ਲੁਧਿਆਣਾ- ਸੂਬੇ ‘ਚ ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਸਤਲੁਜ ਦਰਿਆ ਦਾ ਪੱਧਰ ਆਪਣੇ ਉਫਾਨ ਤੇ ਹੈ। ਦਰਿਆ ਦੇ ਪਾਣੀ ਦੇ ਪੱਧਰ ਵਧਨ ਨਾਲ ਹੁਣ ਲੁਧਿਆਣਾ ‘ਚ ਵੀ ਹੜ੍ਹਾਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਹੜ੍ਹ ਸੰਭਾਵਿਤ ਖੇਤਰ ਸਸਰਾਲੀ ਕਲੋਨੀ, ਜਮਾਲਪੁਰ ਲੇਲੀ, ਰਾਹੋਂ ਰੋਡ, ਪਿੰਡ ਢੇਰੀ, ਸਤੋਵਾਲ, ਰਾਹੋ ਪਿੰਡ, ਕਾਸਾਬਾਦ ਵਿਖੇ ਆਪਣੇ ਡੰਗਰ ਪਸ਼ੂ, ਅਤੇ ਜਰੂਰੀ ਸਮਾਨ ਨੂੰ ਸੁਰੱਖਿਤ ਸਥਾਨਾਂ ਤੇ ਤਬਦੀਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹਲਕਾ ਵਿਧਾਇਕ ਅਤੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਤਲੁਜ ਦਰਿਆ ਕੰਢੇ ਹੜ੍ਹ ਸੰਭਾਵਿਤ ਖੇਤਰ ਸਸਰਾਲੀ ਕਲੋਨੀ, ਧੁੱਸੀ ਬੰਨ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਤਲੁਜ ਪਾਣੀ ਰੱਖਿਆ ਬੰਨ੍ਹ ਤੋਂ ਮਹਿਜ 10 ਤੋਂ 7 ਫੁੱਟ ਦੀ ਦੂਰੀ ‘ਤੇ ਪਹੁੰਚ ਗਏ ਹੈ। ਪ੍ਰਸ਼ਾਸਨ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੈਰਾਮਿਲਟਰੀ ਫੋਰਸ ਸਮੇਤ ਹੋਰ ਬਚਾਅ ਦਲਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਹੜ੍ਹਾਂ ਸਬੰਧੀ ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਤੀਨਿਧੀ ਵੱਲੋਂ ਅਪੀਲ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ। ਸਥਿਤੀਆਂ ਅਜੇ ਪੂਰੀ ਤਰ੍ਹਾਂ ਪ੍ਰਸ਼ਾਸਨ ਦੇ ਕੰਟਰੋਲ ‘ਚ ਹਨ।