ਅੰਮ੍ਰਿਤਸਰ- ਪਿੰਡਾਂ ਵਿਚ ਹੜਾਂ ਦੇ ਪਾਣੀ ਵਿਚ ਡੁੱਬੇ ਲੋਕਾਂ ਨੂੰ ਸੁਰੱਖਿਆ ਸਥਾਨਾਂ ‘ਤੇ ਪਹੁੰਚਾਉਣ ਲਈ ਪ੍ਰਸ਼ਾਸਨ ਦਿਨ-ਰਾਤ ਲੱਗਾ ਹੋਇਆ ਹੈ । ਹੁਣ ਫੌਜੀ ਜਵਾਨ ਵੀ ਅਜਨਾਲਾ ਖੇਤਰ ਵਿਚ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਅਸਥਾਨਾਂ ਤੇ ਪਹੁੰਚਾਉਣ ਲਈ ਪਹੁੰਚ ਚੁੱਕੇ ਹਨ। ਬੁੱਧਵਾਰ 27 ਅਗਸਤ ਸਵੇਰੇ ਧੁਸੀ ਬੰਨ੍ਹ ਤੋੜ ਕੇ ਪਾਣੀ ਆਬਾਦੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ। ਸਾਰੀ ਦਿਹਾੜੀ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਬਾਹਰ ਸੁਰੱਖਿਅਤ ਸਥਾਨਾਂ ਵੱਲ ਲਿਆਉਣ ਵਿੱਚ ਲੰਘ ਗਈ। ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਸਾਕਸ਼ੀ ਸਹਾਨੀ, ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਲੋਕਾਂ ਨੂੰ ਪਾਣੀ ਵਿੱਚ ਘਿਰੇ ਘਰਾਂ ਵਿੱਚੋਂ ਕੱਢਣ ਲਈ ਕੰਮ ਕਰਦੇ ਰਹੇ। ਅੱਜ ਸਵੇਰੇ 4 ਵਜੇ ਦੁਬਾਰਾ ਫਿਰ ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਧੀਕ ਡਿਊਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਰਵਾਨਾ ਹੋ ਗਏ। ਰਮਦਾਸ ਜਿੱਥੋਂ ਕੱਲ੍ਹ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ, ਅੱਜ ਪਾਣੀ ਨੇ ਰਸਤਾ ਰੋਕ ਲਿਆ ਹੈ । ਗੱਡੀਆਂ ਉੱਥੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟਰੈਕਟਰਾਂ ਉੱਤੇ ਜਵਾਨਾਂ ਨੇ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਆ ਸਥਾਨਾਂ ਉੱਤੇ ਪਹੁੰਚਾਉਣਾ ਸ਼ੁਰੂ ਕੀਤਾ । ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਹਨ। ਉਹਨਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਟ੍ਰੇਨਿੰਗ ਹੈ। ਉਹਨਾਂ ਨੇ ਆਪਣੀਆਂ ਕਿਸ਼ਤੀਆਂ ਵੀ ਲਿਆਂਦੀਆਂ ਹਨ। ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਖ਼ੁਦ ਇਸ ਦੀ ਅਗਵਾਈ ਕਰ ਰਹੇ ਹਨ।
ਪਾਣੀ ‘ਚ ਘਿਰਣ ਵਾਲੇ ਪਿੰਡਾਂ ਵਿਚ
ਘੋਨੇਵਾਲ
ਮਾਛੀਵਾਲ
ਮੰਗੁ ਨਾਰੁ
ਸ਼ਾਹਜ਼ਿਆਦਾ ਜੱਟਾਂ
ਕੋਟ ਗੁਰਬਖਸ਼
ਪਸ਼ੀਅਨ
ਨਿਸੋਕੇ ਸਿੰਘੋਕੇ
ਮੁਹੰਮਦ
ਮੁੰਦਰਾਵਾਲਾ
ਘੱਗਰ
ਧਰਮਾਬਾਦ
ਰਾਮਦਾਸ
ਸ਼ਾਮਪੁਰਾ
ਕੋਟਲੀ ਸ਼ਾਹ ਹਬੀਬ
ਨੰਗਲ ਸੋਹਲ
ਰੁਰੇਵਾਲ
ਖਟੜਾ
ਪੰਡੋਰੀ
ਥੰਗਾਈ
ਮਲਿਕਪੁਰਾ
ਲੰਗਰਪੁਰ
ਦੂਜੋਵਾਲ
ਬੇਦੀ ਚੰਨਾ
ਕੋਟ ਰਜ਼ਾਦਾ
ਸੂਫੀਆਨ
ਸਮਰਾਏ
ਭੱਦਲ
ਛਰਪੁਰ
ਗਾਲਿਬ
ਦਰਿਆ ਮਨਸੂਰ
ਬਲ ਲਭੇ ਦਰਿਆ
ਨੰਗਲ ਅੰਬ
ਕਮੀਰਪੁਰਾ
ਭੈਣੀ ਗਿੱਲ
ਚੱਕ ਵਾਲਾ
ਜਗਦੇਵ ਖੁਰਦ
ਸਾਹੋਵਾਲ
ਢਾਈ ਸਿੰਘਪੁਰਾ, ਬਾਜ਼ਵਾ ਸ਼ਾਮਲ ਹਨ।