Home / ਪੰਜਾਬ / ਮਾਤਾ ਚਰਨ ਕੌਰ ਥਿੰਦ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜ਼ਲੀ ਭੇਂਟ
ਮਾਤਾ ਚਰਨ ਕੌਰ ਥਿੰਦ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜ਼ਲੀ ਭੇਂਟ

ਮਾਤਾ ਚਰਨ ਕੌਰ ਥਿੰਦ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜ਼ਲੀ ਭੇਂਟ

ਸ਼ਾਹਕੋਟ/ਮਲਸੀਆਂ, 5 ਅਪ੍ਰੈਲ (ਅਜ਼ਾਦ ਸਿੰਘ ਸਚਦੇਵਾ) ਸੀਨੀਅਰ ਅਕਾਲੀ ਆਗੂ ਅਤੇ ਪਿੰਡ ਭੱਦਮਾਂ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਜੋਧਪੁਰੀ ਦੀ ਮਾਤਾ ਤੇ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੇਅੰਤ ਸਿੰਘ ਦੀ ਤਾਈ ਸ਼੍ਰੀਮਤੀ ਚਰਨ ਕੌਰ ਥਿੰਦ (82) ਪਤਨੀ ਸਵ: ਅਵਤਾਰ ਸਿੰਘ ਥਿੰਦ ਵਾਸੀ ਭੱਦਮਾਂ (ਸ਼ਾਹਕੋਟ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ । ਉਨ•ਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦਾ ਭੋਗ ਐਤਵਾਰ ਸਵੇਰੇ ਉਨ•ਾਂ ਦੇ ਗ੍ਰਹਿ ਪਿੰਡ ਭੱਦਮਾ (ਸ਼ਾਹਕੋਟ) ਵਿਖੇ ਪਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸ਼ਾਮਲ ਹੋਏ । ਬਾਅਦ ਦੁਪਹਿਰ ਅੰਤਿਮ ਅਰਦਾਸ ਮੌਕੇ ਭਾਈ ਰਣਜੀਤ ਸਿੰਘ ਗੁਰਦੁਆਰਾ ਬਾਬਾ ਸੁਖਚੈਨ ਦਾਸ ਬਾਜਵਾ ਕਲਾਂ ਨੇ ਵੈਰਾਗਮਈ ਕੀਰਤਨ ਕੀਤਾ, ਉਪਰੰਤ ਜਥੇਦਾਰ ਤਰਸਿੰਦਰ ਸਿੰਘ ਰੌਂਤ ਚੇਅਰਮੈਨ ਜਿਲ•ਾਂ ਪ੍ਰੀਸ਼ਦ ਜਲੰਧਰ, ਬਲਵਿੰਦਰ ਸਿੰਘ ਆਲੇਵਾਲੀ ਮੈਂਬਰ ਬਲਾਕ ਸੰਮਤੀ ਨਕੋਦਰ, ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੌਮਣੀ ਕਮੇਟੀ, ਤਰਸੇਮ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਹਿਤਪੁਰ ਆਦਿ ਨੇ ਮਾਤਾ ਚਰਨ ਕੌਰ ਥਿੰਦ ਨੂੰ ਸ਼ਰਧਾਂਜ਼ਲੀ ਭੇਟ ਕਰਦਿਆ ਕਿਹਾ ਕਿ ਮਾਤਾ ਚਰਨ ਕੌਰ ਥਿੰਦ ਨੇ ਪਰਿਵਾਰ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਕੰਮਾਂ ਲਈ ਪ੍ਰੇਰਿਤ ਕੀਤਾ, ਜਿਸ ਦੀ ਬਦੌਲਤ ਅੱਜ ਉਨ•ਾਂ ਦੇ ਸਪੁੱਤਰ ਜਥੇਦਾਰ ਕਰਨੈਲ ਸਿੰਘ ਜੋਧਪੁਰੀ ਰਾਜਨੀਤਕ ਅਤੇ ਸਮਾਜਿਕ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਕੇ ਸਮਾਜ ਦੀ ਸੇਵਾ ਕਰ ਰਹੇ ਹਨ । ਉਨ•ਾਂ ਕਿਹਾ ਕਿ ਮਾਤਾ ਚਰਨ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ ਕੋ-ਅਪ੍ਰੇਟਿਵ ਬੈਂਕ ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੀਨੀਅਰ ਕਾਂਗਰਸੀ ਆਗੂ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕਿਟ ਕਮੇਟੀ ਸ਼ਾਹਕੋਟ, ਸ਼ਿੰਗਾਰਾ ਸਿੰਘ ਲੋਹੀਆ ਮੈਂਬਰ ਸ਼ੌਮਣੀ ਕਮੇਟੀ, ਪਰਮਜੀਤ ਸਿੰਘ ਝੀਤਾ ਜਿਲ•ਾਂ ਪ੍ਰਧਾਨ ਪੱਛੜੀਆ ਸ਼੍ਰੇਣੀਆਂ ਵਿੰਗ, ਕਾ. ਪੂਰਨ ਸਿੰਘ ਥਿੰਦ, ਡਾ. ਜਗਤਾਰ ਸਿੰਘ ਚੰਦੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਫਾਜਲਵਾਲ, ਤੇਜਿੰਦਰ ਸਿੰਘ ਰਾਮਪੁਰ ਮੈਂਬਰ ਬਲਾਕ ਸੰਮਤੀ, ਹੈੱਡਮਾਸਟਰ ਅਵਤਾਰ ਸਿੰਘ ਸਚਦੇਵਾ, ਜਰਨੈਲ ਸਿੰਘ ਪੀ.ਏ ਟਰਾਂਸਪੋਰਟ ਮੰਤਰੀ ਕੋਹਾੜ, ਹਰਦੇਵ ਸਿੰਘ ਚੱਠਾ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਸ਼ਾਹਕੋਟ, ਬਲਦੇਵ ਸਿੰਘ ਸਾਬਕਾ ਸਰਪੰਚ ਬਾਜਵਾ ਖੁਰਦ, ਡਾ. ਅਮਰਜੀਤ ਸਿੰਘ ਜੰਮੂ, ਕੁਲਦੀਪ ਸਿੰਘ ਮੁੱਤੀ, ਕਰਨੈਲ ਸਿੰਘ ਨੰਬਰਦਾਰ ਭੱਦਮਾਂ, ਮਲਕੀਤ ਸਿੰਘ, ਬਲਦੇਵ ਸਿੰਘ, ਮਾ. ਨਿਰਮਲ ਸਿੰਘ ਜੱਜ, ਬਲਕਾਰ ਸਿੰਘ ਫਾਜਲਵਾਲ, ਮਾ. ਅਮਰਪ੍ਰੀਤ ਸਿੰਘ ਝੀਤਾ, ਮਾ. ਅੰਮ੍ਰਿਤਪਾਲ ਸਿੰਘ ਕੰਗ ਆਦਿ ਹਾਜ਼ਰ ਸਨ ।

Scroll To Top