Home / ਪੰਜਾਬ / ਵਾਤਾਵਰਣ ਸੰਭਾਲ ਸੁਸਾਇਟੀ ਦਾ ਵਫਦ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਐਸ.ਡੀ.ਐਮ ਸ਼ਾਹਕੋਟ ਨੂੰ ਮਿਲਿਆ
ਵਾਤਾਵਰਣ ਸੰਭਾਲ ਸੁਸਾਇਟੀ ਦਾ ਵਫਦ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਐਸ.ਡੀ.ਐਮ ਸ਼ਾਹਕੋਟ ਨੂੰ ਮਿਲਿਆ

ਵਾਤਾਵਰਣ ਸੰਭਾਲ ਸੁਸਾਇਟੀ ਦਾ ਵਫਦ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਐਸ.ਡੀ.ਐਮ ਸ਼ਾਹਕੋਟ ਨੂੰ ਮਿਲਿਆ

ਸ਼ਾਹਕੋਟ/ਮਲਸੀਆਂ, 28 ਅਪ੍ਰੈਲ (ਅਜ਼ਾਦ ਸਿੰਘ ਸਚਦੇਵਾ) ਸਥਾਨ ਸ਼ਹਿਰ ਦੀ ਸਾਫ-ਸਫ਼ਾਈ ਦੇ ਮਾੜੇ ਪ੍ਰਬੰਧਾਂ ਅਤੇ ਸ਼ਹਿਰ ਵਾਸੀਆਂ ਨੂੰ ਪੀਣ ਯੋਗ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਸਬੰਧੀ ਵਾਤਾਵਰਣ ਸੰਭਾਲ ਸੁਸਾਇਟੀ ਸ਼ਾਹਕੋਟ ਦਾ ਵਫਦ ਸੁਸਾਇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਮੈਡੀਕਲ ਵਾਲਿਆ ਦੀ ਅਗਵਾਈ ‘ਚ ਐਸ.ਡੀ.ਐਮ ਸ਼ਾਹਕੋਟ ਡਾ. ਸੰਜੀਵ ਸ਼ਰਮਾਂ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ । ਇਸ ਮੌਕੇ ਸੰਸਥਾਂ ਦੇ ਅਹੁਦੇਦਾਰਾਂ ਨੇ ਐਸ.ਡੀ.ਐਮ ਡਾ. ਸ਼ਰਮਾਂ ਦੇ ਧਿਆਨ ਵਿੱਚ ਲਿਆਦਾ ਗਿਆ ਕਿ ਵੱਖ-ਵੱਖ ਭਲਾਈ ਸੰਸਥਾਵਾਂ ਵੱਲੋਂ ਪਹਿਲਾ ਵੀ ਕਈ ਵਾਰ ਸ਼ਹਿਰ ਦੀ ਸਫ਼ਾਈ ਅਤੇ ਲੋਕਾਂ ਨੂੰ ਮੁਹਾਈਆ ਹੋ ਰਹੇ ਪੀਣ ਯੋਗ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਆਪ ਜੀ ਦੇ ਧਿਆਨ ਵਿੱਚ ਲਿਆਦਾ ਗਿਆ ਸੀ, ਪਰ ਉੱਕਤ ਸਮੱਸਿਆਵਾਂ ਦਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ । ਉਨ•ਾਂ ਕਿਹਾ ਕਿ ਸ਼ਾਹਕੋਟ ਵਿੱਚ ਪੀਣ ਵਾਲੇ ਪਾਣੀ ਵਿੱਚ ਪਿੱਛਲੇ ਕੁੱਝ ਮਹੀਨਿਆ ਤੋਂ ਗੰਦਗੀ ਮਿਲ ਰਹੀ ਹੈ, ਜਦਕਿ ਪੰਜਾਬ ਸਰਕਾਰ ਹਰ ਨਗਰ ਨਿਵਾਸੀ ਨੂੰ ਪਹਿਲ ਦੇ ਆਧਾਰ ‘ਤੇ ਪੀਣ ਵਾਲਾ ਸ਼ੁੱਧ ਪਾਣੀ ਦੇਣ ਦੇ ਦਾਅਵੇ ਕਰ ਰਹੀ ਹੈ ।  ਉਨ•ਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਕਮੇਟੀ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ, ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਣ ਲੋਕ ਬਿਮਾਰ ਹੋ ਰਹੇ ਹਨ । ਸ਼ਹਿਰ ਵਿੱਚ ਕਮੇਟੀ ਵੱਲੋਂ ਮੁਹਾਈਆ ਕਰਵਾਏ ਜਾ ਰਹੇ ਪੀਣ ਯੋਗ ਪਾਣੀ ਵਾਲੀਆ ਟੂਟੀਆ ਦੇ ਪਾਇਪ ਖਰਾਬ ਹੋਣ ਕਾਰਣ ਨਾਲੀਆ ਦਾ ਗੰਦਾ ਪਾਣੀ ਸਾਫ਼ ਪੀਣ ਯੋਗ ਪਾਣੀ ਵਿੱਚ ਮਿਲ ਰਿਹਾ ਹੈ । ਜਗ•ਾਂ-ਜਗ•ਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ । ਉਨ•ਾਂ ਐਸ.ਡੀ.ਐਮ ਨੂੰ ਮੰਗ ਪੱਤਰ ਦਿੰਦਿਆ ਮੰਗ ਕੀਤੀ ਕਿ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਠੀਕ ਕਰਵਾਏ ਜਾਣ ਅਤੇ ਪੀਣ ਯੋਗ ਪਾਣੀ ਸਾਫ਼ ਮੁਹਾਈਆ ਕਰਵਾਉਣ ਸਬੰਧੀ ਜਲਦੀ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕ ਗੰਦੇ ਪਾਣੀ ਨਾਲ ਫੈਲਣ ਵਾਲੀਆ ਬਿਮਾਰੀ ਤੋਂ ਬਚ ਸਕਣ । ਇਸ ਮੌਕੇ ਐਸ.ਡੀ.ਐਮ ਡਾ. ਸ਼ਰਮਾਂ ਨੇ ਸੰਸਥਾਂ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਦੂਰ ਕੀਤੀਆ ਜਾਣਗੀਆ । ਜਿਕਰਯੋਗ ਹੈ ਕਿ ਪਾਣੀ ਦੀ ਬੱਚਤ, ਸੜਕਾ ‘ਤੇ ਫੈਲੀ ਗੰਦਗੀ, ਪੀਣ ਯੋਗ ਪਾਣੀ ਵਿੱਚ ਆ ਰਹੀ ਗੰਦਗੀ, ਨਜਾਇਜ਼ ਕਬਜ਼ੇ ਹਟਾਉਣ ਆਦਿ ਸਬੰਧੀ ਉੱਕਤ ਸੰਸਥਾ ਸਮੇਤ ਹੋਰ ਵੀ ਬਹੁਤ ਸਾਰੀਆਂ ਭਲਾਈ ਸੰਸਥਾਵਾਂ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਵਾਤਾਵਰਣ ਸੰਭਾਲ ਸੁਸਾਇਟੀ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਕਮੇਟੀ ਦੇ ਅਧਿਕਾਰੀਆਂ ਨੂੰ ਪੋਸਟਰ ਛਪਵਾਕੇ ਦਿੱਤੇ ਗਏ ਤਾਂ ਜੋ ਉਹ ਪੋਸਟਰ ਲੋਕਾਂ ਤੱਕ ਪਹੁੰਚਾਕੇ, ਉਨ•ਾਂ ਨੂੰ ਸਾਫ਼-ਸਫਾਈ ਸਬੰਧੀ ਜਾਗਰੂਕ ਕੀਤਾ ਜਾ ਸਕੇ । ਐਸ.ਡੀ.ਐਮ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਜਾਣੂ ਕਰਵਾਉਣ ਸਮੇਂ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਸਕੱਤਰ ਸੁਰਿੰਦਰ ਸਿੰਘ ਪਦਮ, ਕੈਸ਼ੀਅਰ ਬਲਵਿੰਦਰ ਕੁਮਾਰ ਬਿੱਟੂ, ਮਨਮੋਹਨ ਸਿੰਘ, ਰਜਤ ਉੱਪਲ, ਡਾ. ਜਗਦੀਸ਼ ਗੋਇਲ, ਬਖਸ਼ੀਸ਼ ਸਿੰਘ ਮਠਾੜੂ, ਗੁਰਸ਼ਰਨ ਸਿੰਘ ਬਦੇਸ਼ਾ, ਅਜੈਪਾਲ ਸਿੰਘ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਕੰਬੋਜ, ਡਾ. ਜਤਿੰਦਰ ਸਹੋਤਾ, ਕਰਨੈਲ ਸਿੰਘ, ਦਵਿੰਦਰ ਸਿੰਘ, ਰਮੇਸ਼ ਅਗਰਵਾਲ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ।

Scroll To Top