ਟੂਰਨਾਮੈਂਟ ਲਈ 17 ਮੈਂਬਰੀ UAE ਟੀਮ ਦਾ ਐਲਾਨ, ਮੁਹੰਮਦ ਵਸੀਮ ਸੰਭਾਲਣਗੇ ਕਮਾਨ

 ਨਵੀਂ ਦਿੱਲੀ –ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਲਈ ਵੀਰਵਾਰ ਨੂੰ ਯੂਏਈ ਟੀਮ ਦਾ ਐਲਾਨ ਕੀਤਾ ਗਿਆ। ਇਸ 17 ਮੈਂਬਰੀ ਟੀਮ ਦੀ ਕਮਾਨ ਸ਼ਾਨਦਾਰ ਓਪਨਰ ਮੁਹੰਮਦ ਵਸੀਮ ਨੂੰ ਸੌਂਪੀ ਗਈ ਹੈ। ਯੂਏਈ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚ ਬਾਕੀ ਤਿੰਨ ਟੀਮਾਂ ਭਾਰਤ, ਓਮਾਨ ਤੇ ਪਾਕਿਸਤਾਨ ਹਨ।

ਯੂਏਈ ਟੀਮ ਆਪਣਾ ਪਹਿਲਾ ਮੈਚ ਭਾਰਤ ਵਿਰੁੱਧ ਬੁੱਧਵਾਰ 10 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇਗੀ। ਟੀਮ ਦਾ ਸਾਹਮਣਾ ਸੋਮਵਾਰ 15 ਸਤੰਬਰ ਨੂੰ ਅਬੂ ਧਾਬੀ ਦੇ ਜ਼ਾਇਦ ਕ੍ਰਿਕਟ ਸਟੇਡੀਅਮ ਵਿੱਚ ਓਮਾਨ ਨਾਲ ਹੋਵੇਗਾ। ਯੂਏਈ ਟੀਮ ਆਪਣਾ ਆਖਰੀ ਗਰੁੱਪ ਮੈਚ ਬੁੱਧਵਾਰ 17 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਪਾਕਿਸਤਾਨ ਵਿਰੁੱਧ ਖੇਡੇਗੀ।
ਏਸ਼ੀਆ ਕੱਪ ਵਿੱਚ 8 ਟੀਮਾਂ ਵਿਚਕਾਰ ਖਿਤਾਬੀ ਲੜਾਈ ਹੋਵੇਗੀ। ਸਾਰੀਆਂ ਟੀਮਾਂ ਨੂੰ 4-4 ਦੇ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ ਫੋਰ ਪੜਾਅ ਵਿੱਚ ਪਹੁੰਚਣਗੀਆਂ, ਜੋ ਐਤਵਾਰ 21 ਸਤੰਬਰ ਨੂੰ ਸ਼ੁਰੂ ਹੋਵੇਗਾ।
ਮੁਹੰਮਦ ਵਸੀਮ (ਕਪਤਾਨ), ਅਲੀਸ਼ਾਨ ਸ਼ਰਾਫੂ, ਆਰਿਅੰਸ਼ ਸ਼ਰਮਾ (ਵਿਕਟਕੀਪਰ), ਆਸਿਫ ਖਾਨ, ਧਰੁਵ ਪਰਾਸ਼ਰ, ਏਥਨ ਡਿਸੂਜ਼ਾ, ਹੈਦਰ ਅਲੀ, ਹਰਸ਼ਿਤ ਕੌਸ਼ਿਕ, ਜੁਨੈਦ ਸਿੱਦੀਕੀ, ਮਤੀਉੱਲ੍ਹਾ ਖਾਨ, ਮੁਹੰਮਦ ਫਾਰੂਕ, ਮੁਹੰਮਦ ਜਵਦੁੱਲਾ, ਮੁਹੰਮਦ ਜ਼ੋਹੈਬ, ਰਾਹੁਲ ਚੋਪੜਾ (ਵਿਕਟਕੀਪਰ, ਸਿਮਰਨ ਸਿੰਘ, ਰੋਹਿਤ ਖ਼ਾਨ), ਖ਼ਾਨਜੀਤ ਸਿੰਘ।