ਮੁੰਬਈ – ਮੁੰਬਈ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਕੈਨੇਡਾ ’ਚ ਉਨ੍ਹਾਂ ਦੇ ਕੈਫੇ ’ਤੇ ਹੋਈ ਫਾਇਰਿੰਗ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਾਈ ਹੈ। ਇਹ ਜਾਣਕਾਰੀ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਿੱਤੀ। ਹਾਲਾਂਕਿ ਇਸਦਾ ਵੇਰਵਾ ਨਹੀਂ ਦਿੱਤਾ। ਅੱਠ ਅਗਸਤ ਨੂੰ ਸ਼ਰਮਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਕੈਪਸ ਕੈਫੇ ’ਤੇ ਫਾਇਰਿੰਗ ਕੀਤੀ ਗਈ ਸੀ। ਇਹ ਇਕ ਮਹੀਨੇ ’ਚ ਦੂਜਾ ਹਮਲਾ ਸੀ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਵੀ ਫਾਇਰਿੰਗ ਕੀਤੀ ਗਈ ਸੀ।