ਚੰਡੀਗੜ੍ਹ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਤਿੰਨ ਜ਼ਿਲ੍ਹੇ ਪਹਿਲੀ ਸੂਚੀ ਵਿਚ ਸ਼ਾਮਲ ਨਹੀਂ ਕੀਤੇ ਗਏ ਸਨ। ਪਾਰਟੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ, ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸ਼ਹਿਰੀ, ਜਰਨੈਲ ਸਿੰਘ ਵਾਹਦ ਨੂੰ ਕਪੂਰਥਲਾ ਸ਼ਹਿਰੀ ਅਤੇ ਖਾਨਮੁਖ ਭਾਰਤੀ ਨੂੰ ਮੋਗਾ ਸ਼ਹਿਰੀ ਦਾ ਪ੍ਰਧਾਨ ਐਲਾਨਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਜ਼ਿਲਿਆਂ ਦੇ ਪ੍ਰਧਾਨ ਕੀਤੇ ਨਿਯੁਕਤ, ਸੁਖਬੀਰ ਬਾਦਲ ਨੇ ਕੀਤਾ ਐਲਾਨ
