ਓਟਾਵਾ- ਕੈਨੇਡਾ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਹੱਤਿਆ ਦੀ ਪਹਿਲੀ ਡਿਗਰੀ ਦਾ ਚਾਰਜ ਲਗਾਇਆ ਗਿਆ ਹੈ। 21 ਸਾਲ ਦੀ ਹਰਸਿਮਰਤ ਰੰਧਾਵਾ ਦੀ ਇਸ ਸਾਲ 17 ਅਪ੍ਰੈਲ ਨੂੰ ਇਕ ਬੱਸ ਸਟਾਪ ’ਤੇ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ। ਉਹ ਮੋਹਾਕ ਕਾਲਜ ’ਚ ਫਿਜ਼ੀਓਥੈਰੇਪੀ ਪ੍ਰੋਗਰਾਮ ਦੇ ਦੂਜੇ ਸਾਲ ਦੀ ਵਿਦਿਆਰਥ ਸੀ। ਇਸ ਸਿਲਸਿਲੇ ’ਚ ਹੈਮਿਲਟਨ ਪੁਲਿਸ ਨੇ 32 ਸਾਲ ਦੇ ਜ਼ੇਰਦੇਨ ਫੋਸਟਰ ਨੂੰ ਓਂਟਾਰੀਓ ਸਥਿਤ ਨਿਆਗਰਾ ਫਾਲ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਹੱਤਿਆ ਦੀ ਕੋਸ਼ਿਸ਼ ਦੇ ਤਿੰਨ ਕਾਊਂਟ ਦੇ ਚਾਰਜ ਲਗਾਏ ਗਏ ਹਨ। ਰਿਪੋਰਟ ਮੁਤਾਬਕ ਹਰਸਿਮਰਤ ਬੱਸ ’ਚੋਂ ਉਤਰ ਕੇ ਸੜਕ ਪਾਰ ਕਰਨ ਦੀ ਤਿਆਰੀ ’ਚ ਸੀ ਕਿ ਉਦੋਂ ਹੀ ਕਾਰਾਂ ’ਚ ਸਵਾਰ ਨੌਜਵਾਨਾਂ ਵਿਚਾਲੇ ਵਿਵਾਦ ਹੋ ਗਿਆ, ਜਿਸ ਵਿਚ ਫਾਇਰਿੰਗ ਵੀ ਹੋਈ ਤੇ ਇਕ ਗੋਲ਼ੀ ਹਰਸਿਮਰਤ ਨੂੰ ਜਾ ਲੱਗੀ। ਬਾਅਦ ’ਚ ਉਸਦੀ ਹਸਪਤਾਲ ’ਚ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਮਾਮਲੇ ’ਚ ਦੋ ਬੰਦੂਕਾਂ ਨਾਲ ਫਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ’ਚ ਹੋਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕੈਨੇਡਾ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ’ਚ ਇਕ ਗ੍ਰਿਫ਼ਤਾਰ, ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ ’ਚ ਗਈ ਸੀ ਜਾਨ
