ਹਰਭਜਨ ਸਿੰਘ ਤੇ ਸ਼੍ਰੀਸੰਤ ਦੇ ਥੱਪੜਕਾਂਡ ਦਾ ਵੀਡੀਓ 18 ਸਾਲਾਂ ਬਾਅਦ ਆਇਆ ਸਾਹਮਣੇ

ਨਵੀਂ ਦਿੱਲੀ- ਕ੍ਰਿਕਟ ਦੀ ਸਭ ਤੋਂ ਅਮੀਰ ਲੀਗ ਹੈ। ਇਹ 2008 ਵਿੱਚ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਲੀਗ ਦੇ 18 ਸੀਜ਼ਨ ਖੇਡੇ ਜਾ ਚੁੱਕੇ ਹਨ। ਪਹਿਲੇ ਸੀਜ਼ਨ ਦੀ ਇੱਕ ਘਟਨਾ ਲੰਬੇ ਸਮੇਂ ਤੋਂ ਲੁਕੀ ਹੋਈ ਸੀ। 2008 ਵਿੱਚ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਹੋਏ ਮੈਚ ਵਿੱਚ, ਮੁੰਬਈ ਇੰਡੀਅਨਜ਼ ਦੇ ਹਰਭਜਨ ਸਿੰਘ ਨੇ ਪੰਜਾਬ ਦੇ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਨੂੰ ਥੱਪੜ ਮਾਰਿਆ ਸੀ, ਜਿਸਨੂੰ ਬਾਅਦ ਵਿੱਚ ‘ਸਲੈਪਗੇਟ’ ਵਜੋਂ ਜਾਣਿਆ ਜਾਣ ਲੱਗਾ। ਹੁਣ ਆਈਪੀਐਲ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਲਲਿਤ ਮੋਦੀ ਨੇ ਹਰਭਜਨ ਅਤੇ ਸ਼੍ਰੀਸੰਤ ਵਿਚਾਲੇ ਹੋਈ ਇਸ ਘਟਨਾ ਦਾ ਵੀਡੀਓ ਸਾਂਝਾ ਕੀਤਾ ਹੈ।