ਸਭਰਾ ਨੇੜ੍ਹੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ, ਨਹੀਂ ਪੁਹੰਚੇ ਪ੍ਰਸ਼ਾਸਨਿਕ ਅਧਿਕਾਰੀ

ਪੱਟੀ – ਬੁੱਧਵਾਰ ਨੂੰ ਡਾਊਨ ਸਟਰੀਮ ਚ ਛੱਡੇ ਗਏ ਪਾਣੀ ਕਾਰਨ ਧੁੱਸੀ ਬੰਨ੍ਹ ਪਿੰਡ ਸਭਰਾ ਨੇੜੇ ਸਤਲੁਜ ਦਰਿਆ ਦੇ ਪਾਣੀ ਨੇ ਫਿਰ ਤੋਂ ਢਾਹ ਲਗਾ ਦਿੱਤੀ ਹੈ ਜਿਸ ਦੀ ਪੂਰਤੀ ਲਈ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਆਪਣੇ ਪੱਧਰ ’ਤੇ ਸਵੇਰੇ ਤੋਂ ਹੀ ਲੱਗੇ ਹੋਏ ਹਨ। ਦੁਪਹਿਰ 1:30 ਵਜੇ ਤਕ ਕੋਈ ਵੀਂ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਲੋਕਾਂ ‘ਚ ਰੋਸ ਦੀ ਲਹਿਰ ਵੀਂ ਦੇਖਣ ਨੂੰ ਮਿਲੀ ਹੈ।

ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਰਾਤ 7 ਵਜੇ ਤੋਂ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਸੀ। ਸੰਬੰਧਤ ਅਧਿਕਾਰੀ ਅਜੇ ਤਕ ਨਹੀਂ ਪੁਹੰਚੇ। ਲੋਕ ਆਪਣੇ-ਆਪ ਇੱਥੇ ਪਹੁੰਚ ਰਹੇ ਹਨ। ਅਸੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ। ਇਲਾਕੇ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਹੋਰ ਵੱਧਦਾ ਹੈ ਜਾ ਫਿਰ ਪਾੜ ਪੈਂਦਾ ਹੈ ਤਾਂ ਬਹੁਤ ਵੱਡੀ ਮੁਸ਼ਕਲ ਪੇਸ਼ ਆਵੇਗੀ। ਉਨ੍ਹਾਂ ਲੋਕਾਂ ਨੂੰ ਬੰਨ੍ਹ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ।