ਟੋਰਾਂਟੋ ‘ਚ 13 ਸਤੰਬਰ ਨੂੰ ਹੋਵੇਗਾ ਕੈਨੇਡਾ ਦਾ ਵੱਡਾ ਪੰਜਾਬ ਡੇਅ ਮੇਲਾ

ਟੋਰਾਂਟੋ – ਹਰ ਸਾਲ ਦੀ ਤਰਾਂ ਪੰਜਾਬ ਡੇਅ ਮੇਲਾ ਕਨੇਡਾ ਵਿੱਚ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਹਰ ਸਾਲ ਲੋਕ ਪਰਿਵਾਰਾਂ ਸਮੇਤ ਇਸ ਮੇਲੇ ਤੇ ਸ਼ਮੂਲੀਅਤ ਕਰਦੇ ਹਨ। ਇਸ ਵਰ੍ਹੇ ਦਾ ਪੰਜਾਬ ਡੇਅ ਮੇਲਾ ਸਤੰਬਰ 13 ਦਿਨ ਸ਼ਨੀਵਾਰ ਵੁਡਬਾਇਨ ਮਾਲ ਪਾਰਕਿੰਗ ਲੌਟ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਭ ਤੋ ਪਹਿਲਾਂ ਬੱਚਿਆਂ ਦੇ ਕੰਪੀਟੀਸ਼ਨ ਫਿਰ ਭੈਣਾਂ ਲਈ ਤੀਆਂ ਦਾ ਖਾਸ ਪ੍ਰਬੰਧ ਹੈ। ਫਿਰ ਸੀਪ ਦੇ ਸ਼ੌਕੀਨਾਂ ਲਈ ਸੀਪ ਦੀ ਬਾਜ਼ੀ ਤੇ ਨਾਲ ਹੀ ਟਰੱਕ ਸ਼ੋਅ,ਜੀਪ ਮੋਟਰਸਾਈਕਲਾਂ ਦਾ ਸ਼ੋਅ,ਕਬੂਤਰਾਂ ਦੀ ਬਾਜ਼ੀ ਹੋਵੇਗੀ ।

ਉਸ ਤੋਂ ਬਾਅਦ ਸੱਭਿਆਚਾਰਕ ਦਾ ਖੁੱਲ੍ਹਾ ਅਖਾੜਾ ਜਿਸ ਵਿੱਚ ਕੋਰੇਆਲਾ ਮਾਨ,ਕੇ ਐਸ ਮੱਖਣ,ਸੁਖਵਿੰਦਰ ਸੁੱਖੀ,ਸੁਰਿੰਦਰ ਮਾਨ ਤੇ ਕਰਮਜੀਤ ਕੰਮੋ,ਗੁਰਵਿੰਦਰ ਬਰਾੜ,ਹੈਰੀ ਸੰਧੂ ਬੁੱਕਣ ਜੱਟ,ਗੀਤਾ ਬੈਂਸ ਤੇ ਹੋਰ ਕਲਾਕਾਰ ਖੁੱਲਾ ਅਖਾੜਾ ਲਾਉਣਗੇ ।ਯਾਦ ਰਹੇ ਇਹ ਮੇਲਾ ਬਿਲਕੁਲ ਫ੍ਰੀ ਹੁੰਦਾ ਹੈ ਤੇ ਕੋਈ ਪਾਰਕਿੰਗ ਫੀਸ ਵੀ ਨਹੀਂ ਹੁੰਦੀ । ਹੋਰ ਜਾਣਕਾਰੀ ਲਈ ਜਸਵਿੰਦਰ ਖੋਸਾ,ਪੁਸ਼ਪਿੰਦਰ ਸੰਧੂ ਜਾਂ ਅਮਨਦੀਪ ਪੰਨੂ ਨਾਲ 4163661600 ‘ਤੇ ਸੰਪਰਕ ਕਰ ਸਕਦੇ ਹੋ।