ਐਸ ਏ ਐਸ ਨਗਰ- ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ)ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਕਾਮਿਆਂ ਦੀ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਪਰਚੇ ਦਰਜ ਕਰਕੇ ਜੇਲ੍ਹ ਭੇਜਣ ਦੀ ਸਖ਼ਤ ਨਿੰਦਾ ਕੀਤੀ ਹੈ।ਪ.ਸ.ਸ.ਫ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਤੇ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਵਿੱਤ ਸਕੱਤਰ ਗੁਲਜ਼ਾਰ ਖਾਨ ਨੇ ਕਿਹਾ ਕਿ ਸੀਵਰੇਜ ਕਾਮੇ ਲਗਾਤਾਰ ਆਪਣੀਆ ਮੰਗਾਂ ਤੇ ਵਿਭਾਗ ਵਿੱਚ ਪੱਕੇ ਹੋਣ ਲਈ ਲਗਾਤਾਰ ਸੰਘਰਸ਼ ਵਿੱਚ ਹਨ ਤੇ ਪਿਛਲੇ 22 ਦਿਨਾਂ ਤੋਂ ਉਹ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ।ਸਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ,ਉਹਨਾਂ ਦੇ ਜਮਹੂਰੀ ਹੱਕ ਖੋ ਕੇ ਉਹਨਾਂ ਤੇ ਪਰਚੇ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।ਜਿਸ ਦਾ ਫੈਡਰੇਸ਼ਨ ਵਿਗਿਆਨਿਕ ਵਿਰੋਧ ਕਰਦੀ ਹੈ ਤੇ ਉਹਨਾਂ ਦੇ ਚੱਲ ਰਹੇ ਸ਼ਾਂਤਮਈ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦੀ ਹੈ।ਸੀਵਰੇਜ ਕਾਮਿਆਂ ਦੇ 15 ਸਾਥੀਆਂ ਤੇ ਕੇਸ ਦਰਜ ਕੀਤਾ ਗਿਆ ਹੈ ,ਵਿਭਾਗ ਵੱਲੋਂ ਉਹਨਾਂ ਨੂੰ ਗੱਲਬਾਤ ਲਈ 2 ਸਤੰਬਰ ਨੂੰ ਸੱਦਾ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਗੱਲਬਾਤ ਕਰਵਾਉਣ ਦੀ ਜਗ੍ਹਾ ਪੁਲਿਸ ਕੇਸ ਦਰਜ ਕਰਨ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।ਆਗੂਆਂ ਨੇ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਮੰਗਾਂ ਮੰਨਣ ਦੀ ਥਾਂ ਕੇਸ ਦਰਜ ਕਰਨ ਵੱਲ ਤੁਰ ਪਈ ਹੈ।ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ (ਵਿਗਿਆਨਕ) ਦੇ ਆਗੂ ਮਨਜੀਤ ਸਿੰਘ ਲਹਿਰਾ, ਬਿਕਰ ਸਿੰਘ ਮਾਖਾ,ਸ੍ਰੀ ਨਿਵਾਸ ਸ਼ਰਮਾਂ ,ਹਰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਤੇ ਸੀਵਰੇਜ ਕਾਮਿਆਂ ਦਾ ਸੰਘਰਸ਼ ਦਬਾਅ ਨਹੀਂ ਸਕਦੀ।ਸਾਡੀ ਜਥੇਬੰਦੀ ਸੀਵਰੇਜ ਕਾਮਿਆਂ ਦੇ ਸੰਘਰਸ਼ ਦਾ ਡੱਟ ਕੇ ਸਮਰੱਥਨ ਕਰਦੀ ਹੈ ਤੇ ਸਰਕਾਰ ਨੂੰ ਅਗਾਹ ਕਰਦੀ ਹੈ ਕਿ ਸ਼ਾਤਮਈ ਸੰਘਰਸ਼ ਕਰਦੇ ਸੀਵਰੇਜ ਕਾਮਿਆਂ ‘ਤੇ ਦਰਜ਼ ਕੀਤੇ ਝੂਠੇ ਪਰਚੇ ਰੱਦ ਕਰ ਕੇ ਉਹਨਾਂ ਦੇ ਮਸਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ।ਇਸ ਮੌਕੇ ਗੁਰਦੀਪ ਸਿੰਘ ,ਹਿੰਮਤ ਸਿੰਘ ਦੂਲੋਵਾਲ,ਜਗਵੀਰ ਸਿੰਘ, ਵਿਨੋਦ ਕੁਮਾਰ ਬਰਨਾਲਾ, ਕਲਵਿੰਦਰ ਸਿੰਘ,ਬੀਰਾ ਸਿੰਘ,ਅਸ਼ੋਕ ਕੁਮਾਰ,ਸੰਜੂ ਧੂਰੀ, ਸੁਖਜੀਵਨ ਸਰਦੂਲਗੜ੍ਹ, ਰਾਜੇਸ਼ ਕੁਮਾਰ ਮਾਨਸਾ, ਸੱਤਪਾਲ ਸਿੰਘ,ਗੋਗੀ ਭੀਖੀ, ਅਸ਼ਵਨੀ ਕੁਮਾਰ ਚੀਮਾ, ਵਿਜੇ ਕੁਮਾਰ ਬੁਢਲਾਡਾ, ਸੰਜੀਵ ਕੁਮਾਰ ਬੁਢਲਾਡਾ, ਹਰਪ੍ਰੀਤ ਸਿੰਘ,ਜੱਗਾ ਸਿੰਘ ਭੀਖੀ,ਪਵਨ ਕੁਮਾਰ ਮਾਨਸਾ ਆਦਿ ਹਾਜ਼ਰ ਸਨਜਗਵੀਰ ਸਿੰਘ, ਵਿਨੋਦ ਕੁਮਾਰ ਬਰਨਾਲਾ, ਕਲਵਿੰਦਰ ਸਿੰਘ,ਬੀਰਾ ਸਿੰਘ,ਅਸ਼ੋਕ ਕੁਮਾਰ,ਸੰਜੂ ਧੂਰੀ, ਸੁਖਜੀਵਨ ਸਰਦੂਲਗੜ੍ਹ, ਰਾਜੇਸ਼ ਕੁਮਾਰ ਮਾਨਸਾ, ਸੱਤਪਾਲ ਸਿੰਘ,ਗੋਗੀ ਭੀਖੀ, ਅਸ਼ਵਨੀ ਕੁਮਾਰ ਚੀਮਾ, ਵਿਜੇ ਕੁਮਾਰ ਬੁਢਲਾਡਾ, ਸੰਜੀਵ ਕੁਮਾਰ ਬੁਢਲਾਡਾ, ਹਰਪ੍ਰੀਤ ਸਿੰਘ,ਜੱਗਾ ਸਿੰਘ ਭੀਖੀ,ਪਵਨ ਕੁਮਾਰ ਮਾਨਸਾ ਆਦਿ ਆਗੂਆਂ ਸੀਵਰੇਜ ਕਾਮਿਆਂ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕੀਤੀ।
ਪੰਜਾਬ ਸਰਕਾਰ ਸੀਵਰੇਜ ਮੁਲਾਜ਼ਮਾਂ ਨੂੰ ਜੇਲ੍ਹ ਭੇਜਣ ਦੀ ਬਜਾਏ ਰੈਗੂਲਰ ਕਰੇ-ਪ ਸ ਸ ਫ ਵਿਗਿਆਨਕ
