ਨੋਇਡਾ – ਮੁੰਬਈ ਪੁਲਿਸ ਨੇ ਨੋਇਡਾ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਮੁੰਬਈ ਵਿੱਚ ਅਨੰਤ ਚਤੁਰਦਸ਼ੀ ਵਾਲੇ ਦਿਨ 400 ਕਿਲੋਗ੍ਰਾਮ ਆਰਡੀਐਕਸ ਨਾਲ ਸ਼ਹਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਪੂਰੇ ਮਾਮਲੇ ਦਾ 24 ਘੰਟਿਆਂ ਦੇ ਅੰਦਰ ਖੁਲਾਸਾ ਹੋ ਗਿਆ। ਦੋਸ਼ੀ ਦੀ ਪਛਾਣ ਅਸ਼ਵਨੀ ਕੁਮਾਰ ਸੁਪਰਾ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਨੋਇਡਾ ਵਿੱਚ ਰਹਿ ਰਿਹਾ ਸੀ। ਅਸ਼ਵਨੀ ਆਪਣੇ ਆਪ ਨੂੰ ਜੋਤਸ਼ੀ ਦੱਸਦਾ ਸੀ।
ਇਸ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਮੁੰਬਈ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਵਟ੍ਹਸਐਪ ਨੰਬਰ ‘ਤੇ ਧਮਕੀ ਭਰੇ ਸੁਨੇਹੇ ਮਿਲੇ ਸਨ। ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਹਿਰ ਵਿੱਚ 34 ਵਾਹਨਾਂ ਵਿੱਚ ਮਨੁੱਖੀ ਬੰਬ ਲਗਾਏ ਗਏ ਹਨ, ਜਿਨ੍ਹਾਂ ਵਿੱਚ 400 ਕਿਲੋਗ੍ਰਾਮ ਆਰਡੀਐਕਸ ਦੀ ਵਰਤੋਂ ਕੀਤੀ ਗਈ ਹੈ।