Home / featured / ਅਫਗਾਨਿਸਤਾਨ ਨੂੰ ਭਾਰਤ ਹਮਾਇਤ ਦਿੰਦਾ ਰਹੇਗਾ : ਨਰਿੰਦਰ ਮੋਦੀ
ਅਫਗਾਨਿਸਤਾਨ ਨੂੰ ਭਾਰਤ ਹਮਾਇਤ ਦਿੰਦਾ ਰਹੇਗਾ : ਨਰਿੰਦਰ ਮੋਦੀ

ਅਫਗਾਨਿਸਤਾਨ ਨੂੰ ਭਾਰਤ ਹਮਾਇਤ ਦਿੰਦਾ ਰਹੇਗਾ : ਨਰਿੰਦਰ ਮੋਦੀ

ਨਵੀਂ ਦਿੱਲੀ – ਭਾਰਤ ਨੇ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਵਲੋਂ ਸਾਕਾਰਾਤਮਕ ਅਤੇ ਸਿਰਜਣਾਤਮਕ ਨਜ਼ਰੀਆ ਅਪਣਾਏ ਜਾਣ ਅਤੇ ਹਿੰਸਾ ਨੂੰ ਹਮਾਇਤ ਦੇਣਾ ਬੰਦ ਕਰਨ ਦੀ ਮਜ਼ਬੂਤ ਪੈਰਵਾਈ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸੁਰੱਖਿਆ ਦੇ ਨਾਲ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮੋਦੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਹੀ ਹਿੰਸਾ ਤੋਂ ਬਿਨਾਂ ਅਫਗਾਨਿਸਤਾਨ ਦੀ ਅਗਵਾਈ ਅਤੇ ਉਸ ਦੇ ਆਪਣੇ ਮਾਲਕਾਨਾ ਹੱਕਾਂ ਦੀ ਸਫਲਤਾ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ਵਿਚ ਹੈ। ਵਿਆਪਕ ਦੋ-ਪੱਖੀ ਸੰਬੰਧਾਂ ‘ਤੇ ਗਨੀ ਨਾਲ  ਗੱਲਬਾਤ ਤੋਂ ਬਾਅਦ ਮੋਦੀ ਨੇ ਅਫਗਾਨੀ ਨੇਤਾ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਉਹ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਅਸਥਿਰਤਾ ਲਈ ਗਨੀ ਦੇ ਨਜ਼ਰੀਏ ਪ੍ਰਤੀ ਭਾਰਤ ਦੀ ਹਮਾਇਤ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਿਛਲੇ 14 ਸਾਲਾਂ ਦੀ ਸਿਆਸੀ, ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਮਜ਼ਬੂਤੀ ਮਿਲਣੀ ਚਾਹੀਦੀ ਹੈ। ਅਫਗਾਨ ਔਰਤਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰਾਂ ਅਤੇ ਉਮੀਦਾਂ ਦੀ ਹਮਾਇਤੇ ਹੋਣੀ ਚਾਹੀਦੀ ਹੈ।

Scroll To Top