ਟਰੰਪ ਦੀ ਅਪੀਲ ’ਤੇ ਬੇਲਾਰੂਸ ਨੇ ਛੱਡੇ 52 ਵਿਦੇਸ਼ੀ , ਅਮਰੀਕੀ ਅਫ਼ਸਰਾਂ ਦੇ ਨਾਲ ਲਿਥੂਆਨੀਆ ਲਈ ਹੋਏ ਰਵਾਨਾ

ਮਿਸਕ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ’ਤੇ ਬੇਲਾਰੂਸ ਨੇ ਵੀਰਵਾਰ ਨੂੰ ਵੱਖ-ਵੱਖ ਮੁਲਕਾਂ ਦੇ 52 ਨਾਗਰਿਕਾਂ ਨੂੰ ਕੈਦ ਤੋਂ ਰਿਹਾਅ ਕਰ ਦਿੱਤਾ। ਮੁਕਤ ਕੀਤੇ ਗਏ ਸਾਰੇ ਲੋਕ ਅਮਰੀਕੀ ਅਫ਼ਸਰਾਂ ਦੇ ਨਾਲ ਲਿਥੂਆਨੀਆ ਲਈ ਰਵਾਨਾ ਹੋ ਗਏ। ਟਰੰਪ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੇਂਕੋ ਨੂੰ ਇਹ ਅਪੀਲ ਕੀਤੀ ਸੀ। ਲੁਕਾਸ਼ੇਂਕੋ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਬੇਹਦ ਨਜ਼ਦੀਕੀ ਮੰਨਿਆ ਜਾਂਦਾ ਹੈ। ਇਕ ਹੋਰ ਮਾਮਲੇ ਵਿਚ ਰੂਸੀ ਮੂਲ ਦੀ ਇਜ਼ਰਾਇਲੀ ਨਾਗਰਿਕ ਐਲਿਜ਼ਾਬੈਥ ਸੁਰਕੋਵ ਨੂੰ ਦੋ ਸਾਲਾਂ ਬਾਅਦ ਇਰਾਕ ਤੋਂ ਰਿਹਾਅ ਕੀਤਾ ਹੈ, ਉਹ ਇਜ਼ਰਾਈਲ ਪੁੱਜ ਗਈ ਹੈ। ਪ੍ਰਇੰਸਟਨ ਯੂਨੀਵਰਸਿਟੀ ਦੀ ਖੋਜ ਵਿਦਿਆਰਥਣ ਸੁਰਕੋਵ ਦਾ ਮਾਰਚ 2023 ਵਿਚ ਬਗਦਾਦ ਤੋਂ ਲਾਪਤ ਹੋ ਗਈ ਸੀ।