ਰੋਹਿਤ ਸ਼ਰਮਾ ਨੂੰ ਬਾਹਰ ਕਰਨ ਲਈ BCCI ਨੇ ਕੀਤੀ ਪਲਾਨਿੰਗ

ਨਵੀਂ ਦਿੱਲੀ – ਹਾਲ ਹੀ ‘ਚ ਬੀਸੀਸੀਆਈ ਨੇ ਟੀਮ ਇੰਡੀਆ ‘ਚ ਫਿਟਨੈੱਸ ਦੀ ਜਾਂਚ ਕਰਨ ਲਈ ਯੋ-ਯੋ ਟੈਸਟ ਦੇ ਨਾਲ-ਨਾਲ ਇਕ ਨਵਾਂ ਟੈਸਟ ਵੀ ਪੇਸ਼ ਕੀਤਾ ਹੈ। ਇਸ ਟੈਸਟ ਦਾ ਨਾਂ ਹੈ ਬ੍ਰੋਨਕੋ ਟੈਸਟ। ਇਨ੍ਹਾਂ ਦੋ ਟੈਸਟਾਂ ਰਾਹੀਂ ਹੁਣ ਖਿਡਾਰੀਆਂ ਦੀ ਫਿਟਨੈੱਸ ਮਾਪੀ ਜਾਵੇਗੀ ਤੇ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ। ਭਾਰਤ ਦੇ ਸਾਬਕਾ ਬੱਲੇਬਾਜ਼ ਮਨੋਜ ਤਿਵਾੜੀ ਨੇ ਇਸ ਟੈਸਟ ਬਾਰੇ ਹੈਰਾਨ ਕਰਨ ਵਾਲੀ ਗੱਲ ਕਹੀ ਹੈ।

ਮਨੋਜ ਨੇ ਕਿਹਾ ਹੈ ਕਿ ਇਹ ਟੈਸਟ ਰੋਹਿਤ ਸ਼ਰਮਾ ਨੂੰ ਵਨਡੇ ਟੀਮ ਤੋਂ ਬਾਹਰ ਕਰਨ ਲਈ ਲਿਆਂਦਾ ਗਿਆ ਹੈ। ਰੋਹਿਤ ਨੇ ਪਿਛਲੇ ਸਾਲ ਟੀ20 ਵਿਸ਼ਵ ਕੱਪ ਜਿੱਤਣ ਦੇ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਇਸ ਦੇ ਨਾਲ ਹੀ ਇਸ ਸਾਲ ਮਈ ਵਿਚ ਉਨ੍ਹਾਂ ਨੇ ਟੈਸਟ ਨੂੰ ਵੀ ਅਲਵਿਦਾ ਕਿਹਾ ਸੀ। ਹੁਣ ਉਹ ਸਿਰਫ ਵਨਡੇ ਖੇਡਦੇ ਹਨ।

ਭਾਰਤ ਦੇ ਸਾਬਕਾ ਬੱਲੇਬਾਜ਼ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਇਸ ਟੈਸਟ ਨੂੰ ਲਿਆਂਦਾ ਜਾਣ ਦਾ ਸਮਾਂ ਤੇ ਇਸ ਦੇ ਪਿੱਛੇ ਦੀ ਵਜ੍ਹਾ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਹ ਸਮਾਂ 2027 ਦੇ ਵਨਡੇ ਵਿਸ਼ਵ ਕੱਪ ਦੀ ਤਿਆਰੀ ਦਾ ਹੈ ਅਤੇ ਟੀਮ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ। ਮਨੋਜ ਤਿਵਾੜੀ ਨੇ ਕਿਹਾ, “ਮੈਂ ਸੋਚਦਾ ਹਾਂ ਕਿ 2027 ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਵਿਰਾਟ ਕੋਹਲੀ ਨੂੰ ਬਾਹਰ ਰੱਖਣਾ ਕਾਫੀ ਮੁਸ਼ਕਲ ਹੋਵੇਗਾ। ਪਰ ਮੈਨੂੰ ਇਸ ਗੱਲ ‘ਤੇ ਸ਼ੱਕ ਹੈ ਕਿ ਇਹ ਲੋਕ ਰੋਹਿਤ ਸ਼ਰਮਾ ਨੂੰ ਰਣਨੀਤੀ ਵਿਚ ਦੇਖ ਰਹੇ ਹਨ।”

ਤਿਵਾੜੀ ਨੇ ਕਿਹਾ, “ਦੇਖੋ, ਭਾਰਤੀ ਕ੍ਰਿਕਟ ‘ਚ ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹਨ, ਮੈਂ ਇਸਨੂੰ ਕਾਫੀ ਗੰਭੀਰਤਾ ਨਾਲ ਦੇਖ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਕੁਝ ਦਿਨ ਪਹਿਲਾਂ ਜੋ ਬ੍ਰੋਨਕੋ ਟੈਸਟ ਲਿਆਂਦਾ ਗਿਆ ਹੈ, ਇਹ ਰੋਹਿਤ ਸ਼ਰਮਾ ਜਿਹੇ ਖਿਡਾਰੀਆਂ ਲਈ ਹੈ। ਅਜਿਹਾ ਖਿਡਾਰੀ ਜਿਸਨੂੰ ਉਹ ਭਵਿੱਖ ਵਿਚ ਟੀਮ ਵਿਚ ਨਹੀਂ ਦੇਖ ਰਹੇ। ਇਸ ਲਈ ਇਸਨੂੰ ਲਿਆਂਦਾ ਗਿਆ ਹੈ।”

ਤਿਵਾੜੀ ਨੇ ਕਿਹਾ ਕਿ ਜੇ ਰੋਹਿਤ ਦੀ ਫਿਟਨੈੱਸ ਠੀਕ ਨਹੀਂ ਰਹਿੰਦੀ, ਤਾਂ ਉਨ੍ਹਾਂ ਦਾ ਵਨਡੇ ਟੀਮ ਵਿਚ ਆਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ, “ਪਰ ਇਕ ਹੀ ਸਵਾਲ ਹੈ। ਹੁਣ ਕਿਉਂ? ਇਹ ਟੈਸਟ ਉਸ ਸਮੇਂ ਕਿਉਂ ਨਹੀਂ ਲਿਆਂਦਾ ਗਿਆ ਜਦੋਂ ਨਵੇਂ ਹੈਡ ਕੋਚ ਨੇ ਆਪਣਾ ਕਾਰਜਭਾਰ ਸੰਭਾਲਿਆ ਸੀ? ਇਸ ਦੇ ਪਿੱਛੇ ਕਿਸ ਦਾ ਹੱਥ ਹੈ? ਇਸਨੂੰ ਕੌਣ ਲਿਆਂਦਾ? ਕਿਸਨੇ ਕੁਝ ਦਿਨ ਪਹਿਲਾਂ ਇਸ ਬ੍ਰੋਂਕੋ ਟੈਸਟ ਨੂੰ ਮਨਜ਼ੂਰੀ ਦਿੱਤੀ? ਇਹ ਸਵਾਲ ਹਨ ਜਿਨ੍ਹਾਂ ਦੇ ਜਵਾਬ ਮੈਨੂੰ ਨਹੀਂ ਮਿਲ ਰਹੇ। ਇਹ ਮੇਰੀ ਆਬਜ਼ਰਵੇਸ਼ਨ ਕਹਿੰਦੀ ਹੈ ਕਿ ਰੋਹਿਤ ਸ਼ਰਮਾ ਲਈ ਇਹ ਕਾਫੀ ਮੁਸ਼ਕਲ ਹੋਣ ਵਾਲਾ ਹੈ।”