ਹੁਣ ਜੰਮੂ ਰੇਲ ਡਵੀਜ਼ਨ ਸੰਭਾਲੇਗਾ ‘ਟਰੇਨ ਆਪਰੇਸ਼ਨਜ਼

ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 10 ਅਗਸਤ ਨੂੰ ਜਿਸ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿੱਲੀ ਤੋਂ ਵਰਚੂਅਲੀ ਹਰੀ ਝੰਡੀ ਵਿਖਾਈ ਜਾਣੀ ਹੈ, ਉਹ ਹੁਣ ਅੰਮ੍ਰਿਤਸਰ ਤੋਂ ਟਰੇਨ ਨੰਬਰ 26405 ‘ਅੱਪ’ ਦੀ ਬਜਾਏ ਕੱਟੜਾ ਤੋਂ ਟਰੇਨ ਨੰਬਰ 26406 ‘ਡਾਊਨ’ ਟਰੇਨ ਦੇ ਟਰਾਇਲ ਰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਦੇਣਗੇ। ਪਹਿਲਾਂ ਇਹ ਟਰੇਨ ਅੰਮ੍ਰਿਤਸਰ ਤੋਂ ਰਵਾਨਾ ਕੀਤੀ ਜਾਣੀ ਸੀ। ਇਸ ਸਬੰਧੀ ਰੇਲ ਡਵੀਜ਼ਨ ਫਿਰੋਜ਼ਪੁਰ ਦੇ ਸਟਾਫ ਵੱਲੋਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਇਥੋਂ ਤੱਕ ਕਿ ਟਰੇਨ ਡਰਾਈਵਰ ਤੇ ਗਾਰਡ ਤੋਂ ਲੈ ਕੇ ਟੀਟੀਈ ਤੱਕ ਦੀਆਂ ਡਿਊਟੀਆਂ ਤੈਅ ਹੋ ਗਈਆਂ ਸਨ ਪਰ ਰੇਲ ਮੰਤਰਾਲੇ ਤੋਂ ਅਚਾਨਕ ਆਏ ਇਸ ਬਦਲਾਅ ਵਾਲੇ ਐਲਾਨ ਨਾਲ ਇਸ ਟਰੇਨ ਦਾ ਸਾਰਾ ਕੰਟਰੋਲ ਫਿਰੋਜ਼ਪੁਰ ਰੇਲ ਡਵੀਜ਼ਨ ਤੋਂ ਤੋੜ ਕੇ ਨਵੀਂ ਬਣਾਈ ਗਈ ਜੰਮੂ ਰੇਲ ਡਵੀਜ਼ਨ ਨੂੰ ਦੇ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਗੱਡੀ ਨੰਬਰ 26405 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 10 ਅਗਸਤ ਨੂੰ ਦਿੱਲੀ ਤੋਂ ਵਰਚੂਅਲੀ ਹਰੀ ਝੰਡੀ ਦੇਣੀ ਸੀ, ਪਰ ਪਹਿਲਾਂ ਨਿਰਧਾਰਤ ਸਥਾਨ ਅੰਮ੍ਰਿਤਸਰ ਦੀ ਬਜਾਏ ਅਚਾਨਕ ਇਸ ਟਰੇਨ ਦੇ ਟਰਾਇਲ ਰਨ ਨੂੰ ਹੁਣ ਜੰਮੂ ਡਵੀਜ਼ਨ ਦੇ ਸਟੇਸ਼ਨ ਕੱਟੜਾ ਤੋਂ ਰਵਾਨਾ ਕੀਤਾ ਜਾਵੇਗਾ। ਨਵੇਂ ਆਏ ਪ੍ਰੋਗਰਾਮ ਅਨੁਸਾਰ ਟਰੇਨ ਨੂੰ ਸਵੇਰੇ 10.50 ਵਜੇ ਰਵਾਨਾ ਕੀਤਾ ਜਾਵੇਗਾ। ਇਸ ਸਬੰਧੀ ਰੇਲਵੇ ਦੇ ਪੀਆਰਓ ਅਨੁਸਾਰ ਪ੍ਰਧਾਨ ਮੰਤਰੀ ਵੱਲੋਂ ਟਰੇਨ ਨੂੰ ਹਰੀ ਝੰਡੀ ਵਿਖਾਈ ਜਾਵੇਗੀ, ਪਰ ਇਸ ਟਰੇਨ ਦੀ ਅਸਲ ਟਾਈਮਿੰਗ ਬਾਅਦ ’ਚ ਐਡਜਸਟ ਕੀਤੀ ਜਾਵੇਗੀ। ਉਧਰ, ਰੇਲਵੇ ਸੂਤਰਾਂ ਅਨੁਸਾਰ ਟਰੇਨ ਨੰਬਰ 26406 ਵੰਦੇ ਭਾਰਤ ਐਕਸਪ੍ਰੈੱਸ 10 ਅਗਸਤ ਨੂੰ ਸਵੇਰੇ 6.40 ਵਜੇ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ, ਜੋ 8.05 ਵਜੇ ਜੰਮੂ ਤਵੀ, ਸਵੇਰੇ ਸਾਢੇ 9 ਵਜੇ ਪਠਾਨਕੋਟ, 11.03 ਵਜੇ ਜਲੰਧਰ ਸਿਟੀ, 11.28 ਵਜੇ ਬਿਆਸ ਰੁਕਦੇ ਹੋਏ 12;20 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸੇ ਤਰ੍ਹਾਂ ਸ਼ਾਮ 4.25 ਵਜੇ ਅੰਮ੍ਰਿਤਸਰ ਤੋਂ ਚੱਲ ਕੇ 5.03 ਵਜੇ ਬਿਆਸ, ਸ਼ਾਮ 5.33 ਵਜੇ ਜਲੰਧਰ ਸਿਟੀ, 7.03 ਵਜੇ ਪਠਾਨਕੋਟ, ਰਾਤ 8.28 ਵਜੇ ਜੰਮੂ ਹੁੰਦੇ ਹੋਏ ਰਾਤ 10 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਪਹੁੰਚੇਗੀ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਰੇਲ ਡਵੀਜ਼ਨ ਤੇ ਫਿਰੋਜ਼ਪੁਰ ਤੋਂ ਟੁੱਟ ਕੇ ਬਣੀ ਜੰਮੂ ਰੇਲ ਡਵੀਜ਼ਨ ਵਿਚਾਲੇ ਚੱਲਣ ਵਾਲੀ ਇਹ ਟਰੇਨ ਹਫ਼ਤੇ ’ਚ 6 ਦਿਨ ਚੱਲਿਆ ਕਰੇਗੀ। ਮੰਗਲਵਾਰ ਨੂੰ ਇਹ ਟਰੇਨ ਨਹੀਂ ਚੱਲੇਗੀ।

ਜ਼ਿਕਰਯੋਗ ਹੈ ਕਿ ਵੰਦੇ ਭਾਰਤ ਟਰੇਨਾਂ ਦੇ ਸਿਲਸਿਲੇ ’ਚ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਲਈ ਟਰੇਨ ਚਲਾਉਣ ਦਾ ਫੈਸਲਾ 10 ਅਪ੍ਰੈਲ 2024 ਤੋਂ 12 ਅਪ੍ਰੈਲ 2024 ਦਰਮਿਆਨ ਜੈਪੁਰ ’ਚ ਹੋਈ ਆਈਆਰਟੀਟੀਸੀ ਦੀ ਇਕ ਮੀਟਿੰਗ ’ਚ ਫਾਈਨਲ ਕੀਤਾ ਗਿਆ ਸੀ। ਉਸ ਦੌਰਾਨ ਰੇਲਵੇ ਵੱਲੋਂ ਵੀ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਟਰੇਨ ਨੰਬਰ 26405 ਅਤੇ ਟਰੇਨ ਨੰਬਰ 26406 ਚਲਾਉਣ ਲਈ ਮੰਜੂਰੀ ਦੇ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਵੰਦੇ ਭਾਰਤ ਟਰੇਨਾਂ ਦੇ ਸਿਲਸਿਲੇ ’ਚ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਲਈ ਟਰੇਨ ਚਲਾਉਣ ਦਾ ਫੈਸਲਾ 10 ਅਪ੍ਰੈਲ 2024 ਤੋਂ 12 ਅਪ੍ਰੈਲ 2024 ਦਰਮਿਆਨ ਜੈਪੁਰ ’ਚ ਹੋਈ ਆਈਆਰਟੀਟੀਸੀ ਦੀ ਇਕ ਮੀਟਿੰਗ ’ਚ ਫਾਈਨਲ ਕੀਤਾ ਗਿਆ ਸੀ। ਉਸ ਦੌਰਾਨ ਰੇਲਵੇ ਵੱਲੋਂ ਵੀ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਟਰੇਨ ਨੰਬਰ 26405 ਅਤੇ ਟਰੇਨ ਨੰਬਰ 26406 ਚਲਾਉਣ ਲਈ ਮੰਜੂਰੀ ਦੇ ਦਿੱਤੀ ਗਈ ਸੀ।