ਨਵੀਂ ਦਿੱਲੀ-ਨਰਾਤਰਿਆਂ ਦੇ ਪਹਿਲੇ ਦਿਨ ਸੋਮਵਾਰ ਤੋਂ ਰੋਜ਼ਾਨਾ ਵਰਤੋਂ ਨਾਲ ਜੁੜੀਆਂ 295 ਵਸਤਾਂ ਸਸਤੀਆਂ ਹੋ ਜਾਣਗੀਆਂ। ਇਨ੍ਹਾਂ ਵਿਚ ਖਾਣ-ਪੀਣ ਤੋਂ ਲੈ ਕੇ ਦਵਾਈਆਂ ਤੱਕ ਦੀਆਂ ਵੱਖ-ਵੱਖ ਵਸਤਾਂ ਸ਼ਾਮਲ ਹਨ। ਇਨ੍ਹਾਂ ਵਿਚ ਘਿਓ, ਪਨੀਰ, ਮੱਖਣ, ਨਮਕੀਨ, ਕੈਚਪ, ਜੈਮ, ਸੁੱਕੇ ਮੇਵੇ, ਕੌਫੀ, ਆਈਸਕ੍ਰੀਮ, ਦਵਾਈਆਂ ਤੇ ਡਾਇਗਨੋਸਟਿਕ ਕਿੱਟਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਮੱਧ ਵਰਗ ਦੀਆਂ ਆਸਾਂ ਨਾਲ ਜੁੜੀਆਂ ਚੀਜ਼ਾਂ ਟੀਵੀ, ਏਸੀ, ਵਾਸ਼ਿੰਗ ਮਸ਼ੀਨ, ਦੋਪਹੀਆ ਵਾਹਨ, ਕਾਰਾਂ, ਚੰਗੇ ਕੱਪੜੇ ਤੇ ਜੁੱਤੀਆਂ ਵੀ ਹੁਣ ਪਹਿਲਾਂ ਦੇ ਮੁਕਾਬਲੇ ਸਸਤੇ ਭਾਅ ਮਿਲਣਗੀਆਂ।
ਕਿਸਾਨਾਂ ਤੇ ਕਾਰੋਬਾਰੀਆਂ ਨੂੰ ਵੀ ਜੀਐੱਸਟੀ ਵਿਚ ਹੋ ਰਹੇ ਇਸ ਬਦਲਾਅ ਨਾਲ ਰਾਹਤ ਮਿਲਣ ਜਾ ਰਹੀ ਹੈ। ਖਾਦ ਅਤੇ ਖੇਤੀ ਉਪਕਰਨਾਂ ’ਤੇ ਜੀਐੱਸਟੀ ਘਟਣ ਨਾਲ ਕਿਸਾਨਾਂ ਦੀ ਖੇਤੀ ਦੀ ਲਾਗਤ ਦੇ ਨਾਲ-ਨਾਲ ਛੋਟੇ ਉੱਦਮੀਆਂ ਦੀ ਨਿਰਮਾਣ ਲਾਗਤ ਵਿਚ ਵੀ ਕਮੀ ਆਵੇਗੀ। ਘਰ ਬਣਾਉਣ ਦੀ ਲਾਗਤ ਵੀ ਘਟੇਗੀ ਕਿਉਂਕਿ ਸੀਮੈਂਟ ’ਤੇ ਜੀਐੱਸਟੀ 28 ਤੋਂ ਘੱਟ ਕੇ 18 ਫ਼ੀਸਦੀ ਹੋ ਜਾਵੇਗਾ।
ਸੇਵਾਵਾਂ ਦੇ ਸੰਦਰਭ ਵਿਚ ਹੈਲਥ ਕਲੱਬ, ਸੈਲੂਨ, ਨਾਈ, ਫਿਟਨੈੱਸ ਸੈਂਟਰ, ਯੋਗ ਆਦਿ ਸੇਵਾਵਾਂ ਸਣੇ ਸੁੰਦਰਤਾ ਅਤੇ ਸਰੀਰਕ ਸਿਹਤ ਸੇਵਾਵਾਂ ਵੀ ਸਸਤੀਆਂ ਹੋ ਜਾਣਗੀਆਂ। ਇਸ ਤੋਂ ਇਲਾਵਾ ਹੇਅਰ ਆਇਲ, ਟਾਇਲਟ ਸੋਪ ਬਾਰ, ਸ਼ੈਂਪੂ, ਟੁੱਥ ਬਰੱਸ਼, ਟੁੱਥ ਪੇਸਟ, ਟੈਲਕਮ ਪਾਊਡਰ, ਫੇਸ ਪਾਊਡਰ, ਸ਼ੇਵਿੰਗ ਕ੍ਰੀਮ, ਆਫਟਰ-ਸ਼ੇਵ ਲੋਸ਼ਨ ਵਰਗੇ ਰੋਜ਼ਾਨਾ ਵਰਤੋਂ ਵਾਲੇ ਉਤਪਾਦ ਵੀ ਸਸਤੇ ਹੋਣਗੇ। ਜੀਐੱਸਟੀ ਵਿਚ ਇਸ ਕਮੀ ਨਾਲ ਨਰਾਤਿਆਂ ਤੋਂ ਲੈ ਕੇ ਦਸੰਬਰ ਤੱਕ ਸਾਰੀਆਂ ਕਿਸਮਾਂ ਦੀਆਂ ਵਸਤਾਂ ਦੀ ਵਿਕਰੀ ’ਚ 20 ਫ਼ੀਸਦੀ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਹੈ ਜਿਸ ਨਾਲ ਪਰਚੂਨ ਵਪਾਰੀਆਂ ਨੂੰ ਲਾਭ ਹੋਵੇਗਾ।
ਖੁਰਾਕੀ ਵਸਤਾਂ, ਖੇਤੀਬਾੜੀ ਨਾਲ ਜੁੜੀਆਂ ਵਸਤਾਂ, ਟੈਕਸਟਾਈਲ, ਦਵਾਈਆਂ, ਸਿੱਖਿਆ, ਆਮ ਆਦਮੀ ਨਾਲ ਜੁੜੀਆਂ ਵਸਤਾਂ
ਖਪਤਕਾਰ ਵਸਤਾਂ, ਫੁੱਟਵੇਅਰ ਆਈਟਮਾਂ, ਮਸ਼ੀਨਰੀ, ਕਾਰ, ਸਕੂਟਰ।
– ਹੁਣ ਮੁੱਖ ਤੌਰ ’ਤੇ ਸਿਰਫ਼ ਦੋ ਸਲੈਬਾਂ- ਇਕ ਪੰਜ ਫ਼ੀਸਦੀ ਤੇ ਦੂਜੀ 18 ਫ਼ੀਸਦੀ
– ਇਕ 40 ਫ਼ੀਸਦੀ ਦੀ ਵੀ ਸਲੈਬ ਹੋਵੇਗੀ। ਇਸ ਵਿਚ ਗੁਟਕਾ, ਜਰਦਾ, ਸਿਗਰਟ ਵਰਗੀਆਂ ਵਸਤਾਂ ਦੇ ਨਾਲ-ਨਾਲ 1200 ਸੀਸੀ ਜਾਂ ਚਾਰ ਮੀਟਰ ਤੋਂ ਵੱਧ ਲੰਬੀਆਂ-ਵੱਡੀਆਂ ਕਾਰਾਂ ਸ਼ਾਮਲ ਹਨ।
– ਕਈ ਵੱਡੀਆਂ ਕਾਰਾਂ ’ਤੇ 40 ਫ਼ੀਸਦੀ ਜੀਐੱਸਟੀ ਲੱਗਣ ਦੇ ਬਾਵਜੂਦ ਰਾਹਤ ਮਿਲੇਗੀ ਕਿਉਂਕਿ ਇਸ ਵੇਲੇ ਉਨ੍ਹਾਂ ’ਤੇ 28 ਫ਼ੀਸਦੀ ਜੀਐੱਸਟੀ ਤੇ 22 ਫ਼ੀਸਦੀ ਸੈੱਸ ਲੱਗਦਾ ਹੈ।
– ਕੁੱਲ 453 ਵਸਤਾਂ ’ਤੇ ਜੀਐੱਸਟੀ ਦਰਾਂ ਬਦਲ ਰਹੀਆਂ ਹਨ। 40 ਵਸਤਾਂ ’ਤੇ ਜੀਐੱਸਟੀ ਦਰਾਂ ਵਧਾਈਆਂ ਗਈਆਂ।
– 413 ਵਸਤਾਂ ’ਤੇ ਜੀਐੱਸਟੀ ਦਰਾਂ ਘਟਾਈਆਂ ਗਈਆਂ ਜਿਨ੍ਹਾਂ ਵਿਚ 295 ਵਸਤਾਂ ਰੋਜ਼ਾਨਾ ਵਰਤੋਂ ਨਾਲ ਜੁੜੀਆਂ ਹਨ।
ਪੰਜ ਤੋਂ ਸਿਫ਼ਰ ਫ਼ੀਸਦੀ – ਪੰਜ ਵਸਤਾਂ
18 ਤੋਂ ਸਿਫ਼ਰ ਫ਼ੀਸਦੀ – ਇਕ ਵਸਤੂ
12 ਤੋਂ ਪੰਜ ਫ਼ੀਸਦੀ – 47 ਵਸਤਾਂ
18 ਤੋਂ ਪੰਜ ਫ਼ੀਸਦੀ – 23 ਵਸਤਾਂ
18 ਤੋਂ 40 ਫ਼ੀਸਦੀ – ਇਕ ਵਸਤੂ
28 ਤੋਂ 40 ਫ਼ੀਸਦੀ – ਚਾਰ ਵਸਤਾਂ
ਖੇਤੀਬਾੜੀ ਸੈਕਟਰ
12 ਤੋਂ ਪੰਜ ਫ਼ੀਸਦੀ – 11 ਵਸਤਾਂ
ਖਾਦ
18 ਤੋਂ ਪੰਜ ਫ਼ੀਸਦੀ – ਤਿੰਨ ਵਸਤਾਂ
12 ਤੋਂ ਪੰਜ ਫ਼ੀਸਦੀ – ਤਿੰਨ ਵਸਤਾਂ
18 ਤੋਂ ਪੰਜ ਫ਼ੀਸਦੀ – 17 ਵਸਤਾਂ
ਟੈਕਸਟਾਈਲ
12 ਤੋਂ ਪੰਜ ਫ਼ੀਸਦੀ – 40 ਵਸਤਾਂ
18 ਤੋਂ ਪੰਜ ਫ਼ੀਸਦੀ – ਪੰਜ ਵਸਤਾਂ
12 ਤੋਂ 18 ਫ਼ੀਸਦੀ – ਪੰਜ ਵਸਤਾਂ
12 ਤੋਂ ਸਿਫ਼ਰ ਫ਼ੀਸਦੀ – 33 ਵਸਤਾਂ
12 ਤੋਂ ਪੰਜ ਫ਼ੀਸਦੀ – 25 ਵਸਤਾਂ
18 ਤੋਂ ਪੰਜ ਫ਼ੀਸਦੀ – ਦੋ ਵਸਤਾਂ
ਪੰਜ ਤੋਂ ਸਿਫ਼ਰ ਫ਼ੀਸਦੀ – ਇਕ ਵਸਤੂ
12 ਤੋਂ ਸਿਫ਼ਰ ਫ਼ੀਸਦੀ – ਚਾਰ ਵਸਤਾਂ
12 ਤੋਂ ਪੰਜ ਫ਼ੀਸਦੀ – ਇਕ ਵਸਤੂ
257 ਵਸਤਾਂ ’ਤੇ 12 ਦੀ ਬਜਾਏ ਪੰਜ ਫ਼ੀਸਦੀ।
38 ਵਸਤਾਂ ’ਤੇ 12 ਦੀ ਬਜਾਏ ਸਿਫ਼ਰ ਫ਼ੀਸਦੀ।
58 ਵਸਤਾਂ ’ਤੇ 18 ਦੀ ਬਜਾਏ ਪੰਜ ਫ਼ੀਸਦੀ।
ਤਿੰਨ ਵਸਤਾਂ ’ਤੇ ਪੰਜ ਦੀ ਬਜਾਏ 18 ਫ਼ੀਸਦੀ।
19 ਵਸਤਾਂ ’ਤੇ 12 ਦੀ ਬਜਾਏ 18 ਫ਼ੀਸਦੀ।
ਇਕ ਵਸਤੂ ’ਤੇ 18 ਦੀ ਬਜਾਏ 40 ਫ਼ੀਸਦੀ।
17 ਵਸਤਾਂ ’ਤੇ 28 ਦੀ ਬਜਾਏ 40 ਫ਼ੀਸਦੀ।
ਨੋਟ : ਅੱਜ ਤੋਂ ਜਿਵੇਂ ਪੈਪਸੀ, ਕੋਕ ਵਰਗੀਆਂ ਕੋਲਡ ਡ੍ਰਿੰਕਸ ’ਤੇ 40 ਫ਼ੀਸਦੀ ਜੀਐੱਸਟੀ ਲੱਗੇਗਾ ਜੋ ਪਹਿਲਾਂ ਦੇ ਮੁਕਾਬਲੇ ਮਹਿੰਗੀਆਂ ਹੋ ਜਾਣਗੀਆਂ।