Home / ਰਾਸ਼ਟਰੀ / ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ
ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਸਮਲਿੰਗੀ ਸਬੰਧਾਂ ‘ਤੇ ਮੰਤਰੀਆਂ ਦੀ ਟਿੱਪਣੀ ਤੋਂ ਨਾਰਾਜ਼ ਸੁਪਰੀਮ ਕੋਰਟ

ਨਵੀਂ ਦਿੱਲੀ : ਸਮਲਿੰਗੀ ਸਬੰਧਾਂ ‘ਤੇ ਆਪਣੇ ਫੈਸਲੇ ਖ਼ਿਲਾਫ਼ ਕੇਂਦਰ ਸਰਕਾਰ ਦੇ ਕੁਝ ਮੰਤਰੀਆਂ ਦੇ ਬਿਆਨਾਂ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਸਮਲਿੰਗੀ ਸਬੰਧਾਂ ‘ਤੇ ਦਿੱਤੇ ਗਏ ਕੁਝ ਬਿਆਨ ਗ਼ੈਰਵਾਜਿਬ ਹਨ ਤੇ ਉਹ ਚੰਗੇ ਨਹੀਂ ਲੱਗੇ। ਬੈਂਚ ਨੇ ਕੇਂਦਰੀ ਮੰਤਰੀ ਕਪਿਲ ਸਿੱਬਲ, ਮਿਲਿੰਦ ਦੇਵੜਾ, ਪੀ ਚਿਦੰਬਰਮ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨਾਂ ‘ਤੇ ਗ਼ੌਰ ਕਰਨ ਤੋਂ ਬਾਅਦ ਭਵਿੱਖ ‘ਚ ਅਜਿਹਾ ਨਹੀਂ ਕਰਨ ਲਈ ਸਚੇਤ ਕੀਤਾ।ਜਸਟਿਸ ਪੀ ਸਦਾਸ਼ਿਵਮ ਦੀ ਅਗਵਾਈ ਵਾਲਾ ਬੈਂਚ ਟਿੱਪਣੀ ਕਰਨ ਵਾਲੇ ਮੰਤਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਲੀ ਨਿਵਾਸੀ ਪੁਰਸ਼ੋਤਮ ਮੁਲੋਲੀ ਦੀ ਲੋਕਹਿੱਤ ਪਟੀਸ਼ਨ ਦੇ ਨਾਲ ਲੱਗੇ ਇਨ੍ਹਾਂ ਨੇਤਾਵਾਂ ਦੇ ਬਿਆਨਾਂ ਨੂੰ ਪੜ੍ਹ ਕੇ ਸਪਸ਼ਟ ਰੂਪ ਨਾਲ ਪਰੇਸ਼ਾਨ ਨਜ਼ਰ ਆ ਰਹੇ ਸਨ। ਪਟੀਸ਼ਨ ‘ਚ ਸਾਰੇ ਨੇਤਾਵਾਂ ਨੂੰ ਨਿੱਜੀ ਤੌਰ ‘ਤੇ ਧਿਰ ਬਣਾਇਆ ਗਿਆ ਸੀ।ਜਸਟਿਸ ਰੰਜਨ ਗੋਗੋਈ ਦੀ ਮੈਂਬਰਸ਼ਿਪ ਵਾਲੇ ਇਸ ਬੈਂਚ ਨੇ ਇਨ੍ਹਾਂ ਨੇਤਾਵਾਂ ਖ਼ਿਲਾਫ਼ ਕੋਈ ਹੁਕਮ ਜਾਰੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਸੀਂ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਅਸੀਂ ਇਸ ਨਾਲ ਸਹਿਮਤ ਹਾਂ ਕਿ ਕੁਝ ਅਜਿਹੇ ਬਿਆਨ ਦਿੱਤੇ ਗਏ ਜਿਹੜੇ ਚੰਗੇ ਨਹੀਂ ਲੱਗੇ। ਉਹ ਉੱਚ ਅਹੁਦਿਆਂ ‘ਤੇ ਬੈਠੇ ਲੋਕ ਹਨ ਅਤੇ ਉਨ੍ਹਾਂ ਦੀ ਇਕ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਬਿਆਨ ਜਾਰੀ ਕਰਨ ‘ਚ ਚੌਕਸੀ ਵਰਤਣੀ ਚਾਹੀਦੀ ਹੈ।

Scroll To Top