‘ਮੈਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ, ਮੈਂ ਤਿਆਰ ਹਾਂ’, ਟਰੰਪ ਟੈਰਿਫ ‘ਤੇ PM ਮੋਦੀ ਦਾ ਆਇਆ ਪਹਿਲਾ ਰਿਐਕਸ਼ਨ

 ਨਵੀਂ ਦਿੱਲੀ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਟੈਰਿਫ ਵਾਧੇ ਦੇ ਐਲਾਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਅਸਿੱਧੇ ਤੌਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਲਈ ਸਾਡੇ ਕਿਸਾਨਾਂ ਦਾ ਹਿੱਤ ਸਭ ਤੋਂ ਵੱਡੀ ਤਰਜੀਹ ਹੈ, ਭਾਵੇਂ ਕੋਈ ਵੀ ਕੀਮਤ ਕਿਉਂ ਨਾ ਹੋਵੇ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਮੈਂ ਨਿੱਜੀ ਤੌਰ ‘ਤੇ ਜਾਣਦਾ ਹਾਂ, ਮੈਨੂੰ ਇਸ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਇਸ ਦੇ ਲਈ ਤਿਆਰ ਹਾਂ। ਅੱਜ ਭਾਰਤ ਦੇਸ਼ ਦੇ ਕਿਸਾਨਾਂ, ਮਛੇਰਿਆਂ ਤੇ ਡੇਅਰੀ ਕਿਸਾਨਾਂ ਲਈ ਤਿਆਰ ਹੈ।

ਐਮਐਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰੋ. ਸਵਾਮੀਨਾਥਨ ਨਾਲ ਮੇਰਾ ਸਬੰਧ ਕਈ ਸਾਲ ਪੁਰਾਣਾ ਹੈ। ਬਹੁਤ ਸਾਰੇ ਲੋਕ ਗੁਜਰਾਤ ਦੀਆਂ ਸ਼ੁਰੂਆਤੀ ਸਥਿਤੀਆਂ ਤੋਂ ਜਾਣੂ ਹਨ। ਪਹਿਲਾਂ ਸੋਕੇ ਅਤੇ ਚੱਕਰਵਾਤਾਂ ਕਾਰਨ ਖੇਤੀਬਾੜੀ ਨੂੰ ਬਹੁਤ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕੱਛ ਵਿੱਚ ਮਾਰੂਥਲ ਫੈਲ ਰਿਹਾ ਸੀ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਅਸੀਂ ਮਿੱਟੀ ਸਿਹਤ ਕਾਰਡ ‘ਤੇ ਕੰਮ ਸ਼ੁਰੂ ਕੀਤਾ ਸੀ।