Home / Join us as Reporter

Join us as Reporter

‘ਮਾਂ ਬੋਲੀ ਪੰਜਾਬੀ’ ਦਾ ਮਾਣ ਸਤਿਕਾਰ ਬਹਾਲ ਕਰਨਾ ਸਾਡਾ ਮੁੱਖ ਮੰਤਵ ਹੈ। ਇਸ ਕੰਮ ਵਿੱਚ ਸ਼ੌਕੀਆਂ ਤੌਰ ’ਤੇ ਜੇਕਰ ਕੋਈ ਵੀ ਪੰਜਾਬੀ ਨਿਸ਼ਕਾਮ ਮਾਂ ਬੋਲੀ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਘਰ ਬੈਠੇ ਰਿਪੋਰਟਰ ਬਣਨ। ਇਸ ਲਈ ਤੁਸੀਂ ਆਪਣੇ ਆਲੇ-ਦੁਆਲੇ ਦੀ ਕਿਸੇ ਵੀ ਘਟਨਾ ਦੀ ਖ਼ਬਰ ਸਾਨੂੰ ਭੇਜ ਸਕਦੇ ਹੋ। ਤੁਸੀਂ ਆਪਣੇ ਵਿਚਾਰ, ਚੁਟਕਲੇ, ਕਵਿਤਾਵਾਂ, ਧਾਰਮਿਕ ਲੇਖ, ਖੇਤੀ-ਬਾੜੀ ਨਾਲ ਸਬੰਧਤ ਲੇਖ ਅਤੇ ਹੋਰ ਜੋ ਵੀ ਤੁਸੀਂ ਸਭ ਪੰਜਾਬੀਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਸਾਨੂੰ ਭੇਜ ਸਕਦੇ ਹੋ। ਜੇਕਰ ਕੋਈ ਲੇਖ ਨਾਲ ਆਪਣੀ ਫੋਟੋ ਲਗਵਾਉਣੀ ਚਾਹੁੰਦਾ ਹੈ ਤਾਂ ਉਹ ਵੀ ਸਾਨੂੰ ਭੇਜ ਸਕਦੇ ਹੋ। ਤੁਸੀਂ ਕੋਈ ਵੀ ਖ਼ਬਰ ਜਾਂ ਫੋਟੋ ਸਾਨੂੰ ਈ-ਮੇਲ ਰਾਹੀਂ ਹੀ ਭੇਜੋ। ਇਹ ਇੱਕ ਸਸਤਾ ਸਾਧਨ ਹੈ, ਜੇਕਰ ਕੋਈ ‘ਸਤਲੁਜ’ ਫੋਂਟ ਵਿੱਚ ਕੰਪੋਜ਼ ਕਰ ਸਕਦਾ ਹੈ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਪੰਜਾਬੀ ਦੇ ਕਿਸੇ ਵੀ ਫੋਂਟ ਵਿੱਚ ਕੰਪੋਜ਼ ਕਰਕੇ ਖ਼ਬਰ, ਲੇਖ, ਕਵਿਤਾਵਾਂ, ਚੁਟਕਲੇ ਆਦਿ ਭੇਜ ਸਕਦੇ ਹੋ। ਜੇਕਰ ਕਿਸੇ ਨੂੰ ਕੰਪੋਜ਼ਿੰਗ ਨਹੀਂ ਆਉਂਦੀ ਤਾਂ ਉਹ ਕਾਗਜ਼ ਉਪਰ ਲਿੱਖ ਕੇ ਉਸ ਕਾਗਜ ਨੂੰ ਸਕੈਨ ਕਰ ਕੇ ਸਾਨੂੰ ਈ-ਮੇਲ ਰਾਹੀਂ ਭੇਜ ਸਕਦੇ ਹੋ। ਫੋਟੋ ਨੂੰ ਤੁਸੀਂ ਅਲਗ ਝਫ7 ਫਾਈਲ ਬਣਾ ਕੇ ਭੇਜੋ। ਤੁਸੀਂ ਸਾਨੂੰ ਫੈਕਸ ਵੀ ਕਰ ਸਕਦੇ ਹੋ। ਇਸ ਕੰਮ ਲਈ ਕਿਸੇ ਨੂੰ ਕੋਈ ਪਹਿਚਾਣ ਪੱਤਰ ਨਹੀਂ ਮਿਲੇਗਾ, ਹਾਂ ਇਸ ਕੰਮ ਲਈ ਲਗਾਤਾਰ ਖ਼ਬਰਾਂ ਭੇਜਣ ਵਾਲੇ ਨੂੰ ‘ਪੰਜਾਬ ਹਾਟਲਾਈਨ’ ਵੱਲੋਂ ਅਖਤਿਆਰੀ ਪੱਤਰ ਜ਼ਰੂਰ ਭੇਜਿਆ ਜਾਵੇਗਾ। ਜੇਕਰ ਕੋਈ ਲਗਾਤਾਰ 3 ਮਹੀਨੇ ਤੱਕ ਖ਼ਬਰਾਂ ਭੇਜਦਾ ਹੈ ਤਾਂ ਉਸ ਦਾ ਨਾਮ, ਪਤਾ ਅਤੇ ਫੋਟੋ ‘ਸਾਡਾ ਸੰਪਰਕ’ ਵਿੱਚ ਲਾ ਕੇ ਉਸ ਨੂੰ ਪੰਜਾਬ ਹਾਟਲਾਈਨ ਪਰਿਵਾਰ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਲਗਾਤਾਰ ਖ਼ਬਰਾਂ ਭੇਜਣ ਵਾਲਿਆਂ ਨੂੰ ਸਾਡੀ ਸਲਾਹ ਹੈ ਕਿ ਉਹ ਇਸ਼ਤਿਹਾਰਾਂ ਲਈ ਕੰਮ ਕਰਨ ਤਾਂ ਕਿ ਉਨ੍ਹਾਂ ਨੂੰ ਕੁਝ ਕਮਾਈ ਹੋ ਸਕੇ।

ਸਾਰੇ ਕਾਲਮ ਭਰਨੇ ਬਹੁਤ ਜ਼ਰੂਰੀ ਹਨ

Name *

Father’s Name
Age *

Address *

City *

State *

Country *

Phone/Mobile *

Email Address *

Area of Operation *

Educational Qualifications *

Experience (if any)

Other Information

Email or Fax Xerox copies of your Certificates as proof of your Qualifications/Experience.

 

  

Scroll To Top