ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਨੂੰ ਰਾਹਤ, ਹਾਈ ਕੋਰਟ ਨੇ ਐੱਫਆਈਆਰ ’ਤੇ ਲਗਾਈ ਰੋਕ

ਜੈਪੁਰ –ਰਾਜਸਥਾਨ ਹਾਈ ਕੋਰਟ ਨੇ ਫਿਲਮ ਅਦਾਕਾਰ ਸ਼ਾਹਰੁਖ ਖ਼ਾਨ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਭਰਤਪੁਰ ’ਚ ਦਰਜ ਐੱਫਆਈਆਰ ’ਤੇ ਬੁੱਧਵਾਰ ਨੂੰ ਰੋਕ ਲਗਾ ਦਿੱਤੀ। ਜਸਟਿਸ ਸੁਦੇਸ਼ ਬਾਂਸਲ ਦੇ ਬੈਂਚ ਨੇ ਇਹ ਆਦੇਸ਼ ਦਿੱਤਾ। ਸ਼ਾਹੁਰਖ ਤੇ ਦੀਪਿਕਾ ਹੁੰਡਈ ਕੰਪਨੀ ਦੇ ਬਰਾਂਡ ਅੰਬੈਸਡਰ ਹਨ। ਦੋਵਾਂ ਖ਼ਿਲਾਫ਼ ਡਿਫੈਕਟਿਵ ਵ੍ਹੀਕਲ ਦੀ ਮਾਰਕੀਟਿੰਗ ਕਰਨ ਦਾ ਦੋਸ਼ ਲਾਉਂਦੇ ਹੋਏ ਰਿਪੋਰਟ ਦਰਜ ਕੀਤੀ ਗਈ ਸੀ।