। ਇੱਕ ਦਿਨ ਉਹ ਲੱਕੜੀ ਲੈਣ ਜਾ ਰਹੀ ਸੀ ਕਿ ਰਸਤੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਸੰਤੋਸ਼ੀ ਮਾਤਾ ਦਾ ਵਰਤ ਕਰਦੀਆਂ ਦਿਖਾਈ ਦਿੱਤੀਆਂ, ਉਥੇ ਉਹ ਖੜ੍ਹੀ ਹੋ ਕੇ ਕਹਿਣ ਲੱਗੀ, ਭੈਣੋਂ ਇਹ ਤੁਸੀਂ ਕਿਸ ਦੇਵਤੇ ਦਾ ਵਰਤ ਕਰਦੀਆਂ ਹੋ ਅਤੇ ਇਸ ਦੇ ਕਰਨ ਨਾਲ ਕੀ ਫਲ ਹੁੰਦਾ ਹੈ, ਇਸ ਵਰਤ ਦੇ ਕਰਨ ਦੀ ਕੀ ਵਿਧੀ ਹੈ? ਜੇਕਰ ਤੁਸੀਂ ਆਪਣੇ ਇਸ ਵਰਤ ਦਾ ਵਿਧਾਨ ਮੈਨੂੰ ਦੱਸੂਗੀਆਂ ਤਾਂ ਮੈਂ ਤੁਹਾਡਾ ਬੜਾ ਅਹਿਸਾਨ ਮੰਨਾਂਗੀ। ਤਦ ਉਨ੍ਹਾਂ ਵਿੱਚੋਂ ਇੱਕ ਇਸਤਰੀ ਬੋਲੀ- ਸੁਣੋ, ਇਹ ਸੰਤੋਸ਼ੀ ਮਾਤਾ ਦਾ ਵਰਤ ਹੈ। ਇਸ ਦੇ ਕਰਨ ਨਾਲ ਗਰੀਬੀ, ਦਰਿੱਦਰਤਾ ਦਾ ਨਾਸ਼ ਹੁੰਦਾ ਹੈ, ਲਕਸ਼ਮੀ ਆਉਂਦੀ ਹੈ, ਮਨ ਦੀਆਂ ਚਿੰਤਾਵਾਂ ਦੂਰ ਹੁੰਦੀਆਂ ਹਨ। ਘਰ ਵਿੱਚ ਸੁੱਖ ਹੋਣ ਨਾਲ ਮਨ ਨੂੰ ਪ੍ਰਸੰਨਤਾ ਅਤੇ ਸ਼ਾਂਤੀ ਮਿਲਦੀ ਹੈ। ਨਿਪੁੱਤਰੀ ਨੂੰ ਪੁੱਤਰ ਮਿਲਦਾ ਹੈ, ਪ੍ਰੀਤਮ ਬਾਹਰ ਗਿਆ ਹੋਵੇ ਤਾਂ ਜਲਦੀ ਆ ਜਾਂਦਾ ਹੈ, ਕੁਆਰੀ ਕੰਨਿਆ ਨੂੰ ਮਨ-ਪਸੰਦ ਵਰ ਮਿਲਦਾ ਹੈ, ਰਾਜ ਦੁਆਰ ਵਿੱਚ ਬਹੁਤ ਦਿਨਾਂ ਤੋਂ ਮੁਕੱਦਮਾ ਚੱਲਦਾ ਹੋਵੇ ਤਾਂ ਖ਼ਤਮ ਹੋ ਜਾਂਦਾ ਹੈ, ਕਲਹ-ਕਲੇਸ਼ ਤੋਂ ਛੁਟਕਾਰਾ ਮਿਲਦਾ ਹੈ, ਸੁੱਖ-ਸ਼ਾਂਤੀ ਮਿਲਦੀ ਹੈ, ਘਰ ਵਿੱਚ ਧਨ ਜਮ੍ਹਾਂ ਹੁੰਦਾ ਹੈ, ਪੈਸਾ-ਜਾਇਦਾਦ ਵਿੱਚ ਲਾਭ ਹੁੰਦਾ ਹੈ ਅਤੇ ਹੋਰ ਵੀ ਮਨ ਵਿੱਚ ਜੋ ਕੁਝ ਕਾਮਨਾ ਹੋਵੇ ਸਭ ਇਸ ਸੰਤੋਸ਼ੀ ਮਾਤਾ ਦੀ ਕਿਰਪਾ ਨਾਲ ਪੂਰੀ ਹੋ ਜਾਂਦੀ ਹੈ। ਇਸ ਵਿੱਚ ਸੰਦੇਹ ਨਹੀਂ। ਉਹ ਪੁੱਛਣ ਲੱਗੀ- ਇਹ ਵਰਤ ਕਿਸ ਤਰ੍ਹਾਂ ਕੀਤਾ ਜਾਵੇ? ਇਹ ਵੀ ਦੱਸੋ ਤਾਂ ਬੜੀ ਕਿਰਪਾ ਹੋਵੇਗੀ? ਇਸਤਰੀ ਕਹਿਣ ਲੱਗੀ- ਸਵਾ ਆਨੇ ਦਾ ਗੁੜ-ਛੋਲੇ ਲੈਣਾ। ਇੱਛਾ ਹੋਵੇ ਤਾਂ ਸਵਾ ਪੰਜ ਆਨੇ ਦਾ ਲੈਣਾ ਜਾਂ ਸਵਾ ਰੁਪਏ ਦਾ ਵੀ ਸਹੂਲੀਅਤ ਅਨੁਸਾਰ ਲੈਣਾ। ਬਿਨਾਂ ਪ੍ਰੇਸ਼ਾਨੀ ਸ਼ਰਧਾ ਅਤੇ ਪ੍ਰੇਮ ਨਾਲ ਜਿੰਨਾ ਵੀ ਬਣ ਸਕੇ ਸਵਾਇਆ ਲੈਣਾ। ਸਵਾ ਪੰਜ ਪੈਸੇ ਤੋਂ ਸਵਾ ਪੰਜ ਆਨੇ ਅਤੇ ਇਸ ਤੋਂ ਵੀ ਜ਼ਿਆਦਾ ਸ਼ਕਤੀ ਅਤੇ ਭਗਤੀ ਅਨੁਸਾਰ ਗੁੜ ਅਤੇ ਛੋਲੇ ਲਓ। ਹਰ ਸ਼ੁੱਕਰਵਾਰ ਨੂੰ ਬਿਨਾਂ ਕੁਝ ਖਾਧੇ, ਕਥਾ ਕਹਿਣਾ, ਸੁਣਨਾ, ਇਸ ਦੇ ਵਿੱਚ ਕ੍ਰਮ ਟੁੱਟੇ ਨਹੀਂ। ਲਗਾਤਾਰ ਨਿਯਮ ਪਾਲਣ ਕਰਨਾ। ਸੁਣਨ ਵਾਲਾ ਕੋਈ ਨਾ ਮਿਲੇ ਤਾਂ ਘਿਓ ਦਾ ਦੀਵਾ ਜਗਾ ਕੇ ਉਸਦੇ ਅੱਗੇ ਪਾਣੀ ਦੇ ਭਾਂਡੇ ਨੂੰ ਰੱਖ ਕਥਾ ਕਰਨਾ, ਪਰੰਤੂ ਨਿਯਮ ਨਾ ਟੁੱਟੇ। ਜਦੋਂ ਤੱਕ ਕਾਰਜ ਸਿੱਧ ਨਾ ਹੋਵੇ, ਨਿਯਮ ਪਾਲਣ ਕਰਨਾ ਅਤੇ ਕਾਰਜ ਸਿੱਧ ਹੋ ਜਾਣ ’ਤੇ ਵਰਤ ਦਾ ਉਧਿਆਪਨ ਕਰਨਾ। ਤਿੰਨ ਮਹੀਨੇ ਵਿੱਚ ਮਾਤਾ ਪੂਰਾ ਫਲ ਪ੍ਰਦਾਨ ਕਰਦੀ ਹੈ। ਜੇਕਰ ਕਿਸੇ ਦੇ ਖੋਟੇ ਗ੍ਰਹਿ ਹੋਣ ਤਾਂ ਵੀ ਮਾਤਾ ਇੱਕ ਸਾਲ ਵਿੱਚ ਜ਼ਰੂਰ ਸਿੱਧ ਕਰਦੀ ਹੈ। ਕਾਰਜ ਸਿੱਧ ਹੋਣ ’ਤੇ ਹੀ ਉਧਿਆਪਨ ਕਰਨਾ ਚਾਹੀਦਾ ਹੈ, ਵਿੱਚਕਾਰ ਨਹੀਂ। ਉਧਿਆਪਨ ਵਿੱਚ ਢਾਈ ਸੇਰ ਆਟੇ ਦਾ ਖਾਜਾ ਅਤੇ ਇਸੇ ਅਨੁਸਾਰ ਹੀ ਖੀਰ ਅਤੇ ਛੋਲਿਆਂ ਦੀ ਸਬਜ਼ੀ ਬਣਾ ਕੇ ਅੱਠ ਲੜਕੀਆਂ ਨੂੰ ਭੋਜਨ ਕਰਾਉਣਾ। ਜਿਥੋਂ ਤੱਕ ਮਿਲਣ ਦੇਵਰ, ਜੇਠ, ਭਾਈ-ਬੰਧੂ, ਪਰਿਵਾਰ ਦੇ ਲੜਕੇ ਬੁਲਾਉਣਾ, ਨਾ ਮਿਲਣ ਤਾਂ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੇ ਲੜਕੇ ਬੁਲਾਉਣਾ। ਉਨ੍ਹਾਂ ਨੂੰ ਭੋਜਨ ਕਰਾ, ਸਮਰੱਥਾ ਅਨੁਸਾਰ ਦਕਸ਼ਿਣਾ ਦੇਣਾ, ਮਾਤਾ ਦਾ ਨਿਯਮ ਪੂਰਾ ਕਰਨਾ। ਉਸ ਦਿਨ ਘਰ ਵਿੱਚ ਕੋਈ ਖਟਿਆਈ ਨਾ ਖਾਵੇ। ਇਹ ਸੁਣ ਕੇ ਬੁੱਢੀ ਦੀ ਨੂੰਹ ਚਲੀ ਗਈ। ਰਸਤੇ ਵਿੱਚ ਲੱਕੜੀ ਦੇ ਬੋਝ ਨੂੰ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਨਾਲ ਗੁੜ-ਛੋਲੇ ਲੈ ਕੇ ਮਾਤਾ ਦੇ ਵਰਤ ਦੀ ਤਿਆਰੀ ਕਰ ਅੱਗੇ ਚੱਲੀ ਅਤੇ ਸਾਹਮਣੇ ਮੰਦਿਰ ਦੇਖ ਪੁੱਛਣ ਲੱਗੀ- ਇਹ ਮੰਦਿਰ ਕਿਸਦਾ ਹੈ? ਸਾਰੇ ਕਹਿਣ ਲੱਗੇ- ਇਹ ਸੰਤੋਸ਼ੀ ਮਾਤਾ ਦਾ ਮੰਦਿਰ ਹੈ। ਇਹ ਸੁਣ ਮਾਤਾ ਦੇ ਮੰਦਿਰ ਵਿੱਚ ਜਾ, ਮਾਤਾ ਦੇ ਚਰਨਾਂ ਵਿੱਚ ਲੇਟਣ ਲੱਗੀ। ਬੇਨਤੀ ਕਰਨ ਲੱਗੀ, ਮਾਂ ਮੈਂ ਦੀਨ ਹਾਂ, ਨਿਪਟ ਮੂਰਖ ਹਾਂ। ਵਰਤ ਦੇ ਨਿਯਮ ਕੁਝ ਜਾਣਦੀ ਨਹੀਂ। ਮੈਂ ਬਹੁਤ ਦੁੱਖੀ ਹਾਂ। ਹੇ ਮਾਤਾ ਜਗਜਨਨੀ! ਮੇਰਾ ਦੁੱਖ ਦੂਰ ਕਰ, ਮੈਂ ਤੁਹਾਡੀ ਸ਼ਰਣ ਵਿੱਚ ਹਾਂ। ਮਾਤਾ ਨੂੰ ਦਇਆ ਆਈ- ਇੱਕ ਸ਼ੁੱਕਰਵਾਰ ਬੀਤਿਆ ਕਿ ਦੂਸਰੇ ਸ਼ੁੱਕਰਵਾਰ ਨੂੰ ਹੀ ਇਸ ਦੇ ਪਤੀ ਦਾ ਪੱਤਰ ਆਇਆ ਅਤੇ ਤੀਸਰੇ ਨੂੰ ਉਸਦਾ ਭੇਜਿਆ ਹੋਇਆ ਪੈਸਾ ਆ ਪਹੁੰਚਿਆ। ਇਹ ਦੇਖ ਕੇ ਜਠਾਣੀ ਮੂੰਹ ਵੱਟਣ ਲੱਗੀ- ਇੰਨੇ ਦਿਨਾਂ ਵਿੱਚ ਇੰਨਾ ਪੈਸਾ ਆਇਆ ਇਸ ਵਿੱਚ ਕੀ ਵਾਧਾ ਹੈ? ਲੜਕੇ ਤਾਹਨੇ ਦੇਣ ਲੱਗੇ- ਕਾਕੀ ਦੇ ਕੋਲ ਹੁਣ ਪੱਤਰ ਆਉਣ ਲੱਗੇ, ਰੁਪਿਆ ਆਉਣ ਲੱਗਾ, ਹੁਣ ਤਾਂ ਕਾਕੀ ਦੀ ਖਾਤਿਰ ਵਧੇਗੀ, ਹੁਣ ਤਾਂ ਕਾਕੀ ਬੁਲਾਉਣ ’ਤੇ ਵੀ ਨਹੀਂ ਬੋਲੇਗੀ। ਵਿਚਾਰੀ ਸਹਿਜ ਸੁਭਾਅ ਕਹਿੰਦੀ- ਭਰਾਵਾ ਪੱਤਰ ਆਵੇ, ਰੁਪਇਆ ਆਵੇ ਤਾਂ ਸਾਡੇ ਸਾਰਿਆਂ ਲਈ ਚੰਗਾ ਹੈ। ਉਹ ਅੱਖਾਂ ਵਿੱਚ ਅੱਥਰੂ ਭਰ ਕੇ ਸੰਤੋਸ਼ੀ ਮਾਤਾ ਦੇ ਮੰਦਿਰ ਵਿੱਚ ਆ ਕੇ ਮਾਤੇਸ਼ਵਰੀ ਦੇ ਚਰਣਾਂ ਵਿੱਚ ਡਿੱਗ ਕੇ ਰੋਣ ਲੱਗੀ, ਮਾਂ ਮੈਂ ਤੇਰੇ ਕੋਲੋਂ ਪੈਸਾ ਨਹੀਂ ਮੰਗਿਆ। ਮੈਨੂੰ ਪੈਸੇ ਨਾਲ ਕੀ ਕੰਮ? ਮੈਨੂੰ ਤਾਂ ਆਪਣੇ ਸੁਹਾਗ ਨਾਲ ਕੰਮ ਹੈ। ਮੈਂ ਤਾਂ ਆਪਣੇ ਸੁਆਮੀ ਦੇ ਦਰਸ਼ਨ ਅਤੇ ਸੇਵਾ ਮੰਗਦੀ ਹਾਂ। ਤਦ ਮਾਤਾ ਨੇ ਪ੍ਰਸੰਨ ਹੋ ਕੇ ਕਿਹਾ- ਜਾਹ ਬੇਟੀ, ਤੇਰਾ ਸੁਆਮੀ ਆਏਗਾ। ਇਹ ਸੁਣ ਖੁਸ਼ੀ ਨਾਲ ਪਾਗਲ ਹੋ ਉਹ ਘਰ ਜਾ ਕੇ ਕੰਮ ਕਰਨ ਲੱਗੀ। ਹੁਣ ਸੰਤੋਸ਼ੀ ਮਾਤਾ ਵਿਚਾਰ ਕਰਨ ਲੱਗੀ- ਇਹ ਭੋਲੀ ਪੁੱਤਰੀ ਨੂੰ ਮੈਂ ਕਹਿ ਤਾਂ ਦਿੱਤਾ ਹੈ ਕਿ ਤੇਰਾ ਪਤੀ ਆਵੇਗਾ, ਪਰ ਆਵੇਗਾ ਕਿੱਥੋ? ਉਹ ਤਾਂ ਇਸ ਨੂੰ ਸੁਪਨੇ ਵਿੱਚ ਵੀ ਯਾਦ ਨਹੀਂ ਕਰਦਾ। ਉਸ ਨੂੰ ਯਾਦ ਕਰਾਉਣ ਲਈ ਤਾਂ ਮੈਨੂੰ ਜਾਣਾ ਪਵੇਗਾ। ਇਸ ਤਰ੍ਹਾਂ ਮਾਤਾ ਉਸ ਬੁੱਢੀ ਦੇ ਪੁੱਤਰ ਦੇ ਕੋਲ ਜਾ ਸੁਪਨੇ ਵਿੱਚ ਪ੍ਰਗਟ ਹੋ ਕੇ ਕਹਿਣ ਲੱਗੀ- ਸ਼ਾਹੂਕਾਰ ਦੇ ਪੁੱਤਰ, ਸੁੱਤਾ ਏਂ ਜਾਂ ਜਾਗਦਾ ਏਂ? ਉਹ ਕਹਿੰਦਾ ਹੈ- ਮਾਤਾ! ਮੈਂ ਸੁੱਤਾ ਵੀ ਨਹੀਂ ਹਾਂ, ਜਾਗਦਾ ਵੀ ਨਹੀਂ ਹਾਂ। ਦੱਸੋ ਕੀ ਆਗਿਆ ਹੈ? ਮਾਂ ਕਹਿਣ ਲੱਗੀ- ਤੇਰਾ ਘਰ-ਬਾਰ ਹੈ ਜਾਂ ਨਹੀਂ? ਉਹ ਬੋਲਿਆ- ਮੇਰਾ ਸਭ ਕੁਝ ਹੈ ਮਾਤਾ! ਮਾਂ, ਬਾਪ, ਭਰਾ, ਭੈਣ, ਪਤਨੀ, ਕੀ ਕਮੀ ਹੈ? ਮਾਂ ਬੋਲੀ- ਪੁੱਤਰ! ਤੇਰੀ ਘਰਵਾਲੀ ਬਹੁਤ ਦੁੱਖੀ ਹੈ। ਉਹ ਬੋਲਿਆ- ਹਾਂ ਮਾਤਾ! ਇਹ ਤਾਂ ਮੈਨੂੰ ਪਤਾ ਹੈ, ਪਰੰਤੂ ਜਾਵਾਂ ਕਿਸ ਤਰ੍ਹਾਂ? ਪ੍ਰਦੇਸ਼ ਦੀ ਗੱਲ ਹੈ, ਲੈਣ-ਦੇਣ ਦਾ ਕੋਈ ਹਿਸਾਬ ਨਹੀਂ, ਕੋਈ ਜਾਣ ਦਾ ਰਸਤਾ ਨਜ਼ਰ ਨਹੀਂ ਆਉਂਦਾ, ਕਿਵੇਂ ਚਲਾ ਜਾਵਾਂ?
ਮਾਂ ਕਹਿਣ ਲੱਗੀ- ਮੇਰੀ ਗੱਲ ਮੰਨ, ਸਵੇਰੇ ਨਹਾ-ਧੋ ਕੇ ਸੰਤੋਸ਼ੀ ਮਾਤਾ ਦਾ ਨਾਮ ਲੈ, ਘਿਓ ਦਾ ਦੀਵਾ ਜਗਾ ਦੰਡੌਤ ਕਰ ਦੁਕਾਨ ’ਤੇ ਜਾ ਬੈਠੀਂ। ਦੇਖਦੇ-ਦੇਖਦੇ ਤੇਰਾ ਲੈਣਾ-ਦੇਣਾ ਚੁੱਕ ਜਾਏਗਾ, ਜਮ੍ਹਾਂ ਮਾਲ ਵਿੱਕ ਜਾਏਗਾ, ਸ਼ਾਮ ਹੁੰਦੇ-ਹੁੰਦੇ ਧਨ ਦਾ ਢੇਰ ਲੱਗ ਜਾਵੇਗਾ। ਹੁਣ ਤਾਂ ਉਹ ਸਵੇਰੇ ਬਹੁਤ ਹੀ ਜਲਦੀ ਉਠ ਮਿੱਤਰਾਂ-ਦੋਸਤਾਂ ਨਾਲ ਆਪਣੇ ਸੁਪਨੇ ਦੀ ਗੱਲ ਕਹਿੰਦਾ ਹੈ। ਉਹ ਸਭ ਉਸਦੀ ਗੱਲ ਅਣਸੁਣੀ ਕਰ ਮਖੌਲ ਉਡਾਉਣ ਲੱਗੇ ਕਿ ਕਦੀ ਸੁਪਨੇ ਵੀ ਸੱਚੇ ਹੁੰਦੇ ਹਨ।
ਇੱਕ ਬੁੱਢਾ ਬੋਲਿਆ- ਦੇਖੋ ਭਾਈ! ਮੇਰੀ ਗੱਲ ਮੰਨੋ, ਇਸ ਤਰ੍ਹਾਂ ਸੱਚ ਜਾਂ ਝੂਠ ਕਹਿਣ ਦੇ ਬਦਲੇ ਦੇਵੀ ਨੇ ਜਿਸ ਤਰ੍ਹਾਂ ਕਿਹਾ ਹੈ, ਉਸੇ ਤਰ੍ਹਾਂ ਹੀ ਕਰਨਾ, ਤੇਰਾ ਕੀ ਜਾਂਦਾ ਹੈ? ਹੁਣ ਬੁੱਢੇ ਦੀ ਗੱਲ ਮੰਨ ਕੇ ਉਹ ਨਹਾ-ਧੋ ਕੇ ਸੰਤੋਸ਼ੀ ਮਾਤਾ ਨੂੰ ਦੰਡੌਤ ਕਰ ਘਿਓ ਦਾ ਦੀਵਾ ਜਗਾ ਕੇ ਦੁਕਾਨ ’ਤੇ ਜਾ ਬੈਠਦਾ ਹੈ। ਥੋੜ੍ਹੀ ਦੇਰ ਵਿੱਚ ਉਹ ਕੀ ਦੇਖਦਾ ਹੈ ਕਿ ਦੇਣ ਵਾਲੇ ਰੁਪਿਆ ਲਿਆਏ, ਲੈਣ ਵਾਲੇ ਹਿਸਾਬ ਲਿਆਏ। ਕੋਠਿਆਂ ਵਿੱਚ ਭਰੇ ਸਾਮਾਨ ਦੇ ਖਰੀਦਦਾਰ ਨਕਦ ਕੀਮਤ ਵਿੱਚ ਸੌਦਾ ਕਰਨ ਲੱਗੇ। ਸ਼ਾਮ ਤੱਕ ਧਨ ਦਾ ਢੇਰ ਲੱਗ ਗਿਆ। ਮਨ ਵਿੱਚ ਮਾਤਾ ਦਾ ਨਾਮ ਲੈ ਕੇ ਪ੍ਰਸੰਨ ਹੋ ਕੇ ਘਰ ਜਾਣ ਵਾਸਤੇ ਗਹਿਣਾ, ਕੱਪੜਾ, ਸਾਮਾਨ ਖਰੀਦਣ ਲੱਗਾ। ਇਥੋਂ ਦੇ ਕੰਮ ਤੋਂ ਨਿਪਟ ਕੇ ਘਰ ਨੂੰ ਰਵਾਨਾ ਹੋਇਆ।
ਉਧਰ ਉਸਦੀ ਪਤਨੀ ਜੰਗਲ ਵਿੱਚ ਲੱਕੜੀਆਂ ਲੈਣ ਜਾਂਦੀ ਹੈ, ਵਾਪਸ ਆਉਂਦੀ ਮਾਤਾ ਜੀ ਦੇ ਮੰਦਿਰ ’ਤੇ ਆਰਾਮ ਕਰਦੀ ਹੈ। ਉਹ ਤਾਂ ਉਸਦੀ ਰੋਜ਼ ਰੁੱਕਣ ਦੀ ਜਗ੍ਹਾ ਹੋ ਗਈ। ਦੂਰ ਧੂੜ ਉਡਦੀ ਦੇਖ ਉਹ ਮਾਤਾ ਤੋਂ ਪੁੱਛਦੀ- ਹੇ ਮਾਤਾ! ਇਹ ਧੂੜ ਕਿਹੋ ਜਿਹੀ ਉਡ ਰਹੀ ਹੈ? ਮਾਂ ਕਹਿੰਦੀ ਹੈ- ਹੇ ਪੁੱਤਰੀ! ਤੇਰਾ ਪਤੀ ਆ ਰਿਹਾ ਹੈ। ਹੁਣ ਤੂੰ ਇੰਝ ਕਰ, ਲੱਕੜੀਆਂ ਦੇ ਤਿੰਨ ਭਾਰ ਬਣਾ। ਇੱਕ ਨਦੀ ਦੇ ਕਿਨਾਰੇ ਰੱਖ, ਦੂਸਰਾ ਮੇਰੇ ਮੰਦਿਰ ’ਤੇ ਅਤੇ ਤੀਸਰਾ ਆਪਣੇ ਸਿਰ ’ਤੇ ਰੱਖ। ਤੇਰੇ ਪਤੀ ਨੂੰ ਲੱਕੜੀਆਂ ਦਾ ਗੱਠਾ ਦੇਖ ਕੇ ਮੋਹ ਪੈਦਾ ਹੋਵੇਗਾ, ਉਹ ਉਥੇ ਰੁੱਕੇਗਾ, ਨਾਸ਼ਤਾ-ਪਾਣੀ ਖਾ ਕੇ ਮਾਂ ਨੂੰ ਮਿਲਣ ਜਾਏਗਾ। ਫਿਰ ਤੂੰ ਲੱਕੜੀਆਂ ਦਾ ਗੱਠਾ ਲੈ ਕੇ ਜਾਈਂ ਅਤੇ ਵਿੱਚਕਾਰ ਚੌਕ ਵਿੱਚ ਗੱਠਾ ਸੁੱਟ ਕੇ ਤਿੰਨ ਆਵਾਜ਼ਾਂ ਜ਼ੋਰ ਨਾਲ ਲਗਾਉਣਾ- ਲਓ ਸੱਸ ਜੀ। ਲੱਕੜੀਆਂ ਦਾ ਗੱਠਾ ਲਓ, ਛਾਣੇ ਦੀ ਰੋਟੀ ਦਿਓ, ਨਾਰੀਅਲ ਦੇ ਖੋਪੜੇ ਵਿੱਚ ਪਾਣੀ ਦਿਓ। ਅੱਜ ਕਿਹੜਾ ਮਹਿਮਾਨ ਆਇਆ ਹੈ? ਮਾਂ ਦੀ ਗੱਲ ਸੁਣ ਕੇ ਉਹ ਬਹੁਤ ਚੰਗਾ ਮਾਤਾ ਜੀ ਕਹਿ ਕੇ ਪ੍ਰਸੰਨ ਮਨ ਹੋ ਲੱਕੜੀਆਂ ਦੇ ਤਿੰਨ ਗੱਠੇ ਲੈ ਆਈ। ਇੱਕ ਨਦੀ ਦੇ ਤੱਟ ’ਤੇ, ਇੱਕ ਮਾਤਾ ਦੇ ਮੰਦਿਰ ’ਤੇ ਰੱਖਿਆ, ਇੰਨੇ ਵਿੱਚ ਹੀ ਉਹ ਮੁਸਾਫਿਰ ਆ ਪਹੁੰਚਿਆ। ਸੁੱਕੀ ਲੱਕੜੀ ਦੇਖ ਕੇ ਉਸਦੀ ਇੱਛਾ ਹੋਈ ਕਿ ਹੁਣ ਇਥੇ ਹੀ ਰੁੱਕਿਆ ਜਾਏ ਅਤੇ ਭੋਜਨ ਬਣਾ ਕੇ ਖਾ-ਪੀ ਕੇ ਪਿੰਡ ਚੱਲੀਏ।
ਇਸ ਤਰ੍ਹਾਂ ਭੋਜਨ ਖਾ, ਆਰਾਮ ਕਰ, ਪਿੰਡ ਵਿੱਚ ਗਿਆ। ਉਸੇ ਸਮੇਂ ਪਤਨੀ ਸਿਰ ’ਤੇ ਲੱਕੜੀਆਂ ਦਾ ਗੱਠਾ ਲੈ ਕੇ ਆਉਂਦੀ ਹੈ, ਉਸ ਨੂੰ ਵਿਹੜੇ ਵਿੱਚ ਸੁੱਟ, ਜ਼ੋਰ ਨਾਲ ਤਿੰਨ ਆਵਾਜ਼ਾਂ ਦਿੰਦੀ ਹੈ- ਲਓ ਸੱਸ ਜੀ, ਲੱਕੜੀਆਂ ਦਾ ਗੱਠਾ ਲਓ, ਛਾਣੇ ਦੀ ਰੋਟੀ ਦਿਓ, ਨਾਰੀਅਲ ਦੇ ਖੋਪੜੇ ਵਿੱਚ ਪਾਣੀ ਦਿਓ, ਅੱਜ ਕਿਹੜਾ ਮਹਿਮਾਨ ਆਇਆ ਹੈ? ਇਹ ਸੁਣ ਕੇ ਉਸਦੀ ਸੱਸ ਆਪਣੇ ਦਿੱਤੇ ਹੋਏ ਕਸ਼ਟਾਂ ਨੂੰ ਭੁਲਾਉਣ ਖਾਤਿਰ ਕਹਿੰਦੀ ਹੈ- ਬਹੂ ਇੰਝ ਕਿਉਂ ਕਹਿੰਦੀ ਏ? ਤੇਰਾ ਮਾਲਿਕ ਹੀ ਤਾਂ ਆਇਆ ਹੈ। ਬੈਠ ਮਿੱਠਾ ਭਾਤ ਖਾ ਕੇ ਕੱਪੜੇ-ਗਹਿਣੇ ਪਹਿਨ। ਮਾਂ ਤੋਂ ਪੁੱਛਦਾ ਹੈ- ਇਹ ਕੌਣ ਹੈ? ਮਾਂ ਕਹਿੰਦੀ ਹੈ- ਪੁੱਤਰ, ਇਹ ਤੇਰੀ ਪਤਨੀ ਹੈ। ਅੱਜ ਬਾਰ੍ਹਾਂ ਸਾਲ ਹੋ ਗਏ ਜਦੋਂ ਦਾ ਤੂੰ ਗਿਆ ਹੈ, ਤਦ ਤੋਂ ਸਾਰੇ ਪਿੰਡ ਵਿੱਚ ਜਾਨਵਰਾਂ ਦੀ ਤਰ੍ਹਾਂ ਭਟਕਦੀ ਫਿਰਦੀ ਹੈ। ਕੰਮ-ਕਾਜ ਘਰ ਦਾ ਕੁਝ ਕਰਦੀ ਨਹੀਂ, ਚਾਰ ਸਮੇਂ ਆ ਕੇ ਖਾ ਜਾਂਦੀ ਹੈ। ਹੁਣ ਤੈਨੂੰ ਦੇਖ ਕੇ ਛਾਣੇ ਦੀ ਰੋਟੀ ਅਤੇ ਨਾਰੀਅਲ ਦੇ ਖੋਪੜੇ ਵਿੱਚ ਪਾਣੀ ਮੰਗਦੀ ਹੈ। ਉਹ ਸ਼ਰਮਿੰਦਾ ਹੋਇਆ ਬੋਲਿਆ- ਠੀਕ ਹੈ ਮਾਂ, ਮੈਂ ਇਸ ਨੂੰ ਵੀ ਵੇਖਿਆ ਹੈ ਅਤੇ ਤੁਹਾਨੂੰ ਵੀ। ਹੁਣ ਮੈਨੂੰ ਦੂਸਰੇ ਘਰ ਦੀ ਚਾਬੀ ਦਿਓ ਤਾਂ ਮੈਂ ਉਸ ਵਿੱਚ ਰਹਾਂਗਾ। ਠੀਕ ਹੈ ਪੁੱਤਰ, ਜਿਸ ਤਰ੍ਹਾਂ ਤੇਰੀ ਮਰਜ਼ੀ, ਇਹ ਕਹਿ ਕੇ ਮਾਂ ਨੇ ਚਾਬੀਆਂ ਦਾ ਗੁੱਛਾ ਪਟਕ ਦਿੱਤਾ। ਉਸਨੇ ਚਾਬੀਆਂ ਲੈ ਕੇ ਦੂਸਰੇ ਕਮਰੇ ਨੂੰ ਖੋਲ੍ਹ ਕੇ ਸਾਰਾ ਸਾਮਾਨ ਸਜਾਇਆ। ਇੱਕ ਦਿਨ ਵਿੱਚ ਹੀ ਉਥੇ ਰਾਜੇ ਦੇ ਮਹਿਲ ਜਿਹਾ ਠਾਠ-ਬਾਠ ਬਣ ਗਿਆ। ਹੁਣ ਕੀ ਸੀ, ਉਹ ਸੁੱਖ ਭੋਗਣ ਲੱਗੀ। ਇੰਨੇ ਵਿੱਚ ਅਗਲਾ ਸ਼ੁੱਕਰਵਾਰ ਆਇਆ ਉਸ ਨੇ ਆਪਣੇ ਪਤੀ ਨੂੰ ਕਿਹਾ ਮੈਂ ਮਾਤਾ ਦਾ ਉਧਿਆਪਨ ਕਰਨਾ ਹੈ। ਉਸਦਾ ਪਤੀ ਬੋਲਿਆ- ਬਹੁਤ ਚੰਗਾ, ਖੁਸ਼ੀ ਨਾਲ ਕਰ ਲੈ। ਤੁਰੰਤ ਹੀ ਉਹ ਉਧਿਆਪਨ ਦੀ ਤਿਆਰੀ ਕਰਨ ਲੱਗੀ। ਜੇਠ ਦੇ ਲੱੜਕਿਆਂ ਨੂੰ ਭੋਜਨ ਦੇ ਲਈ ਕਹਿਣ ਗਈ, ਉਨ੍ਹਾਂ ਨੇ ਮਨਜ਼ੂਰ ਕੀਤਾ ਪਰੰਤੂ ਪਿੱਛੋਂ ਜੇਠਾਣੀ ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ- ਦੇਖੋ ਓਏ! ਭੋਜਨ ਦੇ ਸਮੇਂ ਸਾਰੇ ਲੋਕ ਖਟਿਆਈ ਮੰਗਣਾ, ਜਿਸ ਨਾਲ ਇਹ ਉਧਿਆਪਨ ਪੂਰਾ ਨਾ ਹੋਵੇ। ਲੜਕੇ ਖਾਣ ਆਏ। ਖੀਰ ਢਿੱਡ ਭਰ ਕੇ ਖਾਧੀ। ਪਰੰਤੂ ਗੱਲ ਯਾਦ ਆਉਂਦੇ ਹੀ ਕਹਿਣ ਲੱਗੇ- ਸਾਨੂੰ ਕੁਝ ਖੱਟਿਆਈ ਖਾਣ ਨੂੰ ਦਿਓ, ਖੀਰ ਖਾਣਾ ਸਾਨੂੰ ਭਾਉਂਦਾ ਨਹੀਂ, ਦੇਖ ਕੇ ਦਿਲ ਕੱਚਾ ਹੁੰਦਾ ਹੈ। ਲੜਕੇ ਉਠ ਖੜੇ ਹੋਏ ਬੋਲੇ ਪੈਸੇ ਲਿਆਓ। ਭੋਲੀ ਇਸਤਰੀ ਕੁਝ ਜਾਣਦੀ ਨਹੀਂ ਸੀ, ਸੋ ਉਸ ਨੇ ਪੈਸੇ ਦੇ ਦਿੱਤੇ। ਲੜਕੇ ਉਸੇ ਸਮੇਂ ਉਠ ਕੇ ਇਮਲੀ ਲੈ ਕੇ ਖਾਣ ਲੱਗੇ।
ਇਹ ਦੇਖ ਕੇ ਇਸਤਰੀ ’ਤੇ ਮਾਤਾ ਜੀ ਨੇ ਕ੍ਰੋਪ ਕੀਤਾ। ਰਾਜੇ ਦੇ ਦੂਤ ਉਸਦੇ ਪਤੀ ਨੂੰ ਫੜ ਕੇ ਲੈ ਗਏ। ਜੇਠ-ਜੇਠਾਣੀ ਮਨ-ਮਾਨੇ ਖੋਟੇ ਵਚਨ ਕਹਿਣ ਲੱਗੇ- ਲੁੱਟ-ਲੁੱਟ ਕੇ ਧਨ ਇਕੱਠਾ ਕਰ ਲਿਆਇਆ ਸੀ, ਸੋ ਰਾਜੇ ਦੇ ਦੂਤ ਉਸ ਨੂੰ ਪੱਕੜ ਕੇ ਲੈ ਗਏ ਹਨ। ਹੁਣ ਸਾਰਾ ਕੁਝ ਪਤਾ ਲੱਗ ਜਾਏਗਾ, ਜਦ ਜੇਲ੍ਹ ਦੀ ਰੋਟੀ ਖਾਏਗਾ। ਪਤਨੀ ਤੋਂ ਇਹ ਸਹਿਣ ਨਹੀਂ ਹੋਇਆ। ਰੋਂਦੀ-ਰੋਂਦੀ ਮਾਤਾ ਦੇ ਮੰਦਿਰ ਵਿੱਚ ਗਈ ਅਤੇ ਕਹਿਣ ਲੱਗੀ- ਮਾਤਾ! ਤੂੰ ਇਹ ਕੀ ਕੀਤਾ, ਹਸਾ ਕੇ ਕਿਉਂ ਰੁਲਾਉਣ ਲੱਗੀ ਹੈ? ਮਾਤਾ ਬੋਲੀ- ਪੁੱਤਰੀ! ਤੂੰ ਉਧਿਆਪਨ ਕਰ ਕੇ ਮੇਰਾ ਵਰਤ ਭੰਗ ਕੀਤਾ ਹੈ। ਇੰਨੀ ਜਲਦੀ ਸਾਰੀਆਂ ਗੱਲਾਂ ਭੁਲਾ ਦਿੱਤੀਆਂ। ਉਹ ਕਹਿਣ ਲੱਗੀ- ਮਾਤਾ ਭੁੱਲੀ ਤਾਂ ਨਹੀਂ ਹਾਂ, ਨਾ ਕੁਝ ਅਪਰਾਧ ਕੀਤਾ ਹੈ, ਮੈਨੂੰ ਤਾਂ ਲੜਕਿਆਂ ਨੇ ਭੁੱਲ ਵਿੱਚ ਪਾ ਦਿੱਤਾ ਸੀ। ਮੈਂ ਭੁੱਲ ਨਾਲ ਹੀ ਉਨ੍ਹਾਂ ਨੂੰ ਪੈਸੇ ਦੇ ਦਿੱਤੇ, ਮੈਨੂੰ ਮੁਆਫ਼ ਕਰੋ ਮਾਂ। ਮਾਂ ਬੋਲੀ, ਇਹੋ ਜਿਹੀ ਵੀ ਕਿੱਧਰੇ ਭੁੱਲ ਹੁੰਦੀ ਹੈ? ਉਹ ਬੋਲੀ- ਮਾਂ! ਮੈਨੂੰ ਮੁਆਫ਼ ਕਰ ਦਿਓ, ਮੈਂ ਫੇਰ ਤੁਹਾਡਾ ਉਧਿਆਪਨ ਕਰਾਂਗੀ। ਮਾਂ ਬੋਲੀ- ਹੁਣ ਭੁੱਲ ਨਾ ਕਰੀਂ। ਉਹ ਬੋਲੀ- ਹੁਣ ਭੁੱਲ ਨਹੀਂ ਹੋਵੇਗੀ, ਹੁਣ ਦੱਸੋ ਉਹ ਕਿਸ ਤਰ੍ਹਾਂ ਆਉਣਗੇ?
ਮਾਂ ਬੋਲੀ- ਪੁੱਤਰੀ! ਜਾਹ ਤੇਰਾ ਮਾਲਿਕ ਤੈਨੂੰ ਰਸਤੇ ਵਿੱਚ ਹੀ ਆਉਂਦਾ ਮਿਲੇਗਾ। ਉਹ ਨਿਕਲੀ, ਰਸਤੇ ਵਿੱਚ ਪਤੀ ਆਉਂਦਾ ਮਿਲਿਆ। ਉਸਨੇ ਪੁੱਛਿਆ- ਤੁਸੀਂ ਕਿੱਥੇ ਗਏ ਸੀ? ਉਹ ਕਹਿਣ ਲੱਗਾ ਇੰਨਾ ਧਨ ਜੋ ਕਮਾਇਆ ਹੈ ਉਸ ਦਾ ਟੈਕਸ ਰਾਜੇ ਨੇ ਮੰਗਿਆ ਸੀ, ਉਹ ਭਰਨ ਗਿਆ ਸੀ। ਉਹ ਪ੍ਰਸੰਨ ਹੋ ਕੇ ਬੋਲੀ- ਚੰਗਾ ਕੀਤਾ, ਹੁਣ ਘਰ ਚੱਲੋ। ਕੁਝ ਦਿਨ ਬਾਅਦ ਫੇਰ ਸ਼ੁੱਕਰਵਾਰ ਆਇਆ। ਉਹ ਬੋਲੀ- ਮੈਂ ਮਾਤਾ ਦਾ ਉਧਿਆਪਨ ਕਰਨਾ ਹੈ। ਪਤੀ ਨੇ ਕਿਹਾ- ਕਰੋ। ਉਹ ਫੇਰ ਜੇਠ ਦੇ ਲੜਕਿਆਂ ਨੂੰ ਭੋਜਨ ਨੂੰ ਕਹਿਣ ਲੱਗੀ। ਜੇਠਾਨੀ ਨੇ ਇੱਕ-ਦੋ ਗੱਲਾਂ ਸੁਣਾਈਆਂ ਅਤੇ ਲੜਕਿਆਂ ਨੂੰ ਸਿੱਖਾ ਦਿੱਤਾ ਕਿ ਤੁਸੀਂ ਪਹਿਲਾਂ ਹੀ ਖਟਿਆਈ ਮੰਗਣਾ। ਲੜਕੇ ਗਏ ਖਾਣਾ ਖਾਣ ਤੋਂ ਪਹਿਲਾਂ ਹੀ ਕਹਿਣ ਲੱਗੇ- ਸਾਨੂੰ ਖੀਰ ਖਾਣਾ ਨਹੀਂ ਭਾਉਂਦਾ, ਜੀ ਵਿਗੜਦਾ ਹੈ, ਕੁਝ ਖੱਟਿਆਈ ਖਾਣ ਨੂੰ ਦਿਓ। ਉਹ ਬੋਲੀ- ਖੱਟਿਆਈ ਖਾਣ ਨੂੰ ਨਹੀਂ ਮਿਲੇਗੀ। ਇਹ ਕਹਿ ਕੇ ਬ੍ਰਾਹਮਣਾਂ ਦੇ ਲੜਕੇ ਲਿਆ ਕੇ ਭੋਜਨ ਕਰਾਉਣ ਲੱਗੀ। ਸਮਰੱਥਾ ਅਨੁਸਾਰ ਦੱਛਣਾ ਦੀ ਜਗ੍ਹਾ ਇੱਕ-ਇੱਕ ਫਲ ਉਨ੍ਹਾਂ ਨੂੰ ਦਿੱਤਾ, ਇਸ ਨਾਲ ਸੰਤੋਸ਼ੀ ਮਾਤਾ ਪ੍ਰਸੰਨ ਹੋਈ।
ਮਾਤਾ ਦੀ ਕ੍ਰਿਪਾ ਹੁੰਦੇ ਹੀ ਨੌਵੇਂ ਮਹੀਨੇ ਉਸ ਨੂੰ ਚੰਦਰਮਾ ਦੇ ਸਮਾਨ ਸੁੰਦਰ ਪੁੱਤਰ ਪ੍ਰਾਪਤ ਹੋਇਆ। ਪੁੱਤਰ ਨੂੰ ਲੈ ਕੇ ਰੋਜ਼ਾਨਾ ਮਾਤਾ ਜੀ ਦੇ ਮੰਦਿਰ ਨੂੰ ਜਾਣ ਲੱਗੀ। ਮਾਂ ਨੇ ਸੋਚਿਆ ਕਿ ਰੋਜ਼ ਆਉਂਦੀ ਹੈ ਅੱਜ ਕਿਉਂ ਨਾ ਮੈਂ ਹੀ ਉਸਦੇ ਘਰ ਚੱਲਾਂ। ਇਸਦਾ ਆਸਰਾ ਦੇਖਾਂ ਤਾਂ ਸਹੀ। ਇਹ ਵਿਚਾਰ ਕੇ ਮਾਤਾ ਨੇ ਭਿਆਨਕ ਰੂਪ ਬਣਾ ਲਿਆ। ਗੁੜ ਅਤੋ ਛੋਲਿਆਂ ਨਾਲ ਭਰਿਆ ਮੂੰਹ ਉਪਰੋਂ ਸੁੰਢ ਦੇ ਬਰਾਬਰ ਬੁੱਲ੍ਹ, ਉਸ ’ਤੇ ਵੀ ਮੱਖੀਆਂ ਭਿਣ-ਭਿਣਾ ਰਹੀਆਂ ਹਨ। ਦਹਲੀਜ਼ ਵਿੱਚ ਪੈਰ ਰੱਖਦੇ ਹੀ ਉਸਦੀ ਸੱਸ ਚੀਕੀ, ਦੇਖੋ ਓਏ! ਕੋਈ ਚੁੜੇਲ ਚੱਲੀ ਆ ਰਹੀ ਹੈ। ਮੁੰਡਿਓ ਉਸ ਨੂੰ ਭਜਾਓ ਨਹੀਂ ਤਾਂ ਸਭ ਨੂੰ ਖਾ ਜਾਏਗੀ।
ਮੁੰਡੇ ਡਰਨ ਲੱਗੇ, ਚੀਕੇ ਕੇ ਬਾਰੀ ਬੰਦ ਕਰਨ ਲੱਗੇ। ਨੂੰਹ ਰੌਸ਼ਨਦਾਨ ਤੋਂ ਦੇਖ ਰਹੀ ਸੀ। ਪ੍ਰਸੰਨਤਾ ਨਾਲ ਪਾਗਲ ਹੋ ਕੇ ਚੀਕਣ ਲੱਗੀ, ਅੱਜ ਮੇਰੀ ਮਾਤਾ ਮੇਰੇ ਘਰ ਆਈ ਹੈ। ਇਹ ਕਹਿ ਕੇ ਬੱਚੇ ਨੂੰ ਦੁੱਧ ਪਿਲਾਉਣ ’ਤੇ ਹਟਾਉਂਦੀ ਹੈ, ਇੰਨੇ ਵਿੱਚ ਸੱਸ ਦਾ ਗੁੱਸਾ ਫੁੱਟ ਪਿਆ। ਮਰੀ ਰੰਡੀ! ਇਸ ਨੂੰ ਦੇਖ ਕੇ ਕਿਸ ਤਰ੍ਹਾਂ ਉਤਾਵਲੀ ਹੋਈ ਜੋ ਬੱਚੇ ਨੂੰ ਪਟਕ ਦਿੱਤਾ। ਇੰਨੇ ਵਿੱਚ ਮਾਂ ਦੇ ਪ੍ਰਤਾਪ ਨਾਲ ਜਿਥੇ ਦੇਖੋ ਉਥੇ ਲੜਕੇ ਹੀ ਲੜਕੇ ਨਜ਼ਰ ਆਉਣ ਲੱਗੇ। ਨੂੰਹ ਬੋਲੀ- ਮਾਂ ਜੀ! ਮੈਂ ਜਿਨ੍ਹਾਂ ਦਾ ਵਰਤ ਕਰਦੀ ਹਾਂ ਇਹ ਉਹੀ ਸੰਤੋਸ਼ੀ ਮਾਤਾ ਹਨ। ਇੰਨਾ ਕਹਿ ਝੱਟ ਨਾਲ ਸਾਰੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸਭ ਨੇ ਮਾਤਾ ਦੇ ਚਰਣ ਫੜ ਲਏ ਅਤੇ ਬੇਨਤੀ ਕਰ ਕੇ ਕਹਿਣ ਲੱਗੇ- ਹੇ ਮਾਤਾ, ਅਸੀਂ ਮੂਰਖ ਹਾਂ, ਅਸੀ ਅਗਿਆਨੀ ਹਾਂ। ਤੁਹਾਡੇ ਵਰਤ ਦੀ ਵਿਧੀ ਨਹੀਂ ਜਾਣਦੇ, ਤੁਹਾਡਾ ਵਰਤ ਭੰਗ ਕਰ ਕੇ ਅਸੀਂ ਬੜਾ ਅਪਰਾਧ ਕੀਤਾ ਹੈ। ਹੇ ਮਾਤਾ! ਆਪ ਸਾਡੇ ਅਪਰਾਧ ਨੂੰ ਮੁਆਫ ਕਰੋ। ਹੇ ਮਾਤਾ! ਬਹੂ ਨੂੰ ਜਿਸ ਤਰ੍ਹਾਂ ਦਾ ਫ਼ਲ ਦਿੱਤਾ, ਉਸ ਤਰ੍ਹਾਂ ਦਾ ਸਭ ਨੂੰ ਦਿਓ। ਇਸ ਤਰ੍ਹਾਂ ਮਾਤਾ ਪ੍ਰਸੰਨ ਹੋਈ। ਜਿਹੜਾ ਇਹ ਕਥਾ ਸੁਣੇ ਜਾਂ ਪੜ੍ਹੇ ਉਸਦਾ ਮਨੋਰਥ ਪੂਰਾ ਹੋਵੇ। ਬੋਲੋ ਸੰਤੋਸ਼ੀ ਮਾਤਾ ਦੀ ਜੈ।

ਸੰਤੋਸ਼ੀ ਮਾਤਾ ਜੀ ਦੀ ਆਰਤੀ

ਜੈ ਸੰਤੋਸ਼ੀ ਮਾਤਾ ਜੈ ਸੰਤੋਸ਼ੀ ਮਾਤਾ। ਅਪਨੇ ਸੇਵਕ ਜਨ ਕੀ ਸੁੱਖ ਸੰਪੱਤੀ ਦਾਤਾ॥
ਸੁੰਦਰ ਚੀਰ ਸੁਨਹਿਰੀ ਮਾਂ ਧਾਰਣ ਕੀਨਹੋਂ। ਹੀਰਾ ਪੰਨਾ ਦਮਕੇ ਤਨ ਸ਼ਿੰਗਾਰ ਲੀਨਹੋਂ॥
ਗੇਰੂ ਲਾਲ ਛਟਾ ਛਵਿ ਬਦਨ ਕਮਲ ਸੋਹੇ। ਮੰਦ ਹੰਸਤ ਕਹੂਣਾਮਈ ਤ੍ਰਿਭੁਵਨ ਜਨ ਮੋਹੇ॥
ਸਵਰਣ ਸਿੰਹਾਸਨ ਪਰ ਬੈਠੀ ਚੰਵਰ ਢੁਰੇ ਪਿਆਰੇ। ਧੂਪ, ਦੀਪ, ਨੈਵੇਧਯ, ਮਧੂ ਮੇਵਾ ਭੋਗ ਧਰੇ ਨਿਆਰੇ॥
ਗੁੜ ਅਰੂ ਚਨਾ ਪਰਮਪ੍ਰਿਯ ਤਾਮੇਂ ਸੰਤੋਸ਼ ਕਿਯੋ। ਸੰਤੋਸ਼ੀ ਕਹਿਲਾਈ ਭਗਤਨ ਵੈਭਵ ਦਿਯੋ॥
ਸ਼ੁੱਕਰਵਾਰ ਪ੍ਰਿਯ ਮਾਨਤ ਆਜ ਦਿਵਸ ਸੋਹੀ। ਭਗਤ ਮੰਡਲੀ ਆਈ ਕਥਾ ਸੁਨਤ ਮੋਹੀ॥
ਮੰਦਿਰ ਜਗਮਗ ਜਯੋਤਿ ਮੰਗਲ ਧਵਨੀ ਛਾਈ। ਵਿਨਯ ਕਰੇਂ ਹਮ ਬਾਲਕ ਚਰਨਨ ਸਿਰ ਨਾਈ॥
ਭਗਤੀ ਭਾਵਮਯ ਪੂਜਾ ਅੰਗੀਕ੍ਰਤ ਕੀਜੈ। ਜੋ ਮਨ ਬਸੇ ਹਮਾਰੇ ਇੱਛਤ ਫਲ ਦੀਜੈ॥
ਦੁਖੀ, ਦਰਿਦਰੀ, ਰੋਗੀ, ਸੰਕਟ ਮੁਕਤ ਕਿਏ। ਬਹੁ ਧਨ-ਧਾਨਯ ਭਰੇ ਘਰ ਸੁਖ ਸੌਭਾਗਯ ਦਿਏ॥
ਧਿਆਨ ਧਰੋ ਜਾਨੇ ਤੇਰੋ ਮਨਵਾਂਛਿਤ ਫਲ ਪਾਯੋ। ਪੂਜਾ ਕਥਾ ਸ਼੍ਰਵਣ ਕਰ ਘਰ ਆਨੰਦ ਆਯੋ॥
ਸ਼ਰਣ ਗਹੇ ਕੀ ਲੱਜਾ ਰੱਖੀਓ ਜਗਦੰਬੇ। ਸੰਕਟ ਤੂੰ ਹੀ ਨਿਵਾਰੇ ਦਯਾਮਈ ਮਾਂ ਅੰਬੇ॥
ਸੰਤੋਸ਼ੀ ਮਾਤਾ ਕੀ ਆਰਤੀ ਜੋ ਕੋਈ ਜਨ ਗਾਵੇ। ਰਿੱਧੀ-ਸਿੱਧੀ ਸੁੱਖ-ਸੰਪੱਤੀ ਜੀ ਭਰਕੇ ਪਾਵੇ॥

Scroll To Top